15 ਅਗਸਤ ਦੀ ਈਸੜੂ ਕਾਨਫਰੰਸ ਕੋਹਿਨੂਰ ਪੈਲੇਸ ਈਸੜੂ ਵਿਖੇ ਹੋਵੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਹੀਦੀ ਕਾਨਫਰੰਸ ਕੀਤੀ ਜਾਂਦੀ ਹੈ, ਉਹ ਇਸ ਵਾਰੀ ਕੋਹਿਨੂਰ ਪੈਲੇਸ ਈਸੜੂ ਵਿਖੇ 15 ਅਗਸਤ ਨੂੰ ਜਿਸ ਵਿਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਸੀਨੀਅਰ ਲੀਡਰਸਿ਼ਪ ਉਚੇਚੇ ਤੌਰ ਤੇ ਪਹੁੰਚ ਰਹੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ, ਹਲਕਾ ਇੰਨਚਾਰਜਾਂ, ਅਗਜੈਕਟਿਵ ਮੈਬਰਾਂ, ਯੂਥ ਦੇ ਸਮੁੱਚੇ ਅਹੁਦੇਦਾਰਾਂ ਅਤੇ ਪਾਰਟੀ ਸਮਰੱਥਕਾਂ, ਵਰਕਰਾਂ ਨੂੰ 15 ਅਗਸਤ ਨੂੰ ਕੋਹਿਨੂਰ ਪੈਲੇਸ ਈਸੜੂ ਵਿਖੇ ਆਪੋ-ਆਪਣੇ ਵਹੀਕਲਜ ਉਤੇ ਖੰਡੇ ਵਾਲੇ ਕੇਸਰੀ ਨਿਸਾਨ ਝੁਲਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ । ਇਸਦੇ ਨਾਲ ਹੀ ਸਮੁੱਚੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ 15 ਅਗਸਤ ਨੂੰ ਆਪੋ-ਆਪਣੇ ਘਰਾਂ, ਕਾਰੋਬਾਰਾਂ ਉਤੇ ਖੰਡੇ ਵਾਲੇ ਕੇਸਰੀ ਨਿਸਾਨ ਝੁਲਾਉਦੇ ਹੋਏ ਖ਼ਾਲਸਾ ਪੰਥ ਦੇ ਸਰਬੱਤ ਦੇ ਭਲੇ ਅਤੇ ਫਤਹਿ ਦੇ ਪ੍ਰਤੀਕ ਵਾਲੇ ਝੰਡਿਆ ਨੂੰ ਲੱਖਾਂ ਦੀ ਗਿਣਤੀ ਵਿਚ ਝੁਲਾਉਦੇ ਹੋਏ ਆਪਣੀਆ ਕੌਮੀ ਭਾਵਨਾਵਾ ਦਾ ਇਜਹਾਰ ਕਰਨ । ਕਿਉਂਕਿ ਬੀਤੇ 75 ਸਾਲਾਂ ਤੋ ਇਸ ਮੁਲਕ ਦੇ ਹੁਕਮਰਾਨਾਂ ਨੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਨਾ ਤਾਂ ਇਨਸਾਫ਼ ਦਿੱਤਾ ਹੈ ਅਤੇ ਨਾ ਹੀ ਸਾਡੇ ਵਿਧਾਨਿਕ ਅਤੇ ਜਮਹੂਰੀ ਹੱਕਾਂ ਨੂੰ ਪ੍ਰਦਾਨ ਕੀਤਾ ਗਿਆ ਹੈ ।”

ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਜਥੇਬੰਦੀ ਦੇ ਬਿਨ੍ਹਾਂ ਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਦਿੱਤੇ ਗਏ ਕੌਮੀ ਪ੍ਰੋਗਰਾਮ ਉਤੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਫੁੱਲ ਚੜ੍ਹਾਉਦੇ ਹੋਏ ਕੇਸਰੀ ਝੰਡਿਆ ਨੂੰ ਝੁਲਾਉਣ ਦੀ ਰੀਤ ਨੂੰ ਵੱਧ ਚੜ੍ਹਕੇ ਪੂਰਨ ਕਰਨਗੇ ।

Leave a Reply

Your email address will not be published. Required fields are marked *