ਹਰਿਆਣੇ ਦੇ ਨੂਹ ਜਿ਼ਲ੍ਹੇ ਵਿਚ ਗਊਆ ਦੀ ਸਮਗਲਿੰਗ ਦੇ ਬਹਾਨੇ ਮੁਸਲਿਮ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਤੰਗ-ਪ੍ਰੇਸ਼ਾਨ ਕਰਨਾ ਸਰਕਾਰੀ ਦਹਿਸਤ ਵਾਲੀ ਨਿੰਦਣਯੋਗ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਜਦੋਂ ਤੋਂ ਸੈਂਟਰ ਵਿਚ ਮੁਤੱਸਵੀ ਮੋਦੀ ਹਕੂਮਤ ਆਈ ਹੈ, ਉਸ ਸਮੇ ਤੋਂ ਆਰ.ਐਸ.ਐਸ. ਫਿਰਕੂ ਜਮਾਤ ਦੇ ਆਦੇਸ਼ਾਂ ਉਤੇ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹਰ ਖੇਤਰ ਵਿਚ ਤਸੱਦਦ-ਜੁਲਮ ਅਤੇ ਵਿਤਕਰਿਆ ਦਾ ਦੌਰ ਵੱਧ ਗਿਆ ਹੈ । ਇਸੇ ਮੰਦਭਾਵਨਾ ਭਰੀ ਸੋਚ ਅਧੀਨ ਹਰਿਆਣੇ ਦੇ ਨੂਹ ਜਿ਼ਲ੍ਹੇ ਵਿਚ ਵੱਸਣ ਵਾਲੇ ਮੁਸਲਿਮ ਪਰਿਵਾਰਾਂ ਨੂੰ ਗਊਆ ਦੀ ਸਮਗਲਿੰਗ ਕਰਨ ਦੇ ਬਹਾਨੇ ਨਿਸ਼ਾਨਾਂ ਬਣਾਕੇ ਉਨ੍ਹਾਂ ਉਤੇ ਤਸੱਦਦ ਦਾ ਦੌਰ ਹਰਿਆਣਾ ਸਰਕਾਰ ਨੇ ਸੁਰੂ ਕੀਤਾ ਹੋਇਆ ਹੈ । ਅਜਿਹਾ ਅਮਲ ਕਰਕੇ ਅਸਲੀਅਤ ਵਿਚ ਹਰਿਆਣੇ ਦੀ ਬੀਜੇਪੀ ਸਰਕਾਰ ਉਥੋ ਦੇ ਮੁਸਲਿਮ ਨਿਵਾਸੀਆ ਵਿਚ ਦਹਿਸਤ ਪੈਦਾ ਕਰਕੇ ਹਿੰਦੂਰਾਸਟਰ ਨੂੰ ਅਮਲੀ ਰੂਪ ਦੇਣ ਦੇ ਮਨੁੱਖਤਾ ਵਿਰੋਧੀ ਤੇ ਵਿਧਾਨ ਵਿਰੋਧੀ ਕਾਰਵਾਈਆ ਕਰ ਰਹੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਹਰਿਆਣਾ ਦੀ ਖੱਟਰ ਸਰਕਾਰ ਅਤੇ ਨੂਹ ਜਿ਼ਲ੍ਹੇ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਅਜਿਹੀਆ ਵਿਤਕਰੇ ਭਰੀਆ ਕਾਰਵਾਈਆ ਕਰਨ ਦੇ ਨਿਕਲਣ ਵਾਲੇ ਮਾਰੂ ਨਤੀਜਿਆ ਤੋ ਜਿਥੇ ਖਬਰਦਾਰ ਕਰਦਾ ਹੈ, ਉਥੇ ਅਜਿਹੇ ਅਮਲਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ । ਜੇਕਰ ਪੁਲਿਸ ਅਤੇ ਪ੍ਰਸ਼ਾਸ਼ਨ ਨੇ ਮੁਸਲਿਮ ਪਰਿਵਾਰਾਂ ਨੂੰ ਨਫਰਤ ਦੀ ਭਾਵਨਾ ਅਧੀਨ ਨਿਸ਼ਾਨਾਂ ਬਣਾਉਣ ਤੋ ਤੋਬਾ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਖਲੋਕੇ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਨੂਹ ਜਿ਼ਲ੍ਹੇ ਵਿਚ ਉਥੋ ਦੀ ਪੁਲਿਸ ਤੇ ਪ੍ਰਸ਼ਾਸ਼ਨ ਵੱਲੋ ਮੁਸਲਿਮ ਪਰਿਵਾਰਾਂ ਨੂੰ ਗਊਆ ਦੀ ਸਮਗਲਿੰਗ ਹੋਣ ਤੇ ਕਤਲ ਹੋਣ ਦਾ ਬਹਾਨਾ ਬਣਾਕੇ ਤੰਗ-ਪ੍ਰੇਸ਼ਾਨ ਕਰਨ, ਦਹਿਸਤ ਪੈਦਾ ਕਰਨ ਦੇ ਸਮਾਜ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਗੰਭੀਰ ਵਿਸ਼ੇ ਵਾਲੀ ਗੱਲ ਹੈ ਕਿ ਪੁਲਿਸ ਤੇ ਪ੍ਰਸ਼ਾਸ਼ਨ ਵੱਲੋ ਮੁਸਲਿਮ ਪਰਿਵਾਰਾਂ ਦੇ ਮਾਸੂਮ ਛੋਟੀ ਉਮਰ ਦੇ ਬੱਚਿਆਂ ਨੂੰ ਇਸ ਮੰਦਭਾਵਨਾ ਸੋਚ ਅਧੀਨ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਇਹ ਮੁਤੱਸਵੀ ਜਮਾਤਾਂ ਦੀ ਮੁਸਲਿਮ ਕੌਮ ਵਿਰੁੱਧ ਇਕ ਸੋਚੀ ਸਮਝੀ ਸਾਜਿਸ ਹੈ ਜਿਸ ਅਧੀਨ ਹੁਕਮਰਾਨਾਂ ਨੇ ਮੁਸਲਿਮ ਨਿਵਾਸੀਆ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ ਉਨ੍ਹਾਂ ਨਾਲ ਇੰਝ ਪੇਸ ਆਇਆ ਜਾ ਰਿਹਾ ਹੈ ਜਿਵੇ ਉਹ ਇੰਡੀਆ ਦੇ ਨਾਗਰਿਕ ਨਾ ਹੋ ਕੇ ਦੁਸਮਣ ਮੁਲਕ ਦੇ ਨਿਵਾਸੀ ਹੋਣ । ਜਦੋਕਿ ਇਥੋ ਦਾ ਵਿਧਾਨ ਇਥੇ ਵੱਸਣ ਵਾਲੇ ਸਭ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਦੇ ਨਾਲ-ਨਾਲ ਆਜਾਦੀ ਨਾਲ ਜਿੰਦਗੀ ਜਿਊਂਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਪੂਰੀ ਖੁੱਲ੍ਹ ਦਿੰਦਾ ਹੈ । ਪਰ ਇਸ ਦਹਿਸਤ ਵਾਲੀਆ ਕਾਰਵਾਈਆ ਰਾਹੀ ਇਨ੍ਹਾਂ ਮੁਸਲਿਮ ਪਰਿਵਾਰਾਂ ਵਿਚ ਡਰ-ਸਹਿਮ ਪੈਦਾ ਕੀਤਾ ਜਾ ਰਿਹਾ ਹੈ । ਅਜਿਹੇ ਸਮਾਜ ਵਿਰੋਧੀ ਅਮਲਾਂ ਨੂੰ ਕੋਈ ਵੀ ਧਰਮ ਜਾਂ ਸਮਾਜਿਕ ਇਖਲਾਕੀ ਕਦਰਾਂ-ਕੀਮਤਾਂ ਇਜਾਜਤ ਨਹੀ ਦਿੰਦੀਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸ ਮੁਤੱਸਵੀ ਸੋਚ ਅਧੀਨ ਹਰਿਆਣੇ ਦੇ ਨੂਹ ਜਿਲ੍ਹੇ ਦੇ ਪਿੰਡ ਸੇਖਪੁਰ, ਬਸਾਇ ਮੇਵ, ਪੱਠਖੋੜੀ, ਅਕੀਰਾ, ਜਮਾਲਗੜ੍ਹ, ਰੋਹਿੰਗਾ ਕਾਲਾ ਅਤੇ ਸੁਦਾਕਾ ਆਦਿ ਪਿੰਡਾਂ ਦੇ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਬੇਸੱਕ ਅਜਿਹਾ ਕੋਈ ਲਿਖਤੀ ਹੁਕਮ ਨਹੀ ਹੈ ਪਰ ਇਹ ਹੁਕਮਰਾਨਾਂ ਦੇ ਜੁਬਾਨੀ ਹੁਕਮਾਂ ਤੇ ਪੁਲਿਸ ਅਤੇ ਪ੍ਰਸ਼ਾਸ਼ਨ ਅਜਿਹਾ ਕਰ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਦੀ ਸੁਪਰੀਮ ਕੋਰਟ, ਹਿਊਮਨਰਾਈਟਸ ਕਮਿਸਨ ਇੰਡੀਆ, ਘੱਟ ਗਿਣਤੀ ਕੌਮੀ ਕਮਿਸਨ ਇੰਡੀਆ ਆਦਿ ਸੰਸਥਾਵਾਂ ਤੋ ਇਸ ਹੋ ਰਹੇ ਸਮਾਜ ਵਿਰੋਧੀ ਅਮਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਇਸ ਵਿਚ ਸਾਮਿਲ ਪੁਲਿਸ, ਸਿਵਲ ਅਫਸਰਸਾਹੀ ਅਤੇ ਸਿਆਸਤਦਾਨਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕਰਦਾ ਹੈ ਤਾਂ ਕਿ ਇਥੇ ਵੱਸਣ ਵਾਲੇ ਮੁਸਲਿਮ ਪਰਿਵਾਰ ਬਿਨ੍ਹਾਂ ਕਿਸੇ ਡਰ-ਭੈ ਅਤੇ ਦਹਿਸਤ ਤੋ ਆਪਣੀਆ ਜਿੰਦਗੀਆ ਬਸਰ ਕਰ ਸਕਣ ਅਤੇ ਅਮਨ ਚੈਨ ਨਾਲ ਰਹਿ ਸਕਣ ।

Leave a Reply

Your email address will not be published.