ਬੀਬੀ ਮਨਦੀਪ ਕੌਰ ਸੰਧੂ ਲੁਧਿਆਣਾ ਨੂੰ ਪਾਰਟੀ ਦੀ ਅਗਜੈਕਟਿਵ ਕਮੇਟੀ ਦੇ ਸੀਨੀਅਰ ਮੈਬਰ ਨਿਯੁਕਤ ਕੀਤਾ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਬੀਬੀ ਮਨਦੀਪ ਕੌਰ ਸੰਧੂ ਜਿਨ੍ਹਾਂ ਨੇ ਬੀਤੇ ਸਮੇ ਵਿਚ ਵੀ ਖ਼ਾਲਸਾ ਪੰਥ ਦੀ ਪੂਰਨ ਦ੍ਰਿੜਤਾਂ ਅਤੇ ਸੰਜ਼ੀਦਗੀ ਨਾਲ ਸੇਵਾ ਨਿਭਾਈ ਹੈ ਅਤੇ ਜੋ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਇਸਤਰੀ ਵਿੰਗ ਪੰਜਾਬ ਦੀ ਬਤੌਰ ਪ੍ਰਧਾਨ ਦੀ ਵੀ ਲੰਮਾਂ ਸਮਾਂ ਸੇਵਾ ਨਿਭਾਉਦੇ ਰਹੇ ਹਨ ਅਤੇ ਹੁਣ ਬਹੁਤ ਲੰਮੇ ਸਮੇ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆਂ, ਸੋਚ ਅਤੇ ਪ੍ਰੋਗਰਾਮਾਂ ਨੂੰ ਆਪਣੀ ਬੁਲੰਦ ਆਵਾਜ ਰਾਹੀ ਆਪਣੇ ਇਲਾਕੇ, ਸਮੁੱਚੇ ਪੰਜਾਬ ਵਿਸ਼ੇਸ਼ ਤੌਰ ਤੇ ਬੀਬੀਆਂ ਅਤੇ ਨੌਜ਼ਵਾਨਾਂ ਵਿਚ ਪਹੁੰਚਾਉਣ ਦੀ ਭੂਮਿਕਾ ਨਿਭਾਉਦੇ ਆ ਰਹੇ ਹਨ। ਉਨ੍ਹਾਂ ਦੀਆਂ ਨਿਰਸਵਾਰਥ ਦ੍ਰਿੜਤਾ ਪੂਰਵਕ ਸੰਜ਼ੀਦਗੀ ਭਰੀਆਂ ਨਿਭਾਈਆ ਜਾ ਰਹੀਆ ਸੇਵਾਵਾਂ ਦੀ ਬਦੌਲਤ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬੀਬੀ ਮਨਦੀਪ ਕੌਰ ਸੰਧੂ ਨੂੰ ਸਤਿਕਾਰ ਦੇਕੇ ਨਿਵਾਜਿਆ ਜਾਵੇ । ਇਸ ਲਈ ਉਨ੍ਹਾਂ ਨੂੰ ਪਾਰਟੀ ਦੀ ਅਗਜੈਕਟਿਵ ਕਮੇਟੀ ਦੇ ਬਤੌਰ ਸੀਨੀਅਰ ਮੈਬਰ ਨਾਮਜਦ ਕੀਤਾ ਜਾਂਦਾ ਹੈ ।”
ਇਹ ਨਿਯੁਕਤੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿਉਂਕਿ ਪਾਰਟੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਖੇਤਰ ਵਿਚ ਬਿਹਤਰੀ ਲਈ ਯਤਨਸ਼ੀਲ ਹੈ ਅਤੇ ਇਥੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਅਜਿਹਾ ਹਲੀਮੀ ਰਾਜ ਕਾਇਮ ਕਰਨਾ ਚਾਹੁੰਦੀ ਹੈ । ਜਿਸ ਵਿਚ ਕਿਸੇ ਤਰ੍ਹਾਂ ਦਾ ਵੀ ਅਮੀਰ-ਗਰੀਬ, ਜਾਤ-ਪਾਤ, ਊਚ-ਨੀਚ ਦਾ ਕੋਈ ਰਤੀਭਰ ਵੀ ਵੱਖਰੇਵਾ ਨਾ ਹੋਵੇ । ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਤੇ ਹੱਕ ਹਾਸਿਲ ਹੋਣ । ਉਪਰੋਕਤ ਬੀਬੀ ਮਨਦੀਪ ਕੌਰ ਸੰਧੂ ਸਾਡੀ ਇਸ ਸੋਚ ਨੂੰ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਬਾਦਲੀਲ ਢੰਗ ਨਾਲ ਪ੍ਰਚਾਰਣ ਵਿਚ ਮੋਹਰੀ ਭੂਮਿਕਾ ਨਿਭਾਉਦੇ ਆ ਰਹੇ ਹਨ । ਅਸੀਂ ਇਹ ਨਿਯੁਕਤੀ ਕਰਦੇ ਹੋਏ ਜਿਥੇ ਫਖ਼ਰ ਮਹਿਸੂਸ ਕਰਦੇ ਹਾਂ, ਉਥੇ ਬੀਬੀ ਮਨਦੀਪ ਕੌਰ ਨੂੰ ਇਸ ਹੋਈ ਨਿਯੁਕਤੀ ਤੇ ਵਧਾਈ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਉਹ ਹਮੇਸ਼ਾਂ ਦੀ ਤਰ੍ਹਾਂ ਜਿਵੇਂ ਪਾਰਟੀ ਪ੍ਰਤੀ ਅਤੇ ਪੰਥ ਪ੍ਰਤੀ ਦ੍ਰਿੜਤਾ ਨਾਲ ਜਿ਼ੰਮੇਵਾਰੀਆਂ ਨਿਭਾਉਦੇ ਆ ਰਹੇ ਹਨ । ਉਸੇ ਤਰ੍ਹਾਂ ਆਪਣੀਆ ਜਿ਼ੰਮੇਵਾਰੀਆਂ ਨੂੰ ਪੂਰਨ ਕਰਦੇ ਹੋਏ ਜਿਥੇ ਇਸ ਪੰਜਾਬ ਵਿਚ ਹੋਣ ਜਾ ਰਹੀ ਚੋਣ ਵਿਚ ਬੀਬੀਆਂ ਅਤੇ ਨੌਜ਼ਵਾਨਾਂ ਨੂੰ ਪਾਰਟੀ ਦੇ ਪੱਖ ਵਿਚ ਤੋਰਨ ਲਈ ਉਦਮ ਕਰਨਗੇ, ਉਥੇ ਸਮੇ-ਸਮੇ ਨਾਲ ਪਾਰਟੀ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਦਾ ਇਸੇ ਤਰ੍ਹਾਂ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਦੇ ਰਹਿਣਗੇ।