ਅੱਜ ਦੀ ਪਾਰਲੀਮੈਂਟ ਦੀ ਕਾਰਗੁਜ਼ਾਰੀ ਨੂੰ ਰਾਜ ਕਰਤਾ ਪਾਰਟੀ BJP – RSS ਨੇ ਨਹੀਂ ਚੱਲਣ ਦਿੱਤਾ : ਮਾਨ
ਮਿਤੀ 27-07-2022.
ਅੱਜ ਮਿਤੀ 27 ਜੁਲਾਈ ਨੂੰ ਪਾਰਲੀਮੈਂਟ ਦਾ ਕੋਈ ਕੰਮ ਨਹੀ ਹੋ ਪਾਇਆ ਤੇ ਜੋ ਪਾਰਲੀਮੈਂਟ ਦੇ ਨਾ ਚਲਣ ਦਾ ਕਾਰਨ BJP-RSS ਜੋ ਰਾਜ ਕਰਦੀ ਹੈ। ਜੋ ਪਾਰਟੀ ਰਾਜ ਕਰਤਾ ਹੁੰਦੀ ਹੈ ਅਤੇ ਕੁਰਸੀ ਤੇ ਕਾਬਜ ਹੋਵੇ ਤੇ ਫਿਰ ਉਹ ਪਾਰਲ਼ੀਮੈਂਟ ਨਾ ਚੱਲਣ ਦਵੇ, ਇਹ ਤਾਂ ਫੇਰ ਇਕ ਫਾਂਸੀਵਾਦੀ ਪਾਰਟੀ ਦੀ ਤਰ੍ਹਾਂ ਜਾਪਦੀ ਹੈ ਭਵਿੱਖ ਵਿੱਚ ਸਾਨੂੰ ਇਹ ਵੀ ਖਦਸ਼ਾ ਹੈ ਕਿ ਫਾਸ਼ੀਵਾਦੀ ਪਾਰਟੀ ਕਿਤੇ ਇੰਦਰਾ ਗਾਂਧੀ ਵਾਂਗ ਇਹ ਪਾਰਟੀ ਵੀ ਐਮਰਜੈਂਸੀ ਲਗਾ ਕੇ ਪਾਰਲੀਮੈਂਟ ਭੰਗ ਕਰ ਕੇ ਉਸ ਤੋਂ ਬਿਨਾਂ ਰਾਜ ਕਰਨਾ ਚਾਹੁੰਦੀ ਹੋਵੇ।
ਸਾਡੇ ਕੋਲ ਇਸ ਦਾ ਸਬੂਤ ਹੈ ਕਿ ਪਿਛਲੇ 11 ਸਾਲਾਂ ਤੋਂ ਸਾਡੀ ਸਿੱਖਾਂ ਦੀ ਪਾਰਲੀਮੈਂਟ ਜੋ 1925 ਵਿੱਚ ਸਥਾਪਤ ਹੋਈ ਸੀ ਜਿਸ ਦੇ ਇਲੈਕਸ਼ਨ ਹਰੇਕ 5 ਸਾਲ ਬਾਅਦ ਹੋਣੇ ਚਾਹੀਦੇ ਹਨ ਇਹ ਨਹੀਂ ਕਰਵਾਏ ਜਾ ਰਹੇ, ਅਤੇ ਧੱਕੇਸ਼ਾਹੀ ਦੇ ਨਾਲ ਉਸ ਨੂੰ ਕਾਰਜਕਾਲ ਖ਼ਤਮ ਹੋਣ ਤੇ ਵੀ ਚਲਾਇਆ ਜਾ ਰਿਹਾ ਹੈ ਜਿਸ ਤੋਂ ਸਾਨੂੰ ਇਹੀ ਸ਼ੱਕ ਉੱਭਰਦਾ ਹੈ ਕਿ ਕਿਤੇ ਸਿੱਖਾਂ ਦੀ ਪਾਰਲੀਮੈਂਟ ਵਾਂਗ ਇੰਡੀਆ ਦੀ ਪਾਰਲੀਮੈਂਟ ਨੂੰ ਵੀ ਭੰਗ ਕਰਕੇ ਤਾਨਾਸ਼ਾਹੀ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ।