ਸ੍ਰੀ ਕੇਜਰੀਵਾਲ ਅਤੇ ਚੱਢੇ ਵਰਗੇ ਆਰ.ਐਸ.ਐਸ. ਦੇ ਦਲਾਲਾਂ ਨੇ ਪੰਜਾਬ ਦਾ ਕੁਝ ਨਹੀ ਸਵਾਰਨਾ, ਭਗਵੰਤ ਮਾਨ ਪੰਜਾਬੀਆਂ ਦੇ ਮਸਲੇ ਹੱਲ ਕਰਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਪੰਜਾਬ ਰੂਪੀ ਭਗਵੰਤ ਸਿੰਘ ਮਾਨ ਦੇ ਸਿਆਸੀ ਚੁੱਲ੍ਹੇ ਦੀ ਅੱਗ ਨਾਲ ਸ੍ਰੀ ਕੇਜਰੀਵਾਲ ਅਤੇ ਚੱਢੇ ਵਰਗੇ ਦਿੱਲੀ ਦੇ ਦਲਾਲ ਆਪਣੀਆ ਸਿਆਸੀ ਰੋਟੀਆ ਸੇਕ ਰਹੇ ਹਨ ਅਤੇ ਇਸਦੇ ਨਾਲ ਹੀ ਸਾਡੀ ਪੰਜਾਬ ਦੀ ਤਾਕਤ ਅਤੇ ਸਾਧਨਾਂ ਦੀ ਦੁਰਵਰਤੋ ਕਰਕੇ ਆਰ.ਐਸ.ਐਸ. ਦੀ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਨੂੰ ਪੂਰਨ ਕਰਨ ਵਿਚ ਮਸਰੂਫ ਹਨ । ਜਦੋ ਤੱਕ ਸ. ਭਗਵੰਤ ਸਿੰਘ ਮਾਨ ਬਤੌਰ ਆਪਣੇ ਮੁੱਖ ਮੰਤਰੀ ਦੇ ਪ੍ਰੋਟੋਕੋਲ ਅਤੇ ਪੰਜਾਬ ਦੀ ਅਣਖ਼ ਗੈਰਤ ਵਾਲੀ ਬਿਰਤੀ ਨੂੰ ਮਹਿਸੂਸ ਕਰਕੇ ਦ੍ਰਿੜਤਾ ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੰਮੇ ਸਮੇ ਤੋ ਦਰਪੇਸ਼ ਆ ਰਹੇ ਗੰਭੀਰ ਮਸਲਿਆ ਨੂੰ ਖੁਦ ਜਾਂ ਸੈਟਰ ਸਰਕਾਰ ਤੋਂ ਹੱਲ ਕਰਵਾਉਣ ਦੀ ਜਿ਼ੰਮੇਵਾਰੀ ਨਹੀ ਨਿਭਾਉਦੇ, ਉਦੋ ਤੱਕ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਸਹੀ ਦਿਸ਼ਾ ਵੱਲ ਬਿਹਤਰੀ ਨਹੀ ਹੋ ਸਕੇਗੀ । ਇਸ ਲਈ ਉਨ੍ਹਾਂ ਲਈ ਇਹ ਜਰੂਰੀ ਹੈ ਕਿ ਉਹ ਦਿੱਲੀ ਵਾਲਿਆ ਦੀ ਗੁਲਾਮੀ ਦੀ ਛੱਤਰੀ ਨੂੰ ਪਾਸੇ ਰੱਖਕੇ, ਪੰਜਾਬ ਨਿਵਾਸੀਆ ਵੱਲੋ ਮਿਲੀ ਮਜਬੂਤ ਤੇ ਵੱਡੀ ਸਿਆਸੀ ਸ਼ਕਤੀ ਦੀ ਆਜਾਦੀ ਨਾਲ ਵਰਤੋ ਕਰਕੇ ਸਾਡੇ ਪੰਜਾਬ ਦੇ ਪਾਣੀਆ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ, ਹੈੱਡਵਰਕਸਾਂ ਦੀ ਬਿਜਲੀ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਦੋਸ਼ੀਆਂ, ਪੰਜਾਬ ਵਿਚ ਦਿਨੋ ਦਿਨ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨਾਲ ਸੰਬੰਧਤ, ਕਿਸਾਨ-ਮਜਦੂਰਾਂ ਨਾਲ ਸੰਬੰਧਤ ਮੁਸ਼ਕਿਲਾਂ ਦਾ ਦ੍ਰਿੜਤਾ ਨਾਲ ਹੱਲ ਕਰਨ ਦੀ ਜਿ਼ੰਮੇਵਾਰੀ ਨਿਭਾਉਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਇਥੋ ਦੇ ਨਿਵਾਸੀਆ ਨੇ ਵੱਡੀਆ ਉਮੀਦਾਂ ਅਤੇ ਇਥੋ ਦੇ ਸਿਆਸੀ ਬਦਲ ਨੂੰ ਮੁੱਖ ਰੱਖਕੇ ਵੱਡਾ ਫਤਵਾ ਦਿੱਤਾ ਹੈ, ਉਨ੍ਹਾਂ ਨੂੰ ਦਿੱਲੀ ਦੇ ਆਰ.ਐਸ.ਐਸ. ਦੇ ਹੁਕਮਾਂ ਤੇ ਚੱਲਣ ਵਾਲੇ ਆਪਣੀ ਪਾਰਟੀ ਦੇ ਕੰਨਵੀਨਰ ਸ੍ਰੀ ਕੇਜਰੀਵਾਲ ਅਤੇ ਪੰਜਾਬ ਵਿਰੋਧੀ ਮੰਦਭਾਵਨਾ ਭਰੇ ਅਮਲਾਂ ਤੇ ਸਾਜਿ਼ਸਾਂ ਨੂੰ ਪੂਰਨ ਕਰਨ ਵਾਲੇ ਚੱਢੇ ਵਰਗੇ ਦਲਾਲਾਂ ਦੀ ਗੁਲਾਮੀ ਨੂੰ ਛੱਡਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਲਈ ਸੰਜ਼ੀਦਾ ਹੋਣ ਅਤੇ ਇਨ੍ਹਾਂ ਨਾਲ ਸੰਬੰਧਤ ਮਸਲਿਆ ਨੂੰ ਦ੍ਰਿੜ ਇੱਛਾ ਸ਼ਕਤੀ ਨਾਲ ਹੱਲ ਕਰਨ ਦੀ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਬਾਦਸਾਹੀ, ਵਜ਼ੀਰੀਆਂ, ਮੁੱਖ ਮੰਤਰੀਸਿਪ ਅਜਿਹੇ ਵੱਡੇ ਮਾਣ-ਸਤਿਕਾਰ ਕਿਸੇ ਵੀ ਇਨਸਾਨ ਨੂੰ ਉਸ ਗੁਰੂ ਦੀ ਕਿਰਪਾ ਤੋ ਸਦਕਾ ਪ੍ਰਾਪਤ ਨਹੀ ਹੁੰਦੇ । ਜੇਕਰ ਸ. ਭਗਵੰਤ ਸਿੰਘ ਮਾਨ ਉਤੇ ਉਸ ਅਕਾਲ ਪੁਰਖ ਦੀ ਇਹ ਮੇਹਰ ਹੋਈ ਹੈ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੰਜਾਬ ਸੂਬੇ, ਪੰਜਾਬੀਆਂ ਦੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਇਸ ਸੂਬੇ ਤੇ ਇਥੋ ਦੇ ਨਿਵਾਸੀਆ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੀ ਵੱਡੀ ਸਿਆਸੀ ਅਤੇ ਨਿਜਾਮੀ ਸ਼ਕਤੀ ਨੂੰ ਬਿਨ੍ਹਾਂ ਕਿਸੇ ਦੇ ਡਰ-ਭੈ ਜਾਂ ਗੁਲਾਮੀ ਵਾਲੀ ਸੋਚ ਤੋ ਨਿਰਲੇਪ ਰਹਿਕੇ ਇਥੋ ਦੇ ਨਿਵਾਸੀਆ ਦੀ ਬਿਹਤਰੀ ਲਈ ਲਗਾਉਣ । ਪਤਾ ਨਹੀ ਉਸ ਅਕਾਲ ਪੁਰਖ ਦੀ ਖੇਡ ਦਾ ਕੀ ਨਤੀਜਾ ਹੋਵੇ, ਉਸ ਤੋ ਪਹਿਲੇ ਇਸ ਮਿਲੀ ਸਿਆਸੀ ਸਕਤੀ ਨੂੰ ਸਹੀ ਸਮੇ, ਸਹੀ ਦਿਸ਼ਾ ਵੱਲ ਵਰਤੋ ਕਰਕੇ ਅਜਿਹਾ ਉਦਮ ਕਰਨ ਜਿਸ ਨਾਲ ਪੰਜਾਬ ਦੀ ਸਿਆਸਤ ਦੀ ਡਿੱਕ ਡੋਲੇ ਖਾਂਦੀ ਬੇੜੀ ਕਿਨਾਰੇ ਤੇ ਲੱਗ ਜਾਵੇ ਅਤੇ ਕੋਈ ਵੀ ਬਾਹਰੀ ਸ਼ਕਤੀ ਜਾਂ ਪੰਜਾਬ ਵਿਰੋਧੀ ਤਾਕਤਾਂ ਉਨ੍ਹਾਂ ਦੀ ਸ਼ਕਤੀ ਦੀ ਹੀ ਦੁਰਵਰਤੋ ਕਰਕੇ ਆਪਣੇ ਮਨਸੂਬਿਆ ਨੂੰ ਪੂਰਾ ਕਰਨ ਵਿਚ ਕਾਮਯਾਬ ਨਾ ਹੋ ਸਕੇ । ਅਜਿਹਾ ਕਰਨ ਲਈ ਸਭ ਤੋ ਪਹਿਲੇ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢੇ ਵਰਗੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੀ ਧਰਤੀ, ਇਥੋ ਦੀ ਆਜਾਦ ਅਤੇ ਖੁਸਗਵਾਰ ਆਬੋਹਵਾ ਅਤੇ ਇਥੋ ਦੇ ਵਿਰਸੇ-ਵਿਰਾਸਤ ਨਾਲ ਕੋਈ ਵਾਸਤਾ ਨਹੀ, ਉਨ੍ਹਾਂ ਦੀ ਛੱਤਰੀ ਰਾਹੀ ਇਹ ਆਪਣੀ ਗੁਲਾਮੀਅਤ ਵਾਲੀ ਮਾਨਸਿਕਤਾ ਰਾਹੀ ਆਪਣੇ ਅੰਦਰ ਖੜ੍ਹੀ ਸੋਚ ਨੂੰ ਇਕਦਮ ਚੁਣੋਤੀ ਮੰਨਕੇ ਇਸ ਛੱਤਰੀ ਨੂੰ ਵਗਾਹ ਸੁੱਟਣ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਅਹਿਸਾਸ ਹੋ ਸਕੇ ਕਿ ਸਾਡਾ ਮੁੱਖ ਮੰਤਰੀ ਇਥੋ ਦੇ ਨਿਜਾਮੀ ਪ੍ਰਬੰਧ ਨੂੰ ਚਲਾਉਣ ਵਾਲੀ ਸ਼ਕਤੀ ਦਿੱਲੀ ਦੀ ਗੁਲਾਮ ਨਹੀ । ਫਿਰ ਆਪਣੇ ਦੂਰਅੰਦੇਸ਼ੀ ਰੱਖਣ ਵਾਲੇ ਸੂਝਵਾਨ ਸਲਾਹਕਾਰਾਂ ਅਤੇ ਪੰਜਾਬ ਪੱਖੀ ਸੋਚ ਦੇ ਵਫਾਦਾਰ ਮਾਲਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪੰਜਾਬ ਸੂਬੇ ਦੀ ਚਹੁਪੱਖੀ ਨੁਹਾਰ ਬਦਲਣ ਲਈ ਜੁੱਟ ਜਾਣ । ਫਿਰ ਅਜਿਹੀ ਕੋਈ ਗੱਲ ਨਹੀ ਹੋਵੇਗੀ ਕਿ ਉਹ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ 100% ਨਾ ਸਹੀ, 70-80% ਉਨ੍ਹਾਂ ਦੀ ਸੋਚ ਅਨੁਸਾਰ ਅਮਲ ਕਰ ਸਕਣਗੇ ਅਤੇ ਆਪਣੀ ਸਖਸ਼ੀਅਤ ਨੂੰ ਗੁਲਾਮੀ ਤੋ ਦੂਰ ਰੱਖਕੇ ਆਜਾਦ ਫਿਜਾ ਵਿਚ ਵਿਚਰਣ ਦੇ ਸਮਰੱਥ ਹੋ ਜਾਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਘੱਟੋ ਘੱਟ ਆਪਣੀ ਗੁਲਾਮ ਮਾਨਸਿਕਤਾ ਤੋ ਆਜਾਦ ਹੋ ਕੇ ਆਪਣੇ ਚੀਫ ਮਨਿਸਟਰ ਦੇ ਵੱਡੇ ਰੁਤਬੇ ਦੇ ਅਤੇ ਪੰਜਾਬ ਦੀ ਮਿੱਟੀ ਨਾਲ ਸੰਬੰਧਤ ਅਣਖ ਗੈਰਤ ਵਾਲੀਆ ਰਵਾਇਤਾ ਨੂੰ ਕਾਇਮ ਰੱਖਣਗੇ ।

Leave a Reply

Your email address will not be published.