01 ਅਗਸਤ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ, ਜਿਸਨੂੰ ਚੱਲਦਿਆ ਹੋਇਆ ਇਕ ਸਾਲ ਦਾ ਸਮਾਂ ਪੂਰਨ ਹੋ ਗਿਆ ਹੈ ਇਸ ਵਿਚ 01 ਅਗਸਤ ਨੂੰ ਉਪਜਿੰਦਰ ਸਿੰਘ ਪੰਜਗਰਾਈ ਫਰੀਦਕੋਟ, 02 ਅਗਸਤ ਨੂੰ ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, 03 ਅਗਸਤ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 04 ਅਗਸਤ ਨੂੰ ਹਰਜੀਤ ਸਿੰਘ ਸਜੂਮਾ ਸੰਗਰੂਰ, 05 ਅਗਸਤ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 06 ਅਗਸਤ ਨੂੰ ਰਜਿੰਦਰ ਸਿੰਘ ਜਵਾਹਰਕੇ ਸਰਪੰਚ ਮਾਨਸਾ, 07 ਅਗਸਤ ਨੂੰ ਕੁਲਦੀਪ ਸਿੰਘ ਢੈਂਠਲ ਪਟਿਆਲਾ ਦਿਹਾਤੀ, 08 ਅਗਸਤ ਨੂੰ ਡਾ. ਗੁਰਮੀਤ ਸਿੰਘ ਜਲਾਲਾਬਾਦ, 09 ਅਗਸਤ ਨੂੰ ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, 10 ਅਗਸਤ ਨੂੰ ਖਜਾਨ ਸਿੰਘ ਹਰਿਆਣਾ, 11 ਅਗਸਤ ਨੂੰ ਜਸਵੰਤ ਸਿੰਘ ਚੀਮਾਂ ਲੁਧਿਆਣਾ, 12 ਅਗਸਤ ਨੂੰ ਹਰਦੇਵ ਸਿੰਘ ਪੱਪੂ ਮਲੇਰਕੋਟਲਾ, 13 ਅਗਸਤ ਨੂੰ ਦਵਿੰਦਰ ਸਿੰਘ ਖਾਨਖਾਨਾ ਨਵਾਂਸਹਿਰ, 14 ਅਗਸਤ ਨੂੰ ਡਾ. ਬਲਵਿੰਦਰ ਸਿੰਘ ਮੁਕੇਰੀਆ, 15 ਅਗਸਤ ਨੂੰ ਗੁਰਤੇਜ ਸਿੰਘ ਮੂਣਕ, 16 ਅਗਸਤ ਨੂੰ ਅਵਤਾਰ ਸਿੰਘ ਰੋਪੜ੍ਹ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published.