ਸਿੱਖ ਕੌਮ ਦੇ 5 ਕਕਾਰਾਂ ਵਿਚ ਆਉਦੇ ਚਿੰਨ੍ਹ ‘ਕੜਾ’ ਨੂੰ ਵਿਦਿਆਰਥੀਆਂ ਦੇ ਪੇਪਰਾਂ ਸਮੇਂ ਲਹਾਉਣ ਦੇ ਅਮਲ ਮੁਤੱਸਵੀਆਂ ਦੀ ਨਾ ਬਰਦਾਸਤ ਕਰਨ ਯੋਗ ਸਾਜਿ਼ਸ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਜੁਲਾਈ ( ) “ਜਦੋਂ ਸਿੱਖ ਕੌਮ ਇਨਸਾਨੀਅਤ ਕਦਰਾਂ-ਕੀਮਤਾਂ ਦਾ ਪੂਰਨ ਸਤਿਕਾਰ ਕਰਦੀ ਹੋਈ ਸਮੁੱਚੇ ਮੁਲਕ ਵਿਚ ਜਮਹੂਰੀਅਤ ਢੰਗ ਨਾਲ ਵਿਚਰਦੀ ਆ ਰਹੀ ਹੈ ਅਤੇ ਕਿਸੇ ਵੀ ਹੋਰ ਕੌਮ, ਧਰਮ ਦੀਆਂ ਧਾਰਮਿਕ ਰਵਾਇਤਾ, ਰਸਮਾ ਵਿਚ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜੀ ਨਹੀ ਕਰਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚਾਉਣ ਵਿਚ ਵਿਸਵਾਸ ਰੱਖਦੀ ਹੈ, ਫਿਰ ਜਦੋਂ ਸਿੱਖ ਕੌਮ ਨਾਲ ਸੰਬੰਧਤ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਤਕਨੀਕੀ, ਵਿਦਿਆ ਦਾਖਲਿਆ ਸਮੇਂ ਹੋਣ ਵਾਲੇ ਟੈਸਟ ਅਤੇ ਨੌਕਰੀਆਂ ਪ੍ਰਾਪਤ ਕਰਨ ਸੰਬੰਧੀ ਹੋਣ ਵਾਲੇ ਪੇਪਰਾਂ ਸਮੇਂ ਸਿੱਖ ਕੌਮ ਦੇ ਕਕਾਰ ਪਹਿਨੀ ਬੱਚਿਆਂ ਦੀਆਂ ਬਾਹਵਾਂ ਵਿਚ ਆਪਣੇ ਕਕਾਰ ਪਹਿਨੇ ਹੋਏ ਕੜੇ ਕਿਸ ਆਦੇਸ਼, ਕਾਨੂੰਨ ਤੇ ਦਲੀਲ ਨਾਲ ਉਤਰਵਾਕੇ ਸਿੱਖ ਕੌਮ ਨੂੰ ਜ਼ਲੀਲ ਤੇ ਅਪਮਾਨ ਕਰਨ ਦੀਆਂ ਕਾਰਵਾਈਆ ਕਿਉਂ ਕੀਤੀਆ ਜਾ ਰਹੀਆ ਹਨ ? ਬੀਤੇ ਸਮੇ ਵਿਚ ਪੰਜਾਬ ਤੇ ਹੋਰ ਸੂਬਿਆਂ ਵਿਚ ਇਹ ਜਲਾਲਤ ਭਰੀਆ ਕਾਰਵਾਈਆ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ । ਦੁੱਖ ਅਤੇ ਅਫ਼ਸੋਸ ਹੈ ਕਿ ਹੁਕਮਰਾਨ ਇਸ ਗੰਭੀਰ ਵਿਸ਼ੇ ਉਤੇ ਅਜਿਹੀਆ ਕਾਰਵਾਈਆ ਕਰਨ ਵਾਲਿਆ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਕੇ ਇਸ ਦੁੱਖਦਾਇਕ ਵਰਤਾਰੇ ਨੂੰ ਰੋਕਣ ਵਿਚ ਕੋਈ ਅਮਲ ਨਹੀ ਕਰ ਰਹੇ । ਜਿਸ ਨਾਲ ਸਿੱਖ ਕੌਮ ਵਿਚ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ । ਜੇਕਰ ਹੁਕਮਰਾਨਾਂ ਅਤੇ ਸਰਕਾਰ ਨੇ ਇਸਦੀ ਰੋਕਥਾਮ ਦਾ ਪ੍ਰਬੰਧ ਨਾ ਕੀਤਾ, ਤਾਂ ਸਿੱਖ ਕੌਮ ਨੂੰ ਮਜਬੂਰ ਹੋ ਕੇ ਇਸ ਵਿਸ਼ੇ ਤੇ ਕੋਈ ਵੱਡਾ ਐਕਸਨ ਪ੍ਰੋਗਰਾਮ ਕਰਨਾ ਪਵੇਗਾ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋ ਸਕਣਗੇ । ਇਸ ਲਈ ਇਹ ਬਿਹਤਰ ਹੋਵੇਗਾ ਕਿ ਹੁਕਮਰਾਨ ਅਤੇ ਸੰਬੰਧਤ ਜਿ਼ੰਮੇਵਾਰ ਅਫਸਰਸਾਹੀ ਸਾਡੇ ਕਕਾਰਾਂ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਬਣਦਾ ਪ੍ਰਬੰਧ ਕਰਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪਾਲੀਟੈਕਨਿਕ ਕਾਲਜ ਬਹਿਮਣ ਦੀਵਾਨਾ ਵਿਖੇ ਇਕ ਸਿੱਖ ਵਿਦਿਆਰਥੀ ਦਾ ਕੜਾ ਲਹਾਉਣ ਦੀ ਇਕ ਹੋਈ ਦੁੱਖਦਾਇਕ ਘਟਨਾ ਉਤੇ ਸਖਤ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਅਤੇ ਸਰਕਾਰ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਮੌਕੇ ਉਤੇ ਇਕੱਠੇ ਹੋਏ ਸਿੱਖਾਂ ਦੇ ਰੋਹ ਨੂੰ ਭਾਂਪਦੇ ਹੋਏ ਕਾਲਜ ਪ੍ਰਿੰਸੀਪਲ ਨੇ ਜਨਤਕ ਤੌਰ ਤੇ ਸੋਸਲ ਮੀਡੀਆ ਉਤੇ ਆਪਣੇ ਕੋਲੋ ਕੀਤੀ ਗਲਤੀ ਦੀ ਮੁਆਫ਼ੀ ਮੰਗ ਲਈ ਹੈ । ਪਰ ਅਜਿਹੇ ਦੁੱਖਦਾਇਕ ਅਮਲ ਬਾਰ-ਬਾਰ ਹੋਣ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵਿਚ ਅਤੇ ਅਫਸਰਸਾਹੀ ਵਿਚ ਬੈਠੇ ਮੁਤੱਸਵੀ ਸੋਚ ਵਾਲੇ ਲੋਕ ਅਜਿਹਾ ਸਿੱਖ ਕੌਮ ਨੂੰ ਨੀਵਾ ਦਿਖਾਉਣ ਤੇ ਜਲੀਲ ਕਰਨ ਲਈ ਕਰ ਰਹੇ ਹਨ । ਜਿਸ ਸੰਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਸ਼ੇ ਤੇ ਸਰਕਾਰੀ ਪੱਧਰ ਉਤੇ ਕੋਈ ਵਿਸ਼ੇਸ਼ ਆਰਡੀਨੈਸ ਜਾਰੀ ਕੀਤਾ ਜਾਵੇ ਤਾਂ ਕਿ ਕੋਈ ਵੀ ਸਿੱਖਿਆ ਨਾਲ ਸੰਬੰਧਤ ਅਧਿਕਾਰੀ ਜਾਂ ਵਿਦਿਆਰਥੀਆ ਦੇ ਹੋਣ ਵਾਲੇ ਪੇਪਰਾਂ ਤੇ ਟੈਸਟਾਂ ਸਮੇਂ ਸਿੱਖ ਵਿਦਿਆਰਥੀਆਂ ਨਾਲ ਅਤੇ ਸਾਡੇ ਕਕਾਰਾਂ ਨਾਲ ਅਜਿਹੀ ਖਿਲਵਾੜ ਕਰਨ ਦੀ ਗੁਸਤਾਖੀ ਨਾ ਕਰੇ । ਸ. ਟਿਵਾਣਾ ਨੇ ਸਮੁੱਚੀਆ ਯੂਨੀਵਰਸਿਟੀਆ, ਕਾਲਜਾਂ, ਸਕੂਲਾਂ ਅਤੇ ਹੋਰ ਸਿੱਖਿਅਤ ਸੰਸਥਾਵਾਂ ਨਾਲ ਸੰਬੰਧਤ ਸਿੱਖ ਵਿਦਿਆਰਥੀਆ ਦੇ ਨਾਲ-ਨਾਲ ਵਿਦਵਾਨਾਂ ਨੂੰ ਵੀ ਇਹ ਪੁਰਜੋਰ ਅਪੀਲ ਕੀਤੀ ਕਿ ਜਦੋ ਵੀ ਕੋਈ ਮੁਤੱਸਵੀ ਸੋਚ ਵਾਲਾ ਅਫਸਰ ਜਾਂ ਅਧਿਕਾਰੀ ਸਾਡੇ ਸਿੱਖ ਬੱਚਿਆਂ ਤੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਦਾ ਹੈ, ਤਾਂ ਉਸੇ ਸਮੇ ਜਿਥੇ ਉਹ ਆਪਣਾ ਵਿਧਾਨਿਕ ਤੇ ਧਾਰਮਿਕ ਹੱਕ ਨੂੰ ਮੁੱਖ ਰੱਖਦੇ ਹੋਏ ਇਕੱਤਰ ਹੋ ਕੇ ਵਿਰੋਧਤਾ ਤੇ ਰੋਸ ਕਰਨ, ਉਥੇ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸੰਪਰਕ ਨੰਬਰਾਂ 9878344432, 9781222567 ਉਤੇ ਫੌਰੀ ਸੂਚਨਾਂ ਭੇਜਣ ਅਤੇ ਆਪਣੇ ਜਿ਼ਲ੍ਹੇ ਨਾਲ ਸੰਬੰਧਤ ਸਾਡੀ ਪਾਰਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਬਣਾਉਣ ਅਸੀ ਬਿਲਕੁਲ ਵੀ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੇ ਗਏ ਕਕਾਰਾਂ ਦੀ ਤੋਹੀਨ ਨੂੰ ਨਾ ਤਾਂ ਬਰਦਾਸਤ ਕਰਾਂਗੇ ਅਤੇ ਨਾ ਹੀ ਅਜਿਹੀ ਮੁਤੱਸਵੀ ਅਫਸਰਸਾਹੀ ਨੂੰ ਮੁਆਫ ਕਰਾਂਗੇ ।

Leave a Reply

Your email address will not be published. Required fields are marked *