ਸੈਂਟਰ ਦੀ ਮੋਦੀ ਹਕੂਮਤ ਤੇ ਗ੍ਰਹਿ ਵਜ਼ੀਰ ਵੱਲੋਂ ‘ਆਜ਼ਾਦੀ ਦਿਹਾੜੇ’ ਉਤੇ ਨਾਗਰਿਕਾਂ ਨੂੰ ਆਪਣੇ ਘਰਾਂ ਉਤੇ ਤਿਰੰਗੇ ਝੰਡੇ ਲਹਿਰਾਉਣ ਦੇ ਹੁਕਮ ਸਿੱਖ ਕੌਮ ਉਤੇ ਕਿਵੇਂ ਲਾਗੂ ਹੋਣਗੇ ? : ਮਾਨ

ਫ਼ਤਹਿਗੜ੍ਹ ਸਾਹਿਬ, 26 ਜੁਲਾਈ ( ) “ਜਦੋਂ ਮੈਂ 1999 ਵਿਚ ਹੋਈਆ ਲੋਕ ਸਭਾ ਚੋਣਾਂ ਵਿਚ ਜਿੱਤਕੇ ਪਾਰਲੀਮੈਂਟ ਵਿਚ ਗਿਆ ਸੀ, ਤਾਂ ਉਥੇ ਜਦੋਂ ਮੈਨੂੰ ਪੰਜਾਬ ਸੂਬੇ ਅਤੇ ਮੇਰੇ ਹਲਕੇ ਦੀ ਤਰਫੋ ਬੋਲਣ ਦਾ ਸਮਾਂ ਪ੍ਰਾਪਤ ਹੋਇਆ ਤਾਂ ਮੈਂ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਸਭ ਮੁੱਦਿਆ ਨੂੰ ਵਾਰੋ-ਵਾਰੀ ਦਸਤਾਵੇਜ਼ੀ, ਲਿਖਤਾਂ ਤੇ ਸਬੂਤਾਂ ਸਮੇਤ ਉਠਾਉਦੇ ਹੋਏ ਸੈਂਟਰ ਦੀਆਂ ਹੁਣ ਤੱਕ ਰਹੀਆ ਹਕੂਮਤਾਂ ਵੱਲੋਂ ਨਿਰੰਤਰ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹੁੰਦੀਆ ਆ ਰਹੀਆ ਸਾਜ਼ਸੀ ਢੰਗ ਵਾਲੇ ਅਮਲਾਂ ਦਾ ਵਰਣਨ ਕਰਦੇ ਹੋਏ ਪੰਜਾਬ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਮੰਗ ਕਰਨ ਦੇ ਨਾਲ-ਨਾਲ, ਸੂਬੇ ਦੇ ਚਹੁਪੱਖੀ ਵਿਕਾਸ ਅਤੇ ਦੂਸਰੇ ਸੂਬਿਆਂ ਦੀ ਤਰ੍ਹਾਂ ਸਭ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਵੀ ਉਠਾਈ । ਉਸ ਸਮੇਂ ਮੈਂ ਉਚੇਚੇ ਤੌਰ ਤੇ ਇੰਡੀਆ ਦੇ ਕੌਮੀ ਝੰਡੇ ‘ਤਿਰੰਗੇ’ ਸੰਬੰਧੀ ਸੰਖੇਪ ਰੂਪ ਵਿਚ ਵਰਣਨ ਕਰਦੇ ਹੋਏ ਕਿਹਾ ਸੀ ਕਿ ਇਸ ਤਿਰੰਗੇ ਝੰਡੇ ਵਿਚ ਪਹਿਲੀ ਪੱਟੀ ਭਗਵੇ ਰੰਗ ਦੀ ਹੈ ਜੋ ਹਿੰਦੂ ਕੌਮ ਦਾ ਰੰਗ ਹੈ, ਦੂਸਰੀ ਪੱਟੀ ਚਿੱਟੀ ਹੈ ਜੋ ਜੈਨੀਆ ਦਾ ਰੰਗ ਹੈ, ਇਸ ਵਿਚ ਜੋ ਅਸੋਕ ਚੱਕਰ ਸਥਾਪਿਤ ਕੀਤਾ ਗਿਆ ਹੈ ਇਹ ਬੋਧੀ ਧਰਮ ਦਾ ਹੈ ਅਤੇ ਤੀਸਰੀ ਪੱਟੀ ਜੋ ਹਰੀ ਹੈ, ਉਹ ਮੁਸਲਿਮ ਕੌਮ ਦਾ ਰੰਗ ਹੈ, ਇਸ ਝੰਡੇ ਵਿਚ ਸਿੱਖ ਕੌਮ ਦੇ ਸਨਮਾਨ ਲਈ ਨਾ ਤਾ ਕੋਈ ਰੰਗ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਖੰਡੇ-ਕਿਰਪਾਨ ਦੇ ਨਿਸ਼ਾਨ ਜਦੋਕਿ ਇਸ ਇੰਡੀਆ ਮੁਲਕ ਨੂੰ ਆਜਾਦੀ ਦਿਵਾਉਣ ਦੇ ਸੰਗਰਾਮ ਵਿਚ ਜਦੋਂ ਸਿੱਖ ਕੌਮ ਨੇ 90% ਕੁਰਬਾਨੀਆਂ ਦਿੱਤੀਆ ਹਨ, ਤਾਂ ਇਸ ਕੌਮੀ ਝੰਡੇ ਵਿਚ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਪ੍ਰਗਟਾਉਣ ਵਾਲਾ ਗੂੜਾ ਨੀਲਾ ਰੰਗ, ਖੰਡਾ-ਕਿਰਪਾਨ ਦਾ ਨਿਸ਼ਾਨ ਵੀ ਦਰਜ ਕੀਤਾ ਜਾਵੇ ਤਾਂ ਕਿ ਸਿੱਖ ਕੌਮ ਇਸ ਕੌਮੀ ਝੰਡੇ ਵਿਚ ਆਪਣੇ ਰੰਗ, ਖੰਡੇ-ਕਿਰਪਾਨ ਦੇ ਨਿਸ਼ਾਨ ਦੀ ਬਦੌਲਤ ਇਸ ਝੰਡੇ ਨੂੰ ਉਸੇ ਤਰ੍ਹਾਂ ਆਤਮਿਕ ਤੌਰ ਤੇ ਪ੍ਰਵਾਨ ਕਰ ਸਕੇ ਜਿਵੇ ਬਾਕੀ ਦੇ ਵਰਗ ਇਸਨੂੰ ਪ੍ਰਵਾਨ ਕਰਦੇ ਹਨ । ਇਹ ਵਿਚਾਰ ਮੈਂ 08 ਅਪ੍ਰੈਲ 2003 ਨੂੰ ਪਾਰਲੀਮੈਂਟ ਵਿਚ ਆਪਣੇ ਸਮੇਂ ਵਿਚ ਪਾਰਲੀਮੈਂਟ ਦੇ ਸਮੁੱਚੇ ਹਾਊਂਸ ਨੂੰ ਅਤੇ ਸਪੀਕਰ ਸਾਹਿਬ ਨੂੰ ਸੁਬੋਧਿਤ ਹੁੰਦੇ ਹੋਏ ਸਾਰੇ ਹਾਜਰੀਨ ਮੈਬਰਾਂ ਨਾਲ ਸਾਂਝੇ ਕੀਤੇ ਸਨ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪੰਜਾਬ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ 2003 ਵਿਚ ਪ੍ਰਗਟਾਏ ਗਏ ਮੇਰੇ ਵਿਚਾਰਾਂ ਨੂੰ ਇੰਡੀਆ ਦੇ ਹੁਕਮਰਾਨਾਂ ਅਤੇ ਪਾਰਲੀਮੈਟ ਮੈਬਰਾਂ ਨੇ ਗੌਰ ਕਰਨ ਅਤੇ ਉਸ ਉਤੇ ਅਮਲ ਕਰਨ ਦੀ ਕੋਈ ਕਾਰਵਾਈ ਨਹੀ ਕੀਤੀ । ਜੋ ਸਿੱਖ ਕੌਮ ਨਾਲ ਹੁਕਮਰਾਨਾਂ ਤੇ ਇਥੋ ਦੀ ਪਾਰਲੀਮੈਟ ਵੱਲੋ ਇਕ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਜ਼ੀਰ ਵੱਲੋਂ ਆਉਣ ਵਾਲੇ 15 ਅਗਸਤ ਦੇ ਆਜਾਦੀ ਦੇ ਦਿਹਾੜੇ ਉਤੇ ਇੰਡੀਆ ਦੇ ਸਮੁੱਚੇ ਨਾਗਰਿਕਾਂ ਨੂੰ ਆਪਣੇ ਘਰਾਂ ਉਤੇ ਤਿਰੰਗੇ ਝੰਡੇ ਲਹਿਰਾਉਣ ਦੇ ਕੀਤੇ ਜਾ ਰਹੇ ਤਾਨਾਸਾਹੀ ਵਾਲੇ ਹੁਕਮਾਂ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ, ਸਿੱਖ ਕੌਮ ਦੀਆਂ ਉਨ੍ਹਾਂ ਭਾਵਨਾਵਾ ਜੋ ਉਨ੍ਹਾਂ ਨੇ 2003 ਵਿਚ ਪਾਰਲੀਮੈਟ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਦਾ ਪੱਖ ਪੇਸ਼ ਕਰਦੇ ਹੋਏ ਪ੍ਰਗਟ ਕੀਤੇ ਸਨ, ਉਨ੍ਹਾਂ ਨੂੰ ਹੁਕਮਰਾਨਾਂ ਵੱਲੋਂ ਨਜ਼ਰ ਅੰਦਾਜ ਕਰਨ ਅਤੇ ਹੁਣ ਉਸ ਤਿਰੰਗੇ ਝੰਡੇ ਨੂੰ ਆਪਣੇ ਘਰਾਂ ਉਤੇ ਲਹਿਰਾਉਣ ਦੇ ਕੀਤੇ ਜਾ ਰਹੇ ਹੁਕਮ ਜਿਸ ਵਿਚ ਸਿੱਖ ਕੌਮ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਕੋਈ ਨਿਸ਼ਾਨ ਹੈ, ਉਸ ਨੂੰ ਸਿੱਖ ਕੌਮ ਆਪਣੇ ਘਰਾਂ ਉਤੇ ਕਿਵੇ ਲਹਿਰਾਏਗੀ ਦੀ ਦੁਬਿਧਾ ਪੂਰਨ ਸਥਿਤੀ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਦੇ ਇਤਿਹਾਸ, ਮਨੋਬਿਰਤੀ ਦਾ ਵਰਣਨ ਕਰਦੇ ਹੋਏ ਕਿਹਾ ਕਿ ਜਦੋ ਤੋ ਸਿੱਖ ਕੌਮ ਦਾ ਜਨਮ ਹੋਇਆ ਹੈ, ਭਾਵੇ ਉਨ੍ਹਾਂ ਦੀਆਂ ਆਪਣੀਆ ਹਕੂਮਤਾਂ ਰਹੀਆ ਹੋਣ, ਭਾਵੇ ਵਿਦੇਸ਼ੀਆਂ ਜਾਂ ਇਥੋ ਦੇ ਬਹੁਗਿਣਤੀ ਮੁਤੱਸਵੀ ਜਮਾਤਾਂ ਦੀਆਂ ਰਹੀਆ ਹੋਣ, ਸਿੱਖ ਕੌਮ ਨੇ ਕਦੀ ਵੀ ਅਜਿਹੇ ਹੁਕਮ ਨੂੰ ਜਾਂ ਕਾਨੂੰਨ ਨੂੰ ਪ੍ਰਵਾਨ ਨਹੀਂ ਕੀਤਾ ਜੋ ਉਨ੍ਹਾਂ ਦੀਆਂ ਭਾਵਨਾਵਾ ਵਿਸ਼ੇਸ਼ ਤੌਰ ਤੇ ਸਿੱਖੀ ਸੋਚ ਅਤੇ ਮਰਿਯਾਦਾਵਾ ਦੇ ਵਿਰੋਧ ਵੱਜੋ ਸਾਹਮਣੇ ਆਇਆ ਹੋਵੇ । ਲੇਕਿਨ ਉਸ ਹਰ ਗੱਲ ਨੂੰ ਆਤਮਿਕ ਤੌਰ ਤੇ ਪ੍ਰਵਾਨ ਕਰਦੇ ਹਨ ਜਿਸ ਵਿਚ ਉਨ੍ਹਾਂ ਦੀ ਕੌਮੀ ਆਨ-ਸ਼ਾਨ, ਸਿੱਖੀ ਸਤਿਕਾਰ ਅਤੇ ਸੋਚ ਦੀ ਝਲਕ ਪ੍ਰਤੱਖ ਰੂਪ ਵਿਚ ਨਜ਼ਰ ਆਉਦੀ ਹੋਵੇ । ਇਸ ਲਈ ਜਦੋ ਤੱਕ ਇਥੋ ਦੀ ਮੋਦੀ ਦੀ ਹਿੰਦੂਤਵ ਹਕੂਮਤ ਅਤੇ ਸ੍ਰੀ ਅਮਿਤ ਸ਼ਾਹ ਦਾ ਸੈਟਰ ਦਾ ਗ੍ਰਹਿ ਵਿਭਾਗ ਸਿੱਖ ਕੌਮ ਦੀਆਂ 90% ਆਜਾਦੀ ਤੋ ਪਹਿਲੇ ਅਤੇ ਆਜਾਦੀ ਸਮੇ ਕੀਤੀਆ ਗਈਆ ਵੱਡੀਆ ਕੁਰਬਾਨੀਆ ਨੂੰ ਮੁੱਖ ਰੱਖਕੇ ਅਤੇ ਉਨ੍ਹਾਂ ਦੀ ਸਿੱਖੀ ਸੋਚ ਦਾ ਸਤਿਕਾਰ ਕਰਦੇ ਹੋਏ ਆਪਣੇ ਇਸ ਤਿਰੰਗੇ ਝੰਡੇ ਵਿਚ ਸਿੱਖ ਕੌਮ ਦਾ ਗੂੜਾ ਨੀਲਾ ਰੰਗ, ਖੰਡਾ-ਕਿਰਪਾਨ ਦਰਜ ਕਰ ਦੇਣਗੇ, ਫਿਰ ਹੀ ਸਿੱਖ ਕੌਮ ਇਸ ਤਿਰੰਗੇ ਝੰਡੇ ਨੂੰ ਆਪੋ-ਆਪਣੇ ਘਰਾਂ ਉਤੇ ਲਹਿਰਾਉਣ ਵਿਚ ਫ਼ਖਰ ਮਹਿਸੂਸ ਕਰੇਗੀ ਅਤੇ ਆਤਮਿਕ ਤੌਰ ਤੇ ਅਜਿਹਾ ਕਰ ਸਕਣਗੇ । ਵਰਨਾ ਹੁਕਮਰਾਨ ਆਪ ਹੀ ਮਹਿਸੂਸ ਕਰ ਸਕਦੇ ਹਨ ਕਿ ਜਿਸ ਕੌਮ ਦੀਆਂ 90% ਕੁਰਬਾਨੀਆ ਹੋਣ, ਉਸਦਾ ਇੰਡੀਆ ਦੇ ਝੰਡੇ ਵਿਚ ਕੋਈ ਰੰਗ, ਨਿਸ਼ਾਨ ਨਾ ਦੇਣਾ ਤਾਂ ਆਪਣੇ ਆਪ ਵਿਚ ਇਕ ਵੱਡੀ ਵਿਧਾਨਿਕ, ਮੁਲਕੀ ਕੁਤਾਹੀ ਤੇ ਗੁਸਤਾਖੀ ਹੈ । ਜਿਸਨੂੰ ਹੁਕਮਰਾਨ ਤੁਰੰਤ ਸੁਧਾਰਨ ।

Leave a Reply

Your email address will not be published. Required fields are marked *