ਹਿੰਦੂਤਵ ਹਕੂਮਤ, ਏਜੰਸੀਆਂ ਸਭ ਸਰਕਾਰੀ ਅਮਲਾਂ-ਫੈਲਾਂ, ਪ੍ਰੈਸ ਅਤੇ ਸਭ ਸਾਧਨਾਂ ਦੀ ਦੁਰਵਰਤੋਂ ਕਰਕੇ ਸ. ਮਾਨ ਨੂੰ ਨਿਸ਼ਾਨਾਂ ਬਣਾਉਣ ਪਿੱਛੇ ਡੂੰਘੀ ਸਾਂਝੀ ਸਾਜਿ਼ਸ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਜਦੋਂ ਤੋਂ ਸ. ਸਿਮਰਨਜੀਤ ਸਿੰਘ ਮਾਨ ਲੋਕ ਸਭਾ ਸੰਗਰੂਰ ਤੋ ਜਿਮਨੀ ਚੋਣ ਜਿੱਤੇ ਹਨ, ਉਸ ਸਮੇ ਤੋ ਹੀ ਸਭ ਸਿਆਸੀ, ਨਿਜਾਮੀ ਤਾਕਤਾਂ, ਉਨ੍ਹਾਂ ਦੇ ਸਭ ਸਰਕਾਰੀ ਸਾਧਨ, ਅਮਲਾਂ-ਫੈਲਾਂ, ਸਮੁੱਚੀ ਪ੍ਰੈਸ ਆਦਿ ਸਭ ਸ. ਮਾਨ ਦੀ ਕਿਰਦਾਰਕੁਸੀ ਕਰਨ ਲਈ ਘਿਓ-ਖਿਚੜੀ ਹੋ ਕੇ ਪੱਬਾ ਭਾਰ ਹੋਏ ਪਏ ਹਨ । ਇਨ੍ਹਾਂ ਵੱਲੋਂ ਜਿਸ ਦ੍ਰਿੜਤਾਂ ਤੇ ਸੁਹਿਰਦਤਾ ਨਾਲ ਸ. ਮਾਨ ਦੀ ਸਖਸ਼ੀਅਤ ਨੂੰ ਨਿਸ਼ਾਨਾਂ ਬਣਾਉਣ ਲਈ ਹਮਲੇ ਕੀਤੇ ਜਾ ਰਹੇ ਹਨ, ਉਸ ਤੋਂ ਥੋੜ੍ਹੀ-ਬਹੁਤੀ ਸੂਝ-ਬੂਝ ਰੱਖਣ ਵਾਲਾ ਇਨਸਾਨ ਇਹ ਸਹਿਜੇ ਹੀ ਅੰਦਾਜਾ ਲਗਾ ਸਕਦਾ ਹੈ ਕਿ ਇਹ ਸਭ ਤਾਕਤਾਂ ਨੂੰ ਅਜਿਹਾ ਕਰਨ ਲਈ ਕਿਸੇ ਮੁਤੱਸਵੀ ਦਿਮਾਗ ਜਾਂ ਸੰਗਠਨ ਵੱਲੋ ਆਦੇਸ਼ ਆਇਆ ਹੋਵੇਗਾ । ਪਰ ਅਜਿਹਾ ਨਫ਼ਰਤ ਤੇ ਕੁੜੱਤਣ ਭਰਿਆ ਮਾਹੌਲ ਸਿਰਜਣ ਲਈ ਕਿਸੇ ਇਕ ਹਿੰਦੂਤਵ ਸੋਚ ਵਾਲੇ ਜਾਂ ਕੁਝ ਦਿਮਾਗਾਂ ਦੀ ਸਾਂਝੀ ਕਾਢ ਹੋਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਇਕ ਹਫਤੇ ਤੋਂ ਹਿੰਦੂਤਵ ਹੁਕਮਰਾਨਾਂ, ਮੁਤੱਸਵੀ ਜਮਾਤਾਂ, ਕਾਂਗਰਸ, ਬੀਜੇਪੀ-ਆਰ.ਐਸ.ਐਸ, ਸਿਵ ਸੈਨਾ, ਆਮ ਆਦਮੀ ਪਾਰਟੀ, ਬਾਦਲ ਦਲ, ਪੀਲੀ ਪੱਤਰਕਾਰੀ ਦੀ ਗੁਲਾਮ ਬਣੀ ਪ੍ਰੈਸ ਆਦਿ ਸਭ ਸੰਗਠਨਾਂ ਵੱਲੋਂ ਸ. ਮਾਨ ਦੀ ਕਿਰਦਾਰਕੁਸੀ ਕਰਨ ਲਈ ਸਾਂਝੇ ਤੌਰ ਤੇ ਰਚੀ ਸਾਜਿਸ ਵੱਲ ਇਸਾਰਾ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਗੰਭੀਰ ਵਿਸ਼ੇ ਤੇ ਹੁਕਮਰਾਨਾਂ ਵੱਲੋ ਖਾਨਾਜੰਗੀ ਕਰਵਾਉਣ ਦੇ ਅਮਲਾਂ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ 1980 ਦੇ ਦਹਾਕੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਕੌਮੀ ਤੇ ਸਿੱਖ ਸਖਸ਼ੀਅਤ ਆਪਣੇ ਮਿਸਨ ਵੱਲ ਦ੍ਰਿੜਤਾ ਪੂਰਵਕ ਵੱਧਦੀ ਜਾ ਰਹੀ ਸੀ, ਤਾਂ ਉਪਰੋਕਤ ਸਭ ਤਾਕਤਾਂ ਨੇ ਉਸ ਸਮੇ ਵੀ ਸੰਤ ਭਿੰਡਰਾਂਵਾਲਿਆ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਇਕ ਡੂੰਘੀ ਸਾਜਿਸ ਤਹਿਤ ਪੰਜਾਬ ਸੂਬੇ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਰਚੀ ਸੀ, ਉਸਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਖਾੜਕੂਵਾਦ ਸਿੱਖਰਾਂ ਤੇ ਸੀ । ਉਸ ਸਮੇ ਵੀ ਹੁਕਮਰਾਨਾਂ ਅਤੇ ਪੁਲਿਸ ਨੇ ਸਾਂਝੀ ਰਣਨੀਤੀ ਹੇਠ ਪੁਲਿਸ ਤੇ ਸਿੱਖ ਕੌਮ ਵਿਚੋਂ ‘ਬਲੈਕ ਕੈਟਸ’ ਦੀ ਫ਼ੌਜ ਖੜ੍ਹੀ ਕੀਤੀ ਸੀ । ਜੋ ਸਿੱਖੀ ਭੇਖ ਵਿਚ ਸਿੱਖਾਂ ਦੇ ਘਰਾਂ ਵਿਚ ਦਾਖਲ ਹੋ ਕੇ ਉਨ੍ਹਾਂ ਦੇ ਧਨ-ਦੌਲਤ ਲੁੱਟਣ, ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਨ, ਕਤਲ ਕਰਨ ਆਦਿ ਵਿਚ ਸਰਗਰਮ ਕੀਤੇ ਗਏ ਸਨ ਤਾਂ ਕਿ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੀਆ ਧਿਰਾਂ ਦੇ ਇਸ ਵੱਡੇ ਸੰਘਰਸ ਨੂੰ ਬਦਨਾਮ ਵੀ ਕੀਤਾ ਜਾ ਸਕੇ ਅਤੇ ਹਕੂਮਤ ਪੱਖੀ ਸਿੱਖਾਂ ਕੋਲੋ ਹੀ ਸਿੱਖ ਯੋਧਿਆ ਨੂੰ ਮਰਵਾਇਆ ਜਾ ਸਕੇ ਅਤੇ ਸਿੱਖ ਯੋਧੇ ਹਕੂਮਤ ਪੱਖੀ ਸਿੱਖਾਂ ਨੂੰ ਦੁਸ਼ਮਣ ਸਮਝਕੇ ਮਾਰਦੇ ਰਹਿਣ । ਉਸ ਸਾਜਿਸ ਵਿਚ ਹੁਕਮਰਾਨ ਕਾਫੀ ਹੱਦ ਤੱਕ ਕਾਮਯਾਬ ਹੋਏ । ਜੋ ਸਿੱਖ ਜਰਨੈਲਾਂ, ਸਿੱਖ ਸਿਆਸਤਦਾਨਾਂ ਵੱਲੋਂ ਹੁਕਮਰਾਨਾਂ ਦੀ ਸਾਜਿ਼ਸ ਨੂੰ ਸਮੇਂ ਨਾਲ ਸਮਝ ਨਾ ਸਕਣ ਦੀ ਬਦੌਲਤ ਸਾਜਿਸਕਾਰ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਹੋਏ । 

ਜਦੋਂ 1996 ਵਿਚ ਬਾਦਲ ਦਲ ਨੇ ਮੋਗੇ ਰੱਖੀ ਆਪਣੀ ਕਾਨਫਰੰਸ ਵਿਚ ਆਪਣੇ ਨੌਹ-ਮਾਸ ਦੇ ਰਿਸਤੇ ਵਾਲੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਦੇ ਗੁਲਾਮ ਬਣਕੇ ਆਪਣੇ ਸਿਧਾਤਿਕ ਅਸਲੀ ਰੂਪ ਨੂੰ ਖਤਮ ਕਰਕੇ ਬਤੌਰ ਪੰਜਾਬੀ ਪਾਰਟੀ ਬਣਾ ਦਿੱਤੀ ਤਾਂ ਉਸ ਉਪਰੰਤ ਸੰਤ ਭਿੰਡਰਾਂਵਾਲਿਆ ਦੀ ਸੋਚ ਪੱਖੀ ਸਿੱਖ ਲੀਡਰਸਿ਼ਪ ਅਤੇ ਰਵਾਇਤੀ ਹਿੰਦੂਤਵ ਸੋਚ ਨੂੰ ਪੂਰਨ ਕਰਨ ਵਾਲੀ ਅਖੌਤੀ ਲੀਡਰਸਿ਼ਪ ਵਿਚ ਇਕ ਵੱਡੀ ਲਕੀਰ ਖਿੱਚੀ ਗਈ । ਬਾਦਲ ਦਲ ਬਤੌਰ ਪੰਜਾਬੀ ਪਾਰਟੀ ਬਣਕੇ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਜਮਾਤਾਂ ਦੀ ਸੋਚ ਅਨੁਸਾਰ ਆਪਣੀਆ ਕਾਰਵਾਈਆ ਤੇ ਅਮਲ ਕਰਨ ਲੱਗ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸੰਤ ਭਿੰਡਰਾਂਵਾਲਿਆ ਦੀ ਸੋਚ ਨੂੰ ਲੈਕੇ ਸਿਆਸਤ ਵਿਚ ਅੱਗੇ ਵੱਧਣ ਲੱਗ ਪਏ । ਇਸ ਦੌਰਾਨ ਸਿਆਸਤ ਵਿਚ ਕਈ ਉਤਰਾਅ-ਚੜਾਅ ਆਏ । ਅਸੀ ਚੋਣਾਂ ਵਿਚ ਜਿੱਤਾਂ-ਹਾਰਾਂ ਦੀ ਲੜਾਈ ਲੜਦੇ ਹੋਏ ਆਪਣੇ ਕੌਮੀ ਨਿਸ਼ਾਨੇ ਤੇ ਮੰਜਿਲ ਵੱਲ ਅਡੋਲ ਵੱਧਦੇ ਰਹੇ ਅਤੇ ਆਪਣੀ ਕੌਮੀ ਆਵਾਜ ਨੂੰ ਦ੍ਰਿੜਤਾ ਨਾਲ ਬੁਲੰਦ ਕਰਨ ਦੀ ਜਿ਼ੰਮੇਵਾਰੀ ਨਿਰੰਤਰ ਨਿਭਾਉਦੇ ਆ ਰਹੇ ਹਾਂ । ਆਖਿਰ ਜੂਨ 2022 ਵਿਚ ਸੰਗਰੂਰ ਲੋਕ ਸਭਾ ਦੀ ਹੋਈ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁਕਾਬਲਾ ਸ੍ਰੀ ਕੇਜਰੀਵਾਲ, ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ, ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲੀਆ, ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਨਾਲ ਹੋਇਆ । ਇਸ ਵਿਚੋ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼ਹੀਦ ਭਾਈ ਦੀਪ ਸਿੰਘ ਸਿੱਧੂ, ਭਾਈ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀਆਂ ਕੁਰਬਾਨੀਆ ਸਦਕਾ ਨੌਜ਼ਵਾਨੀ ਵਿਚ ਆਈ ਜਾਗ੍ਰਿਤੀ ਦੀ ਬਦੌਲਤ ਸੰਗਰੂਰ ਲੋਕ ਸਭਾ ਚੋਣਾਂ ਵਿਚ ਸਭ ਵਰਗਾਂ ਦੇ ਵੋਟਰਾਂ ਤੇ ਨਿਵਾਸੀਆ ਵੱਲੋ ਮਿਲੇ ਡੂੰਘੇ ਸਹਿਯੋਗ ਦੀ ਬਦੌਲਤ ਸ. ਸਿਮਰਨਜੀਤ ਸਿੰਘ ਮਾਨ ਇਸ ਸਿਆਸੀ ਗਚਾਗਚ ਹੋਏ ਮੁਕਾਬਲੇ ਵਿਚੋ ਜੇਤੂ ਹੋ ਕੇ ਨਿਕਲੇ । ਜਿਸਦਾ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਦਲਿਤਾਂ, ਪੱਛੜੇ ਵਰਗਾਂ, ਮੁਸਲਿਮ, ਇਸਾਈਆ ਇਥੋ ਤੱਕ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਵੱਡੀ ਗਿਣਤੀ ਵਿਚ ਸਿੱਖਾਂ ਤੇ ਪੰਜਾਬੀਆਂ, ਵਿਦਵਾਨਾਂ ਨੇ ਬਹੁਤ ਵੱਡੀ ਖੁਸ਼ੀ ਦਾ ਇਜਹਾਰ ਕੀਤਾ । ਸ. ਮਾਨ ਇਕ ਵੱਡੀ ਪੰਜਾਬ, ਸਿੱਖ ਕੌਮ, ਮਨੁੱਖਤਾ ਤੇ ਇਨਸਾਨੀਅਤ ਪੱਖੀ ਸਖਸ਼ੀਅਤ ਵੱਜੋ ਪਹਿਲੇ ਨਾਲੋ ਵੀ ਵਧੇਰੇ ਉਭਰਕੇ ਸਾਹਮਣੇ ਆਏ । ਜਿਸਨੂੰ ਬੀਜੇਪੀ-ਆਰ.ਐਸ.ਐਸ. ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲੀਆ ਆਦਿ ਸਭ ਵੱਲੋ ਹਜਮ ਕਰਨਾ ਔਖਾ ਹੋ ਗਿਆ । ਇਹ ਸਭ ਜਮਾਤਾਂ ਅਤੇ ਇਨ੍ਹਾਂ ਨਾਲ ਸੰਬੰਧਤ ਮੁਤੱਸਵੀ ਲੀਡਰਸਿ਼ਪ ਸ. ਮਾਨ ਦੀ ਸਮੁੱਚੇ ਸੰਸਾਰ ਵਿਚ ਹੋਈ ਬੱਲੇ-ਬੱਲੇ ਤੋ ਬੁਖਲਾਹਟ ਵਿਚ ਆ ਗਈ । ਇਨ੍ਹਾਂ ਸਭਨਾਂ ਨੇ ਸਾਂਝੇ ਤੌਰ ਤੇ ਸ. ਮਾਨ ਦੀ ਨਿਖਰਕੇ ਸਾਹਮਣੇ ਆਈ ਸਖਸ਼ੀਅਤ ਨੂੰ ਬਦਨਾਮ ਕਰਨ ਹਿੱਤ ਪਹਿਲੇ ‘ਕਿਰਪਾਨ’ ਦੀ ਗੱਲ ਨੂੰ ਮੰਦਭਾਵਨਾ ਸੋਚ ਅਧੀਨ ਅਤੇ ਉਨ੍ਹਾਂ ਂੁਮ ਪਾਰਲੀਮੈਟ ਵਿਚ ਸਹੁੰ ਚੁੱਕਣ ਵਿਚ ਰੁਕਾਵਟ ਖੜ੍ਹੀ ਕਰਨ ਦੀ ਅਸਫਲ ਕੋਸਿ਼ਸ਼ ਕੀਤੀ । ਤਾਂ ਕਿ ਪਾਰਲੀਮੈਟ ਵਿਚ ਸ. ਮਾਨ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਮਸਲਿਆ ਨੂੰ ਉਠਾਕੇ ਹੁਕਮਰਾਨਾਂ ਦੇ ਅਤੇ ਮੁਤੱਸਵੀ ਜਮਾਤਾਂ ਦੇ ਜ਼ਬਰ ਜੁਲਮਾਂ ਨੂੰ ਅਤੇ ਸੱਚ ਨੂੰ ਸਾਹਮਣੇ ਨਾ ਲਿਆ ਸਕਣ ।

ਇਸ ਕੰਮ ਵਿਚ ਜਿਥੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਸਭ ਘਿਓ-ਖਿਚੜੀ ਸਨ, ਉਥੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਅਗਵਾਈ ਤੇ ਸੋਚ ਵਿਚ ਚੱਲ ਰਹੇ ਸੰਘਰਸ਼ ਸਮੇ ਸਿੱਖਾਂ ਦੀ ਆਜਾਦੀ ਦੀ ਲਹਿਰ ਅਤੇ ਸੰਤ ਭਿੰਡਰਾਂਵਾਲਿਆ ਨੂੰ ਬਦਨਾਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਕਾਮਰੇਡ ਲਾਣਾ ਅਤੇ ਪੀਲੀ ਪੱਤਰਕਾਰੀ ਵਿਚ ਗ੍ਰਸਤ ਹੋਈ ਸਮੁੱਚੀ ਹਿੰਦੂਤਵ ਪ੍ਰੈਸ-ਮੀਡੀਆ ਸਭਨਾਂ ਨੇ ਸ. ਮਾਨ ਨੂੰ ਨਿਸ਼ਾਨਾਂ ਬਣਾਕੇ ਹਮਲੇ ਸੁਰੂ ਕਰ ਦਿੱਤੇ । ਲੇਕਿਨ ਸਦਕੇ ਜਾਈਏ ਸ. ਮਾਨ ਦੀ ਕੌਮੀ, ਦ੍ਰਿੜਤਾਪੂਰਵਕ ਸਖਸ਼ੀਅਤ ਜਿਨ੍ਹਾਂ ਨੇ ਉਪਰੋਕਤ ਸਭ ਮੁਤੱਸਵੀ ਜਮਾਤਾਂ, ਹੁਕਮਰਾਨਾਂ, ਇਥੋ ਦੀ ਪ੍ਰੈਸ-ਮੀਡੀਆ ਅਤੇ ਸਭ ਤੋ ਜਿਆਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਕਾਮਰੇਡਾਂ ਅਤੇ ਆਪਣੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਨ੍ਹਾਂ ਸਭ ਤਾਕਤਾਂ ਅੱਗੇ ਝੁੱਕਣ ਜਾਂ ਈਨ ਮੰਨਣ ਤੋ ਇਨਕਾਰ ਕਰਕੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾਂ ਦੀ ਸੋਚ ਵਿਚ ਵਿਚਰਦੇ ਹੋਏ ਇਨ੍ਹਾਂ ਸਭ ਨਾਲ ਹਰ ਖੇਤਰ ਵਿਚ ਦਲੀਲ ਸਹਿਤ ਮੁਕਾਬਲਾ ਕਰਨ ਦੀ ਠਾਣ ਲਈ । ਅੱਜ ਵੀ ਸ. ਮਾਨ ਉਨ੍ਹਾਂ ਦੀ ਪਾਰਟੀ, ਸਿੱਖ ਕੌਮ ਦੇ ਨਾਇਕ ਸੰਤ ਭਿੰਡਰਾਂਵਾਲੇ, ਕੌਮੀ ਸ਼ਹੀਦਾਂ ਅਤੇ ਮਹਾਨ ਸਖਸ਼ੀਅਤਾਂ ਤੋਂ ਅਗਵਾਈ ਲੈਦੇ ਹੋਏ ਪ੍ਰੈਸ ਸਾਹਮਣੇ ਇਹ ਐਲਾਨ ਕੀਤਾ ਕਿ ਸਮੁੱਚੇ ਇੰਡੀਆ ਦੀ ਪੱਖਪਾਤੀ ਪ੍ਰੈਸ, ਇਥੋ ਦਾ ਨਿਜਾਮੀ ਪ੍ਰਬੰਧ ਸਭ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਅਤੇ ਇਨ੍ਹਾਂ ਦੀਆਂ ਸਾਜਿ਼ਸਾਂ ਕੁਝ ਵੀ ਕਰ ਲੈਣ, ਸ. ਮਾਨ ਨੂੰ ਮਾਰਨ ਦੀ ਸਾਜਿਸ ਰਚ ਲੈਣ ਉਹ ਇਨ੍ਹਾਂ ਅੱਗੇ ਬਿਲਕੁਲ ਵੀ ਕਤਈ ਨਹੀ ਝੁਕਣਗੇ ਬਲਕਿ ਆਪਣੀ ਕੌਮ ਦੀ ਮਨੁੱਖਤਾ ਅਤੇ ਇਨਸਾਨੀਅਤ ਪੱਖੀ, ਬਰਾਬਰਤਾ ਦੀ ਸੋਚ ਵਾਲੀ ਗੱਲ ਨੂੰ ਹਰ ਕੀਮਤ ਤੇ ਦ੍ਰਿੜਤਾ ਨਾਲ ਪਾਰਲੀਮੈਟ ਵਿਚ ਵੀ ਅਤੇ ਪਾਰਲੀਮੈਟ ਤੋ ਬਾਹਰ ਵੀ ਉਠਾਉਦੇ ਰਹਿਣਗੇ । ਜਿਸਦੀ ਪੂਰਤੀ ਲਈ ਉਹ ਆਪਣੀ ਮੰਜਿਲ ਵੱਲ ਅਡੋਲ ਚੱਲ ਪਏ ਹਨ । ਕਿਉਂਕਿ ਪੰਜਾਬੀ ਕਹਾਵਤ ਹੈ ਕਿ ਜਦੋ ਹਾਥੀ ਆਪਣੀ ਮਸਤ ਚਾਲ ਵਿਚ ਆਪਣੀ ਮੰਜਿਲ ਵੱਲ ਵੱਧਦਾ ਹੈ, ਤਾਂ ਕੁੱਤੇ ਭੌਕਦੇ ਹਨ ਲੇਕਿਨ ਉਸਦੀ ਚਾਲ ਵਿਚ ਨਾ ਕੋਈ ਫਰਕ ਪੈਦਾ ਹੈ ਅਤੇ ਨਾ ਕੋਈ ਫਰਕ ਪਾ ਸਕਦਾ ਹੈ । ਉਹ ਆਪਣੇ ਨਿਸ਼ਾਨੇ ਨੂੰ ਲੈਕੇ ਇਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਦੇ ਹੋਏ ਅੱਗੇ ਵੱਧਣਗੇ । ਕਿਸੇ ਤਰ੍ਹਾਂ ਦੇ ਸ. ਮਾਨ ਵਿਰੁੱਧ ਹਕੂਮਤੀ ਸਰਪ੍ਰਸਤੀ ਰਾਹੀ ਦਰਜ ਕੀਤੇ ਜਾਣ ਵਾਲੇ ਕੇਸ ਜਾਂ ਹੋਰ ਵੱਡੀਆਂ ਖੜ੍ਹੀਆ ਕੀਤੀਆ ਜਾ ਰਹੀਆ ਅਟਕਲਾ ਜਾਂ ਮੌਤ ਦਾ ਡਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਤੋ ਕਤਈ ਨਹੀ ਥੜਕਾਅ ਸਕਣਗੇ । 

Leave a Reply

Your email address will not be published. Required fields are marked *