ਬੀਬੀ ਸਾਧਨਾ ਯਾਦਵ ਸਪਤਨੀ ਸ੍ਰੀ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 13 ਜੁਲਾਈ ( ) “ਬੀਬੀ ਸਾਧਨਾ ਯਾਦਵ ਜੋ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ, ਸਾਬਕਾ ਵਜ਼ੀਰ ਸੈਂਟਰ, ਸਾਬਕਾ ਮੁੱਖ ਮੰਤਰੀ ਯੂਪੀ ਸ੍ਰੀ ਮੁਲਾਇਮ ਸਿੰਘ ਯਾਦਵ ਦੇ ਧਰਮ ਸਪਤਨੀ ਸਨ, ਉਹ ਕੁਝ ਦਿਨ ਪਹਿਲੇ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਸਮੁੱਚੇ ਯਾਦਵ ਪਰਿਵਾਰ ਤੇ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਯਾਦਵ ਪਰਿਵਾਰ ਨੂੰ ਇਕ ਕਦੀ ਵੀ ਨਾ ਪੂਰਾ ਹੋਣ ਵਾਲਾ ਅਸਹਿ ਤੇ ਅਕਹਿ ਘਾਟਾ ਪਿਆ ਹੈ । ਇਸ ਵੱਡੇ ਦੁੱਖ ਦੀ ਘੜੀ ਵਿਚ ਅਸੀ ਯਾਦਵ ਪਰਿਵਾਰ ਨੂੰ ਪਹੁੰਚੇ ਸਦਮੇ ਵਿਚ ਸਮੂਲੀਅਤ ਕਰਦੇ ਹੋਏ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਪਰਿਵਾਰ ਦੇ ਮੈਬਰਾਂ, ਸੰਬੰਧੀਆਂ ਅਤੇ ਹੋਰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੁਲਾਇਮ ਸਿੰਘ ਯਾਦਵ ਦੇ ਸਮੁੱਚੇ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਸਾਂਝ ਪਾਉਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੁਲਾਇਮ ਸਿੰਘ ਯਾਦਵ ਨੂੰ ਇਹ ਦੂਸਰੀ ਵਾਰ ਵੱਡਾ ਸਦਮਾ ਪਹੁੰਚਿਆ ਹੈ ਕਿਉਂਕਿ ਪਹਿਲੇ ਉਨ੍ਹਾਂ ਦੀ ਧਰਮ ਸਪਤਨੀ 2003 ਵਿਚ ਵਿਛੋੜਾ ਦੇ ਗਏ ਸਨ । ਜਦੋਕਿ ਉਪਰੋਕਤ ਬੀਬੀ ਸਾਧਨਾ ਯਾਦਵ ਉਨ੍ਹਾਂ ਦੀ ਦੂਸਰੀ ਸਪਤਨੀ ਸੀ ਉਨ੍ਹਾਂ ਦੇ ਵਿਛੋੜੇ ਨਾਲ ਇਕ ਵਾਰੀ ਫਿਰ ਯਾਦਵ ਸਾਬ ਨੂੰ ਵੱਡਾ ਸਦਮਾ ਪਹੁੰਚਿਆ ਹੈ । ਜਦੋਕਿ ਯਾਦਵ ਸਾਬ ਨੇ ਆਪਣੀ ਜਿ਼ੰਦਗੀ ਦੇ ਕੀਮਤੀ ਸਮੇਂ ਨੂੰ ਲੋਕਾਈ ਦੀ ਸੇਵਾ ਵਿਚ ਵਿਸ਼ੇਸ਼ ਤੌਰ ਤੇ ਯੂਪੀ ਨਿਵਾਸੀਆ ਦੀ ਬਿਹਤਰੀ ਵਿਚ ਲਗਾਇਆ । ਅਜਿਹੀ ਸ਼ਕਤੀ ਉਨ੍ਹਾਂ ਨੂੰ ਅਕਾਲ ਪੁਰਖ ਦੇ ਨਾਲ-ਨਾਲ ਆਪਣੀ ਧਰਮ ਸਪਤਨੀਆ ਤੋ ਵੀ ਪ੍ਰਾਪਤ ਹੁੰਦੀ ਰਹੀ ਹੈ । ਅਸੀ ਇਸ ਸਮੇਂ ਤੇ ਬੀਬੀ ਸਾਧਨਾ ਯਾਦਵ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਇਹੀ ਕਹਿਣਾ ਚਾਹਵਾਂਗੇ ਕਿ ਬੀਬੀ ਜੀ ਨੇ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਜੋ ਲੰਮਾਂ ਸਮਾਂ ਬਤੌਰ ਪਤਨੀ ਦੇ ਸਾਥ ਦਿੰਦੇ ਹੋਏ ਯੂਪੀ ਨਿਵਾਸੀਆ ਤੇ ਪਰਿਵਾਰਿਕ ਮੈਬਰਾਂ ਦੀ ਹਰ ਖੇਤਰ ਵਿਚ ਸੇਵਾ ਕੀਤੀ ਹੈ, ਉਨ੍ਹਾਂ ਵਿਚ ਜੋ ਮਨੁੱਖਤਾ ਪੱਖੀ ਗੁਣ ਸਨ, ਉਨ੍ਹਾਂ ਨੂੰ ਅਪਣਾਉਦੇ ਹੋਏ ਉਸ ਲੀਹ ਉਤੇ ਇਸੇ ਤਰ੍ਹਾਂ ਸ੍ਰੀ ਮੁਲਾਇਮ ਸਿੰਘ ਯਾਦਵ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰ ਚੱਲਦੇ ਹੋਏ ਆਪਣੀ ਸਿਆਸੀ ਅਤੇ ਹੋਰ ਸ਼ਕਤੀਆ ਦੀ ਵਰਤੋ ਲੋਕ ਭਲਾਈ ਵਿਚ ਇਸੇ ਤਰ੍ਹਾਂ ਕਰਦੇ ਰਹਿਣ ਤਾਂ ਇਹ ਉਸ ਵਿਛੜੀ ਆਤਮਾ ਨੂੰ ਸੱਚੀ ਸਰਧਾਜ਼ਲੀ ਹੋਵੇਗੀ । ਇਸ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ ਸਾਰੇ ਜਰਨਲ ਸਕੱਤਰ ਹਾਜਰ ਸਨ ।

Leave a Reply

Your email address will not be published. Required fields are marked *