ਸ. ਭਗਵੰਤ ਸਿੰਘ ਮਾਨ ਦੀ ਹੋਈ ਸ਼ਾਦੀ ਦੇ ਮੌਕੇ ਉਤੇ ਇਨਸਾਨੀਅਤ ਦੇ ਨਾਤੇ ਹਾਰਦਿਕ ਮੁਬਾਰਕਬਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਜੁਲਾਈ ( ) “ਬੇਸ਼ੱਕ ਸਿਆਸੀ ਤੌਰ ਤੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਸੰਜ਼ੀਦਗੀ ਨਾਲ ਜਿ਼ੰਮੇਵਾਰੀਆਂ ਪੂਰਨ ਕਰਨ ਦੇ ਅਤਿ ਗੰਭੀਰ ਮੁੱਦਿਆ ਉਤੇ ਆਮ ਆਦਮੀ ਪਾਰਟੀ ਅਤੇ ਉਸਦੇ ਕਰਤਾ-ਧਰਤਾ ਸ੍ਰੀ ਕੇਜਰੀਵਾਲ ਦੀਆਂ ਪੰਜਾਬ ਪ੍ਰਤੀ ਸੋਚ ਅਤੇ ਕੀਤੇ ਜਾਣ ਵਾਲੇ ਅਮਲਾਂ ਉਤੇ ਵੱਡਾ ਵਖਰੇਵਾ, ਦੂਰੀ ਅਤੇ ਵੱਖੋ-ਵੱਖਰੇ ਰਸਤੇ ਹਨ । ਕਿਉਂਕਿ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ 3 ਮਹੀਨੇ ਪਹਿਲੇ ਚੋਣਾਂ ਰਾਹੀ ਦਿੱਤੇ ਫਤਵੇ ਉਤੇ ਅੱਜ ਡੂੰਘਾਂ ਪਛਤਾਵਾ ਕੀਤਾ ਜਾ ਰਿਹਾ ਹੈ । ਪਰ ਫਿਰ ਵੀ ਅਸੀ ਇਨਸਾਨੀਅਤ ਕਦਰਾਂ-ਕੀਮਤਾਂ ਐ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਵਿਸ਼ਾਲਤਾਂ ਵਾਲੀ ਸੋਚ ਨੂੰ ਮੁੱਖ ਰੱਖਦੇ ਹੋਏ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਡਾ. ਗੁਰਪ੍ਰੀਤ ਕੌਰ ਦੇ ਜਿੰਦਗੀ ਦੇ ਸਫ਼ਰ ਦੀ ਦੂਸਰੀ ਪਾਰੀ ਵਿਚ ਸ਼ਾਦੀ ਰਚਾਉਣ ਦੇ ਸੁੱਭ ਦਿਹਾੜੇ ਉਤੇ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਇਹ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਜਿੰਦਗੀ ਦੇ ਸਕੂਨ ਪ੍ਰਾਪਤੀ ਦੀ ਇਸ ਸੁਰੂ ਹੋਣ ਜਾ ਰਹੀ ਪਾਰੀ ਦੇ ਹਰ ਖੇਤਰ ਵਿਚ ਖੁਸ਼ੀਆਂ, ਖੇੜਿਆ ਦੀ ਬਖਸਿ਼ਸ਼ ਕਰਨ, ਉਥੇ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਨਵੀ ਬਣੀ ਜੋੜੀ ਨੂੰ ਪਹਿਲੇ ਨਾਲੋ ਅੱਛੀ ਦ੍ਰਿੜਤਾ, ਬਲ, ਬੁੱਧੀ ਤੇ ਦੂਰਅੰਦੇਸ਼ੀ ਦੀ ਸ਼ਕਤੀ ਦੀ ਬਖਸਿ਼ਸ਼ ਵੀ ਕਰਨ ਤਾਂ ਕਿ ਸ. ਭਗਵੰਤ ਸਿੰਘ ਮਾਨ ਦਿੱਲੀ ਵਾਲੇ ਬਾਣੀਏ ਅਤੇ ਬ੍ਰਾਹਮਣਾਂ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਭਰੇ ਗੁਲਾਮੀਅਤ ਵਾਲੇ ਜੂਲ੍ਹੇ ਵਿਚੋਂ ਨਿਕਲਕੇ ਆਤਮਿਕ ਤੇ ਸਰੀਰਕ ਤੌਰ ਤੇ ਆਜਾਦ ਹੋ ਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਸਭ ਦਰਪੇਸ਼ ਗੰਭੀਰ ਮਸਲਿਆ ਨੂੰ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਆਪਣੇ ਮਿਲੇ ਸਮੇਂ ਦੌਰਾਨ ਹੱਲ ਕਰਨ ਦੇ ਸਮਰੱਥ ਹੋ ਸਕਣ ।”

ਇਹ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਹੋਣ ਦੇ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਤੇ ਆਪਣੇ ਵੱਲੋਂ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਦਿੱਤੀ । ਉਨ੍ਹਾਂ ਸੁਭਕਾਮਨਾਵਾਂ ਦਿੰਦੇ ਹੋਏ ਅੱਗੇ ਚੱਲਕੇ ਕਿਹਾ ਕਿ ਜਿਹੜਾ ਸਮਾਂ ਉਨ੍ਹਾਂ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਸ ਵਿਚ ਉਹ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਅਜਿਹਾ ਇਤਿਹਾਸਿਕ ਯਾਦਗਰੀ ਕੰਮ ਕਰ ਸਕਣ ਕਿ ਉਨ੍ਹਾਂ ਦੀ ਆਪਣੀ ਆਤਮਾ ਵੀ ਸੰਤੁਸਟ ਹੋ ਸਕੇ ਕਿ ਮੈਂ ਬਤੌਰ ਮੁੱਖ ਮੰਤਰੀ ਪੰਜਾਬ ਆਪਣੇ ਸੂਬੇ ਅਤੇ ਉਥੋ ਦੇ ਨਿਵਾਸੀਆ ਪ੍ਰਤੀ ਜਿ਼ੰਮੇਵਾਰੀਆ ਨੂੰ ਦ੍ਰਿੜਤਾ ਨਾਲ ਪੂਰਨ ਕਰ ਸਕਿਆ ਹਾਂ । ਜਿਵੇ ਉਨ੍ਹਾਂ ਨੇ ਪੰਜਾਬ ਦੇ ਕੀਮਤੀ ਪਾਣੀਆਂ, ਨਹਿਰਾਂ, ਐਸ.ਵਾਈ.ਐਲ ਨਹਿਰ ਸੰਬੰਧੀ, ਪੰਜਾਬ ਯੂਨੀਵਰਸਿਟੀ ਅਤੇ ਫ਼ੌਜ ਵਿਚ ਭਰਤੀ ਦੀ ਅਗਨੀਪਥ ਗੁੰਮਰਾਹਕੁੰਨ ਯੋਜਨਾ ਉਤੇ ਪੰਜਾਬੀਆਂ ਦੀਆਂ ਭਾਵਨਾਵਾ ਅਨੁਸਾਰ ਸਟੈਂਡ ਲਿਆ ਹੈ, ਉਹ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਮੁੱਦਿਆ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ, ਸਿੱਖ ਕੌਮ ਦੇ ਬਹਿਬਲ ਕਲਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜਾਵਾਂ ਦਿਵਾਉਣ, ਰਿਸਵਤਖੋਰੀ ਨੂੰ ਅਮਲੀ ਰੂਪ ਵਿਚ ਖਤਮ ਕਰਨ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਫੌਜ ਵਿਚ ਸਿੱਖ ਕੌਮ ਦੀ 33% ਭਰਤੀ ਦੇ ਕੋਟੇ ਨੂੰ ਬਹਾਲ ਕਰਵਾਉਣ, ਪੰਜਾਬ ਦੇ ਦੂਸਿਤ ਹੁੰਦੇ ਜਾ ਰਹੇ ਪਾਣੀਆਂ, ਹਵਾਂ, ਵਾਤਾਵਰਣ ਨੂੰ ਅਮਲੀ ਰੂਪ ਵਿਚ ਸਹੀ ਕਰਨ, ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ ਨੂੰ ਸਹੀ ਕਰਨ ਆਦਿ ਗੰਭੀਰ ਮੁੱਦਿਆ ਉਤੇ ਵੀ ਸ੍ਰੀ ਕੇਜਰੀਵਾਲ ਜਾਂ ਆਰ.ਐਸ.ਐਸ. ਦੇ ਹੋਰ ਪੰਜਾਬ ਵਿਰੋਧੀ ਆਗੂਆ ਦੇ ਮੁਕਾਰਤਾ ਭਰੇ ਪ੍ਰਛਾਵੇ ਤੋ ਦੂਰ ਰਹਿਕੇ ਆਪਣੇ ਸੂਬੇ ਤੇ ਨਿਵਾਸੀਆ ਲਈ ਜਿਥੇ ਕੁਝ ਕਰਨ ਦੇ ਸਮਰੱਥ ਹੋ ਸਕਣ, ਉਥੇ ਸ੍ਰੀ ਕੇਜਰੀਵਾਲ ਦੀ ਗੱਡੀ ਵਿਚ ਕੰਡੈਕਟਰਾਂ ਦੀ ਤਰ੍ਹਾਂ ਲਟਕ ਕੇ ਕੌਮੀ ਅਣਖ ਅਤੇ ਗੈਰਤ ਦੀ ਤੋਹੀਨ ਕਰਨ ਦੇ ਅਮਲਾਂ ਤੋ ਸਦਾ ਲਈ ਤੋਬਾ ਕਰਕੇ ਪੰਜਾਬ ਸੂਬੇ ਪ੍ਰਤੀ ਦ੍ਰਿੜਤਾ ਨਾਲ ਆਪਣੀਆ ਜਿ਼ੰਮੇਵਾਰੀਆ ਪੂਰਨ ਕਰ ਸਕਣ । ਅਜਿਹਾ ਕਰਦੇ ਹੋਏ ਉਹ ਆਪਣੇ ਵਿਆਹਤਾ ਜੀਵਨ ਦੀ ਦੂਸਰੀ ਪਾਰੀ ਵਿਚ ਬਣੀ ਸਾਥਣ ਡਾ. ਗੁਰਪ੍ਰੀਤ ਕੌਰ ਨੂੰ ਵੀ ਖੁਸ਼ੀਆਂ ਦੇ ਸਕਣ । ਇਹ ਸਾਡੀ ਕਾਮਨਾ ਹੈ ।

Leave a Reply

Your email address will not be published. Required fields are marked *