ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਦੇ ਪਿਛੋਕੜ ਦੀ ਜਾਂਚ ਲਈ ਤਿੰਨ ਮੈਬਰੀ ਤਾਲਮੇਲ ਕਮੇਟੀ ਗਠਿਤ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਜੁਲਾਈ ( ) “ਕਿਉਂਕਿ ਲੋਕ ਸਭਾ ਜਿਮਨੀ ਚੋਣ ਸੰਗਰੂਰ ਦੇ ਨਤੀਜਿਆ ਨੇ ਸਮੁੱਚੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਚ ਇਹ ਗੱਲ ਪ੍ਰਤੱਖ ਕਰ ਦਿੱਤੀ ਹੈ ਕਿ ਜੇਕਰ ਕੌਮਾਂਤਰੀ, ਮੁਲਕੀ ਅਤੇ ਸੂਬੇ ਪੱਧਰ ਉਤੇ ਕੋਈ ਸਖਸ਼ੀਅਤ ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਪੱਖੋ ਬਿਹਤਰੀ ਕਰਨ ਦੀ ਸਮਰੱਥਾਂ ਰੱਖਦੀ ਹੈ ਅਤੇ ਜੇ ਕਿਸੇ ਸਖਸ਼ੀਅਤ ਨੂੰ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਤਾਂਘ ਅਤੇ ਦਰਦ ਹੈ, ਤਾਂ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਹੁਣੇ-ਹੁਣੇ ਹੀ ਇੰਡੀਆ ਦੀਆਂ ਕੌਮੀ ਅਤੇ ਸਟੇਟ ਪੱਧਰ ਦੀਆਂ ਪਾਰਟੀਆ ਨੂੰ ਹਾਰ ਦੇ ਕੇ ਸੰਗਰੂਰ ਲੋਕ ਸਭਾ ਹਲਕੇ ਤੋਂ ਬਣੇ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਹੀ ਹਨ । ਇਹੀ ਵਜਹ ਹੈ ਕਿ ਸੰਗਰੂਰ ਲੋਕ ਸਭਾ ਚੋਣ ਹਲਕੇ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਨਿਵਾਸੀਆ ਨੇ ਆਪੋ-ਆਪਣੇ ਵੋਟ ਹੱਕ ਦੀ ਸੰਜ਼ੀਦਗੀ ਨਾਲ ਵਰਤੋਂ ਕਰਕੇ ਅਤੇ ਨਿੱਜੀ ਦਿਲਚਸਪੀ ਲੈਕੇ ਸ. ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਜਿ਼ੰਮੇਵਾਰੀ ਨਿਭਾਈ । ਹੁਣ ਜਦੋਂ ਪੰਜਾਬ ਸੂਬੇ, ਬਾਹਰਲੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਪੰਜਾਬੀ ਅਤੇ ਸਿੱਖ ਕੌਮ ਪੰਜਾਬ ਦੀ ਅਗਲੀ ਕਿਸਮਤ ਸ. ਮਾਨ ਦੇ ਦ੍ਰਿੜ ਇਰਾਦੇ ਦੇ ਹੱਥਾਂ ਵਿਚ ਸੁਰੱਖਿਅਤ ਦੇਖ ਰਹੇ ਹਨ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸੰਗਠਨਾਂ, ਨੌਜ਼ਵਾਨੀ ਦਾ ਵੱਡਾ ਝੁਕਾਅ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਉੱਠ ਖੜ੍ਹਾ ਹੋ ਗਿਆ ਹੈ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਾਮਿਲ ਹੋਣ ਲਈ ਸਭ ਪਾਸਿਓ ਵੱਡਾ ਉਭਾਰ ਆਇਆ ਹੈ । ਤਾਂ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਪਾਰਟੀ ਵਿਚ ਸਾਮਿਲ ਹੋਣ ਵਾਲੇ ਆਗੂਆਂ ਦੇ ਪਿਛੋਕੜ ਦਾ ਨਿਰੀਖਣ ਕਰਨ ਅਤੇ ਤਾਲਮੇਲ ਕਰਨ ਲਈ ਤਿੰਨ ਮੈਬਰੀ ਤਾਲਮੇਲ ਕਮੇਟੀ ਕਾਇਮ ਕੀਤੀ ਗਈ ਹੈ । ਜਿਸ ਵਿਚ ਸ. ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਦੋਵੇ ਜਰਨਲ ਸਕੱਤਰ) ਅਤੇ ਸ. ਬਹਾਦਰ ਸਿੰਘ ਭਸੌੜ ਮੈਬਰ ਕਾਰਜਕਾਰਨੀ ਹੋਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਤੀ 04 ਜੁਲਾਈ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਪਾਰਟੀ ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਹੋਏ ਫੈਸਲੇ ਤੋ ਜਾਣੂ ਕਰਵਾਉਦੇ ਹੋਏ ਦਿੱਤੀ । ਇਹ ਵੀ ਫੈਸਲਾ ਕੀਤਾ ਗਿਆ ਕਿ ਸ. ਮਾਨ ਦੀ ਹੋਈ ਜਿੱਤ ਲਈ ਸੁਕਰਾਨੇ ਵੱਜੋ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ 07 ਜੁਲਾਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਸਦੇ ਭੋਗ ਸਮਾਗਮ 09 ਜੁਲਾਈ ਨੂੰ ਸਵੇਰੇ 11 ਵਜੇ ਸੰਪਨ ਹੋਣਗੇ । 10 ਜੁਲਾਈ ਨੂੰ ਸ. ਸਿਮਰਨਜੀਤ ਸਿੰਘ ਮਾਨ ਲੁਧਿਆਣੇ ਦੇ ਮੱਤੇਵਾੜਾ ਜੰਗਲ ਦੇ ਉਸ ਸਥਾਂਨ ਤੇ ਪਹੁੰਚਣਗੇ ਜਿਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੰਗਲ ਨੂੰ ਤਬਾਹ ਕਰਕੇ ਇੰਡਸਟ੍ਰੀਅਲ ਪਾਰਕ ਬਣਾਉਣ ਅਤੇ ਵੱਡੇ ਧਨਾਢਾਂ ਦੇ ਕਾਰੋਬਾਰਾਂ ਨੂੰ ਵਧਾਉਣ ਦੀ ਪੰਜਾਬ ਵਿਰੋਧੀ ਨੀਤੀ ਉਤੇ ਅਮਲ ਕਰਨ ਜਾ ਰਹੀ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਕੀਮਤ ਤੇ ਕਾਮਯਾਬ ਨਹੀ ਹੋਣ ਦੇਵੇਗਾ । 11 ਜੁਲਾਈ ਨੂੰ ਸ. ਮਾਨ ਅਤੇ ਪਾਰਟੀ ਅਹੁਦੇਦਾਰ ਵਿਧਾਨ ਸਭਾ ਹਲਕਾ ਭਦੌੜ ਅਤੇ ਬਰਨਾਲਾ ਦਾ ਧੰਨਵਾਦੀ ਦੌਰਾ ਕਰਨਗੇ । 12 ਜੁਲਾਈ ਨੂੰ ਵਿਧਾਨ ਸਭਾ ਹਲਕਾ ਦਿੜਬਾ ਅਤੇ ਲਹਿਰਾ ਦੇ ਨਿਵਾਸੀਆ ਦਾ ਧੰਨਵਾਦੀ ਦੌਰਾ ਕਰਨਗੇ, ਉਸ ਉਪਰੰਤ 13 ਜੁਲਾਈ ਨੂੰ ਪਾਰਲੀਮੈਂਟ ਦੇ ਹੋਣ ਵਾਲੇ ਸੈਸਨ ਵਿਚ ਸਮੂਲੀਅਤ ਕਰਨ ਅਤੇ ਸਹੂੰ ਚੋਕਣ ਦੀ ਪਕ੍ਰਿਰਿਆ ਨੂੰ ਪੂਰਨ ਲਈ ਦਿੱਲੀ ਰਵਾਨਾ ਹੋਣਗੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਵੀ ਸ. ਸਿਮਰਨਜੀਤ ਸਿੰਘ ਮਾਨ ਜੋ ਸਰੀਰਕ ਪੱਖੋ ਬਿਹਤਰ ਹੋ ਰਹੇ ਹਨ, ਪੂਰੇ ਤੰਦਰੁਸਤ ਹੋ ਗਏ ਤਾਂ ਉਨ੍ਹਾਂ ਵੱਲੋਂ ਲੋਕ ਸਭਾ ਸੰਗਰੂਰ ਹਲਕੇ ਦੇ ਆਪਣੇ ਅਹੁਦੇਦਾਰਾਂ, ਵਰਕਰਾਂ, ਸਮਰੱਥਕਾਂ ਅਤੇ ਨਿਵਾਸੀਆ ਦਾ ਉਚੇਚੇ ਤੌਰ ਤੇ ਧੰਨਵਾਦ ਕਰਨ ਲਈ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ, ਉਸ ਤੋ ਵੀ ਪਾਰਟੀ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਅਤੇ ਅਹੁਦੇਦਾਰਾਂ ਨੂੰ ਸਮੇਂ ਨਾਲ ਜਾਣੂ ਕਰਵਾ ਦਿੱਤਾ ਜਾਵੇਗਾ । ਇਸ ਮਹੱਤਵਪੂਰਨ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾ. ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਬਹਾਦਰ ਸਿੰਘ ਭਸੌੜ, ਗੁਰਜੰਟ ਸਿੰਘ ਕੱਟੂ ਵਿਸ਼ੇਸ ਸਕੱਤਰ, ਰਣਦੀਪ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਸੂਬੇਦਾਰ ਮੇਜਰ ਸਿੰਘ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਅੰਮ੍ਰਿਤਪਾਲ ਸਿੰਘ ਛੰਦੜਾ, ਜਤਿੰਦਰ ਸਿੰਘ ਥਿੰਦ, ਵਰਿੰਦਰ ਸਿੰਘ ਸੇਖੋ ਤੋਂ ਇਲਾਵਾ ਸ. ਹਰਦੇਵ ਸਿੰਘ ਪੱਪੂ ਜਿ਼ਲ੍ਹਾ ਪ੍ਰਧਾਨ ਮਲੇਰਕੋਟਲਾ, ਹਰਜੀਤ ਸਿੰਘ ਸਜੂਮਾ ਪ੍ਰਧਾਨ ਸੰਗਰੂਰ ਅਤੇ ਦਰਸ਼ਨ ਸਿੰਘ ਮੰਡੇਰ ਪ੍ਰਧਾਨ ਬਰਨਾਲਾ ਉਚੇਚੇ ਤੌਰ ਤੇ ਸਾਮਿਲ ਸਨ ।

Leave a Reply

Your email address will not be published. Required fields are marked *