ਸੰਗਰੂਰ ਜਿਮਨੀ ਚੋਣ ਹਲਕੇ ਤੋਂ 23 ਸਾਲਾਂ ਬਾਅਦ ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਵੱਡੀ ਜਿੱਤ ਦੇ ਸੁਕਰਾਨੇ ਵੱਜੋ ਫਤਹਿਗੜ੍ਹ ਸਾਹਿਬ ਵਿਖੇ 05 ਜੁਲਾਈ ਨੂੰ ਅਰਦਾਸ ਹੋਵੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਮੁੱਖ ਦਫਤਰ ਵੱਲੋ ਬੀਤੇ 2 ਰੋਜ ਤੋ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੈ, ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ 23 ਸਾਲਾਂ ਬਾਅਦ ਹੋਈ ਵੱਡੀ ਜਿੱਤ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬਾਨ ਜੀ ਦੇ ਸੁਕਰਾਨੇ ਵੱਜੋ ਸ੍ਰੀ ਆਖੰਡ ਪਾਠ ਸਾਹਿਬ ਆਰੰਭੇ ਹੋਏ ਹਨ । ਜਿਨ੍ਹਾਂ ਦੇ ਭੋਗ ਸਮਾਗਮ ਅੱਜ ਮਿਤੀ 05 ਜੁਲਾਈ ਨੂੰ ਸਵੇਰੇ 10 ਵਜੇ ਪਾਏ ਜਾਣਗੇ । ਪੰਜਾਬ ਦੇ ਸਮੁੱਚੇ ਅਹੁਦੇਦਾਰਾਂ, ਜਿ਼ਲ੍ਹਾ ਪ੍ਰਧਾਨਾਂ ਅਤੇ ਸਮਰੱਥਕਾਂ ਨੂੰ ਇਸ ਸੁਕਰਾਨੇ ਦੀ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।”

ਇਹ ਅਪੀਲ ਤੇ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਦੇ ਪਾਰਟੀ ਅਹੁਦੇਦਾਰਾਂ ਨੂੰ ਮੁੱਖ ਦਫਤਰ ਤੋ ਇਕ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਨ੍ਹਾਂ ਵੀ ਅਹੁਦੇਦਾਰ ਸਾਹਿਬਾਨ ਕੋਲ ਸਮਾਂ ਹੈ, ਉਹ ਅੱਜ ਹੋਣ ਵਾਲੀ ਸੁਕਰਾਨੇ ਦੀ ਅਰਦਾਸ ਵਿਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮੂਲੀਅਤ ਕਰਕੇ ਜਿਥੇ ਗੁਰੂ ਸਾਹਿਬ ਦੇ ਸੁਕਰਾਨੇ ਦੀ ਅਰਦਾਸ ਵਿਚ ਸਾਮਿਲ ਹੋਣਗੇ, ਉਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਐਮ.ਪੀ. ਅਤੇ ਪਾਰਟੀ ਦੇ ਮੋਢਿਆ ਉਤੇ ਪਈ ਵੱਡੀ ਕੌਮੀ, ਸਮਾਜਿਕ ਅਤੇ ਇਖਲਾਕੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਅਤੇ ਪੰਜਾਬ ਸੂਬੇ ਦੇ ਨਿਵਾਸੀਆ ਦੀ ਬਿਹਤਰੀ ਕਰਨ ਵਿਚ ਆਉਣ ਵਾਲੇ ਸਮੇ ਵਿਚ ਪਾਰਟੀ ਵੱਲੋ ਮਿਲੀਆ ਹਦਾਇਤਾ ਅਤੇ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਕੇ ਪਾਰਟੀ ਦੀ ਕੌਮਾਂਤਰੀ ਪੱਧਰ ਤੇ ਚੜਦੀ ਕਲਾਂ ਕਰਨ ਵਿਚ ਯੋਗਦਾਨ ਪਾਉਦੇ ਰਹਿਣਗੇ ।

Leave a Reply

Your email address will not be published. Required fields are marked *