ਅਗਨੀਪਥ ਭਰਤੀ ਯੋਜਨਾ , ਭਰਤੀ ਕੀਤੇ ਜਾਣ ਵਾਲੇ ਨੌਜ਼ਵਾਨਾਂ ਦੇ ਭਵਿੱਖ ਲਈ ਵੱਡਾ ਪ੍ਰਸ਼ਨ ਚਿੰਨ੍ਹ : ਮਾਨ

ਫ਼ਤਹਿਗੜ੍ਹ ਸਾਹਿਬ, 17 ਜੂਨ ( ) “ਜੋ ਇੰਡੀਆ ਦੀ ਮੋਦੀ ਹਕੂਮਤ ਵੱਲੋਂ ਫ਼ੌਜ ਵਿਚ ਨੌਜ਼ਵਾਨਾਂ ਦੀ ਭਰਤੀ ਕਰਨ ਲਈ ਅਗਨੀਪਥ ਯੋਜਨਾ ਤੇ ਅਮਲ ਕਰਨ ਜਾ ਰਹੇ ਹਨ, ਇਹ ਤਾਂ ਮੁਹੰਮਦ ਬਿਨ ਤੁਗਲਕ ਵਰਗੇ ਮੂਰਖ ਸੁਲਤਾਨ ਵਰਗੀਆ ਕਾਰਵਾਈਆ ਹਨ । ਜੋ ਕਿ 4 ਸਾਲਾਂ ਲਈ ਭਰਤੀ ਕੀਤੇ ਜਾਣ ਵਾਲੇ ਨੌਜ਼ਵਾਨਾਂ ਦੇ ਚੰਗੇਰੇ ਭਵਿੱਖ ਲਈ ਵੱਡਾ ਪ੍ਰਸ਼ਨ ਚਿੰਨ੍ਹ ਹੋਵੇਗਾ । ਕਿਉਂਕਿ ਇਸ ਯੋਜਨਾ ਅਧੀਨ ਰੁਜਗਾਰ ਦਿੱਤੇ ਜਾਣ ਵਾਲੇ ਨੌਜ਼ਵਾਨਾਂ ਨੂੰ ਕੇਵਲ 4 ਸਾਲਾਂ ਦੇ ਸਮੇਂ ਲਈ ਭਰਤੀ ਕੀਤਾ ਜਾਵੇਗਾ । ਜਿਸ ਵਿਚ ਉਹ ਘੱਟੋ ਘੱਟ 6 ਮਹੀਨਿਆ ਦੀ ਟ੍ਰੇਨਿੰਗ ਲੈਣਗੇ ਅਤੇ ਇਸ ਵਿਚ ਮਿਲਟਰੀ ਦੇ ਕਾਨੂੰਨਾਂ ਅਨੁਸਾਰ 5 ਤੋ 6 ਮਹੀਨੇ ਦੀਆਂ ਇਨ੍ਹਾਂ ਦੀਆਂ ਛੁੱਟੀਆ ਵੀ ਬਣਨਗੀਆ । ਇਸ ਲਈ ਕੇਵਲ 3 ਸਾਲ ਲਈ ਨੌਜ਼ਵਾਨਾਂ ਨੂੰ ਰੁਜਗਾਰ ਦਾ ਝਾਂਸਾ ਦੇ ਕੇ ਤਾਂ ਭਰਤੀ ਹੋਏ ਨੌਜ਼ਵਾਨਾਂ ਦੇ ਜੀਵਨ ਨਾਲ ਵੱਡਾ ਖਿਲਵਾੜ ਕਰਨ ਵਾਲੀ ਕਾਰਵਾਈ ਹੋਵੇਗੀ । ਉਸ ਉਪਰੰਤ ਇਹ ਨੌਜ਼ਵਾਨ ਬਾਕੀ ਦੀ ਜਿ਼ੰਦਗੀ ਕਿਵੇ ਬਸਰ ਕਰਨਗੇ ? ਜਦੋਕਿ ਇਸ ਦੌਰਾਨ ਇਨ੍ਹਾਂ ਭਰਤੀ ਹੋਏ ਨੌਜ਼ਵਾਨਾਂ ਵਿਚੋ ਬਹੁਤ ਨੌਜ਼ਵਾਨ ਸਾਦੀਸੁਦਾ ਤੇ ਬੱਚਿਆਂ ਵਾਲੇ ਵੀ ਹੋ ਜਾਣਗੇ ਫਿਰ 4 ਸਾਲਾਂ ਬਾਅਦ ਇਨ੍ਹਾਂ ਨੌਜ਼ਵਾਨਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੇ ਭਵਿੱਖ ਦੀ ਕੀ ਗਾਰੰਟੀ ਹੋਵੇਗੀ । ਇਸ ਲਈ ਹੁਕਮਰਾਨ ਮੁਲਕ ਨਿਵਾਸੀਆ ਨੂੰ ਅਤੇ ਨੌਜ਼ਵਾਨੀ ਨੂੰ ਰੁਜਗਾਰ ਦਾ ਨਾਮ ਦੇ ਕੇ ਅਸਲੀਅਤ ਵਿਚ ਤਾਂ ਉਸ ਨੌਜ਼ਵਾਨੀ ਨੂੰ ਕੁਝ ਸਮੇ ਲਈ ਗੁੰਮਰਾਹ ਹੀ ਕਰ ਰਹੇ ਹੋਣਗੇ । ਜਦੋ ਇਸ ਨੌਜ਼ਵਾਨੀ ਕੋਲ 4 ਸਾਲਾਂ ਬਾਅਦ ਆਪਣੇ ਤੇ ਆਪਣੇ ਪਰਿਵਾਰ ਦੀ ਪਾਲਣਾ ਲਈ ਕੋਈ ਰੁਜਗਾਰ ਨਹੀ ਹੋਵੇਗਾ, ਕੀ ਉਹ ਉਸ ਲਈ ਹੋਈ ਟ੍ਰੇਨਿੰਗ ਦੀ ਆਪਣੇ ਪਰਿਵਾਰ ਦੀ ਪਾਲਣਾ ਲਈ ਗੁੰਮਰਾਹ ਹੋਣ ਤੋ ਇਸ ਨੌਜ਼ਵਾਨੀ ਨੂੰ ਬਚਾਉਣ ਦਾ ਕੀ ਪ੍ਰਬੰਧ ਹੋਵੇਗਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਅਤੇ ਆਪਣੇ ਸਵਾਰਥੀ ਤੇ ਸਿਆਸੀ ਹਿੱਤਾ ਲਈ ਅਗਨੀਪਥ ਭਰਤੀ ਯੋਜਨਾ ਉਤੇ ਹੁਕਮਰਾਨਾਂ ਵੱਲੋ ਦਿਸ਼ਾਹੀਣ ਅਮਲ ਕਰਨ ਦੀਆਂ ਕਾਰਵਾਈਆ ਨੂੰ ਬੇਨਤੀਜਾ ਅਤੇ ਸਮਾਜ ਵਿਚ ਹੋਰ ਵਧੇਰੇ ਬਦਤਰ ਹਾਲਾਤ ਬਣਾਉਣ ਵਾਲੀ ਕਰਾਰ ਦਿੰਦੇ ਹੋਏ ਇਸ ਯੋਜਨਾ ਨੂੰ ਨੌਜ਼ਵਾਨੀ ਦੇ ਭਵਿੱਖ ਨਾਲ ਖਿਲਵਾੜ ਕਰਨਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਇਹ ਹਿੰਦੂਰਾਸਟਰ ਕਾਇਮ ਕਰਨ ਦੀ ਮੰਦਭਾਵਨਾ ਰੱਖਣ ਵਾਲੇ ਹੁਕਮਰਾਨ ਅਸਲੀਅਤ ਵਿਚ ਇਸ ਅਗਨੀਪਥ ਯੋਜਨਾ ਅਧੀਨ ਇਸ ਕੀਤੀ ਜਾਣ ਵਾਲੀ ਭਰਤੀ ਵਿਚ ਬਹੁਗਿਣਤੀ ਨਾਲ ਸੰਬੰਧਤ ਉਨ੍ਹਾਂ ਨੌਜ਼ਵਾਨਾਂ ਨੂੰ ਭਰਤੀ ਕਰਨ ਦੀ ਮਨਸਾ ਰੱਖਦੇ ਹਨ, ਜਿਨ੍ਹਾਂ ਨੂੰ ਇਹ ਅੱਜ ਕੱਲ ਆਰ.ਐਸ.ਐਸ. ਵਾਲੇ ਖਾਕੀ ਨਿੱਕਰਾਂ ਤੇ ਡੰਡੇ ਫੜਾਕੇ ਆਪਣੇ ਰਿਟਾਇਰਡ ਫੌਜੀ ਅਫਸਰਾਂ ਕੋਲੋ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆ ਦੀਆਂ ਸਿਖਾਵਾਂ ਵਿਚ ਟ੍ਰੇਨਿੰਗਾਂ ਦੇ ਰਹੇ ਹਨ । ਫਿਰ 4 ਸਾਲਾਂ ਬਾਅਦ ਇਹੀ ਨੌਜ਼ਵਾਨ ਫਿਰ ਤੋ ਸਿਵਲ ਸਮਾਜ ਦਾ ਅੰਗ ਬਣਕੇ ‘ਹਿੰਦੂ-ਰਾਸਟਰ’ ਕਾਇਮ ਕਰਨ ਹਿੱਤ ਵਿਧਾਨ ਅਤੇ ਸਮਾਜ ਵਿਰੋਧੀ ਕਾਰਵਾਈਆ ਵਿਚ ਹਿੱਸਾ ਲੈਦੇ ਹੋਏ ਅਰਾਜਕਤਾ ਫੈਲਾਉਣ ਦੇ ਭਾਗੀ ਬਣਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ । 

ਉਨ੍ਹਾਂ ਕਿਹਾ ਕਿ ਜਦੋ ਇੰਡੀਅਨ ਫੌਜ ਦੇ ਉੱਚ ਰੈਕਾ ਉਤੇ ਸੇਵਾ ਕਰਨ ਵਾਲੇ ਫ਼ੌਜੀ ਜਰਨੈਲ, ਬੁੱਧੀਜੀਵੀ ਇਸ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਦੇ ਨਤੀਜਿਆ ਦਾ ਬਾਦਲੀਲ ਢੰਗ ਨਾਲ ਵਿਰੋਧ ਕਰ ਰਹੇ ਹਨ ਅਤੇ ਜਿਸ ਨਾਲ ਬੇਰੁਜਗਾਰੀ ਖ਼ਤਮ ਹੋਣ ਦੀ ਬਜਾਇ 4 ਸਾਲਾਂ ਬਾਅਦ ਹੋਰ ਵੀ ਬਦਤਰ ਬੇਰੁਜਗਾਰੀ ਹੋ ਜਾਵੇਗੀ ਅਤੇ ਇਹ ਯੋਜਨਾ ਅੰਗਰੇਜ਼ਾਂ ਸਮੇਂ ਦੀ ਮਿਲਟਰੀ ਦੇ ਬਣਾਏ ਗਏ ਅੱਛੇ ਨਿਯਮਾਂ ਅਤੇ ਅਸੂਲਾਂ ਦਾ ਘਾਣ ਕਰਦੀ ਹੈ, ਮੌਜੂਦਾ ਫ਼ੌਜ ਵਿਚ ਭਰਤੀ ਹੇਠਲੇ ਰੈਕ ਦੇ ਫ਼ੌਜੀ ਅਤੇ ਸਾਬਕਾ ਫ਼ੌਜੀ ਵੀ ਵਿਰੋਧਤਾ ਕਰ ਰਹੇ ਹਨ, ਇਕ ਪੈਨਸਨ, ਇਕ ਰੈਕ ਦੇ ਨਿਯਮ ਦੀ ਵੀ ਘੋਰ ਉਲੰਘਣਾ ਹੋਣ ਜਾ ਰਹੀ ਹੈ । ਫਿਰ ਮੁਤੱਸਵੀ ਹੁਕਮਰਾਨ ਘਸੀਆ-ਪਿੱਟੀਆ ਦਲੀਲਾਂ ਦਾ ਪ੍ਰਚਾਰ ਕਰਕੇ ਇਸ ਦਿਸ਼ਾਹੀਣ ਬੇਨਤੀਜਾ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਲਈ ਬਾਜਿੱਦ ਅਤੇ ਅਗਨੀਵੀਰ ਨੌਜ਼ਵਾਨਾਂ ਦੇ ਪਰਿਵਾਰਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਤੇ ਅਮਲ ਕਿਉਂ ਕਰਨ ਜਾ ਰਹੀ ਹੈ ? ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਦਾ ਬੀਤੇ ਇਤਿਹਾਸ ਵਿਚ ਅਯੁੱਧਿਆ ਤੋ ਇਲਾਵਾ ਕਦੀ ਕੋਈ ਰਾਜ ਪ੍ਰਬੰਧ ਨਹੀ ਰਿਹਾ ਅਤੇ ਨਾ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਰਾਜ ਪ੍ਰਬੰਧ ਚਲਾਉਣ ਤੇ ਇੰਡੀਆ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਨੂੰ ਬਰਾਬਰਤਾ ਦੇ ਆਧਾਰ ਤੇ ਸਤਿਕਾਰ-ਮਾਣ, ਹੱਕ-ਹਕੂਕ ਪ੍ਰਦਾਨ ਕਰਨ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਨੂੰ ਕਾਇਮ ਰੱਖਣ ਦਾ ਕੋਈ ਤੁਜਰਬਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸਿੱਖ ਕੌਮ ਨੇ ਦਿੱਲੀ ਤੋ ਲੈਕੇ ਦਰਾ ਖੈਬਰ, ਅਫਗਾਨੀਸਤਾਨ, ਕਸ਼ਮੀਰ, ਲਦਾਖ ਦੇ ਲੰਮੇ ਖੇਤਰ ਉਤੇ ਲੰਮਾਂ ਸਮਾਂ ਰਾਜ ਕੀਤਾ ਹੈ । ਜਦੋ ਅਬਦਾਲੀ ਨੇ 1762 ਵਿਚ ਹਮਲਾ ਕੀਤਾ ਸੀ, ਤਾਂ ਸਿੱਖਾਂ ਨੇ ਹੀ ਉਸਨੂੰ ਚੁਣੋਤੀ ਦਿੰਦੇ ਹੋਏ ਇਥੋ ਖਦੇੜਿਆ ਸੀ । ਉਸ ਤੋ ਉਪਰੰਤ ਅਫਗਾਨੀਸਤਾਨ ਵਾਲੇ ਪਾਸਿਓ ਕਿਸੇ ਵੀ ਹਮਲਾਵਰ ਨੂੰ ਸਿੱਖ ਕੌਮ ਨੇ ਦਾਖਲ ਨਹੀ ਹੋਣ ਦਿੱਤਾ ਤੇ ਨਾ ਹੀ ਕਿਸੇ ਹਮਲਾਵਰ ਦੀ ਹਿੰਮਤ ਪਈ । ਲੇਕਿਨ ਇਨ੍ਹਾਂ ਹੁਕਮਰਾਨਾਂ ਨੇ ਸਾਡੇ ਖ਼ਾਲਸਾ ਪੰਥ ਨੇ 1834 ਵਿਚ ਜੋ ਲਦਾਖ ਦਾ ਇਲਾਕਾ ਫਤਹਿ ਕਰਕੇ ਆਪਣੇ ਲਾਹੌਰ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ, ਉਸਨੂੰ 1962 ਦੀ ਚੀਨ-ਇੰਡੀਆ ਜੰਗ ਸਮੇਂ 39000 ਸਕੇਅਰ ਵਰਗ ਕਿਲੋਮੀਟਰ ਅਤੇ 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ । ਜਿਸਨੂੰ ਅੱਜ ਤੱਕ ਇਹ ਆਪਣੀਆ ਫ਼ੌਜਾਂ ਤੇ ਸ਼ਕਤੀ ਦਾ ਕੌਮਾਂਤਰੀ ਪੱਧਰ ਤੇ ਵੱਡਾ ਦਾਅਵਾ ਕਰਨ ਵਾਲੇ ਹੁਕਮਰਾਨ ਵਾਪਸ ਨਹੀ ਲੈ ਸਕੇ । ਜਦੋਕਿ ਇਨ੍ਹਾਂ ਦੇ ਰਾਜ ਸਮੇਂ 1965 ਅਤੇ 71 ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਜੰਗਾਂ ਸਮੇਂ ਜੋ ਫ਼ਤਹਿ ਪ੍ਰਾਪਤ ਹੋਈ ਸੀ, ਉਹ ਜਰਨਲ ਹਰਬਖਸ ਸਿੰਘ ਅਤੇ ਬੰਗਲਾਦੇਸ਼ ਦੀ ਜੰਗ ਸਮੇਂ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਜਰਨਲ ਸੁਬੇਗ ਸਿੰਘ ਦੀ ਮੁਕਤੀ ਵਹਿਣੀ ਦੀ ਬਣਾਈ ਗਈ ਫ਼ੌਜਾਂ ਨੇ ਫ਼ਤਹਿ ਪ੍ਰਾਪਤ ਕੀਤੀ ਸੀ । ਇਨ੍ਹਾਂ ਦੇ ਇਤਿਹਾਸ ਵਿਚ ਕੋਈ ਫਤਹਿ ਨਾਮ ਦੀ ਕੋਈ ਚੀਜ਼ ਦਰਜ ਨਹੀਂ । ਜਦੋ ਹੁਣ ਆਧੁਨਿਕ ਹਥਿਆਰਾਂ ਦੀ ਅਤੇ ਦਾਅ-ਪੇਚ ਫ਼ੌਜ ਵਿਚ ਹੋਣੇ ਚਾਹੀਦੇ ਹਨ ਅਤੇ ਜੰਗਜੂ ਸਿੱਖ ਕੌਮ ਵਰਗੇ ਉਪਰੋਕਤ ਜਰਨੈਲਾਂ ਦੀ ਅਗਵਾਈ ਹੋਣੀ ਚਾਹੀਦੀ ਹੈ, ਉਸ ਸਮੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਵੱਲੋ ਨਾ ਤਾਂ ਕੋਈ ਨੇਵੀ ਵਿਚ, ਨਾ ਆਰਮੀ ਵਿਚ ਅਤੇ ਨਾ ਹੀ ਏਅਰ ਫੋਰਸ ਵਿਚ ਸਾਡੀ ਕੌਮ ਦੇ ਬਹਾਦਰ ਅਤੇ ਕੌਮਾਂਤਰੀ ਪੱਧਰ ਦੇ ਫ਼ੌਜੀ ਦਾਅ-ਪੇਚਾ ਦੇ ਮਾਹਿਰ ਜਰਨੈਲ ਨੂੰ ਅਹੁਦਾ ਦਿੱਤਾ ਗਿਆ ਹੈ । ਜੋ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਨਾਲ ਹਰ ਖੇਤਰ ਵਿਚ ਵਿਤਕਰਾ ਅਤੇ ਜ਼ਬਰ ਜੁਲਮ ਜਾਰੀ ਹੈ । ਇਥੇ ਹੀ ਬਸ ਨਹੀ ਇਹ ਹੁਕਮਰਾਨ ‘ਹਿੰਦੂਰਾਸਟਰ’ ਦੀ ਮਨੁੱਖਤਾ ਵਿਰੋਧੀ ਸੋਚ ਅਧੀਨ ਕਦੀ ਸਿੱਖ ਕੌਮ ਦੇ ਗੁਰੂ ਸਾਹਿਬਾਨ, ਕਕਾਰਾ ਅਤੇ ਇਤਿਹਾਸ ਉਤੇ ਫਿਰਕੂ ਸੋਚ ਅਧੀਨ ਹਮਲੇ ਕਰਦੇ ਹਨ ਅਤੇ ਕਦੀ ਮੁਸਲਿਮ ਕੌਮ ਦੇ ਵੱਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਸਖਸ਼ੀਅਤ ਉਤੇ ਹਮਲੇ ਇਸ ਲਈ ਕਰਦੇ ਹਨ ਕਿਉਂਕਿ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲੇ ਇਹ ਕਿਹਾ ਸੀ ਕਿ ਅਸੀ ਇਥੇ ਇਸਲਾਮਿਕ ਇਤਿਹਾਸ ਤੇ ਹੋਰ ਇਤਿਹਾਸ ਨਹੀ ਰਹਿਣ ਦੇਣਾ, ਆਪਣੇ ਹਿੰਦੂ ਇਤਿਹਾਸ ਨੂੰ ਪ੍ਰਫੁੱਲਿਤ ਕਰਨਾ ਹੈ । ਉਸੇ ਸੋਚ ਅਧੀਨ ਬੀਜੇਪੀ ਦੇ ਬੁਲਾਰੇ ਬੀਬੀ ਨੂਪੁਰ ਸ਼ਰਮਾ ਅਤੇ ਸ੍ਰੀ ਨਵੀਨ ਜਿੰਦਲ ਤੋ ਹਜਰਤ ਸਾਹਿਬ ਦੀ ਸਖਸ਼ੀਅਤ ਤੇ ਹਮਲੇ ਬੀਜੇਪੀ-ਆਰ.ਐਸ.ਐਸ. ਦੀ ਸਾਜਿਸ ਤਹਿਤ ਕਰਵਾਏ ਗਏ ਹਨ । ਇਸ ਲਈ ਇੰਡੀਆ ਵਿਚ ਜੋ ਹੁਕਮਰਾਨ ਮੁਤੱਸਵੀ ਸੋਚ ਅਧੀਨ ਖੁਦ ਹੀ ਸਾਜਿ਼ਸਾਂ ਰਚਦੇ ਹਨ, ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫ਼ਰਤ ਪੈਦਾ ਕਰਕੇ ਦੰਗੇ-ਫਸਾਦ ਕਤਲੇਆਮ ਕਰਵਾਉਦੇ ਹਨ ਅਤੇ ਪੰਜਾਬ ਵਿਚ ਤੁਜਰਬੇ ਕਰਦੇ ਹਨ, ਅਜਿਹੇ ਅਮਨ ਦੇ ਅਤੇ ਜਮਹੂਰੀਅਤ ਦੇ ਵੈਰੀ ਹੁਕਮਰਾਨਾਂ ਨੂੰ ਕੋਈ ਹੱਕ ਨਹੀ ਰਹਿ ਜਾਂਦਾ ਕਿ ਉਹ ਇਸ ਧਰਤੀ ਉਤੇ ਰਾਜ ਭਾਗ ਕਰਨ ਅਤੇ ਸਾਜਸੀ ਢੰਗਾਂ ਰਾਹੀ ਮਨੁੱਖਤਾ ਦਾ ਕਤਲੇਆਮ ਕਰਵਾਕੇ ਆਪਣੇ ਸਿਆਸੀ ਤੇ ਮਾਲੀ ਹਿੱਤਾ ਦੀ ਪੂਰਤੀ ਕਰਨ ।

Leave a Reply

Your email address will not be published. Required fields are marked *