ਬੇਸ਼ੱਕ ਸਾਡਾ ਕਾਂਗਰਸ ਜਮਾਤ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ, ਪਰ ਈ.ਡੀ. ਵੱਲੋਂ ਬੀਤੇ 4 ਦਿਨਾਂ ਤੋਂ ਸ੍ਰੀ ਰਾਹੁਲ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਤਸੱਦਦ ਕਰਨਾ ਮਨੁੱਖੀ ਅਧਿਕਾਰਾਂ ਦਾ ਉਲੰਘਣ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਬੇਸੱ਼ਕ ਸਾਡਾ ਕਾਂਗਰਸ, ਬੀਜੇਪੀ-ਆਰ.ਐਸ.ਐਸ. ਵਰਗੀਆਂ ਘੱਟ ਗਿਣਤੀ ਕੌਮ ਵਿਰੋਧੀ ਜਮਾਤਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਸਾਡੀ ਸੋਚ ਅਤੇ ਨੀਤੀਆ ਇਨ੍ਹਾਂ ਜਮਾਤਾਂ ਨਾਲ ਮੇਲ ਖਾਂਦੀਆ ਹਨ ਪਰ ਫਿਰ ਵੀ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਉਤੇ ਅਸੀ ਈ.ਡੀ. ਵੱਲੋ ਸ੍ਰੀ ਰਾਹੁਲ ਗਾਂਧੀ ਉਤੇ ਬੀਤੇ 4 ਦਿਨਾਂ ਤੋਂ ਬਦਲੇ ਅਤੇ ਮੰਦਭਾਵਨਾ ਦੀ ਸੋਚ ਅਧੀਨ ਕੀਤੀ ਜਾ ਰਹੀ ਮਾਨਸਿਕ ਅਤੇ ਸਰੀਰਕ ਤਸੱਦਦ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਮੰਗ ਕਰਦੇ ਹਾਂ ਕਿ ਜੋ ਉਨ੍ਹਾਂ ਨੂੰ ਨਿਰੰਤਰ ਜਾਂਚ ਕਰਦੇ ਹੋਏ ਪਖਾਨੇ ਜਾਣ ਤੋ ਵੀ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਚਾਹ-ਪਾਣੀ ਪੀਣ ਉਤੇ ਵੀ ਰੋਕ ਲਗਾਈ ਹੋਈ ਹੈ, ਇਹ ਇਥੋ ਦੇ ਨਾਗਰਿਕਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਵਾਲੀ ਅਤਿ ਸ਼ਰਮਨਾਕ ਕਾਰਵਾਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 4 ਦਿਨਾਂ ਤੋਂ ਇੰਡੀਆ ਦੇ ਇਨਫੋਰਸਮੈਟ ਡਾਈਰੈਕਟਰ ਵਿਭਾਗ ਵੱਲੋਂ ਸ੍ਰੀ ਰਾਹੁਲ ਗਾਂਧੀ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਪਖਾਨਾ ਜਾਣ ਤੋ ਰੋਕਣ ਅਤੇ ਚਾਹ-ਪਾਣੀ ਵੀ ਪੀਣ ਦਾ ਸਮਾਂ ਨਾ ਦੇਣ ਦੇ ਕੀਤੇ ਜਾ ਰਹੇ ਮਾਨਸਿਕ ਅਤੇ ਸਰੀਰਕ ਤਸੱਦਦ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਬੇਹੁੱਦਾ ਅਤੇ ਗੈਰ ਇਨਸਾਨੀਅਤ ਕਾਰਵਾਈ ਹੈ ਕਿ ਜਿਸ ਨੈਸਨਲ ਹਿਊਮਨਰਾਈਟਸ ਕਮਿਸਨ ਦੇ ਦਫਤਰ ਦੇ ਨੱਕ ਹੇਠ ਦਿੱਲੀ ਵਿਚ ਅਜਿਹਾ ਹੋ ਰਿਹਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾਂ ਵੱਲੋ ਕੋਈ ਵੀ ਇਸ ਵਿਸ਼ੇ ਤੇ ਕਾਰਵਾਈ ਨਾ ਕਰਨਾ ਹੋਰ ਵੀ ਅਫ਼ਸੋਸਨਾਕ ਅਤੇ ਫਿਰਕੂ ਹੁਕਮਰਾਨਾਂ ਦਾ ਪੱਖ ਪੂਰਨ ਵਾਲੀ ਕਾਰਵਾਈ ਹੈ। 

ਸ. ਮਾਨ ਨੇ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵੱਲੋ ਸਭ ਵਿਧਾਨਿਕ, ਸਮਾਜਿਕ, ਇਖਲਾਕੀ ਕਾਨੂੰਨਾਂ, ਨਿਯਮਾਂ, ਅਸੂਲਾਂ ਦਾ ਉਲੰਘਣ ਕਰਕੇ ਇੰਡੀਆ ਵਿਚ ਵੱਸਣ ਵਾਲੀ ਘੱਟ ਗਿਣਤੀ ਮੁਸਲਿਮ ਕੌਮ ਨਾਲ ਸੰਬੰਧਤ ਕਲੋਨੀਆ ਅਤੇ ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਨੂੰ ਬੁਲਡੋਜ਼ਰਾਂ ਨਾਲ ਢਾਹੁਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਹੁਕਮਰਾਨ ਅਜਿਹਾ ਘੱਟ ਗਿਣਤੀ ਮੁਸਲਿਮ ਕੌਮ ਅਤੇ ਹੋਰਨਾਂ ਵਿਚ ਦਹਿਸਤ ਪਾਉਣ ਦੀ ਸੋਚ ਅਧੀਨ ਅਤੇ ਉਨ੍ਹਾਂ ਨੂੰ ਗੁਲਾਮੀਅਤ ਪ੍ਰਵਾਨ ਕਰਨ ਦੀ ਵਿਧਾਨ ਵਿਰੋਧੀ ਸੋਚ ਨਾਲ ਹੁਕਮਰਾਨ ਅਜਿਹਾ ਕਰ ਰਿਹਾ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਨਸਾਫ਼ ਪਸ਼ੰਦ ਸਖਸ਼ੀਅਤਾਂ ਕਤਈ ਪ੍ਰਵਾਨ ਨਹੀ ਕਰਨਗੀਆ ਅਤੇ ਹੁਕਮਰਾਨਾਂ ਨੂੰ ਘੱਟ ਗਿਣਤੀ ਕੌਮਾਂ ਨਾਲ ਅਜਿਹਾ ਵਿਵਹਾਰ ਕਰਨ ਦੀ ਬਿਲਕੁਲ ਇਜਾਜਤ ਨਹੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਆਪਣੇ ਹੀ ਨਾਗਰਿਕਾਂ ਉਤੇ ਕੀਤੇ ਜਾ ਰਹੇ ਇਸ ਤਸੱਦਦ ਨੂੰ ਖਤਮ ਕਰਕੇ ਆਪਣੀ ਇਸ ਸਿਆਸੀ ਤੇ ਫ਼ੌਜੀ ਸ਼ਕਤੀ ਨੂੰ, ਚੀਨ ਵੱਲੋ 2020 ਵਿਚ ਲਦਾਖ ਦੇ ਇਲਾਕੇ ਵਿਚ 900 ਸਕੇਅਰ ਵਰਗ ਕਿਲੋਮੀਟਰ ਖੇਤਰ ਉਤੇ ਕੀਤੇ ਗਏ ਕਬਜੇ ਨੂੰ ਖਾਲੀ ਕਰਵਾਉਣ ਲਈ ਵਰਤਣੀ ਚਾਹੀਦੀ ਹੈ ਨਾ ਕਿ ਇਸ ਫ਼ੌਜੀ ਅਤੇ ਸਿਆਸੀ ਸ਼ਕਤੀ ਦੀ ਦੁਰਵਰਤੋ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਜਾਂ ਉਨ੍ਹਾਂ ਉਤੇ ਜੁਲਮ ਕਰਨ ਲਈ ।

ਉਨ੍ਹਾਂ ਬੀਜੇਪੀ-ਆਰ.ਐਸ.ਐਸ. ਦੀ ਸਪੋਕਸਪਰਸਨ ਬੀਬੀ ਸ਼ਰਮਾ ਅਤੇ ਸ੍ਰੀ ਜਿੰਦਲ ਵੱਲੋ ਜੋ ਮੁਸਲਿਮ ਕੌਮ ਦੇ ਰਹਿਬਰ ਹਜ਼ਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਕੇ ਬਿਆਨਬਾਜੀ ਕੀਤੀ ਗਈ ਹੈ, ਉਹ ਬੀਜੇਪੀ-ਆਰ.ਐਸ.ਐਸ. ਦੀ ਸੈਟਰ ਦੀ ਸਰਕਾਰ ਦੀ ਮਿਲੀਭੁਗਤ ਤੇ ਸਾਜਿਸ ਦਾ ਨਤੀਜਾ ਹੈ । ਇਸ ਲਈ ਮੁਸਲਿਮ ਮੁਲਕਾਂ ਦੀ ਜਥੇਬੰਦੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ ਨੂੰ ਬੀਜੇਪੀ-ਆਰ.ਐਸ.ਐਸ. ਅਤੇ ਇੰਡੀਆ ਦੇ ਹੁਕਮਰਾਨਾਂ ਦੀ ਇਸ ਸਾਜਿਸ ਵਿਰੁੱਧ ਫੌਰੀ ਸਖਤ ਨੋਟਿਸ ਲੈਦੇ ਹੋਏ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਇਹ ਹੁਕਮਰਾਨ ਆਪਣੀ ਸਿਆਸੀ ਤੇ ਫ਼ੌਜੀ ਸ਼ਕਤੀ ਦੀ ਦੁਰਵਰਤੋ ਕਰਕੇ ਇਥੇ ਵੱਸਣ ਵਾਲੇ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ ਦੇ ਇਤਿਹਾਸ, ਸੱਭਿਆਚਾਰ, ਬੋਲੀ-ਭਾਸ਼ਾ, ਵਿਰਸੇ-ਵਿਰਾਸਤ ਆਦਿ ਦੀ ਜ਼ਬਰੀ ਤਬਦੀਲੀ ਕਰਕੇ ਕੱਟੜਵਾਦੀ ਹਿੰਦੂਰਾਸਟਰਵਾਦੀ ਸੋਚ ਨੂੰ ਅਮਲੀ ਰੂਪ ਨਾ ਦੇ ਸਕਣ ਅਤੇ ਆਉਣ ਵਾਲੇ ਸਮੇ ਵਿਚ ਮੁਸਲਿਮ ਕੌਮ ਉਤੇ ਹੁਕਮਰਾਨ ਅਜਿਹਾ ਅਣਮਨੁੱਖੀ ਤਸੱਦਦ ਕਰਨ ਜਾਂ ਵਿਤਕਰੇ ਕਰਨ ਦੀ ਗੁਸਤਾਖੀ ਨਾ ਕਰ ਸਕਣ ।

Leave a Reply

Your email address will not be published. Required fields are marked *