ਹਜ਼ਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਬਿਆਨ ਲਈ ਇਸਲਾਮਿਕ ਮੁਲਕ ਇੰਡੀਆਂ ਨੂੰ ਦੋਸ਼ੀ ਮੰਨਦੇ ਹਨ, ਜਿਨ੍ਹਾਂ ਵਿਚ ਸਿੱਖ ਜੋ ਵੱਖਰੀ ਕੌਮ ਹੈ ਉਹ ਇਨ੍ਹਾਂ ਇੰਡੀਅਨਾਂ ਵਿਚ ਨਹੀਂ ਆਉਦੇ : ਮਾਨ

ਬੀਜੇਪੀ ਦੀ ਬੀਬੀ ਨੂਪੁਰ ਸ਼ਰਮਾ ਅਤੇ ਬੁਲਾਰੇ ਸ੍ਰੀ ਜਿੰਦਲ ਵੱਲੋਂ, ਸ੍ਰੀ ਮੋਦੀ, ਜੇਪੀ ਨੱਢਾ ਅਤੇ ਮੋਹਨ ਭਗਵਤ ਦੇ ਇਸਾਰੇ ਤੋਂ ਬਗੈਂਰ ਬਿਆਨਬਾਜੀ ਨਹੀ ਕੀਤੀ ਗਈ 

ਫ਼ਤਹਿਗੜ੍ਹ ਸਾਹਿਬ, 11 ਜੂਨ ( ) “ਜੋ ਬੀਜੇਪੀ ਦੀ ਬੀਬੀ ਨੂਪੁਰ ਸ਼ਰਮਾ ਅਤੇ ਸ੍ਰੀ ਜਿੰਦਲ ਵੱਲੋਂ ਮੁਸਲਿਮ ਕੌਮ ਦੇ ਰਹਿਬਰ ਹਜ਼ਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਸ਼ਬਦਾਂ ਰਾਹੀ ਬਿਆਨਬਾਜੀ ਕੀਤੀ ਗਈ ਹੈ, ਉਹ ਕੋਈ ਅਣਜਾਨਪੁਣੇ ਵਿਚ ਨਹੀ ਦਿੱਤੀ ਗਈ ਬਲਕਿ ਬੀਜੇਪੀ-ਆਰ.ਐਸ.ਐਸ. ਦੇ ਫਿਰਕੂ ਦਿਮਾਗ ਸ੍ਰੀ ਮੋਦੀ, ਜੇਪੀ ਨੱਢਾ ਪ੍ਰਧਾਨ ਬੀਜੇਪੀ ਅਤੇ ਸ੍ਰੀ ਮੋਹਨ ਭਗਵਤ ਮੁੱਖੀ ਆਰ.ਐਸ.ਐਸ. ਵੱਲੋ ਮਿਲੇ ਇਸਾਰੇ ਅਤੇ ਪ੍ਰਵਾਨਗੀ ਅਨੁਸਾਰ ਹੀ ਦਿੱਤੀ ਗਈ ਹੈ । ਕਿਉਂਕਿ ਇਹ ਫਿਰਕੂ ਆਗੂ ਅਤੇ ਜਮਾਤਾਂ ਬਹੁਤ ਲੰਮੇ ਸਮੇ ਤੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਹਰ ਖੇਤਰ ਵਿਚ ਨਿਸ਼ਾਨਾਂ ਬਣਾਕੇ ਜ਼ਬਰ ਜੁਲਮ ਵੀ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵਿਚ ਹਕੂਮਤੀ ਦਹਿਸਤ ਫੈਲਾਕੇ ‘ਹਿੰਦੂਰਾਸਟਰ’ ਨੂੰ ਕਾਇਮ ਕਰਨ ਦੇ ਮਨਸੂਬਿਆਂ ਤੇ ਅਮਲ ਕਰਦੇ ਆ ਰਹੇ ਹਨ । ਇਸ ਲਈ ਜੇਕਰ ਨੂਪੁਰ ਸ਼ਰਮਾ ਤੇ ਸ੍ਰੀ ਜਿੰਦਲ ਵੱਲੋ ਹਜ਼ਰਤ ਮੁਹੰਮਦ ਸਾਹਿਬ ਨੂੰ ਅਪਮਾਨਜ਼ਨਕ ਸ਼ਬਦਾਂ ਰਾਹੀ ਬਿਆਨਬਾਜ਼ੀ ਕੀਤੀ ਗਈ ਹੈ, ਤਾਂ ਇਨ੍ਹਾਂ ਫਿਰਕੂਆਂ ਦੀ ਸੋਚੀ ਸਮਝੀ ਸਾਜਿ਼ਸ ਦਾ ਹਿੱਸਾ ਹੈ । ਜੇਕਰ ਨੂਪੁਰ ਸ਼ਰਮਾ ਤੇ ਸ੍ਰੀ ਜਿੰਦਲ ਵਰਗੇ ਫਿਰਕੂ ਇੰਡੀਆ ਵਿਚ ਅਜਿਹੇ ਵਿਸਫੋਟਕ ਹਾਲਾਤ ਬਣਾਉਣ ਲਈ ਜਿ਼ੰਮੇਵਾਰ ਹਨ, ਤਾਂ ਉਪਰੋਕਤ ਤਿੰਨੇ ਆਗੂ ਸ੍ਰੀ ਮੋਦੀ, ਨੱਢਾ, ਮੋਹਨ ਭਗਵਤ ਵੱਡੇ ਜਿ਼ੰਮੇਵਾਰ ਹਨ । ਜਿਨ੍ਹਾਂ ਦੇ ਇਸਾਰੇ ਉਤੇ ਅਜਿਹੀ ਸਮੁੱਚੇ ਸੰਸਾਰ ਦੇ ਮੁਸਲਿਮ ਕੌਮ ਨਾਲ ਸੰਬੰਧਤ ਨਿਵਾਸੀਆ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜ਼ੀ ਕੀਤੀ ਗਈ ਹੈ । ਇਸ ਲਈ ਬੀਬੀ ਸ਼ਰਮਾ ਤੇ ਜਿੰਦਲ ਦੇ ਨਾਲ-ਨਾਲ ਇਸ ਸੰਬੰਧੀ ਸ੍ਰੀ ਮੋਦੀ, ਨੱਢਾ, ਮੋਹਨ ਭਗਵਤ ਖਿਲਾਫ਼ ਤੁਰੰਤ ਮੁਕੱਦਮੇ ਦਰਜ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਫੌਰੀ ਪ੍ਰਬੰਧ ਕਰਨ ਲਈ ਸਮੁੱਚੇ ਇਸਲਾਮਿਕ ਮੁਲਕਾਂ ਤੇ ਇੰਡੀਆ ਦੀਆਂ ਮੁਸਲਿਮ ਜਥੇਬੰਦੀਆਂ ਨੂੰ ਸਮੂਹਿਕ ਤੌਰ ਤੇ ਇਹ ਇਖਲਾਕੀ ਜਿ਼ੰਮੇਵਾਰੀ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਣੀ ਚਾਹੀਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਬੀਜੇਪੀ ਦੇ ਫਿਰਕੂ ਆਗੂਆ ਵੱਲੋ ਹੁਕਮਰਾਨਾਂ ਦੀ ਸਹਿ ਅਤੇ ਇਸਾਰੇ ਉਤੇ ਮੁਸਲਿਮ ਕੌਮ ਦੇ ਰਹਿਬਰ ਹਜ਼ਰਤ ਮੁਹੰਮਦ ਸਾਹਿਬ ਵਿਰੁੱਧ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਦੇ ਹੋਏ ਕੀਤੀ ਗਈ ਬਿਆਨਬਾਜ਼ੀ ਦੀ ਜੋਰਦਾਰ ਨਿੰਦਾ ਕਰਦੇ ਹੋਏ ਅਤੇ ਇਸ ਲਈ ਉਪਰੋਕਤ ਸਮੁੱਚੇ ਵਰਨਣ ਕੀਤੇ ਗਏ ਹੁਕਮਰਾਨਾਂ ਨੂੰ ਸਿੱਧੇ ਤੌਰ ਤੇ ਜਿ਼ੰਮੇਵਾਰ ਠਹਿਰਾਉਦੇ ਹੋਏ, ਇਸਲਾਮਿਕ ਮੁਲਕਾਂ ਨੂੰ ਇਸ ਵਿਰੁੱਧ ਕੌਮਾਂਤਰੀ ਪੱਧਰ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਾਨੂੰਨੀ ਅਮਲ ਕਰਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਇਸ ਹੋਈ ਨਫ਼ਰਤ ਭਰੀ ਬਿਆਨਬਾਜੀ ਲਈ ਸਮੁੱਚੇ ਇਸਲਾਮਿਕ ਮੁਲਕਾਂ ਅਤੇ ਮੁਸਲਿਮ ਕੌਮ ਨੇ ਇੰਡੀਆ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਇਆ ਹੈ, ਜੋ ਸਹੀ ਹੈ। ਲੇਕਿਨ ਇੰਡੀਆ ਵਿਚ ਸਿੱਖ ਕੌਮ ਵੀ ਵੱਸਦੀ ਹੈ, ਜੋ ਕਿ ਇਕ ਵੱਖਰੀ, ਅਣਖ਼ੀ ਅਤੇ ਘੱਟ ਗਿਣਤੀ ਕੌਮਾਂ, ਮਨੁੱਖੀ ਹੱਕਾਂ ਦੀ ਰਾਖੀ ਲਈ ਨਿਰੰਤਰ ਜੱਦੋ-ਜਹਿਦ ਕਰਦੀ ਆ ਰਹੀ ਹੈ ਅਤੇ ਇਸ ਇੰਡੀਅਨ ਹੁਕਮਰਾਨਾਂ ਦੀਆਂ ਕੀਤੀਆ ਜਾ ਰਹੀਆ ਜਿਆਦਤੀਆ ਤੇ ਵਿਤਕਰਿਆ ਦੀ ਬਦੌਲਤ ਆਪਣਾ ਆਜਾਦ ਸਿੱਖ ਸਟੇਟ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਤਹਿਤ, ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੀ ਹੋਈ ਅਮਨਮਈ ਢੰਗ ਨਾਲ ਜੱਦੋ-ਜਹਿਦ ਕਰਦੀ ਆ ਰਹੀ ਹੈ । ਇਸ ਲਈ ਇੰਡੀਆ ਤੇ ਹੋਰ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਉਨ੍ਹਾਂ ਇੰਡੀਅਨਾਂ ਵਿਚ ਨਹੀ ਆਉਦੀ ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਿਸ਼ਾਨਾਂ ਬਣਾਕੇ ਅਪਮਾਨਜ਼ਨਕ ਸ਼ਬਦਾਂ ਰਾਹੀ ਬਿਆਨਬਾਜੀ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਮੇਸ਼ਾਂ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰਖਵਾਲੀ ਅਤੇ ਉਨ੍ਹਾਂ ਦੀ ਇੱਜਤ-ਆਬਰੂ ਨੂੰ ਕਾਇਮ ਰੱਖਣ ਲਈ ਤੱਤਪਰ ਵੀ ਰਹੀ ਹੈ ਅਤੇ ਉਨ੍ਹਾਂ ਨਾਲ ਇਨਸਾਨੀਅਤ ਦੇ ਨਾਤੇ ਸਹਿਜ ਭਰੇ ਸੰਬੰਧ ਵੀ ਰੱਖਦੀ ਆ ਰਹੀ ਹੈ । ਅਸੀ ਵੀ ਹਜਰਤ ਮੁਹੰਮਦ ਸਾਹਿਬ ਦੇ ਗੰਭੀਰ ਮੁੱਦੇ ਉਤੇ ਸੰਸਾਰ ਵਿਚ ਵੱਸਣ ਵਾਲੀ ਸਮੁੱਚੀ ਮੁਸਲਿਮ ਕੌਮ ਅਤੇ ਇਸਲਾਮਿਕ ਮੁਲਕਾਂ ਦੇ ਇਸ ਅਤਿ ਸੰਜ਼ੀਦਾ ਰੋਸ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹਾਂ ਅਤੇ ਅਜਿਹਾ ਕਰਨ ਵਾਲੇ ਇੰਡੀਆ ਦੇ ਫਿਰਕੂ ਹੁਕਮਰਾਨਾਂ ਨੂੰ ਕੌਮਾਂਤਰੀ ਕਾਨੂੰਨ ਦੇ ਚੌਰਾਹੇ ਵਿਚ ਖੜ੍ਹਾ ਕਰਕੇ ਸਖਤ ਸਜਾਵਾਂ ਦੇਣ ਦੇ ਹਾਮੀ ਹਾਂ ।

Leave a Reply

Your email address will not be published. Required fields are marked *