ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਮੇਂ ਦੇ ਮੁੱਢਲੇ ਨਿਯਮਾਂ ਅਤੇ ਸਿਧਾਤਾਂ ਨੂੰ ਸਾਜ਼ਸੀ ਢੰਗ ਨਾਲ ਬਦਲਣ ਦੇ ਅਮਲ ਸਿੱਖ ਕੌਮ ਬਰਦਾਸਤ ਨਹੀ ਕਰੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “1908 ਵਿਚ ਉਸ ਸਮੇਂ ਦੇ ਵੱਡੀ ਵਿਦਵਤਾ ਅਤੇ ਬੋਧਿਕ ਦੇ ਮਾਲਕ ਉੱਚ ਵਿਦਿਆ ਹਾਸਿਲ ਸਿੱਖ ਸਖਸ਼ੀਅਤਾਂ ਨੇ ਪੰਜਾਬ ਸੂਬੇ ਅਤੇ ਇਥੇ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਵਿਰਸੇ-ਵਿਰਾਸਤ ਅਤੇ ਉਨ੍ਹਾਂ ਦੀ ਹਰ ਖੇਤਰ ਵਿਚ ਮਾਲੀ ਹਾਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ । ਜਦੋ ਤੋ ਇਸਦੀ ਸਥਾਪਨਾ ਹੋਈ ਹੈ, ਉਸ ਸਮੇ ਤੋ ਹੀ ਇਸ ਬੈਂਕ ਰਾਹੀ ਪੰਜਾਬ ਸੂਬੇ ਨਾਲ ਸੰਬੰਧਤ ਪੰਜਾਬੀਆ ਅਤੇ ਸਿੱਖਾਂ ਨੂੰ ਕਾਰੋਬਾਰੀ, ਮਾਲੀ ਅਤੇ ਰੁਜਗਾਰ ਤੌਰ ਤੇ ਮਜ਼ਬੂਤ ਕਰਨ ਅਤੇ ਇਸਦੇ ਨਾਲ-ਨਾਲ ਬੈਂਕ ਵਿਚ ਸਿੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਦੇ ਮਨੁੱਖਤਾ ਪੱਖੀ ਨਿਰੰਤਰ ਅਮਲ ਹੁੰਦੇ ਆ ਰਹੇ ਹਨ । ਪਰ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਨਾਲ ਸੰਬੰਧਤ ਇਸ ਵੱਡੇ ਅਦਾਰੇ ਤੇ ਬੈਂਕ ਨੂੰ ਮੰਦਭਾਵਨਾ ਅਧੀਨ ਸਰਕਾਰ ਦੇ ਅਧੀਨ ਕਰਨ ਦੀ ਗੱਲ ਕੀਤੀ ਤਾਂ ਉਸ ਸਮੇਂ ਵੀ ਇੰਡੀਆ ਦੀਆਂ ਸਿੱਖ ਸਖਸ਼ੀਅਤਾਂ ਨੇ ਇਸਦਾ ਵਿਰੋਧ ਕੀਤਾ ਸੀ । ਪਰ ਸਿੱਖਾਂ ਦੀਆਂ ਭਾਵਨਾਵਾ ਨੂੰ ਨਜ਼ਰ ਅੰਦਾਜ ਕਰਕੇ ਇਸ ਬੈਂਕ ਦਾ ਜ਼ਬਰੀ ਕੌਮੀਕਰਨ ਕਰ ਦਿੱਤਾ ਗਿਆ । ਪਰ ਅਜਿਹਾ ਕਰਦੇ ਹੋਏ ਸਿੱਖ ਕੌਮ ਤੇ ਬੈਂਕ ਦੇ ਮੋਢੀ ਪ੍ਰਬੰਧਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੋ ਇਸ ਬੈਂਕ ਵਿਚ ਸਿੱਖਾਂ ਦੀ ਭਰਤੀ ਦੀ ਪ੍ਰਣਾਲੀ ਚੱਲਦੀ ਆ ਰਹੀ ਹੈ, ਉਹ ਉਸੇ ਤਰ੍ਹਾਂ ਜਾਰੀ ਰਹੇਗੀ ਅਤੇ ਇਸਦਾ ਐਮ.ਡੀ/ਸੀ.ਈ.ਓ. ਦੇ ਮੁੱਖ ਅਹੁਦੇ ਤੇ ਹਮੇਸ਼ਾਂ ਸਿੱਖ ਸਖਸ਼ੀਅਤ ਹੀ ਬਿਰਾਜਮਾਨ ਹੋਇਆ ਕਰੇਗੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬੈਂਕ ਦੀ ਸਥਾਪਨਾ ਤੋ ਲੈਕੇ ਅੱਜ ਤੱਕ ਇਸ ਬੈਂਕ ਵੱਲੋ ਹਰ ਸਾਲ ਜਾਰੀ ਕੀਤੇ ਜਾਣ ਵਾਲਾ ਕੈਲੰਡਰ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਫੋਟੋਗ੍ਰਾਂਫ ਅਤੇ ਹੋਰ ਵੇਰਵੇ ਸਹਿਤ ਜਾਰੀ ਹੁੰਦਾ ਰਿਹਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਨੇ ਕੌਮੀਕਰਨ ਸਮੇ ਸਿੱਖਾਂ ਨਾਲ ਕੀਤੇ ਗਏ ਵਾਅਦੇ ਨੂੰ ਪਿੱਠ ਦੇ ਕੇ ਇਸਦੇ ਐਮ.ਡੀ/ਸੀ.ਈ.ਓ. ਵੱਜੋ ਸ੍ਰੀ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ਉਤੇ ਨਿਯੁਕਤ ਕਰਕੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਇਸ ਪੰਜਾਬ ਐਂਡ ਸਿੰਧ ਬੈਂਕ ਜਿਸ ਵਿਚੋ ਸਿੱਖੀ ਅਤੇ ਸਿੱਖ ਇਤਿਹਾਸ ਤੇ ਵਿਚਾਰਾਂ ਦਾ ਪ੍ਰਵਾਹ ਜਾਰੀ ਹੁੰਦਾ ਸੀ ਉਸਦਾ ਭਗਵਾਕਰਨ ਦੇ ਮਨਸੂਬੇ ਵੀ ਘੜੇ ਜਾ ਰਹੇ ਹਨ । ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਅਤੇ ਉਸਦੀ ਕੈਬਨਿਟ ਵਿਚ ਸਾਮਿਲ ਮੁਤੱਸਵੀ ਆਗੂਆ ਵੱਲੋ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਮੇ ਦੇ ਮੁੱਢਲੇ ਤਹਿਸੁਦਾ ਨਿਯਮਾਂ ਤੇ ਅਸੂਲਾਂ ਨੂੰ ਜ਼ਬਰੀ ਤੋੜਕੇ ਇਸ ਦੇ ਐਮ.ਡੀ/ਸੀ.ਈ.ਓ. ਦੇ ਅਹੁਦੇ ਉਤੇ ਇਕ ਗੈਰ ਸਿੱਖ ਨੂੰ ਤਾਇਨਾਤ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਅਮਲ ਨੂੰ ਭਾਖੜਾ ਬਿਆਸ ਮੈਨੇਜਮੈਟ ਬੋਰਡ, ਚੰਡੀਗੜ੍ਹ ਦੇ ਮੁਲਾਜ਼ਮਾਂ ਉਤੇ ਸੈਟਰ ਦੇ ਨਿਯਮ ਲਾਗੂ ਕਰਨ, ਪੰਜਾਬ ਦੇ ਕੀਮਤੀ ਪਾਣੀਆ ਅਤੇ ਬਿਜਲੀ ਨੂੰ ਖੋਹਣ ਅਤੇ ਪੰਜਾਬ ਯੂਨੀਵਰਸਿਟੀ ਵਰਗੇ ਵੱਡੇ ਵਿਦਿਅਕ ਅਦਾਰੇ ਨੂੰ ਸੈਟਰ ਅਧੀਨ ਕਰਨ ਦੀ ਤਰ੍ਹਾਂ, ਇਸ ਪੰਜਾਬ ਐਂਡ ਸਿੰਧ ਬੈਂਕ ਦੀ ਲੰਮੇ ਸਮੇ ਤੋ ਬਣੀ ਸਿੱਖੀ ਪਹਿਚਾਣ ਅਤੇ ਉਸ ਨਾਲ ਸੰਬੰਧਤ ਇਤਿਹਾਸ, ਵਿਰਸੇ-ਵਿਰਾਸਤ ਦੇ ਪ੍ਰਚਾਰ ਨੂੰ ਬੰਦ ਕਰਨ ਦੀ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਅਮਲਾਂ ਤੇ ਕਾਰਵਾਈਆ ਤੋ ਤੋਬਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਐਡ ਸਿੰਧ ਬੈਂਕ ਦੀਆਂ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਕੰਮ ਕਰਦੀਆ ਆ ਰਹੀਆ ਹਜਾਰਾਂ ਹੀ ਬਰਾਚਾਂ ਦੀ ਸਮੁੱਚੀ ਅਫਸਰਸਾਹੀ ਤੇ ਮੁਲਾਜਮਾਂ ਨੂੰ ਅਪੀਲ ਵੀ ਕੀਤੀ ਕਿ ਉਹ ਸੈਟਰ ਦੇ ਹੁਕਮਰਾਨਾਂ ਦੀਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਦਾ ਸਮੂਹਿਕ ਰੂਪ ਵਿਚ ਡੱਟਕੇ ਵਿਰੋਧ ਕਰਨ ਅਤੇ ਸੈਟਰ ਦੀ ਇਸ ਸਾਜਿਸ ਨੂੰ ਅਸਫਲ ਬਣਾਉਣ ਦੀ ਜਿ਼ੰਮੇਵਾਰੀ ਨਿਭਾਉਣ ।

Leave a Reply

Your email address will not be published. Required fields are marked *