ਸਿਆਸੀ ਅਤੇ ਇਖਲਾਕੀ ਤੌਰ ਤੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਨਫ਼ੀ ਹੋਇਆ ਬਾਦਲ ਦਲ ਘਟੀਆ ਹੱਥਕੰਡੇ ਵਰਤ ਰਿਹਾ, ਸਿੱਖ ਕੌਮ ਤੇ ਪੰਜਾਬੀ ਸੁਚੇਤ ਰਹਿਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਜੂਨ ( ) “ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨਾਲ ਆਪਣੇ ਸਿਆਸੀ ਸਵਾਰਥੀ ਅਤੇ ਮਾਲੀ ਹਿੱਤਾ ਦੀ ਪੂਰਤੀ ਲਈ ਧੋਖੇ ਫਰੇਬ ਕਰਦਾ ਆ ਰਿਹਾ ਬਾਦਲ ਦਲ ਜਦੋ ਸਿਆਸੀ ਤੇ ਇਖਲਾਕੀ ਤੌਰ ਤੇ ਮਨਫ਼ੀ ਹੋ ਚੁੱਕਿਆ ਹੈ, ਤਾਂ ਆਪਣੇ-ਆਪ ਨੂੰ ਸਿਆਸੀ ਖੇਤਰ ਵਿਚ ਜੀਵਤ ਰੱਖਣ ਲਈ ਉਸ ਵੱਲੋ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ । ਇਸ ਮੰਦਭਾਵਨਾ ਭਰੀ ਸੋਚ ਅਧੀਨ ਹੀ ਬੀਤੇ ਕੱਲ੍ਹ ਸ. ਸੁਖਬੀਰ ਸਿੰਘ ਬਾਦਲ ਆਪਣੇ ਸੀਨੀਅਰ ਸਾਥੀਆ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਗਰੂਰ ਵਿਖੇ ਮੁਲਾਕਾਤ ਕਰਦੇ ਹੋਏ ਇਹ ਪ੍ਰਚਾਰ ਕੀਤਾ ਗਿਆ ਕਿ ਪੰਥ ਵੱਲੋ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਸਾਂਝਾ ਉਮੀਦਵਾਰ ਦਿੱਤਾ ਜਾ ਰਿਹਾ ਹੈ । ਜਦੋਕਿ ਗੱਲਬਾਤ ਕਰਨ ਦਾ ਇਨ੍ਹਾਂ ਦਾ ਮਕਸਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੰਗਰੂਰ ਲੋਕ ਸਭਾ ਲਈ ਨਾਮਜਦਗੀ ਪੱਤਰ ਦਾਖਲ ਕਰਨ ਤੋ ਰੋਕਣਾ ਸੀ । ਜਿਸ ਵਿਚ ਇਹ ਬਾਦਲ ਦਲੀਏ ਇਸ ਕਰਕੇ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਸ. ਮਾਨ ਨੇ ਪਾਰਟੀ ਦੇ ਹੋਏ ਫੈਸਲੇ ਅਨੁਸਾਰ 4 ਜੂਨ ਨੂੰ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਦਿੱਤੇ ਸਨ ਜਿਸ ਨਾਲ ਬਾਦਲ ਦਲੀਆ ਦੀ ਰਚੀ ਸਾਜਿਸ ਅਸਫਲ ਹੋ ਕੇ ਰਹਿ ਗਈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਬਾਦਲ ਦਲੀਆ ਵੱਲੋ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਸੋਚ ਅਧੀਨ ਸ. ਮਾਨ ਨਾਲ ਕੀਤੀ ਗਈ ਮੁਲਾਕਾਤ ਦੇ ਗੁੱਝੇ ਪੰਥ ਵਿਰੋਧੀ ਮਕਸਦਾ ਦੀ ਜਾਣਕਾਰੀ ਦਿੰਦੇ ਹੋਏ ਅਤੇ ਸਿਆਸੀ ਤੇ ਇਖਲਾਕੀ ਤੌਰ ਤੇ ਖ਼ਾਲਸਾ ਪੰਥ ਵਿਚ ਮਨਫ਼ੀ ਹੋ ਚੁੱਕੇ ਬਾਦਲ ਦਲੀਆ ਵੱਲੋ ਆਪਣੇ-ਆਪ ਨੂੰ ਸਿਆਸੀ ਖੇਤਰ ਵਿਚ ਜੀਵਤ ਕਰਨ ਦਾ ਰਾਹ ਲੱਭਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਾਦਲ ਦਲੀਆ ਵੱਲੋ ਬੰਦੀ ਸਿੰਘਾਂ ਵਿਚੋਂ ਜਿਸ ਸਾਂਝੇ ਉਮੀਦਵਾਰ ਦੀ ਉਹ ਗੱਲ ਕਰਦੇ ਸਨ, ਉਹ ਤਾਂ ਆਪਣੇ ਬਚਨ ਅਨੁਸਾਰ ਨਹੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬੀ ਕਮਲਦੀਪ ਕੌਰ ਦਾ ਪੂਰਨ ਸਤਿਕਾਰ ਕਰਦਾ ਹੈ, ਪਰ ਬਾਦਲ ਦਲੀਆ ਦੇ ਵਿਚਾਰਾਂ ਅਨੁਸਾਰ ਉਹ ਬੰਦੀ ਸਿੰਘਾਂ ਵਿਚੋ ਤਾਂ ਨਹੀਂ ਹਨ । ਇਹ ਵੀ ਪ੍ਰਚਾਰ ਕੀਤਾ ਗਿਆ ਕਿ ਅਜਿਹਾ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਮਿਲੇ ਹੁਕਮਾਂ ਅਨੁਸਾਰ ਕਰ ਰਹੇ ਹਾਂ । ਜਦੋਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਬੀਤੇ ਦਿਨਾਂ ਵਿਚ ਨਾ ਤਾਂ ਕੋਈ ਅਜਿਹਾ ਬਿਆਨ ਆਇਆ ਹੈ, ਨਾ ਹੀ ਅਜਿਹੀ ਕੋਈ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਗਈ ਹੈ । ਫਿਰ ਇਸਦਾ ਮਤਲਬ ਹੈ ਕਿ ਬਾਦਲ ਦਲੀਏ ਮਹਾਨ ਸਿੱਖੀ ਸੰਸਥਾਵਾਂ ਦੀ ਜਿਸ ਤਰ੍ਹਾਂ ਲੰਮੇ ਸਮੇ ਤੋ ਆਪਣੇ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋ ਕਰਦੇ ਆ ਰਹੇ ਹਨ, ਉਸਦਾ ਅੰਤ ਕਰਨ ਦੀ ਬਜਾਇ ਉਸ ਵਿਚ ਵਾਧਾ ਹੀ ਕਰ ਰਹੇ ਹਨ ਅਤੇ ਇਹ ਪਾਈਆ ਜਾ ਰਹੀਆ ਗੈਰ ਸਿਧਾਤਿਕ ਪਿਰਤਾਂ ਦੀ ਬਦੌਲਤ ਹੀ ਅੱਜ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੇ ਪ੍ਰਬੰਧ ਉਤੇ ਸਿੱਖ ਕੌਮ ਵੱਲੋ ਵੱਡੇ ਪ੍ਰਸ਼ਨ ਉੱਠ ਰਹੇ ਹਨ । ਇਹੀ ਵਜਹ ਹੈ ਕਿ ਬੀਤੇ 11 ਸਾਲਾਂ ਤੋ ਇਸ ਧਾਰਮਿਕ ਸੰਸਥਾਂ ਦੀ ਜਰਨਲ ਚੋਣ ਹੀ ਨਹੀ ਕਰਵਾਈ ਜਾ ਰਹੀ । ਸ. ਟਿਵਾਣਾ ਨੇ ਬਾਦਲੀਲ ਢੰਗ ਨਾਲ ਸਮੁੱਚੇ ਖ਼ਾਲਸਾ ਪੰਥ ਅੱਗੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਬਾਦਲ ਦਲੀਆ ਅਨੁਸਾਰ ਸਾਂਝਾ ਸਰਬ ਪ੍ਰਵਾਨਿਤ ਉਮੀਦਵਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਸ. ਸਿਮਰਨਜੀਤ ਸਿੰਘ ਮਾਨ ਤੋ ਵੱਡੀ ਕੌਮੀ ਸੋਚ ਉਤੇ ਦ੍ਰਿੜਤਾ ਨਾਲ ਤੇ ਸੰਜ਼ੀਦਗੀ ਨਾਲ ਪਹਿਰਾ ਦੇਣ ਵਾਲੀ, ਪਾਰਲੀਮੈਂਟ ਵਿਚ ਜਾ ਕੇ ਪੰਜਾਬ ਸੂਬੇ ਤੇ ਸਿੱਖ ਕੌਮ ਦਾ ਬੇਇਨਸਾਫ਼ੀ ਦੇ ਕੇਸ ਨੂੰ ਬਾਦਲੀਲ ਢੰਗ ਨਾਲ ਰੱਖਣ ਵਾਲੀ ਹੋਰ ਕਿਹੜੀ ਸਖਸ਼ੀਅਤ ਹੋ ਸਕਦੀ ਸੀ ? 

ਉਨ੍ਹਾਂ ਬੀਤੇ ਇਤਿਹਾਸ ਦੇ ਮਨੁੱਖਤਾ ਤੇ ਕੌਮ ਪੱਖੀ ਉਸ ਵਰਤਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋ ਸਿੱਖ ਕੌਮ ਦੀਆਂ 12 ਮਿਸਲਾਂ ਸਨ, ਤਾਂ ਉਹ ਆਪੋ ਆਪਣੀ ਤਾਕਤ ਅਤੇ ਰਾਜਭਾਗ ਦੇ ਇਲਾਕਿਆ ਦੇ ਖੇਤਰ ਵਧਾਉਣ ਲਈ ਬੇਸ਼ੱਕ ਆਪਸ ਵਿਚ ਲੜਦੇ ਰਹਿੰਦੇ ਸਨ, ਪਰ ਜਦੋ ਕੌਮ ਦਾ ਵੱਡਾ ਦੁਸਮਣ ਉਨ੍ਹਾਂ ਸਾਹਮਣੇ ਆ ਖਲੋਦਾ ਸੀ, ਤਾਂ ਇਹ 12 ਦੀਆਂ 12 ਮਿਸਲਾਂ ਇਕਦਮ ‘ਮੈ ਮਰਾਂ ਪੰਥ ਜੀਵੈ’ ਦੇ ਮਨੁੱਖਤਾ ਪੱਖੀ ਤੇ ਖ਼ਾਲਸਾ ਪੰਥ ਪੱਖੀ ਫਲਸਫੇ ਉਤੇ ਦ੍ਰਿੜ ਹੋ ਕੇ ਦੁਸਮਣ ਨਾਲ ਇਕਤਾਕਤ ਹੋ ਕੇ ਲੜਦੀਆ ਵੀ ਸਨ ਅਤੇ ਫ਼ਤਹਿ ਵੀ ਪ੍ਰਾਪਤ ਕਰਦੀਆ ਰਹੀਆ ਹਨ । ਹੁਣ ਜਦੋ ਸ੍ਰੀ ਦਰਬਾਰ ਸਾਹਿਬ ਉਤੇ ਮੰਦਭਾਵਨਾ ਅਧੀਨ ਸਾਜ਼ਸੀ ਢੰਗ ਨਾਲ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਾਲੀ, ‘ਪਾੜੋ ਅਤੇ ਰਾਜ ਕਰੋ’ ਉਤੇ ਅਮਲ ਕਰਨ ਵਾਲੀ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਅਤੇ ਹੋਰ ਮਨੁੱਖਤਾ ਵਿਰੋਧੀ ਕੱਟੜਵਾਦੀ ਸੰਗਠਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਮਰਹੂਮ ਇੰਦਰਾ ਗਾਂਧੀ ਦੇ ਸਮੇ ਦੀ ਤਰ੍ਹਾਂ ਫਿਰ ਪੰਜਾਬ ਦੀ ਧਰਤੀ ਉਤੇ ਮਨੁੱਖਤਾ ਦਾ ਸਾਜਸੀ ਢੰਗ ਨਾਲ ਲਹੂ ਲੁਹਾਨ ਕਰਵਾਉਣ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੇ ਖ਼ਤਰਨਾਕ ਅਮਲ ਕਰ ਰਹੀਆ ਹਨ ਅਤੇ ਆਪਣੀ ਹੀ ਸਰਪ੍ਰਸਤੀ ਹੇਠ ਪਾਲੇ ਹੋਏ ਗੈਗਸਟਰਾਂ ਦੀ ਦੁਰਵਰਤੋ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਉਤੇ ਉਤਾਰੂ ਹੋਏ ਪਏ ਹਨ, ਤਾਂ ਆਪਣੀ ਮਨੁੱਖਤਾ ਪੱਖੀ ਪਵਿੱਤਰ ਧਰਤੀ, ਆਪਣੀਆ ਨਸ਼ਲਾਂ-ਫ਼ਸਲਾਂ, ਉੱਚੇ-ਸੁੱਚੇ ਕੌਮੀ ਇਖਲਾਕ, ਰਵਾਇਤਾ ਨੂੰ ਬਚਾਉਣ ਲਈ ਪੰਜਾਬ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਉਸਾਰੂ ਸੋਚ ਵਾਲੇ ਸੰਗਠਨ ਅਤੇ ਸੰਸਥਾਵਾਂ ਉਨ੍ਹਾਂ 12 ਮਿਸਲਾਂ ਦੀ ਤਰ੍ਹਾਂ ਇਕੱਤਰ ਹੋ ਕੇ ਦੁਸ਼ਮਣ ਨੂੰ ਚੁਣੋਤੀ ਦੇਣ ਤੋ ਕਿਉਂ ਭੱਜ ਰਹੀਆ ਹਨ । ਆਪਣੇ ਮਹਾਨ ਇਤਿਹਾਸਿਕ ਵਰਤਾਰੇ ਨੂੰ ਆਪਣੇ ਨਿੱਜੀ ਤੇ ਸਿਆਸੀ ਸਵਾਰਥਾਂ ਲਈ ਪਿੱਠ ਕਿਉਂ ਦੇ ਰਹੀਆ ਹਨ ? 

ਸ. ਟਿਵਾਣਾ ਨੇ ਜਿਥੇ ਪੰਜਾਬ ਸੂਬੇ ਵਿਚ ਸਿੱਖ ਕੌਮ ਤੇ ਪੰਜਾਬੀਆਂ ਨਾਲ ਸੰਬੰਧਤ ਆਪੋ-ਆਪਣੇ ਸੰਗਠਨਾਂ ਵਿਚ ਕੰਮ ਕਰ ਰਹੀ ਲੀਡਰਸਿ਼ਪ ਅਤੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਵੱਡੇ ਦੁਸ਼ਮਣ ਨੂੰ ਪਹਿਚਾਨਣ ਅਤੇ ਉਸ ਵਿਰੁੱਧ ਇਕ ਤਾਕਤ ਹੋ ਕੇ ਜੂਝਣ ਅਤੇ ਫ਼ਤਹਿ ਪ੍ਰਾਪਤ ਕਰਨ ਦੀ ਜੋਰਦਾਰ ਅਪੀਲ ਕੀਤੀ, ਉਥੇ ਉਨ੍ਹਾਂ ਨੇ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦਾ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਵੱਡਾ ਨੁਕਸਾਨ ਕਰਨ ਵਾਲੇ, ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਵਰਗੀਆਂ ਜਮਾਤਾਂ ਦੀਆਂ ਸਾਜਿਸਾਂ ਨੂੰ ਅਮਲੀ ਰੂਪ ਦੇਣ ਵਾਲੇ ਬਾਦਲ ਦਲੀਆ ਦੀਆਂ ਸਾਜਿਸਾਂ ਤੋ ਵੀ ਸੁਚੇਤ ਰਹਿਣ ਅਤੇ ਸੰਗਰੂਰ ਲੋਕ ਸਭਾ ਚੋਣ ਹਲਕੇ ਤੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਸਖਸ਼ੀਅਤ ਨੂੰ ਸਾਨ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਦੀ ਅਤਿ ਸੰਜ਼ੀਦਗੀ ਭਰੀ ਅਪੀਲ ਵੀ ਕੀਤੀ । ਤਾਂ ਕਿ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੌਮ ਨਾਲ ਹਕੂਮਤੀ ਪੱਧਰ ਤੇ ਹੁੰਦੀਆ ਆ ਰਹੀਆ ਜਿਆਦਤੀਆ ਦਾ ਜਿਥੇ ਅੰਤ ਕੀਤਾ ਜਾ ਸਕੇ, ਉਥੇ ਐਸ.ਜੀ.ਪੀ.ਸੀ. ਵਰਗੀ ਖ਼ਾਲਸਾ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਦੇ ਨਿਜਾਮੀ ਪ੍ਰਬੰਧ ਵਿਚ ਅਜਿਹੀਆ ਤਰੁੱਟੀਆ ਨੂੰ ਖਤਮ ਕਰਕੇ ਸਹੀ ਮਾਇਨਿਆ ਵਿਚ ਸਿੱਖ ਸੋਚ ਰਾਹੀ ਸਮੁੱਚੀ ਮਨੁੱਖਤਾ ਦਾ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ ਬਿਹਤਰੀ ਕਰਦੇ ਹੋਏ ਹਲੀਮੀ ਰਾਜ ਦੀ ਸਥਾਪਨਾ ਹੋ ਸਕੇ ।

Leave a Reply

Your email address will not be published. Required fields are marked *