ਅਮਰੀਕ ਸਿੰਘ ਨੰਗਲ ਜਿ਼ਲ੍ਹਾ ਜਥੇਦਾਰ ਦੇ ਪੁੱਤਰ ਪ੍ਰਗਟ ਸਿੰਘ ਅਤੇ ਸਾਲਾ ਗੁਰਦੀਪ ਸਿੰਘ ਦੇ ਅਕਾਲ ਚਲਾਣੇ ‘ਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 06 ਜੂਨ ( ) “ਜਥੇਦਾਰ ਸ. ਅਮਰੀਕ ਸਿੰਘ ਨੰਗਲ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਸਰ ਜਿ਼ਲ੍ਹੇ ਦੀ ਸੇਵਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਬੀਤੇ ਸਮੇਂ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਥੇ ਵਿਚ ਵੀ ਡੂੰਘੀ ਸੇਵਾ ਕੀਤੀ ਹੈ ਅਤੇ ਜੋ ਨਿਰੰਤਰ ਕੌਮ ਦੀ ਆਜਾਦੀ ਦੀ ਸੋਚ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਲੰਮੇ ਸਮੇ ਤੋ ਸੇਵਾ ਕਰਦੇ ਹੋਏ ਪਹਿਰਾ ਦਿੰਦੇ ਆ ਰਹੇ ਹਨ, ਉਨ੍ਹਾਂ ਦੇ ਪੁੱਤਰ ਕਾਕਾ ਪ੍ਰਗਟ ਸਿੰਘ ਦਾ ਅਚਾਨਕ ਲੰਮੀ ਬਿਮਾਰੀ ਉਪਰੰਤ ਅਕਾਲ ਚਲਾਣਾ ਹੋ ਜਾਣ ਉਤੇ ਅਤੇ ਉਨ੍ਹਾਂ ਦੇ ਸਾਲੇ ਸ. ਗੁਰਦੀਪ ਸਿੰਘ ਵੱਲੋ ਇਸ ਫਾਨੀ ਦੁਨੀਆ ਤੋ ਚਲੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਨੇ ਅਮਰੀਕ ਸਿੰਘ ਨੰਗਲ ਨਾਲ ਹਮਦਰਦੀ ਜਾਹਰ ਕਰਦੇ ਹੋਏ ਇਨ੍ਹਾਂ ਦੋਵਾਂ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ ।”

ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸੇ ਵੀ ਆਤਮਾ ਦਾ ਆਉਣਾ-ਜਾਣਾ ਉਸ ਅਕਾਲ ਪੁਰਖ ਦੇ ਹੁਕਮਾਂ ਵਿਚ ਹੈ । ਪਰ ਜਦੋ ਵੀ ਕੋਈ ਛੋਟੀ ਉਮਰ ਵਿਚ ਆਤਮਾ ਇਥੋ ਚਲੇ ਜਾਂਦੀ ਹੈ, ਤਾਂ ਉਸ ਨਾਲ ਸੰਬੰਧਤ ਮਾਂ-ਬਾਪ, ਸੰਬੰਧੀਆਂ, ਰਿਸਤੇਦਾਰਾਂ ਨੂੰ ਡੂੰਘਾਂ ਦੁੱਖ ਹੋਣਾ ਕੁਦਰਤੀ ਹੈ । ਕਾਕਾ ਪ੍ਰਗਟ ਸਿੰਘ ਦਾ ਛੋਟੀ ਉਮਰ ਵਿਚ ਜਾਣਾ ਵੀ ਪਰਿਵਾਰ ਲਈ ਵੱਡੀ ਪੀੜ੍ਹਾ ਹੈ । ਦੂਸਰੇ ਪਾਸੇ ਸਾਨੂੰ ਗੁਰੂ ਸਾਹਿਬਾਨ ਨੇ ਉਸ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਣ ਅਤੇ ਉਸਦੇ ਹੁਕਮ ਨੂੰ ਪ੍ਰਵਾਨ ਕਰਨ ਦੇ ਬਚਨ ਵੀ ਕੀਤੇ ਹਨ । ਇਸ ਲਈ ਜਿਥੇ ਸਾਨੂੰ ਇਨ੍ਹਾਂ ਦੋਵਾਂ ਜਾਣ ਵਾਲੀਆ ਆਤਮਾਵਾ ਦਾ ਦੁੱਖ ਹੈ, ਉਥੇ ਅਸੀ ਨੰਗਲ ਪਰਿਵਾਰ ਦੀ ਇਸ ਪੀੜ੍ਹਾਂ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਕਾਕਾ ਪ੍ਰਗਟ ਸਿੰਘ ਅਤੇ ਗੁਰਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸਮੁੱਚੀ ਪਾਰਟੀ ਵੱਲੋ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ । ਇਸ ਅਰਦਾਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਅੰਮ੍ਰਿਤਸਰ, ਰਣਦੀਪ ਸਿੰਘ ਪੀ.ਏ, ਲਲਿਤ ਮੋਹਨ ਸਿੰਘ ਆਦਿ ਆਗੂ ਸਾਮਿਲ ਸਨ । 

Leave a Reply

Your email address will not be published. Required fields are marked *