04 ਜੂਨ ਨੂੰ ਸੰਗਰੂਰ ਨਾ ਤਾਂ ਵੱਡਾ ਇਕੱਠ ਕਰ ਰਹੇ ਹਾਂ ਅਤੇ ਨਾ ਹੀ ਮਾਰਚ, ਨਿਮਰਤਾ ਸਹਿਤ ਹੀ ਪਾਰਟੀ ਦੇ ਕੁਝ ਆਗੂਆਂ ਸਹਿਤ ਕਾਗਜ ਦਾਖਲ ਕਰਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 03 ਜੂਨ ( ) “ਕਿਉਂਕਿ ਪੰਜਾਬ ਸੂਬੇ ਵਿਚ 48-50 ਡਿਗਰੀ ਸੈਟੀਗ੍ਰੇਡ ਦੀ ਅੱਤ ਦੀ ਗਰਮੀ ਪੈ ਰਹੀ ਹੈ । ਅਜਿਹੀ ਗਰਮੀ ਵਿਚ ਸਮੁੱਚੇ ਪੰਜਾਬ ਦੇ ਆਗੂਆਂ, ਵਰਕਰਾਂ ਜਾਂ ਸਮਰੱਥਕਾਂ ਨੂੰ ਸੰਗਰੂਰ ਵਿਖੇ ਬੁਲਾਕੇ ਵੱਡਾ ਇਕੱਠ ਕਰਨ ਜਾਂ ਮਾਰਚ ਕਰਨ ਦਾ ਸਾਡਾ ਕੋਈ ਪ੍ਰੋਗਰਾਮ ਨਹੀ ਹੈ । ਇਸ ਲਈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੋ 04 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਲਈ ਮੇਰੇ ਵੱਲੋ ਨਾਮਜਦਗੀ ਕਾਗਜ ਰਿਟਰਨਿੰਗ ਅਫਸਰ ਸੰਗਰੂਰ ਕੋਲ ਦਾਖਲ ਕਰਨੇ ਹਨ, ਉਹ ਅਸੀ ਨਿਮਰਤਾ ਸਹਿਤ ਪਾਰਟੀ ਦੇ ਕੁਝ ਗਿਣਤੀ ਦੇ ਕੌਮੀ ਸੀਨੀਅਰ ਆਗੂਆਂ ਨਾਲ ਜਾ ਕੇ ਹੀ ਦਾਖਲ ਕਰਾਂਗੇ । ਸਮੁੱਚੇ ਪੰਜਾਬ ਦੇ ਇਲਾਕੇ ਵਿਚੋ ਵਰਕਰਾਂ, ਅਹੁਦੇਦਾਰਾਂ, ਮੈਬਰਾਨ, ਸਮੱਰਥਕਾਂ ਨੂੰ ਇਸ ਅੱਤ ਦੀ ਗਰਮੀ ਵਿਚ ਅਸੀ ਤਕਲੀਫ ਦੇਣ ਨੂੰ ਸਹੀ ਨਹੀ ਮੰਨਦੇ । ਫਿਰ ਸਿੱਖਾਂ ਨੂੰ ਗੁਰੂ ਸਾਹਿਬ ਨੇ ਨਿਮਰਤਾ ਦੀ ਬਖਸਿ਼ਸ਼ ਕੀਤੀ ਹੋਈ ਹੈ ਇਸ ਲਈ ਅਸੀ ਨਿਮਰਤਾ ਸਹਿਤ ਹੀ ਥੋੜ੍ਹੀ ਗਿਣਤੀ ਵਿਚ ਹੀ ਉਪਰੋਕਤ ਜਿਮਨੀ ਚੋਣ ਲਈ ਆਪਣੇ ਕਾਗਜਾਤ ਦਾਖਲ ਕਰਾਂਗੇ । ਕੋਈ ਵੱਡਾ ਇਕੱਠ ਜਾਂ ਮਾਰਚ ਅਸੀ ਇਸ ਮੌਕੇ ਤੇ ਨਹੀ ਕਰ ਰਹੇ ।”

ਇਹ ਜਾਣਕਾਰੀ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਪਾਰਟੀ ਵੱਲੋ ਸੰਗਰੂਰ ਲੋਕ ਸਭਾ ਚੋਣ ਹਲਕੇ ਦੇ ਉਮੀਦਵਾਰ ਵੀ ਹਨ, ਉਨ੍ਹਾਂ ਵੱਲੋ ਅੱਤ ਦੀ ਗਰਮੀ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਅਤੇ ਗੁਰੂ ਸਾਹਿਬ ਵੱਲੋ ਬਖਸਿ਼ਸ਼ ਕੀਤੀ ਗਈ ਨਿਮਰਤਾ ਵਾਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਵੱਡਾ ਇਕੱਠ ਨਾ ਕਰਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮਾਰਚ ਕਰਨ ਦੀ ਗੱਲ ਕਰਦੇ ਹੋਏ ਆਪਣੇ ਨਾਮਜਦਗੀ ਕਾਗਜ ਦਾਖਲ ਕਰਨ ਹਿੱਤ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਅਹੁਦੇਦਾਰ ਸਾਹਿਬਾਨ ਆਪੋ-ਆਪਣੇ ਇਲਾਕਿਆ ਵਿਚ ਰਹਿੰਦੇ ਹੋਏ ਪਾਰਟੀ, ਕੌਮੀ ਅਤੇ ਸਮਾਜਿਕ ਜਿ਼ੰਮੇਵਾਰੀਆ ਨੂੰ ਪੂਰਨ ਕਰਦੇ ਰਹਿਣਗੇ ।

Leave a Reply

Your email address will not be published. Required fields are marked *