ਯਹੂਦੀਆਂ ਅਤੇ ਸਿੱਖਾਂ ਉਤੇ ਹੋ ਰਹੇ ਕੌਮਾਂਤਰੀ ਹਮਲਿਆਂ ਦਾ ਇਜਰਾਇਲ ਸਖ਼ਤ ਨੋਟਿਸ ਲਵੇ : ਮਾਨ

ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ) “ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਵਿਖੇ ਯਹੂਦੀਆਂ ਦੇ ਧਾਰਮਿਕ ਸਥਾਂਨ ਉਤੇ ਇਕ ਅਸਹਿ ਅਤੇ ਅਕਹਿ ਹਮਲਾ ਹੋਇਆ ਹੈ । ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹੈ ਕਿ ਮੈਂ 2 ਸਾਲ ਪਹਿਲੇ ਕੋਚੀਨ ਗਿਆ ਸੀ ਜਿਥੇ ਯਹੂਦੀਆਂ ਦਾ ਧਾਰਮਿਕ ਸਥਾਂਨ ਸਿਨਾਗੌਗ (ੰੇਨਅਗੋਗੁੲ) ਹੈ, ਜਿਸਦੀ ਬਹੁਤ ਹੀ ਖਸਤਾ ਹਾਲਤ ਹੋਈ ਪਈ ਸੀ । ਇਸ ਸੰਬੰਧੀ ਮੈਂ ਉਸ ਸਮੇ ਇਜਰਾਇਲ ਦੇ ਸਫ਼ੀਰ ਨੂੰ ਲਿਖਦੇ ਹੋਏ ਇਸਦੀ ਹਾਲਤ ਨੂੰ ਠੀਕ ਕਰਨ ਲਈ ਕਿਹਾ ਸੀ । ਸਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਯਹੂਦੀਆਂ ਉਤੇ ਬਹੁਤ ਜੁਲਮ ਹੋਇਆ ਹੈ । ਪਰ ਇਸ ਗੱਲ ਦਾ ਗਹਿਰਾ ਦੁੱਖ ਅਤੇ ਅਫ਼ਸੋਸ ਹੈ ਕਿ ਕੌਮਾਂਤਰੀ ਪੱਧਰ ਤੇ ਯਹੂਦੀਆਂ ਅਤੇ ਸਿੱਖਾਂ ਉਤੇ ਅਜਿਹੇ ਹਮਲੇ ਸਮੇ-ਸਮੇ ਤੇ ਕਿਉਂ ਹੋ ਰਹੇ ਹਨ ? ਅਜਿਹੇ ਹੋਣ ਵਾਲੇ ਧਾਰਮਿਕ ਹਮਲਿਆ ਦਾ ਇਜਰਾਇਲ ਨੂੰ ਤੁਰੰਤ ਸਖਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਜਦੋ ਕਦੇ ਵੀ ਸਿੱਖ ਕੌਮ ਜਾਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਜਿਹੇ ਯੋਜਨਾਬੰਧ ਢੰਗ ਨਾਲ ਹਮਲੇ ਹੋਣ, ਉਸ ਸਮੇ ਵੀ ਇਜਰਾਇਲ ਵਰਗੀ ਹਕੂਮਤ ਨੂੰ ਫੌਰੀ ਕੌਮਾਂਤਰੀ ਪੱਧਰ ਤੇ ਐਕਸਨ ਲੈਣਾ ਬਣਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਟੈਕਸਾਸ ਵਿਖੇ ਯਹੂਦੀਆ ਦੇ ਧਾਰਮਿਕ ਸਥਾਨ ਉਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਜਰਾਇਲ ਦੀ ਯਹੂਦੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਨੂੰ ਇਸ ਵਿਸ਼ੇ ਤੇ ਫੌਰੀ ਕਦਮ ਉਠਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਯਹੂਦੀਆਂ ਨੇ ਵੀ ਬੀਤੇ ਸਮੇ ਵਿਚ ਵੱਡੇ ਜ਼ਬਰ-ਜੁਲਮਾਂ ਦਾ ਸਾਹਮਣਾ ਕੀਤਾ ਹੈ ਅਤੇ ਇਸੇ ਤਰ੍ਹਾਂ ਬੀਤੇ ਇਤਿਹਾਸ ਵਿਚ ਸਿੱਖ ਕੌਮ ਉਤੇ ਵੀ ਹੁਕਮਰਾਨ ਅਤੇ ਧਾੜਵੀ ਜ਼ਬਰ ਜੁਲਮ ਕਰਦੇ ਰਹੇ ਹਨ । ਭਾਵੇਕਿ ਸਿੱਖ ਕੌਮ ਨੇ ਕਦੇ ਵੀ ਕਿਸੇ ਜਾਬਰ ਹੁਕਮਰਾਨ ਅੱਗੇ ਈਨ ਨਹੀਂ ਮੰਨੀ, ਪਰ ਬੀਤੇ ਸਮੇ ਅਤੇ ਅਜੋਕੇ ਇੰਡੀਆ ਦੇ ਹੁਕਮਰਾਨ ਅੱਜ ਵੀ ਸਿੱਖ ਕੌਮ ਨਾਲ ਹਰ ਖੇਤਰ ਵਿਚ ਜਿਆਦਤੀਆ ਤੇ ਜ਼ਬਰ ਜੁਲਮ ਕਰਦੇ ਆ ਰਹੇ ਹਨ । ਜਦੋਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਮੁਲਕ, ਫਿਰਕੇ, ਜਾਤ, ਰੰਗ, ਨਸਲ ਆਦਿ ਨਾਲ ਕੋਈ ਵੈਰ ਵਿਰੋਧ ਨਹੀਂ । ਸਿੱਖ ਕੌਮ ਮਨੁੱਖਤਾ ਤੇ ਇਨਸਾਨੀਅਤ ਕਦਰਾਂ-ਕੀਮਤਾਂ ਵਿਚ ਵਿਸਵਾਸ ਰੱਖਦੀ ਹੈ ਅਤੇ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ । ਇਹੀ ਵਜਹ ਹੈ ਕਿ ਜੋ ਬੀਤੇ ਦਿਨੀਂ ਟੈਕਸਾਸ ਵਿਖੇ ਯਹੂਦੀਆ ਦੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਹੈ ਉਸਦਾ ਸਾਨੂੰ ਡੂੰਘਾਂ ਦੁੱਖ ਹੋਇਆ ਹੈ । ਅਜਿਹੇ ਹਮਲੇ ਕਿਸੇ ਵੀ ਧਾਰਮਿਕ ਸਥਾਂਨ ਜਾਂ ਕਿਸੇ ਵੀ ਘੱਟ ਗਿਣਤੀ ਕੌਮ ਉਤੇ ਕਤਈ ਨਹੀਂ ਹੋਣੇ ਚਾਹੀਦੇ । ਅਸੀਂ ਇਜਰਾਇਲ ਦੀ ਹਕੂਮਤ ਅਤੇ ਇੰਡੀਆ ਵਿਚ ਸਥਿਤ ਇਜਰਾਇਲ ਦੇ ਸਫੀਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਉਮੀਦ ਕਰਦੇ ਹਾਂ ਕਿ ਉਹ ਟੈਕਸਾਸ ਵਿਖੇ ਹੋਈ ਗੈਰ-ਧਾਰਮਿਕ ਕਾਰਵਾਈ ਵਿਰੁੱਧ ਜਿਥੇ ਸਖਤ ਸਟੈਡ ਲੈਣਗੇ, ਉਥੇ ਜਦੋ ਵੀ ਕਿਸੇ ਜਾਲਮ ਹੁਕਮਰਾਨ ਵੱਲੋ ਜਾਂ ਇੰਡੀਆ ਦੇ ਹੁਕਮਰਾਨਾਂ ਵੱਲੋ ਵੱਸਣ ਵਾਲੀ ਕਿਸੇ ਵੀ ਘੱਟ ਗਿਣਤੀ ਕੌਮ ਤੇ ਆਪਣੀ ਤਾਕਤ ਦੀ ਦੁਰਵਰਤੋ ਕਰਕੇ ਹਮਲੇ ਕਰਨ ਜਾਂ ਜ਼ਬਰ ਜੁਲਮ ਕਰਨ ਤਾਂ ਸਮੁੱਚੇ ਸੰਸਾਰ ਵਿਚ ਯਹੂਦੀਆ ਦੀ ਨੁਮਾਇੰਦਗੀ ਕਰਨ ਵਾਲੀ ਇਜਰਾਇਲ ਹਕੂਮਤ ਨੂੰ ਅਜਿਹੀ ਗੈਰ ਸਮਾਜਿਕ ਅਤੇ ਗੈਰ ਇਨਸਾਨੀ ਕਾਰਵਾਈ ਉਤੇ ਫੌਰੀ ਐਕਸਨ ਕਰੇਗੀ ਅਤੇ ਘੱਟ ਗਿਣਤੀ ਕੌਮਾਂ ਤੇ ਉਨ੍ਹਾਂ ਦੇ ਧਰਮ ਦੀ ਰੱਖਿਆ ਕਰਨ ਦੇ ਫਰਜ ਨਿਭਾਉਣਗੇ ।

Leave a Reply

Your email address will not be published. Required fields are marked *