ਜੇਕਰ ਸੰਜ਼ੀਦਾ ਸੋਚ ਰੱਖਣ ਵਾਲੀ ਨੌਜ਼ਵਾਨੀ ਖ਼ਾਲਿਸਤਾਨ ਨੂੰ ਪ੍ਰਵਾਨ ਕਰ ਰਹੀ ਹੈ, ਤਾਂ ਉਸ ਨੌਜ਼ਵਾਨੀ ਨੂੰ ਕਿਉਂ ਮਾਰਿਆ ਜਾ ਰਿਹਾ ਹੈ ? : ਮਾਨ

ਜਿੰਨਾਂ ਸਮਾਂ ਹੁਕਮਰਾਨ ਸਿੱਖ ਕੌਮ ਨਾਲ ਗੱਲ ਨਹੀ ਕਰਦੇ, ਓਨਾ ਸਮਾਂ ਸਿੱਖ ਕੌਮ ਵਿਚ ਜਿਆਦਤੀਆ ਪ੍ਰਤੀ ਰੋਹ ਰਹੇਗਾ 

ਫ਼ਤਹਿਗੜ੍ਹ ਸਾਹਿਬ, 30 ਮਈ ( ) “ਜਦੋ ਹੁਕਮਰਾਨ ਅਤੇ ਅਫ਼ਸਰਸਾਹੀ ਵੱਲੋ ਆਪਣੀ ਸੁਰੱਖਿਆ ਨੂੰ ਤਾਂ ਘਟਾਇਆ ਨਹੀ ਗਿਆ ਅਤੇ ਜਿਨ੍ਹਾਂ ਸਿੱਧੂ ਮੂਸੇਵਾਲਾ ਵਰਗੇ ਇਨਸਾਨਾਂ ਨੂੰ ਜਿੰਦਗੀ ਦਾ ਖਤਰਾ ਹੈ, ਉਨ੍ਹਾਂ ਦੀਆਂ ਸੁਰੱਖਿਆ ਘਟਾਕੇ ਖੁਦ ਹੀ ਉਨ੍ਹਾਂ ਨੂੰ ਸਾਜ਼ਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਉਣ ਦੇ ਦੁੱਖਦਾਇਕ ਮਨੁੱਖਤਾ ਵਿਰੋਧੀ ਅਮਲ ਕੀਤੇ ਜਾ ਰਹੇ ਹਨ । ਜੇਕਰ ਇਕ ਦਿਨ ਪਹਿਲਾ ਸੁਰੱਖਿਆ ਵਾਪਸ ਲਈ ਗਈ ਹੋਵੇ ਅਤੇ ਦੂਸਰੇ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਵੇ ਤਾਂ ਇਸ ਪਿੱਛੇ ਕਿੰਨਾ ਤਾਕਤਾਂ ਦਾ ਹੱਥ ਹੋਵੇਗਾ, ਕੀ ਸਾਜਿਸ ਹੋਵੇਗੀ, ਉਸ ਤੋ ਪੰਜਾਬ ਨਿਵਾਸੀਆ ਨੂੰ ਹੁਣ ਕੀ ਸੱਕ ਬਾਕੀ ਰਹਿ ਗਿਆ ਹੈ ? ਜਦੋਂ ਪੰਜਾਬ ਸੂਬੇ, ਬਾਹਰਲੇ ਸੂਬਿਆਂ ਅਤੇ ਦੂਸਰੇ ਮੁਲਕਾਂ ਵਿਚ ਵੱਸਣ ਵਾਲੀ ਸੰਜ਼ੀਦਾ ਸਿੱਖ ਨੌਜ਼ਵਾਨੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਆਪਣਾ ਨਾਇਕ ਪ੍ਰਵਾਨ ਕਰਦੀ ਹੋਈ ਖ਼ਾਲਿਸਤਾਨ ਉਤੇ ਦ੍ਰਿੜ ਹੋ ਰਹੀ ਹੈ, ਤਾਂ ਅਜਿਹੀ ਕੌਮੀ ਨਿਸ਼ਾਨੇ ਉਤੇ ਦ੍ਰਿੜ ਹੋਣ ਵਾਲੀ ਨੌਜ਼ਵਾਨੀ ਨੂੰ ਇੰਡੀਅਨ ਹੁਕਮਰਾਨ, ਏਜੰਸੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਕਰਕੇ ਉਨ੍ਹਾਂ ਨੂੰ ਮਰਵਾਉਣ ਦੀਆਂ ਸਾਜਿ਼ਸਾਂ ਕਿਉਂ ਕੀਤੀਆ ਜਾ ਰਹੀਆ ਹਨ ?”

ਇਹ ਗੰਭੀਰ ਸਵਾਲ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨੂੰ ਬੀਤੇ ਦਿਨੀਂ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਘੇਰਕੇ ਮਰਵਾਉਣ ਦੇ ਹੋਏ ਦਰਦਨਾਕ ਦੁਖਾਂਤ ਅਤੇ ਬੀਤੇ ਕੁਝ ਸਮਾਂ ਪਹਿਲੇ ਸਾਡੇ ਉੱਚੇ-ਸੁੱਚੇ ਖਿਆਲਾਤਾਂ ਦੇ ਮਾਲਕ ਸ. ਸੰਦੀਪ ਸਿੰਘ ਸਿੱਧੂ ਦੇ ਹੋਏ ਕਤਲਾਂ ਉਤੇ ਇੰਡੀਆ ਦੀ ਮੌਜੂਦਾ ਮੋਦੀ ਹਕੂਮਤ ਅਤੇ ਪੰਜਾਬ ਦੀ ਸ੍ਰੀ ਕੇਜਰੀਵਾਲ ਦੀ, ਭਗਵੰਤ ਸਿੰਘ ਮਾਨ ਹਕੂਮਤ ਨੂੰ ਮਨੁੱਖੀ ਅਧਿਕਾਰਾਂ ਦੇ ਅਤੇ ਇਨਸਾਨੀਅਤ ਦੇ ਬਿਨ੍ਹਾਂ ਉਤੇ ਕੌਮਾਂਤਰੀ ਚੌਰਾਹੇ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਨ੍ਹਾਂ ਹੋਏ ਕਤਲਾਂ ਦੀ ਕੌਮਾਂਤਰੀ ਪੱਧਰ ਦੀਆਂ ਜਾਂ ਇਥੋ ਦੀਆਂ ਨਿਰਪੱਖ ਏਜੰਸੀਆਂ ਤੋਂ ਸਮਾਂਬੰਧ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਕੀਤੇ । ਉਨ੍ਹਾਂ ਕਿਹਾ ਕਿ ਇਥੋ ਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਬੀਤੇ ਸਮੇਂ ਦੇ ਹੁਕਮਰਾਨਾਂ ਨੇ ਪਹਿਲੇ ਸਾਜ਼ਸੀ ਢੰਗ ਨਾਲ ਸਮੁੱਚੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਤੱਥਾਂ ਤੋਂ ਕੋਹਾ ਦੂਰ ਝੂਠ ਦਾ ਸਹਾਰਾ ਲੈਕੇ ਮੀਡੀਆ, ਪ੍ਰੈਸ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ । ਫਿਰ 3 ਮੁਲਕਾਂ ਬਰਤਾਨੀਆ, ਰੂਸ ਅਤੇ ਇੰਡੀਆ ਦੀਆਂ ਫ਼ੌਜਾਂ ਨੇ ਸਮੂਹਿਕ ਅਤੇ ਸਾਂਝੇ ਤੌਰ ਤੇ ਸਟੇਟਲੈਸ ਸਿੱਖ ਕੌਮ ਦੇ ‘ਸਰਬੱਤ ਦੇ ਭਲੇ’ ਦਾ ਸੁਨੇਹਾ ਦੇਣ ਵਾਲੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਤਿੰਨਾਂ ਮੁਲਕਾਂ ਦੀਆਂ ਫ਼ੌਜਾਂ ਚਾੜਕੇ 25 ਹਜਾਰ ਦੇ ਕਰੀਬ ਨਿਹੱਥੇ ਤੇ ਨਿਰਦੋਸ਼ ਉਨ੍ਹਾਂ ਸਰਧਾਲੂਆਂ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਆਏ ਸਨ ਉਨ੍ਹਾਂ ਨੂੰ ਸ਼ਹੀਦ ਕਰਕੇ ਇਸ ਮਹਾਨ ਅਸਥਾਂਨ ਤੇ ਤਾਂਡਵ ਨਾਂਚ ਕੀਤਾ । ਅਜਿਹਾ ਵੱਡਾ ਜ਼ਬਰ ਕਰਨ ਦੇ ਬਾਵਜੂਦ ਵੀ ਹੁਕਮਰਾਨਾਂ ਦਾ ਸਿੱਖਾਂ ਨਾਲ ਟਿਕ-ਟਕਾਅ ਨਹੀਂ ਹੋਇਆ । ਸਿੱਖ ਕੌਮ ਦੇ ਮਨਾਂ ਆਤਮਾਵਾ ਵਿਚ ਅੱਜ ਵੀ ਉਸ ਦਰਦਨਾਕ ਦੁਖਾਂਤ ਸੰਬੰਧੀ ਵੱਡਾ ਰੋਹ ਹੈ। ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਦਬਾਉਣ ਅਤੇ ਗੁਲਾਮ ਬਣਾਉਣ ਲਈ ਵੱਡੀਆ ਕਾਰਵਾਈਆ ਕਰਨ ਅਤੇ ਸਿੱਖ ਨੌਜ਼ਵਾਨੀ ਦਾ ਕਤਲੇਆਮ ਕਰਨ ਦੇ ਬਾਵਜੂਦ ਵੀ ਅੱਜ ਵੀ ਇਹ ਅੱਗ ਭਾਂਬੜ ਕਿਉਂ ਬਣਦੀ ਜਾ ਰਹੀ ਹੈ ? ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਇੰਡੀਆ ਸਿੱਖਾਂ ਨਾਲ ਸੰਜ਼ੀਦਗੀ ਅਤੇ ਸਹਿਜ ਭਰੇ ਮਾਹੌਲ ਵਿਚ ਗੱਲ ਕਰਕੇ ਸਿੱਖ ਕੌਮ ਦੀ ਆਜਾਦੀ ਦੇ ਮਸਲੇ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੱਲ ਨਹੀ ਕਰਦੀ, ਇਸ ਉੱਠ ਰਹੇ ਭਾਂਬੜ ਨੂੰ ਹੁਕਮਰਾਨ ਖ਼ਤਮ ਨਹੀ ਕਰ ਸਕਣਗੇ, ਭਾਵੇ ਅਜਿਹੀਆ ਹੋਰ ਵੀ ਸਾਜਿਸਾਂ ਉਤੇ ਕਿਉਂ ਨਾ ਅਮਲ ਕਰ ਲੈਣ । ਉਨ੍ਹਾਂ ਹੁਕਮਰਾਨਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਸਥਾਂਨ ਵਿਚ ਅੱਜ ਵੀ ਸ਼ਹੀਦ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਬਣੇ ਗੁਰੂਘਰ ਵੱਲੋ ਜ਼ਬਰ ਜੁਲਮ ਵਿਰੁੱਧ ਉੱਠ ਰਹੇ ਸੰਦੇਸ਼ ਨੂੰ ਸੰਜ਼ੀਦਗੀ ਨਾਲ ਸੁਣ ਅਤੇ ਪੜ੍ਹ ਲੈਣਾ ਚਾਹੀਦਾ ਹੈ । 

ਉਨ੍ਹਾਂ ਕਿਹਾ ਕਿ ਹਿੰਦੂਤਵ ਤਾਕਤਾਂ ਅਤੇ ਮੁਤੱਸਵੀ ਸੰਗਠਨ ਇਹ ਗੈਰ ਦਲੀਲ ਢੰਗ ਨਾਲ ਪ੍ਰਚਾਰ ਕਰ ਰਹੇ ਹਨ ਕਿ ਜਿਸ ਦਿਨ 06 ਜੂਨ ਨੂੰ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦਾ ਘੱਲੂਘਾਰਾ ਦਿਹਾੜੇ ਦੀ ਅਰਦਾਸ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ, ਉਸ ਦਿਨ ਲਈ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਦੰਗੇ-ਫਸਾਦ ਹੋਣਗੇ । ਇਸੇ ਲਈ ਪੰਜਾਬ ਵਿਚ ਚੱਪੇ ਚੱਪੇ ਤੇ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਬੁਲਾਕੇ ਸਾਜ਼ਸੀ ਢੰਗ ਨਾਲ ਦਹਿਸਤ ਪਾਈ ਜਾ ਰਹੀ ਹੈ । ਜਦੋਕਿ ਇਹ ਸਾਡਾ ਸ਼ਹੀਦੀ ਅਰਦਾਸ ਦਾ ਦਿਹਾੜਾ ਹੈ ਅਤੇ ਸਿੱਖ ਕੌਮ ਵੱਡੇ ਤਹਿਜੀਬ-ਸਲੀਕੇ ਅਤੇ ਮਹਾਨ ਵਿਰਸੇ ਤੇ ਵਿਰਾਸਤ ਸੱਭਿਆਚਾਰ ਦੀ ਵਾਰਿਸ ਹੈ । ਉਸ ਵੱਲੋ ਅਜਿਹਾ ਕਿਉਂ ਕੀਤਾ ਜਾਵੇਗਾ ? ਇਹ ਤਾਂ ਇਕ ਹਕੂਮਤੀ ਪੰਥ ਵਿਰੋਧੀ ਤਾਕਤਾਂ ਦੀ ਸਾਜਿਸ ਦਾ ਹਿੱਸਾ ਹੈ, ਜਿਸ ਅਨੁਸਾਰ 06 ਜੂਨ ਦੇ ਮਹਾਨ ਦਿਹਾੜੇ ਦੇ ਵੱਡੇ ਮਹੱਤਵ ਤੇ ਕੌਮੀ ਨਿਸ਼ਾਨੇ ਦੀ ਇੰਡੀਆਂ ਅਤੇ ਕੌਮਾਂਤਰੀ ਪੱਧਰ ਤੇ ਉੱਠ ਰਹੀ ਜੋਰਦਾਰ ਆਵਾਜ ਨੂੰ ਮੱਧਮ ਕੀਤਾ ਜਾ ਸਕੇ ਅਤੇ ਇਸ ਸੋਚ ਤੋਂ ਪੰਜਾਬੀਆਂ, ਸਿੱਖ ਕੌਮ ਦਾ ਕੇਦਰਿਤ ਹੋਇਆ ਧਿਆਨ ਬਦਲਿਆ ਜਾ ਸਕੇ । ਜਦੋਕਿ ਕੌਮਾਂ ਦੀ ਆਜਾਦੀ ਦਾ ਸੰਘਰਸ਼ ਬੁਲੰਦੀਆਂ ਵੱਲ ਜਾਂਦਾ ਹੈ ਤਾਂ ਸੌੜੀ ਸੋਚ ਵਾਲੇ ਹੁਕਮਰਾਨ ਅਕਸਰ ਹੀ ਅਜਿਹੀਆ ਸਾਜਿ਼ਸਾਂ ਉਤੇ ਕੰਮ ਕਰਦੇ ਹਨ, ਪਰ ਆਜਾਦੀ ਪ੍ਰਾਪਤ ਕਰਨ ਵਾਲੀਆ ਕੌਮਾਂ ਦੇ ਮਿਸ਼ਨ ਤੋ ਉਹ ਕਦੀ ਵੀ ਨਾ ਬੀਤੇ ਇਤਿਹਾਸ ਵਿਚ ਥੜਕਾ ਸਕੇ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਥੜਕਾ ਸਕਣਗੇ

Leave a Reply

Your email address will not be published. Required fields are marked *