ਯੂਕਰੇਨ ਸੰਬੰਧੀ, ਪੋਲੈਡ ਪ੍ਰੈਜੀਡੈਟ ਦੇ ਪ੍ਰਗਟਾਏ ਮਨੁੱਖਤਾ ਪੱਖੀ ਵਿਚਾਰਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 24 ਮਈ ( ) “ਪੋਲੈਡ ਦੇ ਪ੍ਰੈਜੀਡੈਟ ਮਿਸਟਰ ਦੂਦਾ ਵੱਲੋ ਜੋ ਯੂਕਰੇਨ ਦੇ ਕੀਤੇ ਗਏ ਦੌਰੇ ਦੌਰਾਨ ਇਹ ਵਿਚਾਰ ਪ੍ਰਗਟਾਏ ਗਏ ਕਿ ਰੂਸ ਨੂੰ ਯੂਕਰੇਨ ਤੋਂ ਤੁਰੰਤ ਆਪਣੀਆ ਫ਼ੌਜਾਂ ਵਾਪਸ ਕਰ ਲੈਣੀਆ ਚਾਹੀਦੀਆ ਹਨ, ਦਾ ਅਸੀਂ ਜਿਥੇ ਭਰਪੂਰ ਸਵਾਗਤ ਕਰਦੇ ਹਾਂ, ਉਥੇ ਇਨ੍ਹਾਂ ਵਿਚਾਰਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚਾਹੁੰਦਾ ਹੈ ਕਿ ਜੋ ਰੂਸ ਨੇ ਕਰੀਮੀਆ ਉਤੇ 2014 ਵਿਚ ਕਬਜਾ ਕੀਤਾ ਸੀ ਅਤੇ ਮਾਰੀਓਪੋਲ ਦੋਵੇ ਯੂਕਰੇਨ ਨੂੰ ਫੌਰੀ ਵਾਪਸ ਕੀਤੇ ਜਾਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੋਲੈਡ ਦੇ ਪ੍ਰੈਜੀਡੈਟ ਮਿਸਟਰ ਦੂਦਾ ਵੱਲੋ ਯੂਕਰੇਨ ਦੌਰੇ ਦੌਰਾਨ ਪ੍ਰਗਟਾਏ ਗਏ ਮਨੁੱਖਤਾ ਪੱਖੀ ਵਿਚਾਰਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਨਾਲ ਹੀ ਫ਼ੌਜਾਂ ਵਾਪਸ ਕਰਨ ਦੇ ਨਾਲ-ਨਾਲ ਕਰੀਮੀਆ ਮਾਰੀਓਪੋਲ ਵੀ ਵਾਪਸ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਮੇਸ਼ਾਂ ਯੂਕਰੇਨ ਵੱਲੋ ਰੂਸ ਖਿਲਾਫ਼ ਲੜੀ ਜਾ ਰਹੀ ਲੜਾਈ ਦੀ ਹਮੇਸ਼ਾਂ ਮਦਦ ਕਰਦਾ ਰਿਹਾ ਹੈ । ਅਸੀ ਇਹ ਕਾਮਨਾ ਕਰਦੇ ਹਾਂ ਕਿ ਸਮੁੱਚਾ ਯੂਕਰੇਨ ਆਜਾਦ ਕਰਨ ਦੇ ਨਾਲ-ਨਾਲ ਕਰੀਮੀਆ, ਮਾਰੀਓਪੋਲ ਅਤੇ ਦੋਨਬਾਸ ਵੀ ਯੂਕਰੇਨ ਨੂੰ ਵਾਪਸ ਹੋਣੇ ਚਾਹੀਦੇ ਹਨ । ਸ. ਮਾਨ ਨੇ ਇਸ ਗੱਲ ਉਤੇ ਬਹੁਤ ਦੁੱਖ ਤੇ ਹੈਰਾਨੀ ਪ੍ਰਗਟ ਕੀਤੀ ਕਿ ਇੰਡੀਆ ਦੇ ਹੁਕਮਰਾਨ ਚੀਨ ਵੱਲੋ 1962 ਵਿਚ ਅਤੇ 2020 ਵਿਚ ਇੰਡੀਆ ਦੇ ਲਦਾਖ ਵਿਚ ਜ਼ਬਰੀ ਕਬਜੇ ਕੀਤੇ ਗਏ 39000 ਸਕੇਅਰ ਵਰਗ ਕਿਲੋਮੀਟਰ ਅਤੇ 800 ਸਕੇਅਰ ਵਰਗ ਕਿਲੋਮੀਟਰ ਦੇ ਉਸ ਇਲਾਕੇ ਜਿਸਨੂੰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਦੇ ਹੋਏ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ । ਉਸਨੂੰ ਖਾਲੀ ਕਰਵਾਉਣ ਲਈ ਕੋਈ ਅਮਲ ਕਿਉਂ ਨਹੀਂ ਕੀਤਾ ਜਾ ਰਿਹਾ ? ਜਦੋਕਿ ਯੂਕਰੇਨ ਤਾਂ ਰੂਸ ਨਾਲ ਲੜਾਈ ਵੀ ਲੜ ਰਿਹਾ ਹੈ ਅਤੇ ਆਪਣੇ ਇਲਾਕੇ ਵਾਪਸ ਲੈਣ ਲਈ ਕੋਈ ਕਸਰ ਨਹੀ ਛੱਡ ਰਿਹਾ । ਫਿਰ ਇੰਡੀਅਨ ਫ਼ੌਜਾਂ ਅਤੇ ਹੁਕਮਰਾਨ ਉਪਰੋਕਤ ਲਦਾਖ ਦੇ ਇਲਾਕੇ ਬਾਰੇ ਅਮਲ ਕਰਨ ਤੋ ਕਿਉਂ ਭੱਜ ਰਹੇ ਹਨ ਅਤੇ ਆਪਣੇ ਢਿੱਡ ਵਧਾਉਣ ਉਤੇ ਕਿਉਂ ਲੱਗੇ ਹੋਏ ਹਨ ?

Leave a Reply

Your email address will not be published. Required fields are marked *