ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 77ਵੇਂ ਜਨਮ ਦਿਹਾੜੇ ਉਤੇ ਮੁਬਾਰਕਬਾਦ ਦੇਣ ਵਾਲੀਆ ਸਖਸ਼ੀਅਤਾਂ ਅਤੇ ਪ੍ਰਚਾਰ ਸਾਧਨਾਂ ਦਾ ਧੰਨਵਾਦ : ਟਿਵਾਣਾ
ਚੰਡੀਗੜ੍ਹ, 23 ਮਈ ( ) “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ 77ਵਾਂ ਜਨਮ ਦਿਹਾੜਾ 20 ਮਈ ਨੂੰ ਲੰਘ ਚੁੱਕਿਆ ਹੈ । ਸਮੁੱਚੇ ਮੁਲਕਾਂ ਇੰਡੀਆ ਅਤੇ ਪੰਜਾਬ ਦੀ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਤੇ ਪ੍ਰਚਾਰ ਸਾਧਨਾਂ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ ਫੋਨ ਉਤੇ ਅਤੇ ਸਾਡੀ ਈਮੇਲ ਉਤੇ ਲੱਖਾਂ ਦੀ ਗਿਣਤੀ ਵਿਚ ਹਾਰਦਿਕ ਮੁਬਾਰਕਬਾਦ ਭੇਜੀਆ ਹਨ । ਇਨ੍ਹਾਂ ਮੁਬਾਰਕਬਾਦ ਭੇਜਣ ਵਾਲਿਆ ਵਿਚ ਕੁਝ ਚੈਨਲ ਜਿਨ੍ਹਾਂ ਵਿਚੋ ਅਕਾਲ ਚੈਨਲ, ਡੇਲੀ ਪੋਸਟ, ਰੋਜਾਨਾ ਪਹਿਰੇਦਾਰ, ਪ੍ਰੋ ਪੰਜਾਬ ਨੇ ਵੀ ਸਾਨੂੰ ਇਸ ਖੁਸ਼ੀ ਦੇ ਮੌਕੇ ਤੇ ਮੁਬਾਰਕਬਾਦ ਰਾਹੀ ਦਿਲ ਦੀਆਂ ਸਾਂਝਾ ਪਾਈਆ ਹਨ । ਜਿਸ ਲਈ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਦਫ਼ਤਰ ਸਭਨਾਂ ਦਾ ਜਿਥੇ ਤਹਿ ਦਿਲੋ ਧੰਨਵਾਦੀ ਹੈ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਆਪਣੇ ਉੱਚੇ-ਸੁੱਚੇ ਖਿਆਲਾਤਾਂ, ਸੋਚ ਅਤੇ ਅਮਲਾਂ ਰਾਹੀ ਆਉਣ ਵਾਲੇ ਸਮੇ ਵਿਚ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੂੰ ਹਰ ਪੱਖੋ ਸਹਿਯੋਗ ਕਰਦੇ ਰਹਿਣਗੇ ਤਾਂ ਕਿ ਜਿਸ ਮਕਸਦ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਜਮਹੂਰੀਅਤ, ਅਮਨਮਈ ਢੰਗ ਨਾਲ ਸੰਘਰਸ਼ ਕਰ ਰਹੀ ਹੈ, ਉਸ ਨਿਸ਼ਾਨੇ ਦੀ ਪ੍ਰਾਪਤੀ ਹੋ ਸਕੇ ਅਤੇ ਜੋ ਖ਼ਾਲਸਾ ਪੰਥ ਅਤੇ ਮਨੁੱਖਤਾ ਨੂੰ ਲੰਮੇ ਸਮੇ ਤੋ ਦਰਪੇਸ਼ ਮੁਸਕਿਲਾਂ ਪੇਸ਼ ਆ ਰਹੀਆ ਹਨ, ਉਨ੍ਹਾਂ ਨੂੰ ਸਮੂਹਿਕ ਕੌਮੀ ਤਾਕਤ ਦੀ ਸਹੀ ਵਰਤੋ ਕਰਦੇ ਹੋਏ ਹੱਲ ਕਰਵਾ ਸਕੀਏ । ਸਿੱਖ ਕੌਮ ਅਤੇ ਮਨੁੱਖਤਾ ਦੀ ਚੜ੍ਹਦੀ ਕਲਾਂ ਕਰਨ ਵਿਚ ਯੋਗਦਾਨ ਪਾ ਸਕੀਏ ।”
ਇਹ ਧੰਨਵਾਦ ਪਾਰਟੀ ਦੇ ਮੁੱਖ ਦਫਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਾਰਟੀ ਪਾਲਸੀ ਅਧੀਨ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਉਨ੍ਹਾਂ ਸਿੱਖਾਂ, ਬੁੱਧੀਜੀਵੀਆਂ, ਲੇਖਕਾਂ, ਪੰਥਦਰਦੀਆਂ, ਜਰਨਲਿਸਟਾਂ, ਪ੍ਰਚਾਰ ਸਾਧਨਾਂ ਆਦਿ ਸਭਨਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਅਤੇ ਆਉਣ ਵਾਲੇ ਸਮੇ ਵਿਚ ਹਰ ਤਰ੍ਹਾਂ ਸਹਿਯੋਗ ਦੇਣ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ ।