ਸੁਪਰੀਮ ਕੋਰਟ ਇੰਡੀਆਂ ਦੇ ਅਮਲ ਨਿਰਪੱਖਤਾ ਵਾਲੇ ਨਾ ਹੋ ਕੇ ਹਿੰਦੂਤਵ ਸੋਚ ਵਾਲੇ ਅਤਿ ਖ਼ਤਰਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 19 ਮਈ ( ) “ਸੁਪਰੀਮ ਕੋਰਟ ਇੰਡੀਆ ਜੋ ਇੰਡੀਆ ਦੇ ਵਿਧਾਨ ਦੀ ਇਕੋ ਇਕ ਰਖਵਾਲੀ ਕਰਨ ਵਾਲੀ ਸੰਸਥਾਂ ਹੁੰਦੀ ਹੈ, ਉਸ ਵੱਲੋ ਨਾ ਤਾਂ ਵਿਧਾਨਿਕ ਲੀਹਾਂ ਅਨੁਸਾਰ ਨਿਰਪੱਖਤਾ ਨਾਲ ਵਿਧਾਨ ਦੀ ਰਾਖੀ ਕਰਨ ਦੀ ਜਿ਼ੰਮਵਾਰੀ ਨਿਭਾਈ ਜਾ ਰਹੀ ਹੈ ਅਤੇ ਨਾ ਹੀ ਸਭ ਕੌਮਾਂ, ਧਰਮਾਂ ਨੂੰ ਬਰਾਬਰਤਾ ਦੀ ਸੋਚ ਵਿਚ ਰੱਖਕੇ ਸਹੀ ਦਿਸ਼ਾ ਵੱਲ ਅਮਲ ਹੋ ਰਹੇ ਹਨ । ਜਿਸ ਨਾਲ ਸੁਪਰੀਮ ਕੋਰਟ ਅਤੇ ਜੂਡੀਸੀਅਰੀ ਦੇ ਮਾਣ-ਸਨਮਾਨ ਨੂੰ ਅਤੇ ਉਸ ਵਿਚ ਇਥੋ ਦੇ ਨਿਵਾਸੀਆ ਦੇ ਵਿਸਵਾਸ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਇੰਡੀਆ ਵੱਲੋ ਸਮੇਂ-ਸਮੇਂ ਤੇ ਜਦੋ ਵੀ ਮੁਤੱਸਵੀ ਹੁਕਮਰਾਨ ਉਥੋ ਦੇ ਵਿਧਾਨਿਕ ਨਿਯਮਾਂ, ਅਸੂਲਾਂ ਦਾ ਘੋਰ ਉਲੰਘਣ ਕਰਕੇ ਆਪਣੇ ਸਿਆਸੀ ਮੁਫਾਦਾਂ ਲਈ ਗਲਤ ਪਿਰਤ ਪਾਉਣ ਦੀ ਕੋਸਿ਼ਸ਼ ਕਰਦਾ ਹੈ, ਉਸ ਸਮੇ ਸੰਵਿਧਾਨ ਦੀ ਰਾਖੀ ਕਰਨ ਵਾਲੀ ਇਕੋ ਇਕ ਸੰਸਥਾ ਸੁਪਰੀਮ ਕੋਰਟ ਵੱਲੋ ਆਪਣੀ ਜਿ਼ੰਮੇਵਾਰੀ ਨਿਰਪੱਖਤਾ ਨਾਲ ਨਾ ਨਿਭਾਉਣ, ਬਲਕਿ ਹਿੰਦੂਤਵ ਸੋਚ ਅਤੇ ਹਿੰਦੂਤਵ ਰਾਸਟਰ ਦੇ ਪੱਖ ਵਿਚ ਪੱਖਪਾਤੀ ਭੂਮਿਕਾ ਨਿਭਾਉਣ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਇਸ ਵਰਤਾਰੇ ਨੂੰ ਅਤਿ ਖ਼ਤਰਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ 6 ਹਾਈਕੋਰਟਾਂ ਦੇ ਮੁੱਖ ਜੱਜਾਂ ਦੀਆਂ ਹੁਣੇ ਹੀ ਨਿਯੁਕਤੀਆ ਕੀਤੀਆ ਗਈਆ ਹਨ, ਤਾਂ ਸੁਪਰੀਮ ਕੋਰਟ ਵੱਲੋ ਕਿਸੇ ਵੀ ਹਾਈਕੋਰਟ ਦੇ ਮੁੱਖ ਜੱਜ ਵਿਚ ਸਿੱਖ ਜੱਜ ਨੂੰ ਨਾ ਨਿਯੁਕਤ ਕਰਕੇ ਆਪਣੀ ਹਿੰਦੂਤਵ ਸੋਚ ਪੱਖੀ ਅਮਲਾਂ ਨੂੰ ਹੀ ਪ੍ਰਤੱਖ ਕੀਤਾ ਗਿਆ ਹੈ । ਇਥੋ ਤੱਕ ਇੰਡੀਆ ਦੀ ਸੁਪਰੀਮ ਕੋਰਟ ਵਿਚ ਜਿਥੇ ਜੱਜਾਂ ਦੀ ਵੱਡੀ ਗਿਣਤੀ ਹੈ, ਉਨ੍ਹਾਂ ਵਿਚ ਵੀ ਅੱਜ ਤੱਕ ਇਕ ਵੀ ਸਿੱਖ ਜੱਜ ਨੂੰ ਨਿਯੁਕਤ ਨਹੀ ਕੀਤਾ ਗਿਆ । ਜੋ ਜੂਡੀਸੀਅਰੀ ਦੇ ਹਿੰਦੂਤਵ ਪੱਖੀ ਸੋਚ ਨੂੰ ਮਜਬੂਤ ਕਰਨ ਅਤੇ ਹਿੰਦੂਤਵ ਰਾਸਟਰ ਕਾਇਮ ਕਰਨ ਵਿਚ ਇਕ ਧਿਰ ਬਣਕੇ ਖਲੋਣ ਵਾਲੀ ਵਿਤਕਰੇ ਭਰੀ ਦੁੱਖਦਾਇਕ ਕਾਰਵਾਈ ਹੈ ਜਿਸਦੇ ਨਤੀਜੇ ਇਥੋ ਦੇ ਨਿਵਾਸੀਆ ਨੂੰ ਬਣਦਾ ਇਨਸਾਫ਼ ਨਾ ਦੇਣ ਅਤੇ ਵਿਧਾਨ ਦੀ ਰਾਖੀ ਕਰਨ ਦੀ ਜਿ਼ੰਮੇਵਾਰੀ ਨਾ ਨਿਭਾਉਣ ਵਾਲੀ ਹੈ । ਜਿਸਦੇ ਨਾਲ ਹਾਲਾਤ ਅਤਿ ਵਿਸਫੋਟਕ ਬਣਦੇ ਜਾ ਰਹੇ ਹਨ । ਜਿਸਦੇ ਨਤੀਜੇ ਕਦੀ ਵੀ ਕਾਰਗਰ ਨਹੀ ਹੋਣਗੇ ।

Leave a Reply

Your email address will not be published. Required fields are marked *