ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰਿਸਰਚ ਵਿਭਾਗ ਨੂੰ ਬੰਦ ਕਰਕੇ ਹਿਸਟਰੀ ਵਿਚ ਮਰਜ ਕਰਨ ਦੀ ਦੁੱਖਦਾਇਕ ਕਾਰਵਾਈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਮਈ ( ) “ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੀ ਨੌਜ਼ਵਾਨੀ ਨੂੰ ਹਰ ਪੱਖੋ ਉੱਚ ਤਾਲੀਮ ਰਾਹੀ ਸਿੱਖਿਅਤ ਕਰਨ ਦੇ ਮਕਸਦ ਨਾਲ ਹੋਂਦ ਵਿਚ ਆਈ ਸੀ, ਉਸ ਵੱਲੋ ਕੁਝ ਸਮਾਂ ਪਹਿਲੇ ਉਚੇਚੇ ਤੌਰ ਤੇ ਵੱਖਰੇ ਤੌਰ ਤੇ ਰਿਸਰਚ ਵਿਭਾਗ ਕਾਇਮ ਕੀਤਾ ਗਿਆ ਸੀ । ਜਿਸ ਵਿਚ ਪ੍ਰੌਫੈਸਰ, ਵਿਦਿਆਰਥੀ ਅਤੇ ਖੋਜਕਰਤਾ ਵੱਖ-ਵੱਖ ਵਿਸਿਆ ਉਤੇ ਖੋਜ਼ ਕਰਨ ਅਤੇ ਵਿਦਿਆਰਥੀਆ ਅਤੇ ਪੰਜਾਬ ਨਿਵਾਸੀਆ ਨੂੰ ਨਵੀਆ ਦਿਸ਼ਾਵਾਂ ਤੇ ਜਾਣਕਾਰੀ ਦੇਣ ਦੇ ਫਰਜ ਅਦਾ ਕਰਦੇ ਆ ਰਹੇ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਐਡਮਨਿਸਟ੍ਰੇਸਨ ਵੱਲੋ ਜੋ ਉਪਰੋਕਤ ਖੇਤਰਾਂ ਵਿਚ ਡੂੰਘੀ ਖੋਜ਼ ਕਰਨ ਦੇ ਮਕਸਦ ਨਾਲ ‘ਰਿਸਰਚ ਡਿਪਾਰਟਮੈਟ’ ਕਾਇਮ ਕੀਤਾ ਗਿਆ ਸੀ, ਉਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਬੋਰਡ ਮੈਬਰਾਂ ਨੇ ਉਸਨੂੰ ਖਤਮ ਕਰਕੇ ਹਿਸਟਰੀ ਵਿਭਾਗ ਵਿਚ ਮਰਜ ਕਰ ਦਿੱਤਾ ਹੈ । ਜਿਸ ਨਾਲ ਸਿੱਖ ਧਰਮ, ਗੁਰਬਾਣੀ, ਮਨੁੱਖੀ ਕਦਰਾਂ-ਕੀਮਤਾਂ ਉਤੇ ਹੋਣ ਵਾਲੀ ਮਨੁੱਖਤਾ ਪੱਖੀ ਖੋਜ਼ ਦਾ ਅੰਤ ਕਰ ਦਿੱਤਾ ਗਿਆ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ, ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਪ੍ਰਬੰਧਕਾਂ ਨੂੰ ਅਤਿ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਇਹ ਨੇਕ ਸਲਾਹ ਦਿੰਦਾ ਹੈ ਕਿ ਖੋਜ਼ ਤੇ ਅਧਾਰਿਤ ਲੰਮੇ ਸਮੇ ਤੋ ਚੱਲਦੇ ਆ ਰਹੇ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਚੱਲਦਾ ਰੱਖਿਆ ਜਾਵੇ ਤਾਂ ਕਿ ਇਸ ਵਿਭਾਗ ਰਾਹੀ ਕੇਵਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀ ਬਲਕਿ ਸੰਸਾਰ ਪੱਧਰ ਤੇ ਗੁਰਬਾਣੀ ਅਤੇ ਇਤਿਹਾਸਿਕ ਅਤੇ ਹੋਰ ਵਿਸਿਆ ਉਤੇ ਖੋਜ਼ਾਂ ਦੇ ਉਦਮ ਸੰਬੰਧੀ ਜਿ਼ੰਮੇਵਾਰੀਆ ਨੂੰ ਕਰਦੇ ਹੋਏ ਸਾਡੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਸਹੀ ਦਿਸ਼ਾ ਵੱਲ ਹੁੰਦਾ ਰਹੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕਾਂ ਵੱਲੋ ਸਿੱਖ ਵਿਰੋਧੀ ਤਾਕਤਾਂ ਅਤੇ ਹੁਕਮਰਾਨਾਂ ਦੇ ਕੌਮ ਵਿਰੋਧੀ ਆਦੇਸ਼ਾਂ ਨੂੰ ਮੰਨਦੇ ਹੋਏ ਜੋ ਰਿਸਰਚ ਵਿਭਾਗ ਨੂੰ ਬੰਦ ਕਰਕੇ ਹਿਸਟਰੀ ਵਿਭਾਗ ਵਿਚ ਮਰਜ ਕਰਨ ਦੀ ਗੁਸਤਾਖੀ ਕੀਤੀ ਹੈ, ਉਸਦਾ ਜੋਰਦਾਰ ਖੰਡਨ ਕਰਦੇ ਹੋਏ ਅਤੇ ਇਸ ਕੀਤੇ ਗਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਫੈਸਲੇ ਨੂੰ ਮੁੜ ਵਿਚਾਰ ਕਰਦੇ ਹੋਏ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਚਲਾਉਣ ਲਈ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਭ ਕੌਮਾਂ ਅਤੇ ਧਰਮ ਤਾਂ ਆਪਣੀਆ ਸੰਸਥਾਵਾਂ ਰਾਹੀ ਆਪੋ-ਆਪਣੇ ਧਰਮ ਦੇ ਅੱਛੇ ਗੁਣਾਂ, ਤਹਿਜੀਬ, ਸਲੀਕੇ ਅਤੇ ਇਤਿਹਾਸਿਕ ਫਖ਼ਰ ਵਾਲੇ ਕਾਰਨਾਮਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਆਪੋ-ਆਪਣੀਆ ਜਿ਼ੰਮੇਵਾਰੀਆ ਨਿਭਾਅ ਰਹੇ ਹਨ । ਪਰ ਪੰਜਾਬ ਵਿਚ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਅਕ ਅਦਾਰੇ ਉਤੇ ਪ੍ਰਬੰਧ ਕਰ ਰਹੇ ਕਾਮਰੇਡੀ ਸੋਚ ਦੇ ਮਾਲਕ ਅਧਿਕਾਰੀ ਆਪਣੀ ਹੀ ਧਰਮ ਤੇ ਕੌਮ ਦੇ ਵਿਸਿਆ ਉਤੇ ਰਿਸਰਚ ਵਿਭਾਗ ਨੂੰ ਬੰਦ ਕਰਕੇ ਇਸ ਕੰਮ ਵਿਚ ਖੁਦ ਹੀ ਵੱਡੀਆ ਰੁਕਾਵਟਾਂ ਪਾਉਣ ਅਤੇ ਹੁਕਮਰਾਨਾਂ-ਪੰਥ ਵਿਰੋਧੀ ਸ਼ਕਤੀਆਂ ਦਾ ਗੁਲਾਮ ਹੋਣ ਨੂੰ ਪ੍ਰਵਾਨ ਕਰਨਾ ਜਿਥੇ ਅਤਿ ਦੁੱਖਦਾਇਕ ਹੈ, ਉਥੇ ਗੁਰੂ ਸਾਹਿਬਾਨ ਜੀ ਦੀ ਨਿਰਪੱਖਤਾ ਤੇ ਆਜਾਦੀ ਨਾਲ ਵਿਚਰਣ ਦੀ ਕੌਮੀ ਸੋਚ ਨੂੰ ਪਿੱਠ ਦੇਣ ਵਾਲੀ ਹੈ । ਇਸ ਵਿਭਾਗ ਨੂੰ ਖਤਮ ਕਰਕੇ ਇਸ ਦਿਸ਼ਾ ਵੱਲ ਪ੍ਰਬੰਧਕ ਕੇਵਲ ਵੱਡਾ ਕੌਮੀ ਨੁਕਸਾਨ ਹੀ ਕਰਨ ਦੇ ਭਾਗੀਦਾਰ ਨਹੀਂ ਬਣ ਰਹੇ ਬਲਕਿ ਜੋ ਰਿਸਰਚ ਵਿਭਾਗ ਦੀਆਂ ਵੱਡੀਆ ਮਹੱਤਵਪੂਰਨ ਪੰਜਾਬੀ ਯੂਨੀਵਰਸਿਟੀ ਵਿਖੇ ਅਸਾਮੀਆ ਹਨ, ਉਨ੍ਹਾਂ ਪ੍ਰੌਫੈਸਰਜ਼, ਡਾਕਟਰਜ ਅਤੇ ਖੋਜ਼ੀਆਂ ਨੂੰ ਨਿਰਉਤਸਾਹਿਤ ਕਰਨ ਦੀ ਵੀ ਵੱਡੀ ਗਲਤੀ ਕਰ ਰਹੇ ਹਨ । ਹੁਣ ਜਦੋਂ ਇਸ ਯੂਨੀਵਰਸਿਟੀ ਵਿਚ ਇਹ ਅਸਾਮੀਆ ਨਿਰੰਤਰ ਕੰਮ ਕਰਦੀਆ ਆ ਰਹੀਆ ਹਨ, ਤਾਂ ਉਨ੍ਹਾਂ ਨੂੰ ਕੰਮ ਰਹਿਤ ਕਰਕੇ ਕੇਵਲ ਉਨ੍ਹਾਂ ਪ੍ਰੌਫੈਸਰ ਅਤੇ ਡਾਕਟਰਜ਼ ਦੇ ਕਿੱਤਿਆ ਤੇ ਰੋਜੀਆ ਨੂੰ ਹੀ ਵੱਡਾ ਨੁਕਸਾਨ ਨਹੀਂ ਕਰ ਰਹੇ, ਬਲਕਿ ਸਿੱਖ ਇਤਿਹਾਸ, ਗੁਰਬਾਣੀ ਦੀ ਡੁੰਘਾਈ, ਮਨੁੱਖੀ ਕਦਰਾਂ-ਕੀਮਤਾਂ ਅਤੇ ਹੋਰ ਸਮਾਜਿਕ ਉੱਚ ਰਵਾਇਤਾ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਵੱਡੀ ਰੁਕਾਵਟ ਬਣ ਰਹੇ ਹਨ । ਜੋ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਲਈ ਅਤੇ ਸਾਡੇ ਵਰਗੇ ਇਨਸਾਨਾਂ ਲਈ ਅਸਹਿ ਹੈ । ਇਸ ਤੋ ਪਹਿਲੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਸਿੱਖ ਕੌਮ ਇਸ ਵਿਰੁੱਧ ਕੋਈ ਅਮਲੀ ਕਾਰਵਾਈ ਕਰੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀਆ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਚ ਚੱਲਦੇ ਆ ਰਹੇ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਹੀ ਸੰਜ਼ੀਦਗੀ ਤੇ ਜਿ਼ੰਮੇਵਾਰੀ ਨਾਲ ਫਿਰ ਤੋਂ ਚਾਲੂ ਕੀਤਾ ਜਾਵੇ ਤਾਂ ਕਿ ਇਸ ਦਿਸ਼ਾ ਵੱਲ ਖੋਜ਼ ਦੇ ਅਗਾਹਵਾਧੂ ਕੰਮ ਵਿਚ ਕੋਈ ਵੀ ਧਿਰ, ਹੁਕਮਰਾਨ, ਸਰਕਾਰ ਜਾਂ ਪੰਥ ਵਿਰੋਧੀ ਸ਼ਕਤੀ ਰੁਕਾਵਟ ਪਾਉਣ ਦੀ ਸਾਜਿਸ ਵਿਚ ਸਫਲ ਨਾ ਹੋ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਐਡਮਨਿਸਟ੍ਰੇਸਨ ਤੇ ਸੈਨੇਟ ਮੈਬਰ ਇਸ ਰਿਸਰਚ ਵਿਭਾਗ ਨੂੰ ਜਲਦੀ ਹੀ ਫਿਰ ਸੁਰੂ ਕਰ ਦੇਣਗੇ, ਪੰਜਾਬੀਆਂ ਅਤੇ ਸਿੱਖ ਕੌਮ ਵਿਚ ਇਸ ਵਿਰੁੱਧ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ ।

Leave a Reply

Your email address will not be published. Required fields are marked *