ਜਨਾਬ ਮੁਹੰਮਦ ਫੁਰਕਾਨ ਕੁਰੈਸੀ ਉਰਫ ‘ਬਬਲੂ ਕੁਰੈਸੀ’ ਨੂੰ ਮੀਤ ਪ੍ਰਧਾਨ ਅਤੇ ਸ. ਜਸਵੰਤ ਸਿੰਘ ਚੀਮਾਂ ਜਿ਼ਲ੍ਹਾ ਪ੍ਰਧਾਨ ਲੁਧਿਆਣਾ ਨੂੰ ਬਤੌਰ ਪੀ.ਏ.ਸੀ. ਮੈਬਰ ਨਿਯੁਕਤ ਕੀਤਾ ਜਾਂਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 17 ਮਈ ( ) “ਲੰਮੇ ਸਮੇ ਤੋਂ ਸਮੁੱਚੀਆਂ ਘੱਟ ਗਿਣਤੀਆ ਲਈ ਹਰ ਖੇਤਰ ਵਿਚ ਮੋਹਰੀ ਹੋ ਕੇ ਜਿ਼ੰਮੇਵਾਰੀਆਂ ਨਿਭਾਉਦੇ ਆ ਰਹੇ ਮੁਸਲਿਮ ਆਗੂ ਜਨਾਬ ਮੁਹੰਮਦ ਫੁਰਕਾਨ ਕੁਰੈਸੀ ਜੋ ਕੁਝ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਅਤੇ ਸੋਚ ਨੂੰ ਪੂਰਨ ਰੂਪ ਵਿਚ ਪ੍ਰਵਾਨ ਕਰਦੇ ਹੋਏ ਪਾਰਟੀ ਵਿਚ ਬਿਨ੍ਹਾਂ ਸ਼ਰਤ ਸਾਮਿਲ ਹੋਏ ਸਨ, ਉਨ੍ਹਾਂ ਨੂੰ ਉਨ੍ਹਾਂ ਦੀਆਂ ਮੁਸਲਿਮ ਕੌਮ ਅਤੇ ਘੱਟ ਗਿਣਤੀ ਕੌਮਾਂ ਪ੍ਰਤੀ ਕੀਤੀਆ ਜਾਂਦੀਆ ਆ ਰਹੀਆ ਅਣਥੱਕ ਸੇਵਾਵਾਂ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਵੱਜੋ ਨਿਯੁਕਤ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਸ. ਜਸਵੰਤ ਸਿੰਘ ਚੀਮਾਂ ਜੋ ਕਿ ਬਹੁਤ ਹੀ ਸਿਰੜੀ, ਪੰਥਕ ਵਿਚਾਰਾਂ ਦੇ ਧਾਰਨੀ ਅਤੇ ਪਾਰਟੀ ਦੇ ਪੂਰਨ ਵਫਾਦਾਰ ਹਨ ਅਤੇ ਲੰਮੇ ਸਮੇ ਤੋ ਪਾਰਟੀ ਹੁਕਮਾਂ ਤੇ ਨੀਤੀਆ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਨ । ਜਿਨ੍ਹਾਂ ਦੇ ਦੋ ਸਕੇ ਭਰਾ ਬੀਤੇ ਸਮੇ ਦੀ ਸਿੱਖ ਕੌਮ ਦੀ ਆਜਾਦੀ ਦੀ ਲਹਿਰ ਵਿਚ ਸ਼ਹੀਦ ਹੋ ਚੁੱਕੇ ਹਨ ਅਤੇ ਜਿਨ੍ਹਾਂ ਦਾ ਸਮੁੱਚਾ ਪਰਿਵਾਰ ਅੱਜ ਵੀ ਕੌਮੀ ਨਿਸ਼ਾਨੇ ਆਜਾਦੀ ਪ੍ਰਤੀ ਸਮਰਪਿਤ ਹੈ, ਉਨ੍ਹਾਂ ਦੀਆਂ ਦਿਨ-ਰਾਤ ਦੀਆਂ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ. ਜਸਵੰਤ ਸਿੰਘ ਚੀਮਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਵਿਚ ਸਤਿਕਾਰ ਦਿੰਦੇ ਹੋਏ ਬਤੌਰ ਮੈਬਰ ਵੱਜੋ ਨਿਯੁਕਤ ਕੀਤਾ ਜਾਂਦਾ ਹੈ । ਇਹ ਦੋਵੇ ਸੀਨੀਅਰ ਮੈਬਰ ਆਉਣ ਵਾਲੀਆ ਪਾਰਟੀ ਦੀਆਂ ਸਿਆਸੀ ਮਾਮਲਿਆ ਦੀ ਕਮੇਟੀ ਦੀਆਂ ਹੋਣ ਵਾਲੀਆ ਮੀਟਿੰਗਾਂ ਵਿਚ ਹਾਜਰ ਹੋਣ ਦਾ ਪੂਰਨ ਹੱਕਦਾਰ ਹੋਣਗੇ ।”

ਇਹ ਐਲਾਨ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮਿਲੇ ਹੁਕਮਾਂ ਅਨੁਸਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਵੱਲੋਂ ਜਾਰੀ ਕੀਤੇ ਗਏ ਪਾਰਟੀ ਨੀਤੀ ਬਿਆਨ ਵਿਚ ਕੀਤਾ ਗਿਆ । ਸ. ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਨੇ ਇਨ੍ਹਾਂ ਦੋਵੇ ਸਤਿਕਾਰਿਤ ਸਖਸ਼ੀਅਤਾਂ ਨੂੰ ਇਸ ਨਵੀਆਂ ਹੋਈਆ ਨਿਯੁਕਤੀਆਂ ਉਤੇ ਜਿੱਥੇ ਹਾਰਦਿਕ ਮੁਬਾਰਕਬਾਦ ਭੇਜੀ ਹੈ, ਉਥੇ ਪਾਰਟੀ ਨੇ ਇਨ੍ਹਾਂ ਦੋਵਾਂ ਤੋਂ ਇਹ ਪੂਰਨ ਉਮੀਦ ਕੀਤੀ ਹੈ ਕਿ ਜਨਾਬ ਮੁਹੰਮਦ ਫੁਰਕਾਨ ਕੁਰੈਸੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਜਸਵੰਤ ਸਿੰਘ ਚੀਮਾਂ ਜਿ਼ਲ੍ਹਾ ਪ੍ਰਧਾਨ ਲੁਧਿਆਣਾ ਅਤੇ ਪੀ.ਏ.ਸੀ. ਮੈਬਰ ਜਿਨ੍ਹਾਂ ਦੀਆਂ ਬਹੁਤ ਵੱਡੀਆ ਸੰਜ਼ੀਦਾ ਜਿ਼ੰਮੇਵਾਰੀਆ ਹਨ, ਉਹ ਆਉਣ ਵਾਲੇ ਸਮੇ ਵਿਚ ਪਾਰਟੀ ਸੋਚ, ਨੀਤੀ ਅਤੇ ਨਿਸ਼ਾਨੇ ਪ੍ਰਤੀ ਇਥੋ ਦੇ ਨਿਵਾਸੀਆ ਨੂੰ ਬਾਦਲੀਲ ਢੰਗ ਨਾਲ ਲਾਮਬੰਦ ਕਰਦੇ ਹੋਏ ਜਿਥੇ ਪਾਰਟੀ ਨਾਲ ਜੋੜਨ ਦੇ ਉਦਮ ਕਰਦੇ ਰਹਿਣਗੇ, ਉਥੇ ਸਮੇਂ-ਸਮੇਂ ਤੇ ਪਾਰਟੀ ਦੇ ਵੱਡੇ ਮਿਸ਼ਨਾਂ ਦੀ ਪ੍ਰਾਪਤੀ ਲਈ ਹੋਣ ਵਾਲੇ ਇਕੱਠਾਂ ਵਿਚ ਆਪੋ-ਆਪਣੇ ਇਲਾਕਿਆ ਤੇ ਪੰਜਾਬ ਦੀਆਂ ਸੰਗਤਾਂ ਨੂੰ ਪ੍ਰੇਰਦੇ ਹੋਏ ਪਾਰਟੀ ਨੂੰ ਆਪਣੀ ਮੰਜਿਲ ਵੱਲ ਵੱਧਣ ਵਿਚ ਇਸੇ ਤਰ੍ਹਾਂ ਨਿਰੰਤਰ ਸਹਿਯੋਗ ਕਰਦੇ ਰਹਿਣਗੇ । ਇਹ ਨਿਯੁਕਤੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਪੀ.ਏ.ਸੀ. ਮੈਬਰਾਂ ਦੀ 10 ਮਈ 2022 ਨੂੰ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੋਈ ਇਕ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤੀਆ ਗਈਆ ਸਨ ।

Leave a Reply

Your email address will not be published. Required fields are marked *