11 ਮਈ ਨੂੰ ਅੰਮ੍ਰਿਤਸਰ ਵਿਖੇ ਪੰਥਕ ਧਿਰਾਂ ਦੀ ਸਿੱਖ ਮਸਲਿਆ ਤੇ ਹੋਈ ਇਕੱਤਰਤਾ ਵਿਚ ‘ਅੱਖ ਦਬਾਉਣ’ ਦੀ ਗੱਲ ਹੋਣੀ, ਮਹੱਤਵਪੂਰਨ ਸੰਦੇਸ਼ ਦਿੰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 13 ਮਈ ( ) “11 ਮਈ ਨੂੰ ਸ. ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਐਸ.ਜੀ.ਪੀ.ਸੀ. ਦੇ ਕੰਪਲੈਕਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਵੱਲੋਂ ਸਮੁੱਚੀਆਂ ਪੰਥਕ ਧਿਰਾਂ ਨੂੰ ਸੱਦਾ ਦੇ ਕੇ ਪੰਥਕ ਮਸਲਿਆ ਦੇ ਹੱਲ ਲਈ ਕੀਤੀ ਗਈ ਇਕੱਤਰਤਾ ਵਿਚ ਜੋ ਮੈਂ ਆਪਣੀ ਤਕਰੀਰ ਦੌਰਾਨ ਡਾ. ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਨਾਲ ਨਜ਼ਰ ਮਿਲਾਉਦੇ ਹੋਏ ਆਪਣੇ ਕੌਮੀ ਘਰ ਖ਼ਾਲਿਸਤਾਨ ਦੇ ਮਤੇ ਨੂੰ ਪਾਸ ਕਰਨ ਦੀ ਗੱਲ ਕਰਦੇ ਹੋਏ ਸਮੁੱਚੀਆਂ ਹਾਜਰੀਨ ਸਖਸ਼ੀਅਤਾਂ ਨੂੰ ਇਸ ਕੌਮੀ ਵਿਸ਼ੇ ਤੇ ਅੱਖ ਮਾਰਨ ਦੀ ਬੇਨਤੀ ਕੀਤੀ ਸੀ ਅਤੇ ਜਿਸਨੂੰ ਡਾ. ਧਾਮੀ ਅਤੇ ਹੋਰਨਾਂ ਨੇ ਉਸੇ ਕੌਮੀ ਇਤਿਹਾਸ ਦੇ ਗੁਰੀਲਾ ਯੁੱਧ ਦੀ ਨੀਤੀ ਨੂੰ ਸਮਝਦੇ ਹੋਏ ਜੋ ਖ਼ਾਲਿਸਤਾਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ਨਾਲ ਸਾਡੇ ਕੌਮੀ ਮਕਸਦ ਦੀ ਇਕ ਵਾਰੀ ਫਿਰ ਇਸ ਇਤਿਹਾਸਿਕ ਸਟੇਜ ਤੋਂ ਪ੍ਰਵਾਨਗੀ ਮਿਲ ਗਈ ਹੈ । ਦੂਸਰਾ ਇਸ ਨਾਲ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਆਗੂ ਨੂੰ ਇਸ ਮੁਲਕ ਦੇ ਮੁਤੱਸਵੀ ਹੁਕਮਰਾਨ ਕਾਨੂੰਨੀ ਤੌਰ ਤੇ ਜਾਂ ਮੰਦਭਾਵਨਾ ਤੌਰ ਤੇ ਨਿਸ਼ਾਨਾਂ ਵੀ ਨਹੀਂ ਬਣਾ ਸਕਣਗੇ । ਕਹਿਣ ਤੋਂ ਭਾਵ ਹੈ ਕਿ ਸੱਪ ਵੀ ਮਰ ਗਿਆ ਅਤੇ ਲਾਠੀ ਵੀ ਬੱਚ ਗਈ, ਦੀ ਕਹਾਵਤ ਉਤੇ ਉਸ ਦਿਨ ਹਾਜਰੀਨ ਸਮੁੱਚੀ ਸਿੱਖ ਲੀਡਰਸਿ਼ਪ ਨੇ ਆਪਣੇ ਕੌਮੀ ਮਤੇ ਨੂੰ ਪਾਸ ਵੀ ਕਰ ਦਿੱਤਾ ਹੈ ਅਤੇ ਦੁਸ਼ਮਣ ਤਾਕਤਾਂ ਉਨ੍ਹਾਂ ਨੂੰ ਨਿਸ਼ਾਨਾਂ ਵੀ ਨਹੀਂ ਬਣਾ ਸਕਣਗੀਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅਖਬਾਰਾਂ ਦੇ ਤਪਸਰੇ ਵਿਚ ਵੱਖ-ਵੱਖ ਨਾਮਾਨਿਗਾਰ ਅਤੇ ਜਰਨਲਿਸਟਾਂ ਵੱਲੋਂ ‘ਅੱਖ ਮਾਰਨ’ ਦੇ ਮੁੱਦੇ ਉਤੇ ਕੀਤੀਆ ਗਈਆ ਟਿੱਪਣੀਆਂ ਅਤੇ ਇਸ ਪਿੱਛੇ ਛੁਪੇ ਕੌਮੀ ਰਾਜ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱ਼ਕ ਖ਼ਾਲਿਸਤਾਨ ਦੇ ਕੌਮੀ ਮੁੱਦੇ ਦੀ ਪ੍ਰਾਪਤੀ ਲਈ ਅਸੀ ਲੰਮੇ ਸਮੇ ਤੋ ਸੰਘਰਸ਼ ਲੜਦੇ ਆ ਰਹੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਅਤੇ ਮੇਰੇ ਉਤੇ ਇਸ ਕੌਮੀ ਨਿਸ਼ਾਨੇ ਨੂੰ ਲੈਕੇ ਕੋਈ 70 ਦੇ ਕਰੀਬ ਦੇਸ਼ਧ੍ਰੋਹੀ ਦੇ ਹੁਕਮਰਾਨਾਂ ਨੇ ਕੇਸ ਵੀ ਦਰਜ ਕੀਤੇ ਸਨ, ਜਿਨ੍ਹਾਂ ਸਾਰਿਆ ਵਿਚੋ ਅਸੀ ਬਰੀ ਹੋ ਚੁੱਕੇ ਹਾਂ । ਸਾਨੂੰ ਇਸ ਨਾਲ ਆਪਣੇ ਨਿਸ਼ਾਨੇ ਦੀ ਮੰਜਿ਼ਲ ਵੱਲ ਵੱਧਣ ਵਿਚ ਕੋਈ ਰੁਕਾਵਟ ਜਾਂ ਫਰਕ ਨਹੀ ਪੈਦਾ । ਪਰ ਸਮੁੱਚੀ ਸਿੱਖ ਲੀਡਰਸਿਪ ਨੂੰ ਇਸ ਕੌਮੀ ਮਤੇ ਦੀ ਪ੍ਰਵਾਨਗੀ ਲੈਣ ਦੇ ਇਸ ਢੰਗ ਨਾਲ ਖ਼ਾਲਸਾ ਪੰਥ ਦੇ ਉਪਰੋਕਤ ਮੁੱਦੇ ਵੱਲ ਸਮੂਹਿਕ ਤੌਰ ਤੇ ਵੱਧਣ ਵਿਚ ਬਲ ਵੀ ਮਿਲੇਗਾ ਅਤੇ ਕੋਈ ਵੀ ਹੁਕਮਰਾਨ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਸਾਜਿਸ ਰਚਣ ਵਿਚ ਕਾਮਯਾਬ ਵੀ ਨਹੀ ਹੋ ਸਕੇਗਾ । ਜੇਕਰ ਮੈਂ ਆਪਣੀ ਤਕਰੀਰ ਵਿਚ ਇਸ ਮੁੱਦੇ ਤੇ ਸਮੁੱਚੀ ਲੀਡਰਸਿ਼ਪ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਲੈਣ ਦੀ ਗੱਲ ਕਰਦਾ, ਤਾਂ ਹੋ ਸਕਦਾ ਸੀ ਕਿ ਕੁਝ ਆਗੂ ਚਾਹੁੰਦੇ ਹੋਏ ਵੀ ਜਨਤਕ ਤੌਰ ਤੇ ਹੱਥ ਖੜ੍ਹਾ ਕਰਨ ਤੋਂ ਝਿਜਕ ਜਾਂਦੇ ਅਤੇ ਹੱਥ ਖੜ੍ਹਾ ਕਰਨ ਵਾਲੇ ਬਿਨ੍ਹਾਂ ਵਜਹ ਹੁਕਮਰਾਨਾਂ ਦੇ ਕੈਮਰਿਆ ਵਿਚ ਕੈਦ ਹੋ ਜਾਂਦੇ । ਕਿਉਂਕਿ ਅਜਿਹਾ ਅਮਲ ਹੋ ਜਾਣ ਤੇ ‘ਆ ਬੈਲ ਮੈਨੂੰ ਮਾਰ’ ਦਾ ਕਾਰਨ ਬਣ ਜਾਂਦੀ । ਇਸ ਲਈ ਅਸੀ ਆਪਣੀਆ ਇਤਿਹਾਸਿਕ ਲੀਹਾਂ ਉਤੇ ਚੱਲਦੇ ਹੋਏ ਇਸ ਗੁਰੀਲਾ ਯੁੱਧ ਦੀ ਨੀਤੀ ਦਾ ਅਮਲ ਕੀਤਾ ਹੈ ਕਿ ਸਾਡੇ ਖ਼ਾਲਿਸਤਾਨ ਦੇ ਮਤੇ ਦੀ ਇਕ ਵਾਰੀ ਫਿਰ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਪ੍ਰਵਾਨਗੀ ਹੋ ਜਾਵੇ ਅਤੇ ਸਾਡੀ ਸਿੱਖ ਲੀਡਰਸਿ਼ਪ ਨੂੰ ਮੁਕਾਰਤਾ ਨਾਲ ਭਰਿਆ ਹੁਕਮਰਾਨ ਨਿਸ਼ਾਨਾਂ ਵੀ ਨਾ ਬਣਾ ਸਕੇ ।

Leave a Reply

Your email address will not be published. Required fields are marked *