ਮੰਦਰ ਕਮੇਟੀ ਅਤੇ ਸੰਗਤ, ਸਿਵ ਸੈਨਿਕ+ਬਾਦਲ ਦਲ ਗੱਠਜੋੜ ਅਤੇ ਪੰਜਾਬ ਪੁਲਿਸ ਵੱਲੋਂ ਸਿੱਖਾਂ ਉਪਰ ਪਾਈ ਜਾ ਰਹੀ ਦਹਿਸਤ ਗੈਰ-ਕਾਨੂੰਨ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 02 ਮਈ ( ) “ਪਿਛਲੇ ਦਿਨੀਂ ਪਟਿਆਲਾ ਵਿਖੇ ਮੰਦਰ ਕਮੇਟੀ ਅਤੇ ਸੰਗਤ, ਸਿ਼ਵ ਸੈਨਿਕ+ਬਾਦਲ ਦਲ ਗੱਠਜੋੜ ਵੱਲੋਂ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਪਿਤ ਕੀਤਾ ਗਿਆ ਖ਼ਾਲਸਾ ਰਾਜ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ, ਚਾਰ ਸਾਹਿਬਜਾਦੇ, ਬਾਬਾ ਮੋਤੀ ਰਾਮ ਮਹਿਰਾ ਅਤੇ ਸ਼ਹੀਦ ਸਿੰਘ-ਸਿੰਘਣੀਆਂ ਦਾ ਬਦਲਾ ਲੈਦੇ ਪਹਿਲਾ ਖ਼ਾਲਸਾ ਰਾਜ ਜਿਸ ਵਿਚ ਜਾਤ-ਪਾਤ ਤੋ ਛੁਟਕਾਰਾ, ਜਿੰਮੀਦਾਰਾਂ ਨੂੰ ਜਮੀਨਾਂ ਦਾ ਹੱਕ, ਸਰਬੱਤ ਦੇ ਭਲੇ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਖ਼ਾਲਿਸਤਾਨ ਸਥਾਪਿਤ ਕੀਤਾ । ਉਸਦੇ ਬਰਖਿਲਾਫ਼ ਮੁਰਦਾਬਾਦ ਮਾਰਚ ਕਰਨ ਦੀ ਆੜ ਹੇਠ ਸਭ ਫਿਰਕਿਆ ਵਿਚ ਦਹਿਸਤ ਪਾਉਣ ਦੀ ਨਾਕਾਮ ਕੋਸਿ਼ਸ਼ ਕੀਤੀ ਗਈ ਸੀ । ਜਿਸਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਦੇ ਸਿੰਘਾਂ ਨੇ ਉਸਦਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਵੀ ਇਸ ਨੂੰ ਰੁਕਵਾਉਣ ਲਈ ਅਪੀਲ ਕੀਤੀ ਸੀ। ਲੇਕਿਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਇਸਨੂੰ ਅਣਗੌਲਿਆ ਕਰਕੇ ਰੋਕਣ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਉਨ੍ਹਾਂ ਨੂੰ ਐਨੀ ਜਿਆਦਾ ਖੁੱਲ੍ਹ ਦਿੱਤੀ ਗਈ ਕਿ ਮੰਦਰ ਕਮੇਟੀ ਅਤੇ ਮੰਦਰ ਦੀ ਸੰਗਤ ਨੇ ਮੰਦਰ ਵਿਚ ਇੱਟਾਂ ਰੋੜੇ ਅਤੇ ਹਥਿਆਰ ਜਿਸ ਵਿਚ ਬੰਦੂਕਾਂ ਵੀ ਸਾਮਿਲ ਸਨ । ਜਿਸ ਨਾਲ ਮਾਹੌਲ ਨੂੰ 1984 ਦੀ ਤਰ੍ਹਾਂ ਵਿਸਫੋਟਕ ਬਣਾਇਆ ਗਿਆ । ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਿਵ ਸੈਨਿਕਾਂ ਵੱਲੋਂ ਤਾਹਨੇ-ਮੇਹਣੇ ਅਤੇ ਜਾਨੋ ਮਾਰਨ ਦੀਆਂ ਧਮਕੀਆ ਦੇਣੀਆ ਅਤੇ ਉਸ ਉਤੇ ਕੋਈ ਸਰਕਾਰੀ ਕਾਰਵਾਈ ਨਾ ਕਰਨੀ, ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤਾਂ ਉਪਰ ਫੁਆਰਾ ਚੌਕ ਤੇ ਮੰਦਰ ਤੋ ਛੱਡੇ ਘਾਤਕ ਅਨਸਰਾਂ ਨੂੰ ਖੁੱਲ੍ਹ ਦੇਣੀ ਇਕ ਸਰਕਾਰ ਅਤੇ ਪੁਲਿਸ ਦੀ ਮੁੱਖਧਾਰਾ ਪ੍ਰਤੀ ਨੀਤ ਹੈ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਰੱਖੀ ਇਕ ਮੀਟਿੰਗ ਵਿਚ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਰਟੀ ਅਹੁਦੇਦਾਰਾਂ ਅਤੇ ਪੰਜਾਬ ਦੇ ਨੌਜ਼ਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਨਜਾਇਜ ਤੌਰ ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਘਰਾਂ-ਕਾਰੋਬਾਰਾਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਰਿਸਤੇਦਾਰਾਂ ਨੂੰ ਨਜਾਇਜ ਗ੍ਰਿਫ਼ਤਾਰੀਆਂ ਅਤੇ ਧਮਕੀਆ ਗੈਰ-ਕਾਨੂੰਨਣ ਤੌਰ ਤੇ ਦਿੱਤੀਆ ਜਾ ਰਹੀਆ ਹਨ, ਜਿਸਦੇ ਬਰਖਿਲਾਫ਼ ਅਸੀ ਸਰਕਾਰ ਨੂੰ ਸੁਚੇਤ ਕਰਦੇ ਹਾਂ । ਉਨ੍ਹਾਂ ਪਾਰਟੀ ਦੇ ਸ. ਸਿ਼ਵਦੇਵ ਸਿੰਘ ਫ਼ੌਜੀ ਦੀ ਹੋਈ ਗ੍ਰਿਫ਼ਤਾਰੀ ਉਪਰ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਅਕਤੀ ਉਪਰ ਹਮਲਾ ਨਹੀਂ ਕੀਤਾ ਅਤੇ ਨਾ ਹੀ ਸਿੱਖ ਸੰਗਤ ਕਿਸੇ ਉਪਰ ਹਮਲਾਵਰ ਸੀ, ਸਗੋ ਮੰਦਰ ਕਮੇਟੀ, ਮੰਦਰ ਦੀ ਸੰਗਤ, ਸਿਵ ਸੈਨਾਂ+ਬਾਦਲ ਦਲ ਗੱਠਜੋੜ ਨੇ ਕਸ਼ਮੀਰ ਵਾਂਗ ਪੱਥਰਬਾਜੀ, ਸੋਚੀ ਸਮਝੀ ਸਾਜਿ਼ਸ ਅਧੀਨ ਗੋਲੀਆਂ ਸਮੇਤ ਕੀਤੀ । ਜੋ ਮੰਦਰ ਕਮੇਟੀ, ਮੰਦਰ ਸੰਗਤ, ਸਿਵ ਸੈਨਾਂ+ਬਾਦਲ ਗੱਠਜੋੜ ਵੱਲੋਂ ਸ਼ਰੇਆਮ ਬਿਆਨਬਾਜੀ ਕੀਤੀ ਗਈ ਕਿ ਅਸੀਂ ਸਿੱਖਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਦੇ ਹੋਏ ਮਾਰਚ ਕਰਾਂਗੇ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਉਸਨੂੰ ਇਹ ਮਾਰਚ ਕਰਨ ਤੋਂ ਪਹਿਲੇ ਗ੍ਰਿਫ਼ਤਾਰ ਕਿਉ ਨਹੀ ਕੀਤਾ ਗਿਆ, ਸਗੋਂ ਮੰਦਰ ਵਿਚ ਪੱਥਰ ਅਤੇ ਹਥਿਆਰ ਰੱਖਣ ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਗਈ । ਫਿਰ ਇਸਦੇ ਨਾਲ ਹੀ ਜੋ ਅਨਸਰ ਅਜਿਹੀਆ ਦੇਸ਼ ਵਿਚ ਭੜਕਾਊ ਗਤੀਵਿਧੀਆ ਕਰ ਰਹੇ ਹਨ ਉਨ੍ਹਾਂ ਨੂੰ ਸੁਰੱਖਿਆ ਗਾਰਡ ਕਿਸ ਬਿਨ੍ਹਾਂ ਤੇ ਦਿੱਤੇ ਗਏ ਹਨ ਜੋ ਪੰਜਾਬ ਦੇ ਖਜਾਨੇ ਉਪਰ ਬਹੁਤ ਵੱਡਾ ਬੋਝ ਪਾ ਰਹੇ ਹਨ ? ਜਿਸ ਤਰ੍ਹਾਂ ਬਹਿਬਲ ਕਲਾਂ ਵਿਚ ਗੋਲੀ ਚੱਲੀ ਸੀ ਉਸਦੀ ਟੈਪਰਿੰਗ ਹਸਪਤਾਲ ਵਿਚ ਹੀ ਹੋਈ ਸੀ, ਉਹ ਇਸ ਵਾਰ ਨਾ ਹੋ ਜਾਵੇ, ਇਸ ਲਈ ਜੋ ਸ. ਬਲਵਿੰਦਰ ਸਿੰਘ ਅਜਨਾਲੀ ਦੇ ਗੋਲੀ ਲੱਗੀ ਹੈ ਉਸਦੀ ਤੁਰੰਤ ਐਫ.ਐਸ.ਐਲ ਨੂੰ ਜਾਂਚ ਲਈ ਭੇਜਿਆ ਜਾਵੇ । ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਸੀਨਾ ਆਈ.ਜੀ, ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿਚ ਦੋਸ਼ੀ ਪਾਇਆ ਗਿਆ, ਜਿਸਦੀ ਪੜਤਾਲ ਰਿਪੋਰਟ ਨੂੰ ਖੁਰਦ-ਬੁਰਦ ਕੀਤਾ ਗਿਆ ਅਤੇ ਇਸਦਾ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ । ਇਸ ਕਾਂਡ ਦੀ ਵੀਡੀਓ ਦੇਖਣ ਤੋ ਇਹ ਸਪੱਸਟ ਹੋ ਜਾਂਦਾ ਹੈ ਕਿ ਮੰਦਰ ਦੇ ਅੰਦਰ ਕੁੱਟਮਾਰ ਕਰਨ ਅਤੇ ਮੰਦਰ ਦੀ ਛੱਤ ਤੋਂ ਪੱਥਰ ਮਾਰਨ ਦੇ ਸਬੂਤ ਸਾਹਮਣੇ ਆਏ ਹਨ । ਬਾਹਰੋ ਕੋਈ ਵੀ ਸਿੱਖ ਸੰਗਠਨ ਦੇ ਆਗੂ ਮੰਦਰ ਵਿਚ ਦਾਖਲ ਨਹੀਂ ਹੋਏ ਜੋ ਕੁੱਟਮਾਰ ਹੋਈ ਹੈ ਉਹ ਆਪਸੀ ਮੰਦਰ ਪ੍ਰਬੰਧਕਾਂ ਅਤੇ ਬਾਦਲ ਦਲੀਆ ਦੀ ਹੀ ਹੋਈ ਨਜ਼ਰ ਆ ਰਹੀ ਹੈ । ਸੋ ਇਸ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆ ਅਤੇ ਖ਼ਾਲਸਾ ਰਾਜ ਨੂੰ ਪਿਆਰ ਕਰਨ ਵਾਲੀਆ ਸੰਗਤਾਂ ਤੇ ਇਕ ਤਰਫਾ ਕਾਰਵਾਈ ਕਰ ਰਹੀ ਹੈ ਜੋ ਬਰਦਾਸਤ ਤੋਂ ਬਾਹਰ ਹੈ ।
ਸ. ਬਰਜਿੰਦਰ ਸਿੰਘ ਪਰਵਾਨਾ ਅਤੇ ਗੁਰਸੇਵਕ ਸਿੰਘ ਭਾਣਾ ਦੇ ਉਤੇ ਮਾਸਟਰਮਾਈਡ ਦਾ ਇਲਜਾਮ ਲਗਾਇਆ ਜਾ ਰਿਹਾ ਹੈ । ਜਦੋਂ ਮੰਦਰ ਕਮੇਟੀ, ਸਿਵ ਸੈਨਾ+ਬਾਦਲ ਗੱਠਜੋੜ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਦੇ ਬਰਖਿਲਾਫ਼ ਮੰਦਭਾਗੀ ਸ਼ਬਦਵਾਲੀ ਕੀਤੀ ਸੀ, ਤਾਂ ਸਰਕਾਰ ਨੇ ਕਮੇਟੀ, ਸੈਨਾ ਅਤੇ ਦਲ ਦੇ ਬਰਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ? ਮੌਕੇ ਤੇ ਕਮੇਟੀ, ਸੈਨਾ ਅਤੇ ਦਲ ਦੇ ਹਮਲੇ ਨੂੰ ਕਿਉਂ ਨਹੀਂ ਕੰਟਰੋਲ ਕੀਤਾ ? ਮੁੱਖਧਾਰਾ ਨੂੰ ਖੁੱਲ੍ਹੀ ਛੁੱਟੀ ਦੇ ਕੇ ਮਾਸਟਰਮਾਈਡ ਘੱਟ ਗਿਣਤੀਆਂ ਨੂੰ ਬਣਾਕੇ ਬਿਲਕੁਲ 1984 ਦਾ ਦਿੱਲੀ, ਹੋਦਚਿੱਲੜ੍ਹ (ਹਰਿਆਣਾ) ਅਤੇ ਚਿੱਠੀ ਸਿੰਘ ਪੁਰਾ ਕਸ਼ਮੀਰ ਦਾ ਮਾਡਲ ਸਰਕਾਰ ਦੁਹਰਾਅ ਰਹੀ ਹੈ ।
ਇਸ ਕੇਸ ਦੀ ਪੈਰਵੀ ਲਈ ਸਮੂਹ ਗੁਰੂ ਗ੍ਰੰਥ ਸਾਹਿਬ ਅਤੇ ਇਨਸਾਫ਼ ਪਸ਼ੰਦ ਜਥੇਬੰਦੀਆਂ ਨੂੰ 4 ਮਈ 2022 ਨੂੰ ਦੀਵਾਨ ਟੋਡਰ ਮੱਲ੍ਹ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ 11 ਤੋਂ 1 ਵਜੇ ਵਿਚਾਰ-ਵਟਾਂਦਰੇ ਲਈ ਸੱਦਾ ਦਿੱਤਾ ਜਾਂਦਾ ਹੈ । ਜਿਸ ਵਿਚ ਆਪਣੀ ਕੌਮ ਲਈ ਇਨਸਾਫ਼ ਪ੍ਰਾਪਤੀ ਲਈ ਵਿਚਾਰ ਰੱਖੇ ਜਾਣਗੇ ।