ਮੋਦੀ ਦੀ ਮੁਤੱਸਵੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਯੂਨੈਸਕੋ ਦੇ ਹਵਾਲੇ ਕਰਨ ਦੀ ਸਾਜਿ਼ਸ, ਸਿੱਖ ਕੌਮ ਕਤਈ ਸਫ਼ਲ ਨਹੀਂ ਹੋਣ ਦੇਵੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ ( ) “ਜਦੋਂ ਸ੍ਰੀ ਮੋਦੀ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਦੇ ਅਹੁਦੇ ਉਤੇ ਬੈਠੇ ਹਨ, ਉਸ ਸਮੇਂ ਤੋਂ ਹੀ ਮੁਲਕੀ ਪੱਧਰ ਉਤੇ ਇਕ ਤਾਂ ਇੰਡੀਆਂ ਨੂੰ ਜ਼ਬਰੀ ‘ਹਿੰਦੂ ਰਾਸ਼ਟਰ’ ਬਣਾਉਣ ਦੇ ਮਨਸੂਬਿਆਂ ਉਤੇ ਅਮਲ ਹੁੰਦੇ ਆ ਰਹੇ ਹਨ, ਦੂਸਰਾ ਜੋ ਘੱਟ ਗਿਣਤੀ ਕੌਮਾਂ ਇੰਡੀਆਂ ਵਿਚ ਵੱਸਦੀਆਂ ਹਨ, ਉਨ੍ਹਾਂ ਦੀ ਆਪੋ-ਆਪਣੀ ਵੱਖਰੀ ਪਹਿਚਾਣ ਅਤੇ ਉਨ੍ਹਾਂ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਕੇ ਅਜਿਹੇ ਅਮਲ ਹੁੰਦੇ ਆ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਹਿੰਦੂ ਧਰਮ ਵਿਚ ਹੀ ਰਲਗਡ ਹੋ ਜਾਵੇ । ਇਸ ਮਕਸਦ ਦੀ ਪ੍ਰਾਪਤੀ ਲਈ ਇੰਡੀਅਨ ਵਿਧਾਨ ਦੀਆਂ ਮਹੱਤਵਪੂਰਨ ਮੱਦਾ ਅਤੇ ਧਰਾਵਾਂ ਨੂੰ ਵੀ ਬਦਲਣ ਉਤੇ ਅਮਲ ਹੁੰਦੇ ਆ ਰਹੇ ਹਨ । ਇਸੇ ਮੰਦਭਾਵਨਾ ਭਰੀ ਸੋਚ ਅਧੀਨ 2004 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਸਿੱਖ ਧਰਮ ਤੇ ਸਿੱਖ ਕੌਮ ਦਾ ਮਹਾਨ ਧੂਰਾ ਹੈ ਅਤੇ ਜੋ ਸਿੱਖ ਕੌਮ ਦੀ ਇਕ ਵੱਡਮੁੱਲੀ ਵਿਰਾਸਤ ਹੈ, ਉਸਨੂੰ ਯੂਨੈਸਕੋ ਦੇ ਅਧੀਨ ਕਰਨ ਲਈ ਅਮਲ ਹੋਇਆ ਸੀ । ਪਰ ਉਸ ਸਮੇਂ ਸੰਸਾਰ ਪੱਧਰ ਦੇ ਸਿੱਖਾਂ ਦੇ ਉੱਠੇ ਰੋਹ ਕਾਰਨ ਇਹ ਸਾਜਿ਼ਸਕਾਰ ਕਾਮਯਾਬ ਨਹੀਂ ਹੋ ਸਕੇ । ਹੁਣ ਫਿਰ ਮੋਦੀ ਹਕੂਮਤ ਦੇ ਸੀਨੀਅਰ ਆਈ.ਏ.ਐਸ ਅਫਸਰਾਂ ਵੱਲੋ ਯੂ.ਐਨ. ਦੀ ਸੰਸਥਾਂ ਯੂਨੈਸਕੋ ਨੂੰ ਪੱਤਰ ਲਿਖਿਆ ਗਿਆ ਹੈ, ਕਿ ਦਰਬਾਰ ਸਾਹਿਬ ਜੋ ਸਿੱਖ ਕੌਮ ਦੀ ਸੰਸਥਾਂ ਹੈ, ਉਸਨੂੰ ਕੌਮਾਂਤਰੀ ਕਾਨੂੰਨਾਂ ਰਾਹੀ ਯੂਨੈਸਕੋ ਦੇ ਅਧੀਨ ਲਿਆ ਜਾਵੇ । ਜੇਕਰ ਹੁਕਮਰਾਨ ਆਪਣੀ ਇਸ ਮੰਦਭਾਵਨਾ ਭਰੀ ਸਾਜਿਸ ਵਿਚ ਕਾਮਯਾਬ ਹੋ ਗਿਆ, ਤਾਂ ਸਾਡੇ ਵਿਰਸੇ-ਵਿਰਾਸਤ ਨਾਲ ਸੰਬੰਧਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਨਾਂ ਦੀ ਇਮਾਰਤੀ ਰੂਪ ਨੂੰ ਵਿਗਾੜਨ ਅਤੇ ਸਾਡੇ ਇਤਿਹਾਸਿਕ ਸੋਚ ਨੂੰ ਨੁਕਸਾਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮਰਹੂਮ ਇੰਦਰਾ ਗਾਂਧੀ ਨੇ ਵੀ ਇਸ ਮੰਦਭਾਵਨਾ ਭਰੀ ਸੋਚ ਨੂੰ ਮੁੱਖ ਰੱਖਕੇ ਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ । ਪਰ ਉਸਨੂੰ ਇਸ ਗੱਲ ਦੀ ਜਾਣਕਾਰੀ ਨਹੀ ਸੀ ਕਿ ਸਿੱਖ ਕੌਮ ‘ਜਬੈ ਬਾਣਿ ਲਾਗਿਓ ਤਬੈ ਰੋਸ ਜਾਗਿਓ’ ਦੇ ਮਹਾਵਾਂਕ ਅਨੁਸਾਰ ਸਿੱਖ ਕੌਮ ਅਜਿਹੇ ਵੱਡੇ ਇਮਤਿਹਾਨਾਂ ਵਿਚੋ ਪਹਿਲੇ ਨਾਲੋ ਵੀ ਵਧੇਰੇ ਪ੍ਰਪੱਕ ਹੋ ਕੇ ਨਿਕਲਦੀ ਹੈ ਅਤੇ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਨੂੰ ਆਪਣੀਆ ਇਤਿਹਾਸਿਕ ਰਵਾਇਤਾਂ, ਸੋਚ, ਇਮਾਰਤੀ ਰੂਪਰੇਖਾ ਨੂੰ ਬਦਲਣ ਦੀ ਇਜਾਜਤ ਨਹੀਂ ਦਿੰਦੀ । ਸਿੱਖ ਕੌਮ ਹੁਣ ਵੀ ਕਿਸੇ ਵੀ ਤਾਕਤ ਨੂੰ ਅਜਿਹੀ ਘਿਣੋਨੀ ਖੇਡ ਖੇਡਣ ਦੀ ਇਜਾਜਤ ਕਦੀ ਨਹੀ ਦੇਵੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਅਤੇ ਉਸ ਅਧੀਨ ਕੰਮ ਕਰ ਰਹੀ ਫਿਰਕੂ ਸੋਚ ਵਾਲੀ ਅਫ਼ਸਰਸਾਹੀ, ਫਿਰਕੂ ਸੰਗਠਨਾਂ ਦੀ ਸਾਂਝੀ ਸਾਜਿਸ ਰਾਹੀ ਖ਼ਾਲਸਾ ਪੰਥ ਦੇ ਧੂਰੇ ਤੇ ਮਹਾਨ ਸਤਿਕਾਰਯੋਗ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਯੂਨੈਸਕੋ ਦੇ ਹਵਾਲੇ ਕਰਨ ਦੀਆਂ ਫਿਰਕੂ ਸਾਜਿ਼ਸਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਸਖਤ ਨੋਟਿਸ ਲੈਦੇ ਹੋਏ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸ ਰਹੀ ਸਿੱਖ ਕੌਮ ਨੂੰ ਇਸ ਗੰਭੀਰ ਵਿਸ਼ੇ ਤੇ ਸੰਜ਼ੀਦਾ ਤੌਰ ਤੇ ਸੁਚੇਤ ਰਹਿਣ ਅਤੇ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਸਮੂਹਿਕ ਤੌਰ ਤੇ ਅਸਫਲ ਬਣਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਚੇਚੇ ਤੌਰ ਤੇ ਸਪੈਨਿਸ ਬੀਬੀ ‘ਮਾਰੀਆ ਰਸੀਆ’ ਜੋ ਸਿੱਖ ਕੌਮ ਦੇ ਮਹਾਨ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ ਅਤੇ ਜਿਨ੍ਹਾਂ ਨੂੰ ਯੂ.ਐਨ.ਓ. ਅਧੀਨ ਕੰਮ ਕਰ ਰਹੀ ਯੂਨੈਸਕੋ ਸੰਸਥਾਂ ਦੇ ਕਾਨੂੰਨੀ ਅਧਿਕਾਰ ਖੇਤਰ ਬਾਰੇ ਵੀ ਪੂਰੀ ਜਾਣਕਾਰੀ ਹੈ, ਵੱਲੋ ਇਸ ਵਿਸ਼ੇ ਤੇ ਸਿੱਖ ਕੌਮ ਨੂੰ ਹਰ ਪਲ ਖਬਰਦਾਰ ਰਹਿਣ ਅਤੇ ਸਿੱਖ ਕੌਮ ਦੇ ਇਸ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਿਕ ਮਹੱਤਵ ਨੂੰ ਹੁਕਮਰਾਨਾਂ ਦੀਆਂ ਖਤਮ ਕਰਨ ਦੀਆਂ ਸਾਜਿ਼ਸਾਂ ਉਤੇ ਜੋ ਚਿੰਤਾ ਪ੍ਰਗਟਾਈ ਹੈ ਅਤੇ ਸਿੱਖ ਕੌਮ ਨੂੰ ਸੁਚੇਤ ਕੀਤਾ ਹੈ, ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਜਿਥੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ, ਉਥੇ ਗਿਆਨੀ ਜਗਤਾਰ ਸਿੰਘ ਜਾਂਚਕ ਵੱਲੋ ਇਸ ਗੰਭੀਰ ਵਿਸ਼ੇ ਉਤੇ ਸੰਜ਼ੀਦਗੀ ਨਾਲ ਨਿਭਾਈ ਜਾ ਰਹੀ ਜਿ਼ੰਮੇਵਾਰੀ ਲਈ ਵੀ ਧੰਨਵਾਦ ਕੀਤਾ । ਸ. ਟਿਵਾਣਾ ਨੇ ਪੰਜਾਬ, ਇੰਡੀਆ ਅਤੇ ਸੰਸਾਰ ਪੱਧਰ ਤੇ ਵਿਚਰ ਰਹੇ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਲਿਆਕਤਮੰਦਾਂ, ਧਾਰਮਿਕ ਸਖਸ਼ੀਅਤਾਂ ਅਤੇ ਸਿਆਸੀ ਤੌਰ ਤੇ ਵਿਚਰ ਰਹੀ ਸਿੱਖ ਲੀਡਰਸਿ਼ਪ ਨੂੰ ਇਸ ਗੰਭੀਰ ਵਿਸ਼ੇ ਤੇ ਇਕੱਤਰ ਹੋ ਕੇ ਸ੍ਰੀ ਮੋਦੀ ਹਕੂਮਤ ਦੀ ਇਸ ਸਿੱਖ ਵਿਰੋਧੀ ਸਾਜਿ਼ਸ ਨੂੰ ਅਸਫਲ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੌਮਾਂਤਰੀ ਸੰਸਥਾਂ ਯੂ.ਐਨ. ਅਤੇ ਯੂਨੈਸਕੋ ਨੂੰ ਸਮੂਹਿਕ ਤੌਰ ਤੇ ਸੰਪਰਕ ਕਰਕੇ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਜਾਵੇ ਕਿ ਸਿੱਖ ਕੌਮ ਜੋ ਸਮੁੱਚੀ ਮਨੁੱਖਤਾ, ਇਨਸਾਨੀਅਤ ਦਾ ਬਿਨ੍ਹਾਂ ਕਿਸੇ ਭੇਦਭਾਵ ਤੋ ਬਿਹਤਰੀ ਲੋੜਦੀ ਹੈ, ਦੀਨ ਦੁੱਖੀਆਂ, ਲੋੜਵੰਦਾਂ ਦੇ ਹਰ ਦੁੱਖ ਵਿਚ ਸਰੀਕ ਹੋ ਕੇ ਸੇਵਾ ਕਰਨਾ ਫ਼ਖਰ ਸਮਝਦੀ ਹੈ, ਉਸ ਕੌਮ ਦੇ ਵੱਡਮੁੱਲੇ ਮਹਾਨ ਇਤਿਹਾਸਿਕ ਵਿਰਸੇ-ਵਿਰਾਸਤ ਨਾਲ ਸੰਬੰਧਤ ਸ੍ਰੀ ਦਰਬਾਰ ਸਾਹਿਬ, ਕੰਪਲੈਕਸ ਨੂੰ ਕਿਸੇ ਤਰ੍ਹਾਂ ਵੀ ਯੂਨੈਸਕੋ ਅਧੀਨ ਕਰਵਾਉਣ ਦੀ ਸ੍ਰੀ ਮੋਦੀ ਦੀ ਸਾਜਿਸ ਦਾ ਹਿੱਸਾ ਨਾ ਬਣਨ ਅਤੇ ਨਾ ਹੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚਾਉਣ । ਬਲਕਿ ਸ੍ਰੀ ਮੋਦੀ ਦੀ ਸਿੱਖ ਵਿਰੋਧੀ ਸਾਜਿਸ ਦੀ ਮੰਦਭਾਵਨਾ ਨੂੰ ਸਮਝਦੇ ਹੋਏ ਇਨ੍ਹਾਂ ਫਿਰਕੂਆਂ ਨੂੰ ਅਜਿਹੇ ਮਨੁੱਖਤਾ ਵਿਰੋਧੀ ਕੀਤੀਆ ਜਾ ਰਹੀਆ ਕਾਰਵਾਈਆ ਲਈ ਕੌਮਾਂਤਰੀ ਪੱਧਰ ਤੇ ਲਾਹਨਤਾ ਪਾਉਦੇ ਹੋਏ ਸਿੱਖ ਕੌਮ ਦੇ ਖੋਹੇ ਗਏ ਵਿਧਾਨਿਕ, ਸਮਾਜਿਕ ਅਤੇ ਭੂਗੋਲਿਕ ਹੱਕ ਤੁਰੰਤ ਦੇਣ ਲਈ ਅਵਾਜ ਉਠਾਉਣ ।

Leave a Reply

Your email address will not be published. Required fields are marked *