ਪੰਜਾਬ ਸਰਕਾਰ ਵੱਲੋਂ 18 ਮੰਤਰਾਲਿਆ ਵਿਚ ਦਿੱਲੀ ਨਾਲ ਸਾਂਝੀਆ ਯੋਜਨਾਵਾਂ ਬਣਾਉਣ ਦੇ ਅਮਲ, ਅਸਲੀਅਤ ਵਿਚ ਕੇਜਰੀਵਾਲ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨ ਵਾਲੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ) “ਜੋ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਦੇ 18 ਵਿਭਾਗਾਂ ਦੇ ਕੰਮਕਾਜ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਲ ਰਲਕੇ ਕੰਮ ਕਰਨ ਦਾ ਸਮਝੋਤਾ ਕੀਤਾ ਹੈ, ਇਹ ਅਸਲੀਅਤ ਵਿਚ ਪ੍ਰਗਤੀ ਅਤੇ ਸੁਧਾਰ ਦੇ ਲੁਭਾਣੇ ਨਾਮ ਹੇਠ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਹੋਏ ਪੰਜਾਬ ਸਰਕਾਰ ਦੀ ਵਾਂਗਡੋਰ ਸ੍ਰੀ ਕੇਜਰੀਵਾਲ ਵਰਗੇ ਬੀਜੇਪੀ ਦੀ ਬੀ-ਟੀਮ ਦੇ ਹਵਾਲੇ ਕਰਨ ਅਤੇ ਉਸਦੀ ਗੁਲਾਮੀਅਤ ਨੂੰ ਪ੍ਰਵਾਨ ਕਰਨ ਵਾਲੇ ਅਤਿ ਦੁੱਖਦਾਇਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਮਲ ਹਨ । ਦੂਸਰਾ ਇਹ ਸਮਝੋਤਾ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਕਿਉਂ ਕਰਨਾ ਪਿਆ ਇਸਦਾ ਵੱਡਾ ਮੁੱਖ ਕਾਰਨ ਇਹ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਸਦੇ ਵਜ਼ੀਰ ਤੇ ਵਿਧਾਨਕਾਰ ਨਿਜਾਮੀ ਪ੍ਰਬੰਧ ਨੂੰ ਚਲਾਉਣ ਦੇ ਤੁਜਰਬੇ ਦੀ ਮੁੱਢਲੀ ਜਾਣਕਾਰੀ ਵੀ ਨਾ ਹੋਣਾ ਹੈ । ਅਜਿਹਾ ਕਰਕੇ ਇਕ ਤਾਂ ਸ. ਭਗਵੰਤ ਸਿੰਘ ਮਾਨ ਸਰਕਾਰ ਦੇ ਵਜ਼ੀਰਾਂ ਅਤੇ ਉਨ੍ਹਾਂ ਦੇ ਗੈਰ-ਤੁਜਰਬੇਕਾਰ ਵਿਧਾਨਕਾਰਾਂ ਦੀ ਕਾਰਗੁਜਾਰੀ ਉਤੇ ਪਰਦਾ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਗਈ ਹੈ । ਦੂਸਰਾ ਆਪਣੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ, ਜਿਸਦਾ ਮਕਸਦ ਬੀਜੇਪੀ-ਆਰ.ਐਸ.ਐਸ. ਦੇ ਆਦੇਸ਼ਾਂ ਉਤੇ ਇੰਡੀਆ ਵਿਚ ਹਿੰਦੂਤਵ ਰਾਜ ਨੂੰ ਬਲ ਦੇਣ ਅਤੇ ਸਮੁੱਚੀਆਂ ਘੱਟ ਗਿਣਤੀਆਂ ਦੇ ਹੱਕ-ਹਕੂਕਾ ਨੂੰ ਕੁੱਚਲਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ ਹੈ, ਉਸਨੂੰ ਖੁਸ਼ ਕਰਨ ਵਾਲੀ ਕਾਰਵਾਈ ਹੈ । ਅਜਿਹੀ ਦਿਸ਼ਾਹੀਣ ਕਾਰਵਾਈ ਕਰਨ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਇਥੋ ਦੀ ਕਾਨੂੰਨੀ ਵਿਵਸਥਾਂ ਅਤੇ ਲੋਕਾਂ ਦੇ ਮਸਲਿਆ ਦੇ ਬਿਨ੍ਹਾਂ ਤੇ ਆਪਣੇ-ਆਪ ਨੂੰ ਦਿੱਲੀ ਦੇ ਹਵਾਲੇ ਕਰਕੇ ਇਥੋ ਦੀ ਸਥਿਤੀ ਨੂੰ ਅਤਿ ਵਿਸਫੋਟਕ ਬਣਾ ਦੇਵੇਗੀ । ਜਿਸ ਤੋ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੀ ਅਣਖ਼-ਗੈਰਤ ਨੂੰ ਪਿਆਰ ਕਰਨ ਵਾਲਿਆ ਨੂੰ ਹਰ ਪੱਖੋ ਸੁਚੇਤ ਰਹਿਣ ਦੀ ਸਖਤ ਲੋੜ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਦਿੱਲੀ ਦੀ ਸ੍ਰੀ ਕੇਜਰੀਵਾਲ ਸਰਕਾਰ ਨਾਲ ਪੰਜਾਬ ਦੇ 18 ਵਿਭਾਗਾਂ ਦੀ ਸਾਂਝੇ ਤੌਰ ਤੇ ਬਣਾਈ ਗਈ ਨੀਤੀ ਨੂੰ ਪੰਜਾਬ ਵਿਰੋਧੀ ਅਤੇ ਪੰਜਾਬੀਆਂ ਦੀ ਅਣਖ਼ ਨੂੰ ਦਿੱਲੀ ਵਾਲਿਆ ਦੇ ਰਹਿਮੋ-ਕਰਮ ਉਤੇ ਛੱਡਣ ਦੇ ਕੀਤੇ ਅਮਲਾਂ ਨੂੰ ਅਤਿ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਬਹੁਗਿਣਤੀ ਵੋਟਰਾਂ ਨੇ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਬਣੀ ਆਮ ਆਦਮੀ ਪਾਰਟੀ ਦੇ ਗੈਰ-ਤੁਜਰਬੇਕਾਰ, ਦਿਸ਼ਾਹੀਣ ਆਗੂਆਂ ਨੂੰ ਵੋਟਾਂ ਪਾ ਕੇ ਮਹਿਸੂਸ ਕਰ ਲਿਆ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੱਡਾ ਫਤਵਾ ਦੇ ਕੇ ਅਸੀ ਵੱਡੀ ਗੁਸਤਾਖੀ ਕਰ ਲਈ ਹੈ । ਕਿਉਂਕਿ ਇਨ੍ਹਾਂ ਦੀ ਟੀਮ ਵੱਲੋਂ ਬੁਖਲਾਹਟ ਵਿਚ ਆ ਕੇ ਦਿਸ਼ਾਹੀਣ ਬਣਾਈਆ ਨੀਤੀਆਂ ਦੀ ਬਦੌਲਤ ਅੱਜ ਜਿ਼ੰਮੀਦਾਰ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਜਰਨਲ ਵਰਗ, ਓ.ਬੀ.ਸੀ, ਐਸ.ਸੀ, ਅਤੇ ਘੱਟ ਗਿਣਤੀ ਕੌਮਾਂ ਬਹੁਤ ਖਫਾ ਹਨ । ਦੂਸਰਾ ਜਦੋਂ ਕਿਸੇ ਯੋਜਨਾ ਨੂੰ ਲਾਗੂ ਕਰਨ ਦੇ ਐਲਾਨ ਹੁੰਦੇ ਹਨ, ਤਾਂ ਜਨਤਾ ਦੇ ਵੱਡੇ ਵਿਰੋਧ ਦੀ ਬਦੌਲਤ ਸਰਕਾਰ ਤੁਰੰਤ ਯੂਟਰਨ ਲੈ ਲੈਦੀ ਹੈ । ਜਦੋ ਫਿਰ ਦੂਸਰੇ ਵਰਗ ਵੱਲੋ ਵਿਰੋਧ ਹੁੰਦਾ ਹੈ, ਫਿਰ ਤੀਸਰੇ ਦਿਨ ਸਰਕਾਰ ਦਾ ਹੋਰ ਬਿਆਨ ਆ ਜਾਂਦਾ ਹੈ । ਅਜਿਹੀਆ ਕਾਰਵਾਈਆ ਮੁੱਖ ਮੰਤਰੀ, ਵਜ਼ੀਰਾਂ ਦੇ ਤੁਜਰਬੇ ਦੀ ਘਾਟ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦੀਆ ਹਨ । ਨਿਸ਼ਾਨੇ ਪ੍ਰਤੀ ਦ੍ਰਿੜਤਾਂ ਤੇ ਸੰਜ਼ੀਦਗੀ ਤੋ ਬਿਨ੍ਹਾਂ ਕੋਈ ਵੀ ਸਰਕਾਰ ਨਾ ਤਾਂ ਜਨਤਾ ਪੱਖੀ ਯੋਜਨਾ ਬਣਾ ਸਕਦੀ ਹੈ ਨਾ ਹੀ ਆਪਣੀਆ ਨੀਤੀਆ ਨੂੰ ਲਾਗੂ ਕਰਨ ਲਈ ਸਮਰੱਥਾਂ ਸ਼ਕਤੀ ਰੱਖ ਸਕਦੀ ਹੈ । ਇਸ ਲਈ ਜੋ ਪੰਜਾਬੀਆਂ ਅਤੇ ਸਿੱਖ ਕੌਮ ਨੇ ਪੰਜਾਬ ਵਿਚ ‘ਬਦਲ’ ਲਿਆਉਣ ਦੀ ਸੋਚ ਨੂੰ ਲੈਕੇ ਜ਼ਜਬਾਤੀ ਵਹਿਣ ਵਿਚ ਵਹਿੰਦੇ ਹੋਏ ਦਿੱਲੀ ਵਾਲਿਆ ਅਤੇ ਦਿੱਲੀ ਦੇ ਹੱਥਠੋਕਿਆ ਨੂੰ ਵੋਟਾਂ ਪਾ ਕੇ ਫਤਵਾ ਦਿੱਤਾ ਹੈ, ਉਸ ਤੋ ਅੱਜ ਪਛਤਾ ਰਹੇ ਹਨ । ਆਉਣ ਵਾਲੇ ਸਮੇ ਵਿਚ ਪੰਜਾਬ ਦੀ ਮੌਜੂਦਾ ਦਿੱਲੀ ਅੱਗੇ ਆਤਮ ਸਮਰਪਨ ਕਰਨ ਵਾਲੀ ਸਰਕਾਰ ਦੀਆਂ ਕਾਰਵਾਈਆ ਦੀ ਬਦੌਲਤ ਪੰਜਾਬ ਦੇ ਹਾਲਾਤ ਚੰਗੇਰੇ ਬਣਨ ਦੀ ਬਜਾਇ ਹੋਰ ਵਧੇਰੇ ਬਦਤਰ ਬਣ ਜਾਣਗੇ । ਜਿਸ ਤੋਂ ਹੋਰ ਵੱਡੇ ਖ਼ਤਰੇ ਉਤਪੰਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ, ਫਿਜਾਂ ਅਤੇ ਅਣਖ਼ੀ ਕਦਰਾਂ-ਕੀਮਤਾਂ ਦੀ ਭੰਡਾਰ ਹੈ । ਲੇਕਿਨ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਆਮ ਆਦਮੀ ਪਾਰਟੀ ਦੇ ਮੁੱਖੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਅੱਗੇ ਸਿਆਸੀ ਤੌਰ ਤੇ ਆਤਮ ਸਮਰਪਨ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ ਹੈ ਜਿਸਦੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਲਾਹੇਵੰਦ ਸਾਬਤ ਨਹੀ ਹੋ ਸਕਣਗੇ । ਕਿਉਂਕਿ ਪੰਜਾਬੀਆਂ ਅਤੇ ਸਿੱਖ ਕੌਮ ਨੇ ਕਿਸੇ ਦੀ ਗੁਲਾਮੀਅਤ ਨੂੰ ਪ੍ਰਵਾਨ ਹੀ ਨਹੀ ਕੀਤਾ । ਜਦੋਕਿ ਪੰਜਾਬ ਦੀ ਮਾਨ ਸਰਕਾਰ ਖੁਦ ਗੁਲਾਮ ਬਣ ਚੁੱਕੀ ਹੈ ਜੋ ਅਤਿ ਅਫਸੋਸਨਾਕ ਅਤੇ ਪੰਜਾਬ ਦੀ ਆਬੋਹਵਾ, ਸੋਚ ਅਤੇ ਅਣਖ਼ ਦੇ ਵਿਰੁੱਧ ਹੈ ।

Leave a Reply

Your email address will not be published. Required fields are marked *