ਜਦੋਂ ਕੋਈ ਬਾਹਰੀ ਸ਼ਖਸੀਅਤ ਇੰਡੀਆ ਦੇ ਦੌਰੇ ਤੇ ਆਉਂਦੀ ਹੈ ਉਸ ਸਮੇਂ ਹੀ ਘੱਟ ਗਿਣਤੀ ਕੌਮ ਉੱਤੇ ਹਮਲੇ ਹੁੰਦੇ ਹਨ, ਕਿਉਂ ? ਮਾਨ

ਜਦੋਂ ਵੀ ਹਿੰਦੂਤਵ ਫਿਰਕੂ ਸੰਗਠਨਾਂ ਨੂੰ ਮੌਕਾ ਮਿਲਦਾ ਹੈ ਉਹ ਕੋਈ ਬਹਾਨਾ ਬਣਾ ਕੇ ਘੱਟ ਗਿਣਤੀ ਮੁਸਲਿਮ ਕੌਮ ਦੀਆਂ ਰਿਹਾਇਸ਼ੀ ਘਰਾਂ, ਕਾਰੋਬਾਰ ਉਤੇ ਹਮਲੇ ਕਰ ਦਿੰਦੇ ਹਨ, ਹੁਣ ਜਦੋਂ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਬੋਰੀਸ ਜੌਨਸਨ ਇੰਡੀਆ ਦੇ ਦੌਰੇ ਉੱਤੇ ਆਏ ਤਾਂ, ਹਿੰਦੂਤਵ ਸੰਗਠਨਾਂ ਨੇ ਸਰਕਾਰ ਦੀ ਸ਼ੈਅ ਉੱਤੇ ਜਹਾਂਗੀਰਪੂਰੀ ਦਿੱਲੀ ਵਿਖੇ ਮੁਸਲਿਮ ਕੌਮ ਦੇ ਘਰਾਂ ਅਤੇ ਕਾਰੋਬਾਰਾਂ ਉੱਤੇ ਬੁਲਡੋਜ਼ਰ ਚਲਾ ਕੇ ਤਬਾਹ ਕਰ ਦਿੱਤੇ ਜਦੋਂ ਕਿ ਤਨਸ਼ਹੀ ਮਨੁੱਖਤਾ ਵਿਰੋਧੀ ਗੈਰ ਇਨਸਾਨੀਅਤ ਅਮਲ ਹੋਏ ਹਨ।

ਇਸੇ ਤਰ੍ਹਾਂ ਬੀਤੇ ਸਮੇਂ ਵਿੱਚ ਬਰਮਾ ਤੋਂ ਆਏ ਰਹਾਂਗੀਆਂ ਉਤੇ ਵੀ ਅਣਮਨੁਖੀ ਜਬਰ ਜ਼ੁਲਮ ਢਾਹਿਆ ਗਿਆ। ਜਦੋਂ ਸ੍ਰੀ ਟਰੰਪ ਇੰਡੀਆ ਆਏ ਸਨ ਤਾਂ ਉਸ ਸਮੇਂ ਵੀ ਮੁਸਲਿਮ ਕੌਮ ਉਤੇ ਤਸ਼ੱਦਦ ਢਾਹਿਆ ਗਿਆ ਜਦੋਂ 2000 ਵਿੱਚ ਅਮਰੀਕਾ ਦੇ ਸਦਰ ਮਿਸਟਰ ਬਿੱਲ ਕਲਿੰਟਨ ਇੰਡੀਆ ਆਏ ਸਨ ਉਸ ਸਮੇਂ ਚਿੱਠੀ ਸਿੰਘ ਪੁਰਾ (ਜੰਮੂ ਕਸ਼ਮੀਰ) ਵਿਖੇ ਇੰਡੀਆ ਫੌਜ ਵੱਲੋਂ 35 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਇਕ ਲਾਈਨ ਵਿੱਚ ਖੜਾ ਕਰਕੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਹੁਕਮਰਾਨ ਅਤੇ ਫਿਰਕੂ ਸੰਗਠਨ ਅਜਿਹਾ ਕਰਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਮੁਸਲਿਮ ਕੌਮ ਅਤੇ ਘੱਟ ਗਿਣਤੀ ਕੌਮਾਂ ਇੱਥੋ ਦੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਉੱਤੇ ਤਸ਼ੱਦਦ ਕਰਨ ਦੀ ਅੰਨ ਅਲਾਨੀ ਪਰਵਾਨਗੀ ਲੈ ਲੈਂਦੇ ਹਨ। ਜੋ ਕਿ ਇਹਨਾਂ ਦੀ ਘੱਟ ਗਿਣਤੀਆਂ ਉਤੇ ਦਹਿਸ਼ਤ ਪਾਉਣ ਦੀ ਸਾਜ਼ਿਸ਼ ਦੀ ਕੜੀ ਦਾ ਹਿੱਸਾ ਹੈ, ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਹਕੂਮਤੀ ਸਰਪ੍ਰਸਤੀ ਹਾਸਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁਸਲਿਮ ਕੌਮ ਅਤੇ ਹੋਰ ਘੱਟ ਗਿਣਤੀ ਵਿਰੋਧੀ ਮਾਹੌਲ ਇਸਰਣ ਲਈ ਹੁਕਮਰਾਨ ਖ਼ੁਦ ਜ਼ਿੰਮੇਵਾਰ ਹਨ। ਜਿਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਆਜ਼ਾਦ ਆਲਾ ਢੰਗ ਨਾਲ ਪੜਤਾਲ ਹੋਣੀ ਚਾਹੀਦੀ ਹੈ, ਜੋ ਵੀ ਸੱਚ ਹੈ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਤਾਂ ਕੀ ਇਸ ਤਰ੍ਹਾਂ ਹੁਕਮਰਾਨ ਅਤੇ ਫਿਰਕੂ ਲੋਕ ਸਾਜ਼ਿਸ਼ੀ ਢੰਗ ਨਾਲ ਇੰਡੀਆ ਵਿੱਚ ਮੁਸਲਮਾਨ ਜਾਂ ਹੋਰ ਘੱਟ ਗਿਣਤੀ ਕੌਮਾਂ ਉੱਤੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਬਦਨਾਮ ਕਰਕੇ ਜਬਰ ਜ਼ੁਲਮ ਕਰਨ ਵਿਚ ਕਾਮਯਾਬ ਨਾ ਹੋ ਸਕਣ।

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਬੀਤੇ ਦਿਨੀ ਸ਼੍ਰੀ ਬੋਰਿਸ ਜੌਨਸਨ ਦੇ ਆਗਮਨ ਤੇ ਦਿੱਲੀ ਵਿੱਖੇ ਮੁਸਲਿਮ ਕੌਮ ਉੱਤੇ ਢਾਹੇ ਗਏ ਜਬਰ ਦੀ ਨਿਖੇਧੀ ਕਰਦੇ ਹੋਏ ਅਤੇ ਇਸਦੀ ਨਿਰਪਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ!

Leave a Reply

Your email address will not be published. Required fields are marked *