ਬਾਦਲ ਪਰਿਵਾਰ ਜਿਸ ਦੀ ਬੀ ਜੇ ਪੀ ਆਰ ਐਸ ਐਸ ਨਾਲ ਡੂੰਘੀ ਸਾਂਝ ਹੈ, ਉਹ ਇਸ ਪ੍ਰਵਾਰ ਦੇ ਕਿਸੇ ਵੀ ਗੱਲ ਨੂੰ ਨਹੀਂ ਮੰਨਦੇ ।ਫਿਰ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ : ਮਾਨ

ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਬੀ ਜੇ ਪੀ ਆਰ ਐਸ ਐਸ ਨਾਲ ਚੰਗੀ ਸਵਾਰਥੀ ਸਾਂਝ ਰਹੀ ਹੈ। ਪਰ ਬਾਦਲ ਪਰਿਵਾਰ ਸੈਂਟਰ ਦੀ ਹਕੂਮਤ ਤੋਂ ਜਦੋਂ ਵੀ ਕੋਈ ਪੰਜਾਬ ਸੂਬੇ ਪੰਜਾਬੀਆਂ ਪ੍ਰਤੀ ਕੋਈ ਮੰਗ ਰੱਖਦੀ ਹੈ ਤਾਂ ਉਹ ਕੋਈ ਵੀ ਫੈਸਲਾ ਨਹੀਂ ਕਰ ਸਕੀ। ਇਹ ਫੈਸਲਾ ਪੰਜਾਬ ਦੇ ਪਾਣੀਆਂ ਦਾ ਹੋਵੇ, ਹੈਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਹੋਵੇ , ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦਾ ਹੋਵੇ, ਆਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ ਦਾ ਹੋਵੇ ਜਾਂ ਫ਼ੌਜ ਵਿਚ ਸਿੱਖ ਕੌਮ ਦੀ 33% ਭਰਤੀ ਕਰਨ ਦੀ ਹੋਵੇ, ਸਬ ਸਮੇ ਉੱਤੇ ਸੈਂਟਰ ਦੇ ਹੁਕਮਰਾਨ ਬਾਦਲ ਪਰਿਵਾਰ ਨੂੰ ਟਿੱਚ ਕਰਦੇ ਰਹੇ ਹਨ। ਹੁਣ ਵੀ ਲੰਬੇ ਸਮੇਂ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸੈਂਟਰ ਅੱਗੇ ਦੁਹਾਈ ਪਾਉਂਦੇ ਆ ਰਹੇ ਹਨ, ਪਰ ਸੈਂਟਰ ਦੀ ਬੀਜੇਪੀ ਸਰਕਾਰ ਇਨ੍ਹਾਂ ਦੀ ਕੋਈ ਗੱਲ ਨਹੀ ਮੰਨਦੀ । ਫਿਰ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ?

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਦਲ ਪਰਿਵਾਰ ਦੀ ਬੀਜੇਪੀ ਨਾਲ ਸਾਂਝ ਉਤੇ ਤਿੱਖਾ ਪ੍ਰਤੀਕਰਮ ਜਾਹਿਰ ਕਰਦੇ ਹੋਏ ਅਤੇ ਇਸ ਪਰਵਾਰ ਵੱਲੋਂ ਬੀ ਜੇ ਪੀ ਆਰ ਐਸ ਐਸ ਦੇ ਹੱਥ-ਠੋਕੇ ਬਣ ਕੇ ਵਿਚਰਨ ਦੀਆਂ ਕਾਰਵਾਈਆਂ ਉਤੇ ਡੂੰਘਾ ਅਫਸੋਸ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਹੁਕਮਾਂ ਨੂੰ ਖੁਸ਼ ਕਰਨ ਲਈ ਬਾਦਲ ਪਰਿਵਾਰ ਕਦੇ ਹਵਨ ਕਰਦੇ ਹਨ,ਅਤੇ ਕਦੇ ਮੱਥੇ ਉਤੇ ਤਿਲਕ ਲਗਾਉਂਦੇ ਹਨ। ਕਦੇ ਸ਼ਿਵਲਿੰਗ ਪੂਜਾ ਕਰਦੇ ਹਨ । ਅਤੇ ਕਦੇ ਹਥਾ ਵਿੱਚ ਖਬਨੀਆ ਬੰਨਦੇ ਹੋਏ ਸਿੱਖੀ ਮਰਿਆਦਾ ਦਾ ਘਾਣ ਕਰਦੇ ਹਨ। ਇਹਨਾਂ ਉਤੇ ਇਹ ਕਹਾਵਤ ਸਹੀ ਢੁੱਕਦੀ ਹੈ ” ਕੇ ਨਾ ਖੁਦਾਹੀ ਮਿਲਾ ਨਾ ਵਿਸਾਲੇ ਸਨਮ ” ਜਦੋ ਇਹਨਾ ਦੀ ਸੈਂਟਰ ਵਾਲੇ ਸੁਣਦੇ ਹੀ ਨੀ ਅਤੇ ਸਿੱਖ ਕੌਮ ਦੇ ਮਸਲੇ ਹਲ ਹੀ ਨਹੀਂ ਹੁੰਦੇ , ਸਿੱਖ ਸੋਚ ਅਤੇ ਮਰਿਆਦਾ ਦਾ ਘਾਣ ਕਿਉਂ ਕੀਤਾ ਜਾ ਰਿਹਾ ਹੈ।

ਓਹਨਾ ਕਿਹਾ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਅਪਮਾਨਿਤ ਮੁੱਦੇ ਉਤੇ ਬਹਿਬਲ ਕਲਾਂ , ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰੇ ਅਤੇ ਬਰਗਾੜੀ ਵਿਖੇ ਹੋਈ ਘਟਨਾ ਦੇ ਦੋਸ਼ੀਆਂ ਨੂੰ ਸੁਮੇਧ ਸੈਣੀ , ਰਾਮ ਰਹੀਮ , ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਅਮਲਾ ਵਿਚ ਜਾਣ-ਬੁੱਝ ਕੇ ਰੁਕਾਵਟ ਕਿਉਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਇਹ ਸਿੱਖ ਕੌਮ ਦੇ ਕਾਤਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਦੇ ਦੋਸ਼ੀ ਹਨ।

Leave a Reply

Your email address will not be published. Required fields are marked *