ਗੁਰਬਾਣੀ ਦਾ ਪ੍ਰਸਾਰਨ ਨਾ ਤਾਂ ਸਰਕਾਰੀ ਚੈਨਲ ਵੱਲੋਂ ਅਤੇ ਨਾ ਹੀ ਕਿਸੇ ਨਿੱਜੀ ਚੈਨਲ ਵੱਲੋਂ ਹੋਵੇ, ਬਲਕਿ ਐਸ.ਜੀ.ਪੀ.ਸੀ. ਤੁਰੰਤ ਆਪਣਾ ਚੈਨਲ ਸੁਰੂ ਕਰੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਵੱਡੀਆ ਕੁਰਬਾਨੀਆ ਉਪਰੰਤ ਸਿੱਖ ਕੌਮ ਦੀ ਹੋਦ ਵਿਚ ਆਈ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਿਸੇ ਵੀ ਹਕੂਮਤ ਜਾਂ ਹੁਕਮਰਾਨ ਦੀ ਦਖਲਅੰਦਾਜੀ ਬਿਲਕੁਲ ਨਹੀਂ ਹੋਣੀ ਚਾਹੀਦੀ । ਕਿਉਂਕਿ ਸਿੱਖ ਪਾਰਲੀਮੈਟ ਕੇਵਲ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਚਲਾਉਣ ਲਈ, ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅਤੇ ਸਿੱਖ ਕੌਮ ਨੂੰ ਦਰਪੇਸ਼ ਆਉਣ ਵਾਲੇ ਮਸਲਿਆ ਦੇ ਸਹੀ ਦਿਸ਼ਾ ਵੱਲ ਹੱਲ ਕਰਨ ਲਈ ਬਣੀ ਹੈ। ਜੇਕਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋ ਗੁਰਬਾਣੀ ਦੇ ਪ੍ਰਸਾਰਨ ਅਤੇ ਪ੍ਰਚਾਰ ਵਿਚ ਕਿਸੇ ਸਰਕਾਰ, ਹੁਕਮਰਾਨ ਜਾਂ ਨਿੱਜੀ ਚੈਨਲ ਦੀ ਦਖਲਅੰਦਾਜੀ ਹੋਵੇਗੀ, ਤਾਂ ਉਹ ਕਿਸੇ ਸਮੇ ਵੀ ਮੰਦਭਾਵਨਾ ਅਧੀਨ ਖਾਲਸਾ ਪੰਥ ਦੀ ਸਰਬੱਤ ਦੇ ਭਲੇ ਦੀ ਸੋਚ ਅਤੇ ਅਮਲਾਂ ਤੋ ਚਿੜਕੇ ਜਾਂ ਖ਼ਾਲਸਾ ਪੰਥ ਵੱਲੋ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਅਤੇ ਲੋੜਵੰਦਾਂ, ਮਜਲੂਮਾਂ ਦੀ ਮਦਦ ਕਰਨ ਦੇ ਮਕਸਦਾਂ ਦੀ ਹਰਮਨ ਪਿਆਰਤਾ ਵੱਧਣ ਉਤੇ ਕਿਸੇ ਵੀ ਸਾਜਿਸ ਦਾ ਸਿ਼ਕਾਰ ਕਰਕੇ ਮਨੁੱਖਤਾ ਪੱਖੀ ਗੁਰਬਾਣੀ ਅਤੇ ਧਾਰਮਿਕ ਉਦਮਾਂ ਉਤੇ ਜ਼ਬਰੀ ਰੋਕ ਲਗਾ ਸਕਦੇ ਹਨ । ਸਾਡੇ ਮਨੁੱਖਤਾ ਪੱਖੀ ਸੰਦੇਸ਼ ਨੂੰ ਕੌਮਾਂਤਰੀ ਪੱਧਰ ਤੇ ਫੈਲਣ ਵਿਚ ਰੁਕਾਵਟ ਪੈਦਾ ਕਰ ਸਕਦੇ ਹਨ । ਇਸ ਲਈ ਇਹ ਜਰੂਰੀ ਹੈ ਕਿ ਐਸ.ਜੀ.ਪੀ.ਸੀ. ਆਪਣੇ ਸਾਧਨਾਂ ਰਾਹੀ, ਆਪਣੀ ਹੀ ਪ੍ਰਬੰਧ ਹੇਠ ਆਪਣਾ ਚੈਨਲ ਤੁਰੰਤ ਸੁਰੂ ਕਰਕੇ ਆਪਣੀ ਮਨੁੱਖਤਾ ਪੱਖੀ ਕੌਮੀ ਜਿ਼ੰਮੇਵਾਰੀ ਨੂੰ ਪੂਰਨ ਕਰੇ । ਜੋ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋ ਐਸ.ਜੀ.ਪੀ.ਸੀ. ਨੂੰ ਤੁਰੰਤ ਆਪਣਾ ਵੈਬਚੈਨਲ ਸੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ ਇਹ ਬਿਲਕੁਲ ਦਰੁਸਤ ਤੇ ਕੌਮ ਪੱਖੀ ਫੈਸਲਾ ਹੈ । ਇਸ ਉਤੇ ਐਸ.ਜੀ.ਪੀ.ਸੀ ਨੂੰ ਫੌਰੀ ਅਮਲ ਸੁਰੂ ਕਰ ਦੇਣਾ ਚਾਹੀਦਾ ਹੈ । ਤਾਂ ਕਿ ਸਿੱਖ ਕੌਮ ਦੀ ਅਣਖੀਲੀ ਅਤੇ ਵੱਖਰੀ ਬਣੀ ਕੌਮਾਂਤਰੀ ਪਹਿਚਾਣ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਗੁਰੂਆਂ ਦੀ ਬਾਣੀ ਦਾ ਵੀ ਨਿਰੰਤਰ ਕੌਮਾਂਤਰੀ ਪੱਧਰ ਉਤੇ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਹੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਿਸੇ ਵੀ ਹਕੂਮਤੀ ਜਾਂ ਨਿੱਜੀ ਦਖਲ ਨੂੰ ਪੂਰਨ ਤੌਰ ਤੇ ਅਪ੍ਰਵਾਨ ਕਰਨ ਅਤੇ ਐਸ.ਜੀ.ਪੀ.ਸੀ ਨੂੰ ਆਪਣਾ ਚੈਨਲ ਤੁਰੰਤ ਸੁਰੂ ਕਰਨ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਐਸ.ਜੀ.ਪੀ.ਸੀ. ਨੇ ਅਜੇ ਤੱਕ ਬੀਬੀਆਂ ਨਾਲ ਅਪਮਾਨਜਨਕ ਵਿਵਹਾਰ ਕਰਨ ਵਾਲੇ ਪੀਟੀਸੀ ਚੈਨਲ ਤੋ ਆਪਣਾ ਨਾਤਾ ਨਹੀ ਤੋੜਿਆ, ਇਹ ਵੱਡੇ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਜਿਸ ਐਸ.ਜੀ.ਪੀ.ਸੀ. ਨੇ ਪੰਜਾਬ ਜਾਂ ਇੰਡੀਆ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਗੁਰਬਾਣੀ ਤੇ ਅਧਾਰਿਤ ਮਨੁੱਖਤਾ ਪੱਖੀ ਸੰਦੇਸ਼ ਦੇਣ ਦੀ ਜਿ਼ੰਮੇਵਾਰੀ ਨਿਭਾਉਣ ਦੀ ਹੈ, ਉਹ ਐਸ.ਜੀ.ਪੀ.ਸੀ. ਇਕ ਬਦਨਾਮ ਤੇ ਵਪਾਰਿਕ ਸੋਚ ਵਾਲੇ ਪੀਟੀਸੀ ਟੀਵੀ ਚੈਨਲ ਦਾ ਮੁਕੰਮਲ ਰੂਪ ਵਿਚ ਨਾਤਾ ਕਿਉਂ ਨਹੀ ਤੋੜ ਰਹੀ ? ਉਨ੍ਹਾਂ ਕਿਹਾ ਕਿ ਇਸ ਚੈਨਲ ਦੇ ਮੈਨੇਜਿਗ ਡਾਈਰੈਕਟਰ ਸ੍ਰੀ ਨਰਾਇਨਣ ਅਤੇ ਬੀਬੀਆ ਦੇ ਸੈਕਸ ਰੈਕਟ ਵਿਚ ਸਾਮਿਲ ਹੋਰਨਾਂ ਦੀ ਹੋਈ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਜੋ ਲੋਕ ਆਰਟ ਦੇ ਨਾਮ ਤੇ ਐਡੀਸਨ ਦੇ ਬਹਾਨੇ ਸਾਡੀਆ ਬੀਬੀਆ, ਧੀਆਂ-ਭੈਣਾਂ ਨਾਲ ਬਦਸਲੂਕੀ ਕਰਦੇ ਹਨ, ਅਜਿਹੇ ਚੈਨਲਾਂ ਨਾਲ ਕਿਸੇ ਵੀ ਸਿੱਖ ਸੰਸਥਾਂ ਜਾਂ ਗੁਰਸਿੱਖਾਂ ਨੂੰ ਸੰਬੰਧ ਨਹੀਂ ਰੱਖਣਾ ਚਾਹੀਦਾ । ਬਲਕਿ ਅਸਲੀਲਤਾਂ ਫੈਲਾਉਣ ਅਤੇ ਬਦਫੈਲੀਆ ਫੈਲਾਉਣ ਵਾਲੇ ਅਜਿਹੇ ਟੀਵੀ ਚੈਨਲਾਂ ਨੂੰ ਗੁਰਾਂ ਦੀ ਪਵਿੱਤਰ ਧਰਤੀ ਪੰਜਾਬ ਸੂਬੇ ਵਿਚ ਬਿਲਕੁਲ ਨਹੀ ਚੱਲਣ ਦੇਣਾ ਚਾਹੀਦਾ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਬਾਦਲ ਪਰਿਵਾਰ ਵਰਗੇ ਸਿਆਸਤਦਾਨ ਅਜਿਹੇ ਚੈਨਲਾਂ ਦੀ ਸਰਪ੍ਰਸਤੀ ਕਿਉ ਕਰਦੇ ਆ ਰਹੇ ਹਨ ? 

ਸ. ਟਿਵਾਣਾ ਨੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਐਗਜੈਕਟਿਵ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਹੁਣੇ ਹੀ ਮਦਰਹੁੱਡ ਨਾਮ ਦੀ ਐਨੀਮੇਸਨ ਫਿਲਮ ਵਿਚ ਮਾਤਾ ਸਾਹਿਬ ਕੌਰ ਦੇ ਕਿਰਦਾਰ ਨਿਭਾਉਣ ਦੀ ਫਿਲਮ ਬਣਾਈ ਗਈ ਹੈ, ਅਜਿਹੀਆ ਐਨੀਮੇਸਨ ਫਿਲਮਾਂ ਬਣਾਉਣ ਦੀ ਕਿਸੇ ਵੀ ਸੰਸਥਾਂ ਜਾਂ ਵਿਅਕਤੀ ਨੂੰ ਕਦਾਚਿਤ ਨਹੀ ਦੇਣੀ ਚਾਹੀਦੀ । ਅਜਿਹੇ ਲੋਕ ਸਾਡੇ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਉਨ੍ਹਾਂ ਦੇ ਸਮੇ ਦੇ ਉੱਚੇ-ਸੁੱਚੇ ਇਖਲਾਕ ਵਾਲੇ ਸਿੱਖਾਂ ਦੇ ਕਿਰਦਾਰ ਨੂੰ ਅਜਿਹੀਆ ਫਿਲਮਾਂ ਰਾਹੀ ਉਸੇ ਤਰ੍ਹਾਂ ਸੱਕੀ ਬਣਾਉਣ ਦੀ ਸਾਜਿਸ ਰਚ ਸਕਦੇ ਹਨ ਜਿਵੇ ਬੱਚਿਆਂ ਦੇ ਸਿਲੇਬਸ ਦੀਆਂ ਕਿਤਾਬਾਂ ਵਿਚ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਵੱਲੋ ਸਾਡੇ ਗੁਰੂ ਸਾਹਿਬਾਨ ਦੇ ਕਿਰਦਾਰ ਅਤੇ ਸਿੱਖ ਇਤਿਹਾਸ ਨੂੰ ਦਾਗੀ ਕਰਨ ਦੀ ਬੀਤੇ ਸਮੇ ਵਿਚ ਅਸਫਲ ਕੋਸਿ਼ਸ਼ ਕੀਤੀ ਗਈ ਹੈ । ਸ. ਟਿਵਾਣਾ ਨੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਜੋ ਉਪਰੋਕਤ ਮਦਰਹੁੱਡ ਨਾਮ ਦੀ ਫਿਲਮ ਨੂੰ ਉਤਸਾਹਿਤ ਕਰਨ ਅਤੇ ਸਮੁੱਚੇ ਕੈਬਨਿਟ ਵਜੀਰਾਂ, ਐਮ.ਐਲ.ਏਜ ਤੇ ਹੋਰਨਾਂ ਨੂੰ ਦੇਖਣ ਲਈ ਸਰਕਾਰੀ ਪੱਧਰ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਸਨੂੰ ਵੀ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਉਤੇ ਇਕ ਹਮਲਾ ਕਰਾਰ ਦਿੰਦੇ ਹੋਏ ਸਮੁੱਚੇ ਖਾਲਸਾ ਪੰਥ ਨੂੰ ਅਜਿਹੀਆ ਕਾਰਵਾਈਆ ਦਾ ਮਜਬੂਤੀ ਨਾਲ ਰੋਕਣ ਅਤੇ ਜੁਆਬ ਦੇਣ ਲਈ ਸਮੂਹਿਕ ਤੌਰ ਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਤਾਕਤ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਨੂੰ ਅਜਿਹੀਆ ਫਿਲਮਾਂ, ਨਾਟਕਾਂ, ਡਰਾਮਿਆ ਰਾਹੀ ਨਾ ਤਾਂ ਗੰਧਲਾ ਕਰ ਸਕਣ ਅਤੇ ਨਾ ਹੀ ਸਿੱਖ ਕੌਮ ਦੇ ਇਤਿਹਾਸ ਨੂੰ ਦਾਗੀ ਕਰ ਸਕਣ । ਸ. ਟਿਵਾਣਾ ਨੇ ਸਮੁੱਚੇ ਖ਼ਾਲਸਾ ਪੰਥ ਨੂੰ, ਵਿਦਵਾਨਾਂ, ਬੁੱਧੀਜੀਵੀਆ, ਸਿੱਖ ਸਟੂਡੈਟ ਫੈਡਰੇਸਨ ਦੀ ਨੌਜਵਾਨੀ ਅਤੇ ਹੋਰ ਸਿੱਖੀ ਸੰਸਥਾਵਾਂ ਨੂੰ ਇਸ ਵਿਸ਼ੇ ਤੇ ਪੂਰਨ ਗੰਭੀਰ ਹੋਣ ਅਤੇ ਕਿਸੇ ਵੀ ਸੰਸਥਾਂ, ਫਿਲਮਕਾਰ, ਨਿਰਦੇਸਕ ਨੂੰ ਅਜਿਹੀਆ ਫਿਲਮਾਂ ਬਣਾਉਣ ਦੀ ਇਜਾਜਤ ਨਾ ਦੇਣ ਦੀ ਵੀ ਸੰਜੀਦਗੀ ਭਰੀ ਅਪੀਲ ਕੀਤੀ ।

Leave a Reply

Your email address will not be published. Required fields are marked *