ਚੋਣਾਂ ਤੋਂ ਬਾਅਦ ਸਮੁੱਚੇ ਹਾਲਾਤਾਂ ਦਾ ਜਾਇਜਾਂ ਲੈਣ ਲਈ ਮੈਂ ਬਰਗਾੜੀ ਪਹੁੰਚ ਚੁੱਕਾ ਹਾਂ, ਸਿੱਖ ਕੌਮ ਤੇ ਪੰਥਕ ਆਗੂ ਆਪਣੀ ਸੋਚ ਅਤੇ ਵਿਚਾਰਾਂ ਤੋਂ ਸਾਨੂੰ ਜਾਣੂ ਕਰਵਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ ( ) “2015 ਵਿਚ ਬਾਦਲ ਸਰਕਾਰ ਸਮੇਂ ਜੋ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜ਼ਸੀ ਢੰਗ ਨਾਲ ਬੇਅਦਬੀਆਂ ਹੋਈਆ, 2 ਸਿੱਖਾਂ ਦਾ ਕਤਲੇਆਮ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਕਰ ਦਿੱਤੇ ਗਏ, ਐਸ.ਜੀ.ਪੀ.ਸੀ ਦੇ ਹੁਕਮਾਂ ਅਨੁਸਾਰ ਤਰਨਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆ ਵੱਲੋ ਨੁਕਸਾਨੀ ਗਈ, 280 ਦਿਨਾਂ ਤੋਂ ਉਪਰੋਕਤ ਸਭ ਮੁੱਦਿਆ ਦਾ ਇਨਸਾਫ਼ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਿਰੰਤਰ ਗ੍ਰਿਫ਼ਤਾਰੀਆ ਦਾ ਮੋਰਚਾ ਚੱਲਦਾ ਆ ਰਿਹਾ ਹੈ । ਬਾਦਲ ਸਰਕਾਰ ਅਤੇ ਬਾਦਲ ਪਰਿਵਾਰ ਮਗਰੋ ਕਾਂਗਰਸ ਸਰਕਾਰ ਆਈ । ਉਪਰੋਕਤ ਦੋਵੇ ਸਰਕਾਰਾਂ ਨੇ ਸਿੱਖ ਕੌਮ ਨੂੰ ਉਪਰੋਕਤ ਮਸਲਿਆ ਸੰਬੰਧੀ ਕੋਈ ਇਨਸਾਫ਼ ਨਹੀਂ ਦਿੱਤਾ । ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ । ਇਸ ਗੰਭੀਰ ਵਿਸ਼ੇ ਉਤੇ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਵੀ ਕੋਈ ਅਮਲ ਨਹੀ ਕੀਤਾ ਜਾ ਰਿਹਾ । ਅੱਜ ਤੱਕ ਸੈਟਰ-ਪੰਜਾਬ ਦੀਆਂ ਸਰਕਾਰਾਂ ਨੂੰ ਇਸ ਸੰਬੰਧੀ ਕੋਈ ਫਿਕਰ ਨਹੀਂ ਹੈ । ਇਨ੍ਹਾਂ ਸਭ ਹੋ ਰਹੇ ਹਕੂਮਤੀ ਅਤੇ ਸਮਾਜਿਕ ਵਰਤਾਰੇ ਦਾ ਜਾਇਜਾ ਲੈਣ ਲਈ ਮੈਂ ਚੋਣਾਂ ਤੋ ਬਾਅਦ ਬਰਗਾੜੀ ਮੋਰਚੇ ਵਿਖੇ ਪਹੁੰਚ ਚੁੱਕਿਆ ਹਾਂ । ਸਿੱਖ ਲੀਡਰਸਿ਼ਪ, ਪੰਜਾਬ ਤੇ ਪੰਥਦਰਦੀ ਅਤੇ ਸਿੱਖ ਕੌਮ ਮੈਨੂੰ ਅਤੇ ਪਾਰਟੀ ਨੂੰ ਆਪਣੀ ਰਾਏ ਤੋ ਜਾਣੂ ਕਰਵਾਏ ਕਿ ਆਪਾ ਹੁਣ ਉਪਰੋਕਤ ਸਭ ਕੌਮੀ ਤੇ ਪੰਜਾਬ ਸੰਬੰਧੀ ਮਸਲਿਆ ਦੇ ਹੱਲ ਲਈ ਅੱਗੇ ਕੀ ਐਕਸਨ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੌਮੀ ਪੱਧਰ ਤੇ ਕੀ ਪੈਤੜਾਂ ਅਪਣਾਉਣਾ ਚਾਹੀਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣਾਂ ਦੀ ਪ੍ਰਕਿਰਿਆ ਦੇ ਖਤਮ ਹੋਣ ਉਪਰੰਤ ਆਪਣੇ ਕੌਮੀ ਸੰਘਰਸ਼ ਦੇ ਮਕਸਦ ਨੂੰ ਅੱਗੇ ਵਧਾਉਦੇ ਹੋਏ ਬਰਗਾੜੀ ਮੋਰਚੇ ਵਾਲੇ ਸਥਾਂਨ ਉਤੇ ਪਹੁੰਚਣ ਉਪਰੰਤ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਉਨ੍ਹਾਂ ਦੀ ਉਪਰੋਕਤ ਮੁੱਦਿਆ ਉਤੇ ਰਾਏ ਜਾਨਣ ਲਈ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ ਸੈਟਰ ਦੀ ਮੋਦੀ ਮੁਤੱਸਵੀ ਹਕੂਮਤ, ਗ੍ਰਹਿ ਵਿਭਾਗ ਇੰਡੀਆ ਵੱਲੋਂ ਬੀਤੇ 12 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਕਿਉਂ ਨਹੀਂ ਕਰਵਾਈਆ ਜਾ ਰਹੀਆ ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਨੂੰ ਸਿੱਖ ਕੌਮ ਭੇਟਾਂ ਦੇ ਰੂਪ ਵਿਚ ਬਹੁਤ ਵੱਡੀ ਆਮਦਨ ਇਕੱਤਰ ਕਰਨ ਦਾ ਜਰੀਆ ਹੈ, ਉਹ ਘਾਟੇ ਵਿਚ ਕਿਉਂ ਜਾ ਰਹੀ ਹੈ ? ਜੋ ਪੀਟੀਸੀ ਵਰਗੇ ਬਾਦਲ ਪਰਿਵਾਰ ਦੇ ਹਿੱਸੇਦਾਰੀ ਦੇ ਚੈਨਲ ਹਨ ਅਤੇ ਜਿਨ੍ਹਾਂ ਨੇ ਗੁਰਬਾਣੀ ਦੇ ਪ੍ਰਸਾਰ ਦੀ ਜਿ਼ੰਮੇਵਾਰੀ ਨੂੰ ਘੱਟ ਲੇਕਿਨ ਇਸਨੂੰ ਵਪਾਰ ਦਾ ਜਰੀਆ ਬਣਾਇਆ ਹੋਇਆ ਹੈ ਅਤੇ ਜਿਨ੍ਹਾਂ ਦੇ ਪ੍ਰਬੰਧਕਾਂ ਨੇ ਹੁਣੇ ਹੀ ਸਿੱਖ ਅਤੇ ਹੋਰਨਾਂ ਬੀਬੀਆਂ ਦਾ ਸਰੀਰਕ ਸੋ਼ਸ਼ਨ ਕਰਨ ਦੀਆਂ ਗੈਰ ਇਖਲਾਕੀ ਕਾਰਵਾਈਆ ਕੀਤੀਆ ਹਨ, ਉਨ੍ਹਾਂ ਨੂੰ ਗੁਰਬਾਣੀ ਦਾ ਪ੍ਰਸਾਰਨ ਕਰਨ ਦੀ ਜਿ਼ੰਮੇਵਾਰੀ ਕਿਉਂ ਦਿੱਤੀ ਹੋਈ ਹੈ ? ਉਸ ਨਾਲੋ ਸੰਬੰਧ ਖਤਮ ਕਰਕੇ ਐਸ.ਜੀ.ਪੀ.ਸੀ. ਸਿੱਖ ਕੌਮ ਦੇ ਵੱਡੇ ਖਜਾਨੇ ਰਾਹੀ ਆਪਣਾ ਚੈਨਲ ਸੁਰੂ ਕਿਉਂ ਨਹੀਂ ਕਰ ਰਹੀ ? ਫਿਰ ਜੋ ਗੁਰੂਘਰਾਂ ਦੀਆਂ ਵੱਡੀਆ ਜ਼ਮੀਨਾਂ ਹਨ, ਉਨ੍ਹਾਂ ਨੂੰ ਬਜਾਰੂ ਕੀਮਤ ਉਤੇ ਠੇਕੇ ਉਤੇ ਨਾ ਦੇਕੇ ਆਪਣੇ ਰਿਸਤੇਦਾਰਾਂ ਨੂੰ ਕੌਡੀਆ ਦੇ ਭਾਅ ਠੇਕੇ ਤੇ ਜਮੀਨਾਂ ਦੇਣ ਦੇ ਸਿਲਸਿਲੇ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ? ਜੋ ਵਿਦਿਅਕ ਅਤੇ ਸਿਹਤਕ ਅਦਾਰੇ ਸਿੱਖ ਕੌਮ ਦੇ ਖਜਾਨੇ ਅਤੇ ਐਸ.ਜੀ.ਪੀ.ਸੀ. ਦੀ ਪ੍ਰਵਾਨਗੀ ਨਾਲ ਚੱਲ ਰਹੇ ਹਨ, ਉਨ੍ਹਾਂ ਦੇ ਆਪਣੇ ਨਿੱਜੀ ਪਰਿਵਾਰਾਂ ਦੇ ਟਰੱਸਟ ਬਣਾਕੇ ਕੌਮੀ ਖਜਾਨੇ ਦੀ ਲੁੱਟ ਕਿਉਂ ਕਰਵਾਈ ਜਾ ਰਹੀ ਹੈ ? ਜਦੋਕਿ ਅਜਿਹੇ ਟਰੱਸਟ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾਂ ਦੇ ਅਧੀਨ ਪੂਰੇ ਕੰਟਰੋਲ ਵਿਚ ਅਤੇ ਪਾਰਦਰਸ਼ੀ ਢੰਗ ਨਾਲ ਚੱਲਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਆਮਦਨ ਅਤੇ ਖਰਚੇ ਸੰਬੰਧੀ ਸਲਾਨਾ ਇਸਤਿਹਾਰ ਦੇ ਕੇ ਸਿੱਖ ਕੌਮ ਨੂੰ ਜਾਣੂ ਕਰਵਾਉਣਾ ਬਣਦਾ ਹੈ ।

ਉਨ੍ਹਾਂ ਕਿਹਾ ਕਿ ਜਦੋ ਐਮ.ਪੀ, ਐਮ.ਐਲ.ਏ, ਕ੍ਰਮਵਾਰ ਪਾਰਲੀਮੈਂਟ ਅਤੇ ਆਪੋ-ਆਪਣੀਆ ਅਸੈਬਲੀਆਂ ਨੂੰ ਵੱਖ-ਵੱਖ ਵਿਸਿਆ ਅਤੇ ਆਪਣੀਆ ਸਰਗਰਮੀਆ ਸੰਬੰਧੀ ਜੁਆਬਦੇਹ ਹਨ, ਫਿਰ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਅਤੇ ਉਸਦੇ ਮੈਬਰ ਸਿੱਖ ਪਾਰਲੀਮੈਟ ਨੂੰ ਜੁਆਬਦੇਹ ਕਿਉਂ ਨਹੀਂ ਹਨ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪਾਰਲੀਮੈਟ ਦੀ ਜਮਹੂਰੀਅਤ ਢੰਗ ਨਾਲ ਸਹੀ ਸਮੇ ਤੇ ਚੋਣਾਂ ਕਰਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ, ਐਸ.ਜੀ.ਪੀ.ਸੀ. ਦੀਆਂ ਜਮੀਨਾਂ-ਜਾਇਦਾਦਾਂ, ਵਿਦਿਅਕ ਅਤੇ ਸਿਹਤਕ ਅਦਾਰਿਆ ਵਿਚ ਵੱਡੇ ਪੱਧਰ ਤੇ ਹੋ ਰਹੀ ਲੁੱਟ-ਖਸੁੱਟ ਅਤੇ ਸਿੱਖ ਕੌਮ ਦੀ ਅਣਖ਼ ਗੈਰਤ ਲਈ 280 ਦਿਨਾਂ ਤੋ ਨਿਰੰਤਰ ਬਰਗਾੜੀ ਵਿਖੇ ਗ੍ਰਿਫ਼ਤਾਰੀਆ ਦਿੰਦੇ ਹੋਏ ਮੋਰਚਾ ਚੱਲ ਰਿਹਾ ਹੈ ਅਤੇ ਦਾਸ ਇਸ ਮੋਰਚੇ ਵਾਲੇ ਸਥਾਂਨ ਤੇ ਆਪਣੀ ਜਿ਼ੰਮੇਵਾਰੀ ਸਮਝਕੇ ਪਹੁੰਚ ਚੁੱਕਿਆ ਹੈ, ਸਭ ਪੰਥਦਰਦੀ ਅਗਲੇਰੇ ਅਮਲਾਂ ਲਈ ਅਤੇ ਸੁਝਾਵਾਂ ਲਈ ਦਾਸ ਨਾਲ ਬਰਗਾੜੀ ਵਿਖੇ ਸੰਪਰਕ ਕਰ ਸਕਦੇ ਹਨ ਤਾਂ ਕਿ ਆਪਸੀ ਵਿਚਾਰ-ਵਟਾਦਰੇ ਰਾਹੀ ਖ਼ਾਲਸਾ ਪੰਥ ਤੇ ਪੰਜਾਬ ਸੂਬੇ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਜ਼ਬਰ-ਜੁਲਮ, ਵਿਤਕਰਿਆ ਨੂੰ ਖਤਮ ਕਰਵਾਉਣ ਲਈ ਸਮੂਹਿਕ ਤਾਕਤ ਬਣਕੇ ਅਗਲੇਰੇ ਅਮਲ ਹੋ ਸਕਣ ਅਤੇ ਖ਼ਾਲਸਾ ਪੰਥ ਘੱਟ ਤੋ ਘੱਟ ਨੁਕਸਾਨ ਰਾਹੀ ਆਪਣੀ ਮੰਜਿਲ ਉਤੇ ਪਹੁੰਚ ਸਕੇ ।

Leave a Reply

Your email address will not be published. Required fields are marked *