ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਵਿਖੇ ਨਿਰੰਕਾਰੀ ਸਮਾਗਮ ਦੀ ਇਜਾਜਤ ਦੇਣਾ ਪੰਜਾਬ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਮੌਜੂਦਾ ਬੀਜੇਪੀ-ਆਰ.ਐਸ.ਐਸ ਦੀ ਸੈਟਰ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਆਰ.ਐਸ.ਐਸ ਦੀ ਬੀ ਟੀਮ ਬਣੀ ਸਰਕਾਰ ਵੱਲੋ ਪੰਜਾਬ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਲਈ ਕੇਵਲ ਵੱਖ-ਵੱਖ ਖੇਤਰਾਂ ਵਿਚ ਡੂੰਘੀ ਸਾਜਿਸਾਂ ਹੀ ਨਹੀ ਰਚੀਆ ਜਾ ਰਹੀਆ । ਬਲਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਮਨ ਆਤਮਾਵਾ ਨੂੰ ਠੇਸ ਪਹੁੰਚਾਉਣ ਲਈ ਸਰਕਾਰੀ ਸੁਰੱਖਿਆ ਅਤੇ ਸਰਕਾਰੀ ਪ੍ਰਵਾਨਗੀ ਦੇ ਕੇ ਅਜਿਹੇ ਅਮਲ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਹਾਲਾਤ ਫਿਰ ਤੋ 1984 ਵਾਲੇ ਬਣ ਜਾਣ, ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦਾ ਸਰਕਾਰ ਨੂੰ ਬਹਾਨਾ ਮਿਲੇ । ਇਹੀ ਵਜਹ ਹੈ ਕਿ ਜੋ 1984 ਵਿਚ ਸਰਕਾਰ ਨੇ ਅੰਮ੍ਰਿਤਸਰ ਵਿਖੇ ਨਰਕਧਾਰੀਆ ਦੀ ਹਿਫਾਜਤ ਕਰਕੇ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦੇ ਕੇ ਸਿੱਖ ਕੌਮ ਵਿਰੁੱਧ ਸਮਾਗਮ ਕਰਵਾਉਦੇ ਹੋਏ ਢਾਈ ਦਹਾਕੇ ਤੱਕ ਪੰਜਾਬ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਈ ਰੱਖਿਆ ਅਤੇ ਇਨਸਾਨੀਅਤ ਦਾ ਖੂਨ ਵਹਾਇਆ ਗਿਆ । ਉਸ ਨੂੰ ਫਿਰ ਤੋ ਪੈਦਾ ਕਰਨ ਲਈ ਕੇਵਲ ਸਾਡੇ ਪੰਜਾਬ ਅਤੇ ਸਿੱਖੀ ਸੱਭਿਆਚਾਰ ਉਤੇ ਹੀ ਵੱਖ-ਵੱਖ ਪ੍ਰਚਾਰ ਸਾਧਨਾਂ ਉਤੇ ਨੰਗੇਜਬਾਜ, ਲੱਚਰਤਾ ਤੇ ਅਸਲੀਲਤਾਂ ਨੂੰ ਫੈਲਾਉਣ ਦੀ ਸਰਪ੍ਰਸਤੀ ਹੀ ਨਹੀ ਕੀਤੀ ਜਾ ਰਹੀ ਬਲਕਿ ਸਿੱਖ ਕੌਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਸੋਚ ਵਿਰੋਧੀ ਹਕੂਮਤੀ ਪ੍ਰਸਤੀ ਨਿਰੰਕਾਰੀਆ ਨੂੰ ਸਾਡੇ ਖਾਲਸਾਈ ਸਥਾਨਾਂ ਵਿਚ ਸਮਾਗਮ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਕੇ ਅਜਿਹਾ ਕਰਨ ਦੇ ਹੋ ਰਹੇ ਅਮਲ ਅਤਿ ਦੁਖਦਾਇਕ ਅਤੇ ਪੰਜਾਬ ਨੂੰ ਫਿਰ ਤੋ ਇਕ ਦੁਖਾਂਤ ਵੱਲ ਧਕੇਲਣ ਵਾਲੇ ਅਮਲ ਹਨ । ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਲੋਹਾਨਗਰੀ ਵੱਜਦੇ ਮੰਡੀ ਗੋਬਿੰਦਗੜ੍ਹ ਦੇ ਸ੍ਰੀ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ (ਖਾਲਸਾ ਸਕੂਲ) ਵਿਖੇ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋ ਅਤੇ ਸਰਕਾਰ ਦੀ ਸਰਪ੍ਰਸਤੀ ਨਾਲ 26 ਜੂਂਨ ਨੂੰ ਕੀਤੇ ਜਾ ਰਹੇ ਨਿਰੰਕਾਰੀ ਸੰਤ ਸਮਾਗਮ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਪ੍ਰਬੰਧਕ ਕਮੇਟੀ ਅਤੇ ਸਰਕਾਰ ਨੂੰ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਜਿ਼ਲ੍ਹਾ ਮੈਜਿਸਟ੍ਰੇਟ ਬੀਬੀ ਸੋਨਾ ਥਿੰਦ ਨੂੰ ਉਚੇਚੇ ਤੌਰ ਤੇ ਇਸ ਪ੍ਰੈਸ ਰੀਲੀਜ ਰਾਹੀ 26 ਜੂਨ ਨੂੰ ਹੋ ਰਹੇ ਨਿਰੰਕਾਰੀ ਸੰਤ ਸਮਾਗਮ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਦੀ ਜਿਥੇ ਅਪੀਲ ਕੀਤੀ, ਉਥੇ ਜੇਕਰ ਹਕੂਮਤੀ ਪ੍ਰਭਾਵ ਅਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜਿਸਾਂ ਨੂੰ ਪੂਰਨ ਕਰਨ ਦੀ ਗੁਸਤਾਖੀ ਕੀਤੀ ਗਈ ਤਾਂ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਉੱਠ ਰਹੇ ਰੋਹ ਦੇ ਮਾਰੂ ਨਤੀਜਿਆ ਲਈ ਸਰਕਾਰ ਤੇ ਪ੍ਰਬੰਧਕ ਕਮੇਟੀ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ । ਸ. ਮਾਨ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਪੰਜਾਬ ਵਿਚ ਸਾਡੇ ਵਿਰਸੇ-ਵਿਰਾਸਤ ਨੂੰ ਸੱਟ ਮਾਰਨ ਲਈ ਹੋ ਰਹੀਆ ਸਾਜਿਸਾਂ ਸੰਬੰਧੀ ਸੁਚੇਤ ਕਰਦੇ ਹੋਏ ਇਹ ਜਿੰਮੇਵਾਰੀਆ ਆਉਣ ਵਾਲੇ ਸਮੇ ਵਿਚ ਨਿਭਾਉਣ ਲਈ ਤਿਆਰ ਬਰ ਤਿਆਰ ਰਹਿਣ ਅਤੇ ਆਪਣੀਆ ਕੌਮੀ ਜਿੰਮੇਵਾਰੀਆ ਪੂਰੀਆ ਕਰਨ ਦੀ ਅਪੀਲ ਵੀ ਕੀਤੀ ।