ਜੇਕਰ ਕਸ਼ਮੀਰ ਵਿਚ ਅਮਨ-ਅਮਾਨ ਹੋ ਗਿਆ ਹੈ, ਫਿਰ ਯਾਤਰਾ ਲਈ ਫ਼ੌਜ ਕਿਉਂ ਲਗਾਈ ਜਾ ਰਹੀ ਹੈ ? : ਮਾਨ
ਧਾਰਾ 370, 35ਏ ਅਤੇ ਅਫਸਪਾ ਦਾ ਕਾਲਾ ਕਾਨੂੰਨ ਤੁਰੰਤ ਵਾਪਸ ਲੈਕੇ ਹਾਲਾਤ ਸੁਖਾਵੇ ਬਣਾਏ ਜਾਣ
ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ, ਹਕੂਮਤੀ ਅਮਲਾਂ ਫੈਲਾ ਬਿਨ੍ਹਾਂ ਤੱਥਾਂ ਤੋ ਇਹ ਪ੍ਰਚਾਰ ਕਰ ਰਿਹਾ ਹੈ ਕਿ ਕਸ਼ਮੀਰ ਵਿਚ ਸਭ ਅਮਨ-ਅਮਾਨ ਹੈ ਅਤੇ ਅੱਗੇ ਵੱਧ ਰਿਹਾ ਹੈ । ਜੇਕਰ ਉਥੇ ਅਮਨ-ਅਮਾਨ ਹੋ ਚੁੱਕਾ ਹੈ ਫਿਰ ਅਮਰਨਾਥ ਯਾਤਰਾ ਲਈ ਵੱਡੀ ਗਿਣਤੀ ਵਿਚ ਫ਼ੌਜ ਕਿਉਂ ਲਗਾਈ ਜਾ ਰਹੀ ਹੈ । ਇਸ ਨਾਲ ਤਾਂ ਯਾਤਰੂਆਂ ਤੇ ਆਮ ਲੋਕਾਂ ਵਿਚ ਦਹਿਸਤ ਹੀ ਫੈਲੇਗੀ ਅਤੇ ਕੋਈ ਵੀ ਯਾਤਰੂ ਬਿਨ੍ਹਾਂ ਡਰ-ਭੈ ਤੋ ਇਹ ਯਾਤਰਾ ਕਿਵੇ ਕਰ ਸਕੇਗਾ ? ਇਨ੍ਹਾਂ ਦੇ ਹਾਲਾਤ ਨਾਰਮਲ ਹੋਣ ਦਾ ਪ੍ਰਚਾਰ ਗੁੰਮਰਾਹਕੁੰਨ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹੁਕਮਰਾਨਾਂ ਨੂੰ ਇਹ ਨੇਕ ਰਾਏ ਹੈ ਕਿ ਹਾਲਾਤਾਂ ਨੂੰ ਸਹੀ ਰੱਖਣ ਹਿੱਤ ਕਸਮੀਰ ਵਿਚ ਤੁਰੰਤ ਰੱਦ ਕੀਤੀ ਗਈ ਧਾਰਾ 370 ਅਤੇ 35ਏ ਨੂੰ ਬਹਾਲ ਕੀਤਾ ਜਾਵੇ ਅਤੇ ਅਫਸਪਾ ਕਾਲਾ ਕਾਨੂੰਨ ਤੁਰੰਤ ਖਤਮ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਵਿਚ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਤੇ ਅਮਲਾਂ ਦੀ ਬਦੌਲਤ ਹਰ ਹੀਲਾ ਵਰਤਣ ਉਪਰੰਤ ਵੀ ਉਥੇ ਅਮਨ-ਅਮਾਨ ਕਾਇਮ ਨਾ ਹੋਣ ਦੇ ਸੱਚ ਨੂੰ ਪ੍ਰਗਟਾਉਦੇ ਹੋਏ ਅਤੇ ਹੁਕਮਰਾਨਾਂ ਨੂੰ ਤੁਰੰਤ ਧਾਰਾ 370, 35ਏ ਨੂੰ ਬਹਾਲ ਕਰਕੇ ਅਫਸਪਾ ਕਾਲਾ ਕਾਨੂੰਨ ਖਤਮ ਕਰਨ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਗੁਆਢੀ ਮੁਲਕ ਪਾਕਿਸਤਾਨ ਦੇ ਚੀਫ਼ ਮਾਰਸਲ ਸਈਅਦ ਅਸੀਮ ਮੁਨੀਰ ਅਹਿਮਦ ਸ਼ਾਹ ਨੂੰ ਸ੍ਰੀ ਟਰੰਪ ਅਮਰੀਕਾ ਦੇ ਪ੍ਰੈਜੀਡੈਟ ਨੇ ਅਤਿ ਸਤਿਕਾਰਿਤ ਢੰਗ ਨਾਲ ਦੁਪਹਿਰ ਦੇ ਖਾਣੇ ਤੇ ਸੱਦਿਆ । ਅਟਲਾਟਿਕ ਸਾਗਰ ਦੀ ਸਭ ਤੋ ਵਧੀਆ ਮੱਛੀ ਸਾਲਮਨ ਮਿਸਟਰ ਮੁਨੀਰ ਨੂੰ ਛਕਣ ਲਈ ਪਰੋਸੀ ਗਈ । ਦੂਸਰੇ ਪਾਸੇ ਤੁਰਕੀ ਨੇ ਵੀ ਇਹ ਚੱਲ ਰਹੇ ਹਾਲਾਤਾਂ ਉਤੇ ਪਾਕਿਸਤਾਨ ਨਾਲ ਖੜ੍ਹਕੇ ਪੂਰਾ ਦਬਾਅ ਬਣਾ ਦਿੱਤਾ ਹੈ, ਜੋ ਕਿ ਨਾਟੋ ਦਾ ਮੈਬਰ ਹੈ । ਦੱਖਣ ਏਸੀਆ ਵਿਚ ਹੁਣ ਫੌਜੀ ਸੰਤੁਲਨ ਪਲਟੀ ਖਾ ਗਿਆ ਹੈ ਜੋ ਕਿ ਚੀਨ ਦੇ ਪੱਖ ਵਿਚ ਹੋ ਗਿਆ ਹੈ । ਇਸ ਤੋ ਇਲਾਵਾ ਹਿੰਦੂਤਵ ਹੁਕਮਰਾਨਾਂ ਦੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਅਮਲਾਂ ਦੀ ਬਦੌਲਤ ਕੇਵਲ ਇੰਡੀਆਂ ਵਿਚ ਹੀ ਨਹੀ ਬਲਕਿ ਪੂਰੇ ਸੰਸਾਰ ਵਿਚ ਸਥਿਤੀ ਗੁੰਝਲਦਾਰ ਬਣਦੀ ਜਾ ਰਹੀ ਹੈ । ਘੱਟ ਗਿਣਤੀ ਕੌਮਾਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਣ ਹਿੱਤ ਇੰਡੀਆਂ ਦੀ ਕੌਮਾਂਤਰੀ ਪੱਧਰ ਤੇ ਵੱਡੀ ਬਦਨਾਮੀ ਹੋ ਰਹੀ ਹੈ । ਛੱਤੀਸਗੜ੍ਹ ਵਿਚ ਇਕ ਬੀਬੀ ਨੂੰ ਮਾਰ ਦਿੱਤਾ ਗਿਆ ਹੈ । ਸਿੱਖਾਂ ਨੂੰ ਕੈਨੇਡਾ, ਪਾਕਿਸਤਾਨ, ਬਰਤਾਨੀਆ, ਅਮਰੀਕਾ, ਪੰਜਾਬ, ਹਰਿਆਣਾ ਵਿਚ ਖੂਫੀਆ ਏਜੰਸੀਆਂ ਵੱਲੋ ਮਾਰਿਆ ਜਾ ਰਿਹਾ ਹੈ । ਅਮਰੀਕਾ ਤੇ ਕੈਨੇਡਾ ਦੀ ਪ੍ਰਭੂਸਤਾ ਨੂੰ ਭੰਗ ਕਰ ਦਿੱਤਾ ਹੈ । 2019 ਵਿਚ ਕਸ਼ਮੀਰੀਆਂ ਨੂੰ ਵਿਧਾਨਿਕ ਢੰਗ ਨਾਲ ਮਿਲੀ ਖੁਦਮੁਖਤਿਆਰੀ ਖਤਮ ਕਰ ਦਿੱਤੀ ਗਈ ਹੈ । 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਜੋ ਭਿਆਨਕ ਦੁਖਾਂਤ ਵਾਪਰਿਆ, ਉਸਦੇ ਸੱਚ ਨੂੰ ਅੱਜ ਤੱਕ ਸਾਹਮਣੇ ਨਹੀ ਲਿਆ ਸਕੇ । ਉਸ ਲਈ ਕੌਣ ਜਿੰਮੇਵਾਰ ਹੈ ਉਸ ਪਿੱਛੇ ਕਿਹੜੀਆ ਤਾਕਤਾਂ ਹਨ । ਵੱਖ-ਵੱਖ ਕਬੀਲਿਆ, ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਨੇ ਬਿਨ੍ਹਾਂ ਵਜਹ ਆਢਾ ਲੈਕੇ ਆਪਣੀ ਸਥਿਤੀ ਨੂੰ ਹਾਸੋਹੀਣਾ ਬਣਾਇਆ ਹੋਇਆ ਹੈ । ਸਿੱਖਾਂ ਨਾਲ ਵੀ ਵਿਗਾੜ ਲਈ ਹੈ, ਮਨੀਪੁਰ ਵਿਚ ਵੀ ਇਨ੍ਹਾਂ ਦਾ ਸੰਤੁਲਨ ਠੀਕ ਨਹੀ ਬੈਠ ਰਿਹਾ । ਪਾਕਿਸਤਾਨ, ਚੀਨ, ਤੁਰਕੀ ਆਦਿ ਨਵੇ ਸੰਗਠਨ ਨੇ ਇੰਡੀਆਂ ਨੂੰ ਘੇਰਾ ਪਾਇਆ ਹੋਇਆ ਹੈ । ਫਿਰ ਅਮਰੀਕਾ ਵਿਚ ਵੀ ਸ੍ਰੀ ਮੋਦੀ ਦੀ ਸਥਿਤੀ ਦਿਨ-ਬ-ਦਿਨ ਪਤਲੀ ਹੁੰਦੀ ਜਾ ਰਹੀ ਹੈ । ਸ੍ਰੀ ਮੋਦੀ ਨੂੰ ਫਰਜੀ ਤੌਰ ਤੇ ਬੁਲਾ ਤਾਂ ਲਿਆ ਹੈ ਲੇਕਿਨ ਉਸਦਾ ਪ੍ਰੋਟੋਕੋਲ ਅਨੁਸਾਰ ਕੋਈ ਸਵਾਗਤ ਨਹੀ ਹੋਇਆ । ਬਲਕਿ ਸਿੱਖਾਂ ਨੇ ਸ੍ਰੀ ਮੋਦੀ ਵਿਰੁੱਧ ਤਕੜੇ ਮੁਜਾਹਰੇ ਕਰਕੇ ਇਸਦੇ ਖੂੰਖਾਰ ਚੇਹਰੇ ਨੂੰ ਨੰਗਾ ਕਰ ਦਿੱਤਾ ਹੈ । ਕਬੀਲਿਆ ਦੇ ਨਿਵਾਸੀਆ ਨੂੰ ਨਕਸਲਾਈਟ ਕਹਿਕੇ ਮਾਰਿਆ ਜਾ ਰਿਹਾ ਹੈ । ਇਸ ਸੰਬੰਧੀ ਇੰਡੀਆ ਦੀ ਪ੍ਰੈਜੀਡੈਟ ਬੀਬੀ ਮੁਰਮੂ ਨੂੰ ਕਈ ਵਾਰ ਲਿਖਤੀ ਤੌਰ ਤੇ ਜਾਣਕਾਰੀ ਦੇ ਚੁੱਕੇ ਹਾਂ । ਪਰ ਉਨ੍ਹਾਂ ਤੇ ਜ਼ਬਰ ਨੂੰ ਬੰਦ ਕਰਨ ਲਈ ਕੁਝ ਨਹੀ ਹੋ ਰਿਹਾ ।
ਫ਼ੌਜ ਜੋ ਬਾਹਰੀ ਹਮਲਿਆ ਦੀ ਰੋਕਥਾਮ ਤੇ ਸਰਹੱਦਾਂ ਤੇ ਰੱਖਿਆ ਲਈ ਹੁੰਦੀ ਹੈ, ਉਨ੍ਹਾਂ ਦੀ ਨਿਰੰਤਰ ਗਲਤ ਵਰਤੋ ਕਰਕੇ ਫ਼ੌਜ ਨੂੰ ਵੀ ਅਰਧ ਸੈਨਿਕ ਬਲਾਂ ਦੀ ਤਰ੍ਹਾਂ ਅੰਦਰੂਨੀ ਕੰਮਾਂ ਵਿਚ ਆਪਣੇ ਸਵਾਰਥੀ ਹਿੱਤਾ ਲਈ ਵਰਤਿਆ ਜਾ ਰਿਹਾ ਹੈ । ਜੋ ਕੰਮ ਅਰਧ ਸੈਨਿਕ ਬਲਾਂ ਦਾ ਹੈ, ਉਸ ਨੂੰ ਫ਼ੌਜ ਕਰ ਰਹੀ ਹੈ । ਇਥੋ ਤੱਕ ਕੌਮਾਂਤਰੀ ਪਾਣੀ ਸੰਧੀ ਦਾ ਉਲੰਘਣ ਕਰਕੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਜ਼ਬਰੀ ਰੋਕਿਆ ਜਾ ਰਿਹਾ ਹੈ । 2000 ਵਿਚ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ ਨਿਰਦੋਸ ਤੇ ਨਿਹੱਥੇ 43 ਸਿੱਖਾਂ ਨੂੰ ਇੰਡੀਅਨ ਫ਼ੌਜ ਵੱਲੋ ਮਾਰਕੇ ਹੁਕਮਰਾਨਾਂ ਨੇ ਖੁਦ ਹੀ ਇਨਸਾਨੀਅਤ ਵਿਰੋਧੀ ਹੋਣਾ ਪ੍ਰਤੱਖ ਕਰ ਦਿੱਤਾ ਹੈ । ਜਿਸਦਾ ਇਨਸਾਫ ਅੱਜ ਤੱਕ ਨਹੀ ਮਿਲਿਆ । ਇਥੋ ਤੱਕ 2002 ਵਿਚ 2 ਹਜਾਰ ਮੁਸਲਮਾਨਾਂ ਨੂੰ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਤਰੀਕੇ ਗੁਜਰਾਤ ਵਿਚ ਕਤਲ ਕਰ ਦਿੱਤਾ ਗਿਆ ਸੀ । ਜਿਸ ਵਿਚ ਬੀਬੀ ਬਿਲਕਿਸ ਬਾਨੋ ਨਾਲ ਜ਼ਬਰ-ਜਨਾਹ ਕੀਤਾ ਗਿਆ ਅਤੇ ਇਸਦੇ ਪਰਿਵਾਰ ਦੇ 11 ਮੈਬਰਾਂ ਦਾ ਕਤਲ ਕਰ ਦਿੱਤਾ ਗਿਆ । 2013 ਵਿਚ 60 ਹਜਾਰ ਗੁਜਰਾਤ ਵਿਚ ਵੱਸਣ ਵਾਲੇ ਸਿੱਖ ਜਿੰਮੀਦਾਰਾਂ ਤੋ ਜਮੀਨਾਂ ਖੋਹਕੇ ਬੇਜਮੀਨੇ ਅਤੇ ਬੇਘਰ ਕਰ ਦਿੱਤੇ ਗਏ । ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਹੋਇਆ । ਜੋ ਏਅਰ ਇੰਡੀਆ ਦਾ ਗੁਜਰਾਤ ਵਿਚ ਜਹਾਜ ਹਾਦਸਾ ਹੋਇਆ ਹੈ, ਇਹ ਵੀ ਅਜੇ ਸ਼ੱਕ ਦੇ ਘੇਰੇ ਵਿਚ ਹੈ । ਕਿਉਂਕਿ ਗੁਜਰਾਤ ਵਿਚ ਇੰਡੀਆ ਦੇ ਵੱਡੇ-ਵੱਡੇ ਸਮੱਗਲਰ ਤੇ ਅਪਰਾਧੀਆ ਦੇ ਅੱਡੇ ਬਣੇ ਹੋਏ ਹਨ, ਇੰਡੀਆ ਦੇ ਗ੍ਰਹਿ ਵਜੀਰ ਕਹਿ ਰਹੇ ਹਨ ਕਿ ਗਰੀਬਾਂ ਨੂੰ ਅੰਗਰੇਜੀ ਨਹੀ ਪੜ੍ਹਾਈ ਜਾਵੇਗੀ । ਫਿਰ ਗਰੀਬਾਂ ਦੇ ਬੱਚੇ ਆਈ.ਏ.ਐਸ, ਆਈ.ਪੀ.ਐਸ ਵੱਡੇ ਰੁਤਬੇ ਵਾਲੀਆ ਪਦਵੀਆ ਦਾ ਮੁਕਾਬਲਾ ਕਿਵੇ ਕਰਨਗੇ ? ਇਹੀ ਵਜਹ ਹੈ ਕਿ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਸਥਿਤੀ ਵੱਲ ਵੱਧਦੇ ਜਾ ਰਹੇ ਹਨ । ਪਾਕਿਸਤਾਨ ਦੀ ਫੌਜੀ ਤਾਕਤ ਵੱਧਦੀ ਜਾ ਰਹੀ ਹੈ ਅਤੇ ਕੌਮਾਂਤਰੀ ਪੱਧਰ ਤੇ ਜੋ ਮੁਸਲਿਮ ਮੁਲਕਾਂ ਅਤੇ ਚੀਨ ਦੀ ਸਾਂਝੀ ਫ਼ੌਜੀ ਸ਼ਕਤੀ ਬੜੀ ਤੇਜ਼ੀ ਨਾਲ ਵੱਧਦੀ ਦਿਖਾਈ ਦੇ ਰਹੀ ਹੈ, ਇਹ ਇੰਡੀਆਂ ਦੀ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾਏਗੀ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਅਤੇ ਮਜਲੂਮਾਂ ਨਾਲ ਆਪਣੀ ਬਹੁਗਿਣਤੀ ਹੋਣ ਦੇ ਘਮੰਡ ਵੱਜੋ ਕੀਤੇ ਜਾ ਰਹੇ ਜ਼ਬਰ ਜੁਲਮ ਨੂੰ ਤੁਰੰਤ ਬੰਦ ਕਰਕੇ ਇੰਡੀਆ ਦੀ ਅੰਦਰੂਨੀ ਸਥਿਤੀ ਨੂੰ ਅਮਲੀ ਰੂਪ ਵਿਚ ਸ਼ਾਂਤ ਕਰੇ ਅਤੇ ਫਿਰ ਆਪਣੀ ਕੌਮਾਂਤਰੀ ਸਥਿਤੀ ਨੂੰ ਸਹੀ ਕਰਨ ਵਿਚ ਯੋਗਦਾਨ ਪਾਵੇ।