ਸ. ਜਸਪਾਲ ਸਿੰਘ ਨੂੰ ਕੌਮੀ ਜਰਨਲ ਸਕੱਤਰ ਯੂਥ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਯੁਕਤ ਕੀਤਾ ਜਾਂਦਾ ਹੈ : ਤੇਜਿੰਦਰ ਸਿੰਘ ਦਿਓਲ
ਫ਼ਤਹਿਗੜ੍ਹ ਸਾਹਿਬ, 13 ਜੂਨ ( ) “ਕਿਉਂਕਿ ਸ. ਜਸਪਾਲ ਸਿੰਘ ਨੌਜਵਾਨ ਆਗੂ ਬੀਤੇ ਲੰਮੇ ਸਮੇ ਤੋ ਖਾਲਸਾ ਪੰਥ ਦੇ ਸਿਧਾਤਾਂ ਅਤੇ ਅਸੂਲਾਂ ਤੇ ਪਹਿਰਾ ਦਿੰਦਾ ਹੋਇਆ ਨਿਰਸਵਾਰਥ ਹੋ ਕੇ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਸਰਗਰਮੀਆਂ ਕਰਦਾ ਆ ਰਿਹਾ ਹੈ । ਇਸ ਲਈ ਉਸਦੀਆਂ ਨਿਰਸਵਾਰਥ ਕੌਮੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਸੂਬੇ ਦੇ ਪੱਧਰ ਉਤੇ ਯੂਥ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਢਾਂਚੇ ਨੂੰ ਹੋਰ ਮਜਬੂਤੀ ਦੇਣ ਹਿੱਤ ਇਸ ਅਗਾਵਾਧੂ ਵਿਚਾਰਾਂ ਵਾਲੇ ਸੂਝਵਾਨ ਨੌਜਵਾਨ ਸ. ਜਸਪਾਲ ਸਿੰਘ ਨੂੰ ਯੂਥ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੌਮੀ ਜਰਨਲ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ । ਸਮੁੱਚੀ ਨੌਜਵਾਨੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਯੂਥ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਹੋਈ ਨਿਯੁਕਤੀ ਉਪਰੰਤ ਪੰਜਾਬ ਪੱਧਰ ਤੇ ਸਰਗਰਮੀਆਂ ਵਿਚ ਇਸ ਨੌਜਵਾਨ ਸ. ਜਸਪਾਲ ਸਿੰਘ ਨੂੰ ਅਤੇ ਪੂਰੇ ਯੂਥ ਵਿੰਗ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ ਪਾਰਟੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪਾਰਟੀ ਵੱਲੋ ਕੀਤੇ ਜਾਣ ਵਾਲੇ ਭਵਿੱਖਤ ਉਦਮਾਂ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣ ।”
ਇਹ ਨਿਯੁਕਤੀ ਅੱਜ ਇਥੇ ਪਿੰਡ ਛੰਦੜਾਂ ਵਿਚ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਦੀ ਬਰਸੀ ਸਮੇ ਸਰਧਾ ਦੇ ਫੁੱਲ ਭੇਟ ਕਰਨ ਉਪਰੰਤ ਸ. ਸਿਮਰਨਜੀਤ ਸਿੰਘ ਮਾਨ ਦੇ ਸੂਝਵਾਨ ਆਦੇਸਾਂ ਉਤੇ ਫੁੱਲ ਚੜਾਉਦੇ ਹੋਏ ਸ. ਤੇਜਿੰਦਰ ਸਿੰਘ ਦਿਓਲ ਪ੍ਰਧਾਨ ਯੂਥ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਕੀਤੀ ਗਈ । ਇਹ ਉਪਰੋਕਤ ਐਲਾਨ ਕਰਦੇ ਸਮੇ ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਅੰਮ੍ਰਿਤਪਾਲ ਸਿੰਘ ਛੰਦੜਾ, ਸ. ਗੁਰਜੰਟ ਸਿੰਘ ਕੱਟੂ, ਕੁਲਦੀਪ ਸਿੰਘ ਭਾਗੋਵਾਲ ਸਾਰੇ ਜਰਨਲ ਸਕੱਤਰ ਤੋ ਇਲਾਵਾ ਸ. ਪ੍ਰੀਤਮ ਸਿੰਘ ਮਾਨਗੜ੍ਹ, ਹਰਮੀਤ ਸਿੰਘ ਸੋਢੀ, ਹਰਦੀਪ ਸਿੰਘ ਨਾਰੀਕੇ, ਲਵਪ੍ਰੀਤ ਸਿੰਘ ਤੂਫਾਨ, ਜਗਜੀਤ ਸਿੰਘ ਸੂਸਕ, ਜਗਦੇਵ ਸਿੰਘ ਪਾਂਗਲੀ, ਸਤਨਾਮ ਸਿੰਘ ਰੱਤੋਕੇ, ਗੁਰਿੰਦਰ ਸਿੰਘ ਆਦਿ ਆਗੂ ਹਾਜਰ ਸਨ । ਸਮੁੱਚੀ ਲੀਡਰਸਿਪ ਨੇ ਇਸ ਹੋਈ ਨਿਯੁਕਤੀ ਉਤੇ ਸ. ਜਸਪਾਲ ਸਿੰਘ ਫਤਹਿਗੜ੍ਹ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਦੂਰਅੰਦੇਸ਼ੀ, ਹੋਸ-ਜੋਸ ਨਾਲ ਪਾਰਟੀ ਪ੍ਰੋਗਰਾਮਾਂ ਤੇ ਸੋਚ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਉਦੇ ਰਹਿਣਗੇ ।