ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆ ਮੌਤਾਂ ਦੁਖਦਾਇਕ, ਸਰਕਾਰ ਇਸ ਵਿਸੇ ਉਤੇ ਵਿਸੇਸ ਇੰਨਟੈਲੀਜੈਸ ਵਿੰਗ ਸਥਾਪਿਤ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 14 ਮਈ ( ) “ਬੀਤੇ ਦਿਨੀ ਜੋ ਅੰਮ੍ਰਿਤਸਰ ਦੇ ਸ਼ਹਿਰ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ 26 ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ, ਇਹ ਅਤਿ ਅਫਸੋਸਨਾਕ ਹੈ ਅਤੇ ਜੋ ਵੀ ਅਨਸਰ ਇਸ ਲਈ ਜਿੰਮੇਵਾਰ ਹਨ, ਉਨ੍ਹਾਂ ਦੀ ਪਹਿਚਾਣ ਕਰਨ ਹਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਦਾ ਇਕ ਵਿਸੇਸ ਇੰਨਟੈਲੀਜੈਸ ਵਿੰਗ ਤਿਆਰ ਕਰੇ ਜੋ ਅਜਿਹੀਆ ਜ਼ਹਿਰੀਲੀ ਸਰਾਬ ਦਾ ਧੰਦਾ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਦੀ ਤਹਿ ਤੱਕ ਜਾ ਕੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕਰਕੇ ਬਣੀਆ ਸਜਾਵਾਂ ਬਣਾਉਣ ਦੀ ਜਿੰਮੇਵਾਰੀ ਨਿਭਾਏ । ਤਾਂ ਕਿ ਨਾ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਉਣ ਤੇ ਵਪਾਰ ਹੋ ਸਕੇ ਅਤੇ ਨਾ ਹੀ ਆਮ ਲੋਕਾਂ ਨੂੰ ਕੋਈ ਮੌਤ ਦੇ ਮੂੰਹ ਵਿਚ ਧਕੇਲਣ ਦੀ ਗੁਸਤਾਖੀ ਕਰ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮਜੀਠਾ ਵਿਖੇ 26 ਜਾਨਾਂ ਦੇ ਜਹਿਰੀਲੀ ਸ਼ਰਾਬ ਨਾਲ ਮੌਤ ਹੋ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਆਮ ਆਦਮੀ ਦੀ ਸਰਕਾਰ ਨੂੰ ਇਸ ਲਈ ਇਕ ਵਿਸੇਸ ਇੰਨਟੈਲੀਜੈਸ ਵਿੰਗ ਬਣਾਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ 2024 ਵਿਚ ਸੰਗਰੂਰ ਵਿਖੇ ਇਸੇ ਤਰ੍ਹਾਂ ਜਹਿਰੀਲੀ ਸਰਾਬ ਨਾਲ 18 ਜਾਨਾਂ ਚਲੇ ਗਈਆ ਸਨ ਉਨ੍ਹਾਂ ਦਾ ਵੀ ਅੱਜ ਤੱਕ ਕੋਈ ਇਨਸਾਫ ਮਿਲਿਆ ਅਤੇ ਨਾ ਹੀ ਪੀੜ੍ਹਤ ਪਰਿਵਾਰਾਂ ਨੂੰ ਕੋਈ ਸਰਕਾਰ ਵੱਲੋ ਮਾਲੀ ਮਦਦ ਪ੍ਰਾਪਤ ਹੋਈ ਹੈ । ਉਨ੍ਹਾਂ ਮੰਗ ਕੀਤੀ ਕਿ ਜੋ 26 ਜਾਨਾਂ ਦਾ ਅਸਹਿ ਤੇ ਅਕਹਿ ਨੁਕਸਾਨ ਹੋਇਆ ਹੈ, ਉਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਫੌਰੀ 15-15 ਲੱਖ ਦੀ ਸਹਾਇਤਾ ਦੇਣ ਦਾ ਪ੍ਰਬੰਧ ਕਰੇ ਤਾਂ ਕਿ ਉਨ੍ਹਾਂ ਪਰਿਵਾਰਾਂ ਦੇ ਗਏ ਮੈਬਰਾਂ ਦਾ ਕਦੀ ਵੀ ਨਾ ਭੁੱਲਣ ਵਾਲਾ ਦੁੱਖ ਕੁਝ ਘੱਟ ਹੋ ਸਕੇ ।