ਰੂਸ ਦੇ ਵਿਦੇਸ਼ ਵਜ਼ੀਰ ਸਰਗੋਈ ਲਾਵਰੋਵ ਅਤੇ ਬਰਤਾਨੀਆ ਦੇ ਲਿਜ਼ ਟਰਸ ਸਟੇਂਟਲੈਸ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਉਤੇ 1984 ‘ਚ ਹੋਏ ਹਮਲੇ ਵਿਚ ਇੰਡੀਆਂ ਦਾ ਸਾਥ ਕਿਉਂ ਦਿੱਤਾ ? : ਮਾਨ

ਫ਼ਤਹਿਗੜ੍ਹ ਸਾਹਿਬ, 30 ਮਾਰਚ ( ) “ਰੂਸ ਮੁਲਕ ਦੇ ਅਤੇ ਬਰਤਾਨੀਆ ਦੇ ਵਿਦੇਸ਼ ਵਜ਼ੀਰ ਕ੍ਰਮਵਾਰ ਮਿਸਟਰ ਸਰਗੋਈ ਲਾਵਰੋਵ ਅਤੇ ਲਿਜ਼ ਟਰਸ ਜੋ ਇੰਡੀਆਂ ਦੌਰੇ ਤੇ ਆ ਰਹੇ ਹਨ, ਉਨ੍ਹਾਂ ਤੋਂ ਇੰਡੀਆਂ ਦੇ ਸੂਬੇ ਪੰਜਾਬ ਵਿਚ ਵੱਸਣ ਵਾਲੀ ਅਤੇ ਵਿਦੇਸ਼ਾਂ ਵਿਚ ਵੱਸਣ ਵਾਲੀ ਸਿੱਖ ਕੌਮ ਇਸ ਸੰਜ਼ੀਦਾ ਪ੍ਰਸ਼ਨ ਦਾ ਜੁਆਬ ਜਨਤਕ ਤੌਰ ਤੇ ਚਾਹੁੰਦੀ ਹੈ ਕਿ ਜੋ ਇੰਡੀਅਨ ਫ਼ੌਜ ਨੇ 1984 ਵਿਚ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ‘ਡਿਠੈ ਸਭ ਥਾਂਵ ਨਹੀਂ ਤੁਧੁ ਜਿਹਾ’ ਵਰਗੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਮੰਦਭਾਵਨਾ ਅਧੀਨ ਫ਼ੌਜੀ ਹਮਲਾ ਕਰਕੇ ਸਾਡੇ ਮਹਾਨ ਅਸਥਾਨਾਂ ਨੂੰ ਢਹਿ-ਢੇਰੀ ਕੀਤਾ, ਸਿੱਖ ਕੌਮ ਦੀ ਨੌਜ਼ਵਾਨੀ ਲੀਡਰਸਿ਼ਪ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਅਨੇਕਾ ਨੌਜ਼ਵਾਨਾਂ ਨੂੰ ਸ਼ਹੀਦ ਕੀਤਾ, ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਤੋਸਾਖਾਨਾ ਵਿਚੋ ਸਾਡੀਆ ਬੇਸ਼ਕੀਮਤੀ ਦੁਰਲੱਭ ਵਸਤਾਂ, ਇਤਿਹਾਸਿਕ ਦਸਤਾਵੇਜ਼ ਅਤੇ ਗ੍ਰੰਥ ਫ਼ੌਜ ਚੁੱਕ ਕੇ ਲੈ ਗਈ, ਉਸ ਕੀਤੇ ਗਏ ਬਲਿਊ ਸਟਾਰ ਦੇ ਹਮਲੇ ਵਿਚ ਰੂਸ, ਬਰਤਾਨੀਆ ਨੇ ਮਰਹੂਮ ਇੰਦਰਾ ਗਾਂਧੀ ਅਤੇ ਇੰਡੀਅਨ ਫ਼ੌਜ ਦਾ ਸਾਥ ਕਿਉਂ ਦਿੱਤਾ ? ਜਦੋਕਿ ਕਿਸੇ ਕੌਮ ਦੀ ਨਸ਼ਲਕੁਸੀ, ਬਰਬਾਦੀ, ਉਸਦੇ ਵਿਰਸੇ-ਵਿਰਾਸਤ ਅਤੇ ਇਤਿਹਾਸਿਕ ਯਾਦਗਰਾਂ ਨੂੰ ਬਰਬਾਦ ਕਰਨਾ ‘ਜੰਗੀ ਅਪਰਾਧ’ ਹੈ । ਸਿੱਖ ਕੌਮ ਰੂਸ ਅਤੇ ਬਰਤਾਨੀਆ ਦੇ ਇੰਡੀਆ ਆ ਰਹੇ ਦੋਵੇ ਉਪਰੋਕਤ ਵਿਦੇਸ਼ ਵਜ਼ੀਰਾਂ ਤੋਂ ਇਸਦਾ ਜਨਤਕ ਤੌਰ ਤੇ ਜੁਆਬ ਮੰਗਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀਰਵਾਰ ਨੂੰ ਰੂਸ ਅਤੇ ਬਰਤਾਨੀਆ ਦੇ ਕ੍ਰਮਵਾਰ ਵਿਦੇਸ਼ ਵਜ਼ੀਰਾਂ ਦੇ ਇੰਡੀਆ ਆਉਣ ਉਤੇ ਸਿੱਖ ਕੌਮ ਦੇ ਬਿਨ੍ਹਾਂ ‘ਤੇ 1984 ਵਿਚ ਬਲਿਊ ਸਟਾਰ ਦੇ ਹੋਏ ਹਮਲੇ ਵਿਚ ਇੰਡੀਅਨ ਫ਼ੌਜ ਦਾ ਰੂਸ ਅਤੇ ਬਰਤਾਨੀਆ ਵੱਲੋ ਸਾਥ ਦੇਣ ਅਤੇ ਜੰਗੀ ਅਪਰਾਧ ਕਰਨ ਲਈ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਸ ਸਮੇਂ ਬਰਤਾਨੀਆ ਦੀ ਵਜ਼ੀਰ-ਏ-ਆਜ਼ਮ ਬੀਬੀ ਮਾਰਗ੍ਰੇਟ ਥੈਂਚਰ ਅਤੇ ਰੂਸ ਦੇ ਰੱਖਿਆ ਵਜ਼ੀਰ ਸ੍ਰੀ ਮਾਰਸ਼ਲ ਫਿਊਡੋਰੋਵਿਚ ਡਮਿਟਰੀ ਅਤੇ ਇੰਡੀਆ ਦੀ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ ਨੇ ਇਹ ਬਲਿਊ ਸਟਾਰ ਦਾ ਰਲਕੇ ਹਮਲਾ ਕੀਤਾ ਸੀ । ਇਹ ਤਿੰਨੇ ਤਾਕਤਾਂ ਜੋ ਫਿਰ ਇਕੱਠੀਆ ਹੋ ਰਹੀਆ ਹਨ, ਇਹ ਸਿੱਖ ਕੌਮ ਦੀਆਂ ਜੰਗੀ ਅਪਰਾਧੀ ਹੋਣ ਦੀ ਬਦੌਲਤ ਦੋਸ਼ੀ ਹਨ । ਜਿਸਦਾ ਸਿੱਖ ਕੌਮ ਇਨ੍ਹਾਂ ਦੇ ਆਉਣ ਉਤੇ ਜੁਆਬ ਚਾਹੁੰਦੀ ਹੈ । ਇਸ ਸਮੇਂ ਸ. ਮਾਨ ਨੇ ਸੈਂਟਰ ਦੀ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਨੂੰ ਵੀ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛਿਆ ਕਿ ਜਿਨ੍ਹਾਂ ਤਿੰਨਾ ਤਾਕਤਾਂ ਨੇ ਸਿੱਖ ਕੌਮ ਉਤੇ 1984 ਵਿਚ ਹਮਲਾ ਕਰਕੇ ਜੰਗੀ ਅਪਰਾਧ ਕੀਤਾ ਅਤੇ ਜਿਨ੍ਹਾਂ ਨੂੰ ਸ੍ਰੀ ਮੋਦੀ ਨੇ ਮੁਲਾਕਾਤ ਲਈ ਇੰਡੀਆ ਬੁਲਾਇਆ ਹੈ, ਉਨ੍ਹਾਂ (ਮੋਦੀ) ਦਾ ਸਿੱਖ ਕੌਮ ਉਤੇ ਹੋਏ ਬਲਿਊ ਸਟਾਰ ਪ੍ਰਤੀ ਕੀ ਸਟੈਂਡ ਅਤੇ ਸੋਚ ਹੈ ਉਸਦਾ ਵੀ ਜੁਆਬ ਦੇਣ ? ਇੰਡੀਅਨ ਹੁਕਮਰਾਨ ਅਜਿਹਾ ਕਰਕੇ ਅਤੇ ਰੂਸ, ਬਰਤਾਨੀਆ ਫਿਰ ਤਿੰਨੇ ਤਾਕਤਾਂ ਇਕੱਠੀਆ ਹੋ ਕੇ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਦੁੱਖਦਾਇਕ ਅਸਹਿ ਅਮਲ ਕਰ ਰਹੇ ਹਨ । ਜਦੋਕਿ ਸਿੱਖ ਕੌਮ ਤਾਂ ਕੌਮਾਂਤਰੀ ਕਾਨੂੰਨਾਂ ਅਧੀਨ ਜਮਹੂਰੀਅਤ ਢੰਗਾਂ ਰਾਹੀ ਆਪਣੀ ਸੰਪੂਰਨ ਬਾਦਸਾਹੀ ਤਹਿਤ ਆਜਾਦੀ ਦੀ ਮੰਗ ਕਰ ਰਹੀ ਹੈ, ਇਹ ਆਜਾਦੀ ਪ੍ਰਾਪਤ ਕਰਕੇ ਅਸੀ ਆਪਣੀ ਸਿੱਖ ਕੌਮ ਦੀ ਅਜਿਹੀ ਬਫਰ ਸਟੇਟ ਕਾਇਮ ਕਰਨਾ ਚਾਹੁੰਦੇ ਹਾਂ ਜਿਥੇ ਕਦੀ ਵੀ ਕੋਈ ਜੰਗ ਨਾਮ ਦੀ ਆਫਤ ਦਾਖਲ ਨਾ ਹੋ ਸਕੇ ਅਤੇ ਸਾਡੀ ਇਸ ਸਿੱਖ ਸਟੇਟ ਵਿਚ ਸਭ ਕੌਮਾਂ, ਧਰਮਾਂ ਦੇ ਨਿਵਾਸੀ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜਿੰਦਗੀ ਬਸਰ ਕਰ ਸਕਣ ।

ਸ. ਮਾਨ ਨੇ ਮੌਜੂਦਾ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਤੇ ਮੈਬਰਾਂ ਨੂੰ ਵੀ ਪ੍ਰਸ਼ਨ ਕੀਤਾ ਕਿ ਉਪਰੋਕਤ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਰਕੇ ਕਤਲੇਆਮ ਕਰਨ ਵਾਲੇ ਮੁਲਕ ਰੂਸ ਅਤੇ ਬਰਤਾਨੀਆ ਦਾ ਇੰਡੀਆ ਆਉਣ ਉਤੇ ਉਨ੍ਹਾਂ ਦਾ ਕੀ ਰੀਐਕਸਨ ਹੈ ? ਇਹ ਤਿੰਨੇ ਤਾਕਤਾਂ ਫਿਰ ਕਿਹੜੀ ਸਾਜਿਸ ਅਧੀਨ ਇਕੱਠੀਆ ਹੋ ਰਹੀਆ ਹਨ । ਇਹ ਪ੍ਰਸ਼ਨ ਉਹ ਸਭ ਸਿੱਖ ਲੀਡਰਸਿ਼ਪ ਦੇਵੇ ਜੋ ਚੋਣਾਂ ਵਿਚ ਭਾਵੇ ਹਾਰੇ ਹਨ ਜਾਂ ਜਿੱਤੇ ਹਨ।

Leave a Reply

Your email address will not be published. Required fields are marked *