ਸਿੱਖ ਕੌਮ ਕਦੀ ਵੀ ਆਪਣੀ ਬਾਦਸ਼ਾਹੀ ਨੂੰ ਨਹੀਂ ਭੁੱਲਦੀ : ਮਾਨ

ਫ਼ਤਗਿੜ੍ਹ ਸਾਹਿਬ, 29 ਮਾਰਚ ( ) “ਬਾਬਾ ਬਘੇਲ ਸਿੰਘ ਨੇ 11 ਮਾਰਚ 1783 ਨੂੰ ਦਿੱਲੀ ਨੂੰ ਫ਼ਤਹਿ ਕਰਕੇ ਦਿੱਲੀ ਦੇ ਲਾਲ ਕਿਲ੍ਹੇ ਉਤੇ ਆਪਣਾ ਖ਼ਾਲਸਾਈ ਝੰਡਾ ਝੁਲਾਇਆ ਜਿਸ ਨਾਲ ਪੂਰੇ ਸੰਸਾਰ ਵਿਚ ਖ਼ਾਲਸਾਈ ਫੌ਼ਜਾਂ ਅਤੇ ਖ਼ਾਲਸਾਈ ਰਾਜ ਦਾ ਬੋਲਬਾਲਾ ਹੋਇਆ । ਉਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਕਾਇਮ ਹੋਇਆ । ਲਾਹੌਰ ਖ਼ਾਲਸਾ ਰਾਜ ਦਰਬਾਰ ਸਮੇਂ ਜੋ ਲਾਹੌਰ ਕਿਲ੍ਹੇ ਵਿਖੇ ਖ਼ਾਲਸਾਈ ਝੰਡਾ ਝੁਲਾਇਆ ਗਿਆ ਸੀ, ਉਹ 50 ਸਾਲ ਤੱਕ ਪੂਰੀ ਸਾਨੋ-ਸੌਂਕਤ ਨਾਲ ਝੂਲਦਾ ਰਿਹਾ । ਲੇਕਿਨ ਜਦੋਂ ਖ਼ਾਲਸਾ ਰਾਜ ਦਰਬਾਰ ਦੀ ਹਕੂਮਤ 29 ਮਾਰਚ 1849 ਨੂੰ ਖਤਮ ਹੋਈ ਅਤੇ ਅੰਗਰੇਜ਼ ਹਕੂਮਤ ਰਾਜ ਭਾਗ ਵਿਚ ਆਈ, ਤਾਂ ਅੰਗਰੇਜ਼ਾਂ ਨੇ ਆਪਣਾ ਯੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ । ਇਸ ਉਪਰੰਤ 26 ਜਨਵਰੀ 2021 ਨੂੰ ਸਿੱਖ ਨੌਜ਼ਵਾਨ ਸ. ਜੁਗਰਾਜ ਸਿੰਘ ਵਾ, ਸ. ਦੀਪ ਸਿੰਘ ਸਿੱਧੂ ਅਤੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਲਾਲ ਕਿਲ੍ਹੇ ਉਤੇ ਇਸ ਖ਼ਾਲਸਾਈ ਝੰਡੇ ਨੂੰ ਫਿਰ ਝੁਲਾਉਦੇ ਹੋਏ ਮਨੁੱਖਤਾ ਪੱਖੀ ਖ਼ਾਲਸਾਈ ਸੋਚ ਦੇ ਨਾਲ-ਨਾਲ ਸਿੱਖ ਕੌਮ ਦੀ ਅਣਖ ਅਤੇ ਗੈਰਤ ਦੀ ਆਵਾਜ ਦ੍ਰਿੜਤਾ ਨਾਲ ਬੁਲੰਦ ਕੀਤੀ। ਅਜਿਹੇ ਵਰਤਾਰੇ ਇਤਿਹਾਸ ਦੇ ਬੀਤੇ ਸਮੇ ਵਿਚ ਕਈ ਵਾਰ ਹੋਏ ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਖ਼ਾਲਸਾ ਪੰਥ ਜਾਂ ਸਿੱਖ ਕੌਮ ਆਪਣੀ ਬਾਦਸਾਹੀ ਨੂੰ ਕਦੀ ਨਹੀਂ ਭੁੱਲਦੀ । ਬੇਸੱਕ ਅੱਜ ਅਸੀ ਹਿੰਦੂਤਵ ਹਕੂਮਤ ਹੇਠ ਹਾਂ, ਲੇਕਿਨ ਸਿੱਖ ਕੌਮ ਦੇ ਮਨਾਂ ਵਿਚ ਆਪਣੀਆ ਪੁਰਾਤਨ ਸਮੇ ਕਾਇਮ ਕੀਤੀਆ ਗਈਆ ਆਜਾਦ ਬਾਦਸਾਹੀਆ ਦੀ ਚਿਣਗ ਸੁਲਘ ਰਹੀ ਹੈ । ਜੋ ਆਉਣ ਵਾਲੇ ਸਮੇ ਵਿਚ ਆਪਣੀ ਖ਼ਾਲਸਾਈ ਬਾਦਸਾਹੀ ਕਾਇਮ ਕਰਕੇ ਰਹਿਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਕਾਇਮ ਹੋਣ ਅਤੇ ਸਿੱਖ ਕੌਮ ਵਿਚ ਸਦਾ ਹੀ ਬਾਦਸਾਹੀ ਸੋਚ ਦੇ ਉਜਾਗਰ ਰਹਿਣ ਦੀ ਗੱਲ ਕਰਦੇ ਹੋਏ ਸਿੱਖ ਮਨੋਭਾਵਨਾਵਾ ਤੋ ਮੁਤੱਸਵੀ ਹੁਕਮਰਾਨਾਂ ਅਤੇ ਸੰਸਾਰ ਨੂੰ ਜਿਥੇ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ, ਉਥੇ ਫਿਰ ਤੋਂ ਆਜਾਦ ਬਾਦਸਾਹੀ ਖਾਲਸਾ ਰਾਜ ਕਾਇਮ ਕਰਨ ਲਈ ਸਿੱਖ ਕੌਮ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜਦੋ ਤੱਕ ਸਿੱਖ ਕੌਮ ਆਪਣੀ ਬਾਦਸਾਹੀ ਕਾਇਮ ਨਹੀ ਕਰ ਲੈਦੀ, ਉਸ ਸਮੇ ਤੱਕ ਗੁਰੂ ਦੇ ਸਿੱਖਾਂ ਨੂੰ ਨਾ ਤਾਂ ਆਪਣੀ ਸਰਬੱਤ ਦੇ ਭਲੇ ਦੀ ਸੋਚ ਨੂੰ ਵਿਸਾਰਣਾ ਚਾਹੀਦਾ ਹੈ ਅਤੇ ਨਾ ਹੀ ਆਪਣੀ ਅਣਖ-ਗੈਰਤ ਦੇ ਬੁਲੰਦ ਖ਼ਾਲਸਾਈ ਝੰਡਿਆਂ ਨੂੰ ਝੁਲਾਉਣ ਦੇ ਮਿਸਨ ਤੋ ਦੂਰ ਹੋਣਾ ਚਾਹੀਦਾ ਹੈ ਬਲਕਿ ਆਪਣੇ ਮਿਸਨ ਦੀ ਪ੍ਰਾਪਤੀ ਲਈ ਇਸੇ ਖ਼ਾਲਸਾਈ ਝੰਡੇ ਦੀ ਅਗਵਾਈ ਹੇਠ ਮੰਜਿਲ ਵੱਲ ਅਡੋਲ ਵੱਧਦੇ ਰਹਿਣਾ ਚਾਹੀਦਾ ਹੈ, ਫਤਹਿ ਅਵੱਸ ਸਾਡੀ ਹੋਵੇਗੀ । ਖ਼ਾਲਸਾਈ ਬਾਦਸਾਹੀ ਕਾਇਮ ਹੋਵੇਗੀ ।

Leave a Reply

Your email address will not be published. Required fields are marked *