ਸ. ਰਣਜੀਤ ਸਿੰਘ ਚੀਮਾਂ ਦੀ ਸੁਪਤਨੀ ਬੀਬੀ ਕੰਵਲਜੀਤ ਕੌਰ ਦਾ ਭੋਗ ਸਮਾਗਮ ਗੁਰਮਰਿਯਾਦਾ ਅਨੁਸਾਰ ਕੀਤਾ ਗਿਆ

ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਸ. ਰਣਜੀਤ ਸਿੰਘ ਚੀਮਾਂ ਦੀ ਸੁਪਤਨੀ ਬੀਬੀ ਕੰਵਲਜੀਤ ਕੌਰ ਜੋ ਬੀਤੇ ਕੁਝ ਦਿਨ ਪਹਿਲੇ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਦੀਵਾਨ ਟੋਡਰਮੱਲ ਹਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਾਏ ਗਏ ਜਿਥੇ ਇਲਾਕਾ ਨਿਵਾਸੀਆ ਅਤੇ ਪਾਰਟੀ ਅਹੁਦੇਦਾਰਾਂ ਨੇ ਸਮੂਲੀਅਤ ਕਰਦੇ ਹੋਏ ਬੀਬੀ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਬੀਬੀ ਕੰਵਲਜੀਤ ਕੌਰ ਨੂੰ ਸਰਧਾਂ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਅੱਜ ਭੋਗ ਸਮਾਗਮ ਵਿਚ ਜਿਆਦਾਤਰ ਉਹ ਨਿਵਾਸੀ ਹਨ ਜਿਨ੍ਹਾਂ ਨੇ 1947 ਵਿਚ ਲਹਿੰਦੇ-ਪੰਜਾਬ ਨੂੰ ਛੱਡਕੇ ਚੜ੍ਹਦੇ ਪੰਜਾਬ ਵਿਚ ਆਉਣਾ ਪਿਆ । ਅਜਿਹਾ ਕਰਦੇ ਹੋਏ ਉਨ੍ਹਾਂ ਨੂੰ ਆਪਣੀਆ ਵੱਡੀਆ ਜ਼ਮੀਨਾਂ-ਜ਼ਾਇਦਾਦਾਂ ਛੱਡਣ ਦੇ ਨਾਲ-ਨਾਲ ਵੱਡੇ ਦੁੱਖ-ਤਕਲੀਫ ਵੀ ਝੱਲਣੇ ਪਏ। ਉਹ ਇਸ ਕਰਕੇ ਝੱਲਣੇ ਪਏ ਕਿਉਂਕਿ ਇਹ ਸਭ ਪਰਿਵਾਰ ਆਪਣੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਸਿੱਖੀ ਨੂੰ ਸਮਰਪਿਤ ਸਨ ਅਤੇ ਸਿੱਖੀ ਨੂੰ ਹਰ ਕੀਮਤ ਤੇ ਬਚਾਕੇ ਰੱਖਣਾ ਚਾਹੁੰਦੇ ਸਨ । ਲੇਕਿਨ ਜੋ ਹੁਣ ਪੰਜਾਬ ਵਿਚ ਦੇਖਣ ‘ਚ ਆਇਆ ਹੈ ਸਾਡੀ ਨੌਜ਼ਵਾਨੀ ਉਸ ਸਿੱਖੀ ਸਰੂਪ ਨੂੰ ਤਿਲਾਜ਼ਲੀ ਦੇ ਕੇ ਆਪਣਾ ਰੂਪ ਬਦਲੀ ਫਿਰਦੀ ਹੈ । ਜੇਕਰ ਅਜਿਹਾ ਹੀ ਕਰਨਾ ਸੀ, ਫਿਰ ਇਸ ਨੌਜ਼ਵਾਨੀ ਦੇ ਮਾਪਿਆ, ਦਾਦਿਆ, ਬਾਬਿਆ ਦੇ ਪਰਿਵਾਰਾਂ ਨੂੰ ਲਹਿੰਦੇ ਪੰਜਾਬ ਵਿਚ ਆਪਣੀਆ ਜਾਇਦਾਦਾਂ ਕਿਉਂ ਛੱਡਣੀਆ ਸਨ ? ਉਹ ਵੀ ਮੁਸਲਮਾਨ ਬਣਕੇ ਆਪਣੀਆ ਜਾਇਦਾਦਾਂ ਬਚਾਅ ਸਕਦੇ ਸੀ । ਇਸ ਲਈ ਨੌਜ਼ਵਾਨੀ ਨੂੰ ਆਪਣੇ ਇਤਿਹਾਸਿਕ ਪਿਛੋਕੜ ਉਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬ ਵੱਲੋ ਬਖਸਿ਼ਸ਼ ਸਿੱਖੀ ਸਰੂਪ, ਸਿੱਖੀ ਅਸੂਲ, ਸੋਚ ਨੂੰ ਅਪਣਾਕੇ ਹੀ ਅਣਖ਼-ਗੈਰਤ ਨਾਲ ਜੀਆ ਜਾ ਸਕਦਾ ਹੈ। ਅੱਜ ਅਸੀਂ ਸ. ਰਣਜੀਤ ਸਿੰਘ ਚੀਮਾਂ ਜੀ ਦੇ ਧਰਮ ਸਪਤਨੀ ਦੇ ਭੋਗ ਸਮਾਗਮ ਤੇ ਅਰਦਾਸ ਕੀਤੀ ਹੈ । ਸਿੱਖ ਕੌਮ ਵਿਚ ਅੰਤਿਮ ਅਰਦਾਸ ਨਹੀ ਹੁੰਦੀ ਬਲਕਿ ਜਦੋ ਵੀ ਕਿਸੇ ਨੂੰ ਯਾਦ ਕਰੀਏ, ਤਾਂ ਉਸ ਸਮੇਂ ਗੁਰੂ ਮਹਾਰਾਜ ਖੁਦ-ਬ-ਖੁਦ ਸਾਡੀ ਆਤਮਾ ਤੋ ਅਰਦਾਸ ਕਰਵਾ ਦਿੰਦੇ ਹਨ । ਬੀਬੀ ਜੀ ਬਹੁਤ ਹੀ ਸਿਰੜੀ, ਅੱਛੇ ਧਾਰਮਿਕ ਖਿਆਲਾਂ ਦੇ ਧਾਰਨੀ, ਅੱਛੇ ਗੁਣਾਂ ਵਾਲੇ ਮਾਤਾ, ਪਤਨੀ, ਭੈਣ ਸਨ । ਜਿਨ੍ਹਾਂ ਨੇ ਆਪਣੀ ਜਿੰਦਗੀ ਵਿਚ ਆਪਣੇ ਸਾਰੇ ਫਰਜਾਂ ਨੂੰ ਪੂਰਨ ਕੀਤਾ ਅਤੇ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ, ਕੈਨੇਡਾ, ਪੁਰਤਗਾਲ ਵਿਚ ਸਥਾਪਿਤ ਕੀਤਾ । ਉਹ ਲੰਮੇ ਸਮੇ ਤੋ ਕੈਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ । ਪਰ ਸਦਕੇ ਜਾਈਏ ਸ. ਰਣਜੀਤ ਸਿੰਘ ਚੀਮਾਂ ਦੇ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਉਨ੍ਹਾਂ ਦੇ ਆਖਰੀ ਸਵਾਸ ਤੱਕ ਸੇਵਾ ਕੀਤੀ ਤੇ ਵੱਡੇ-ਵੱਡੇ ਹਸਪਤਾਲਾਂ ਵਿਚ ਉਨ੍ਹਾਂ ਦਾ ਦਿਨ-ਰਾਤ ਇਲਾਜ ਕਰਵਾਉਦੇ ਰਹੇ । ਜਿਥੇ ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਚੀਮਾਂ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ, ਨਗਰ ਨਿਵਾਸੀਆ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਅੱਜ ਦੇ ਇਸ ਭੋਗ ਸਮਾਗਮ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਕੁਲਦੀਪ ਸਿੰਘ ਪਹਿਲਵਾਨ ਵਰਕਿੰਗ ਕਮੇਟੀ ਮੈਬਰ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ, ਜੋਗਿੰਦਰ ਸਿੰਘ ਸੈਪਲੀ ਮੀਤ ਪ੍ਰਧਾਨ, ਹਰਜੀਤ ਸਿੰਘ ਮੀਆਪੁਰ ਤਰਨਤਾਰਨ, ਹਰਪਾਲ ਸਿੰਘ ਕੁੱਸਾ ਮੋਗਾ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, ਹਰੀ ਸਿੰਘ ਸੰਘੇੜਾ, ਜਸਵੀਰ ਸਿੰਘ ਬਿੱਲਾ ਸੰਘੇੜਾ, ਧਰਮ ਸਿੰਘ, ਲਖਵੀਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਮੜੌਲੀ, ਗੁਰਪ੍ਰੀਤ ਸਿੰਘ ਪੀਰਜੈਨ, ਗੁਰਪ੍ਰੀਤ ਸਿੰਘ ਦੁੱਲਵਾ, ਸਵਰਨ ਸਿੰਘ ਫਾਟਕਮਾਜਰੀ, ਗੁਰਮੁੱਖ ਸਿੰਘ ਸਮਸਪੁਰ, ਹਰਮਲ ਸਿੰਘ ਲਟੌਰ, ਗੁਰਸ਼ਰਨ ਸਿੰਘ ਬਸੀ ਪਠਾਣਾ, ਅੰਮ੍ਰਿਤਪਾਲ ਸਿੰਘ ਬਸੀ ਪਠਾਣਾ ਆਦਿ ਵੱਡੀ ਗਿਣਤੀ ਵਿਚ ਆਗੂਆ ਤੋ ਇਲਾਵਾ ਇਲਾਕਾ ਨਿਵਾਸੀਆ ਨੇ ਵੀ ਅਰਦਾਸ ਵਿਚ ਸਮੂਲੀਅਤ ਕੀਤੀ ।

Leave a Reply

Your email address will not be published. Required fields are marked *