ਸ. ਲਖਵੀਰ ਸਿੰਘ ਕੋਟਲਾ ਦੇ ਬਜੁਰਗ ਸ. ਹਰਚੰਦ ਸਿੰਘ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ 

ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਦਾਸ ਨੂੰ ਇਸ ਗੱਲ ਦਾ ਗਹਿਰਾ ਦੁੱਖ ਪਹੁੰਚਿਆ ਹੈ ਕਿ ਸ. ਲਖਵੀਰ ਸਿੰਘ ਕੋਟਲਾ ਸਰਕਲ ਪ੍ਰਧਾਨ ਬਸੀ ਪਠਾਣਾ ਦਿਹਾਤੀ ਅਤੇ ਉਮੀਦਵਾਰ ਖਰੜ ਵਿਧਾਨ ਸਭਾ ਹਲਕਾ ਦੇ ਬਜੁਰਗ ਸ. ਹਰਚੰਦ ਸਿੰਘ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚਾ ਕੋਟਲਾ ਪਰਿਵਾਰ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਲਖਵੀਰ ਸਿੰਘ ਕੋਟਲਾ ਬਿਨ੍ਹਾਂ ਕਿਸੇ ਡਰ-ਭੈ ਤੋਂ ਰਹਿਤ ਰਹਿੰਦੇ ਹੋਏ ਲੰਮਾਂ ਸਮਾਂ ਅਤਿ ਮੁਸਕਿਲ ਸਮੇਂ ਵੀ ਮੇਰੇ ਨਾਲ ਨਿਰੰਤਰ ਪੂਰਨ ਸਤਿਕਾਰ ਨਾਲ ਸੇਵਾ ਕਰਦੇ ਰਹੇ ਹਨ ਅਤੇ ਕਦੀ ਵੀ ਨਮੋਸੀ ਅਤੇ ਡਰ-ਭੈ ਨੂੰ ਉਨ੍ਹਾਂ ਨੇ ਨੇੜੇ ਨਹੀ ਫੜਕਣ ਦਿੱਤਾ ਅਤੇ ਪਾਰਟੀ ਦੇ ਵਫਾਦਾਰ ਦ੍ਰਿੜ ਸਿਪਾਹੀ ਹਨ । ਅਜਿਹੇ ਗੁਣ ਉਨ੍ਹਾਂ ਦੇ ਸਤਿਕਾਰਯੋਗ ਬਜੁਰਗਾਂ ਅਤੇ ਮਾਤਾ ਦੀ ਦੇਣ ਹੈ । ਸਾਨੂੰ ਅਜਿਹੇ ਪਰਿਵਾਰਾਂ ਦੀਆਂ ਪੰਥਕ ਸੇਵਾਵਾਂ ਤੇ ਫਖਰ ਰਹੇਗਾ । ਸ. ਹਰਚੰਦ ਸਿੰਘ ਜੀ ਦੇ ਚਲੇ ਜਾਣ ਨਾਲ ਸਾਡੀ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ । ਅਸੀਂ ਇਸ ਦੁੱਖ ਦੀ ਘੜੀ ਵਿਚ ਸਮੁੱਚੇ ਕੋਟਲਾ ਪਰਿਵਾਰ ਨਾਲ ਹਮਦਰਦੀ ਕਰਦੇ ਹੋਏ ਗੁਰੂ ਚਰਨਾਂ ਵਿਚ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਕੋਟਲਾ ਪਰਿਵਾਰ, ਸੰਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਪਾਰਟੀ ਦੇ ਮੈਬਰਾਂ ਨੂੰ ਗੁਰੂ ਸਾਹਿਬ ਦੇ ਭਾਣੇ ਵਿਚ ਵਿਚਰਣ ਲਈ ਅਰਜੋਈ ਕਰਦੇ ਹੋਏ ਸ਼ਕਤੀ ਬਖਸਣ ਦੀ ਪ੍ਰਾਥਨਾ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਜਥੇਬੰਦੀ ਨੇ ਸ. ਹਰਚੰਦ ਸਿੰਘ ਦੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਅਤੇ ਕੋਟਲਾ ਪਰਿਵਾਰ ਨੂੰ ਪਏ ਵੱਡੇ ਘਾਟੇ ਦੇ ਸਮੇਂ ਇਸ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਸਮੂਹਿਕ ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਕੁਲਦੀਪ ਸਿੰਘ ਪਹਿਲਵਾਨ ਅਗਜੈਕਟਿਵ ਮੈਬਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਦਫਤਰ ਸਕੱਤਰ, ਰਣਜੀਤ ਸਿੰਘ ਸਕੱਤਰ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਸ਼ਾਮਿਲ ਸਨ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਮਾਗਮ 02 ਅਪ੍ਰੈਲ 2022 ਨੂੰ ਪਿੰਡ ਕੋਟਲਾ ਨਜਦੀਕ ਬਸੀ ਪਠਾਣਾ ਨੰਦਪੁਰ ਕਲੋੜ ਰੋਡ ਦੇ ਗੁਰੂਘਰ ਵਿਖੇ 1 ਤੋ 2 ਵਜੇ ਤੱਕ ਹੋਣਗੇ । ਸਮੁੱਚੇ ਪਾਰਟੀ ਵਰਕਰਾਂ, ਅਹੁਦੇਦਾਰਾਂ ਨੂੰ ਬਜੁਰਗਾਂ ਦੀ ਕੀਤੀ ਜਾਣ ਵਾਲੀ ਅਰਦਾਸ ਵਿਚ ਸਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *