ਸੰਭੂ ਬਾਰਡਰ ਦੇ ਨਾਲ ਪੈਦੇ ਮਾੜੂ ਪਿੰਡ ਦੇ ਸਰਪੰਚ ਵੱਲੋਂ ਦਿੱਲੀ-ਅੰਮ੍ਰਿਤਸਰ ਤੋਂ ਆਉਣ-ਜਾਣ ਵਾਲੇ ਵਹੀਕਲਾਂ ਤੋਂ ਜ਼ਬਰੀ ਪੈਸੇ ਦੀ ਵਸੂਲੀ, ਗੈਰ ਕਾਨੂੰਨੀ : ਮਾਨ
ਫ਼ਤਹਿਗੜ੍ਹ ਸਾਹਿਬ, 20 ਜਨਵਰੀ ( ) “ਜਦੋਂ ਜਿੰਮੀਦਾਰਾਂ-ਮਜਦੂਰਾਂ ਦੀਆਂ ਜਾਇਜ ਮੰਗਾਂ ਦੀ ਪੂਰਤੀ ਲਈ ਸੰਭੂ ਅਤੇ ਖਨੌਰੀ ਬਾਰਡਰ ਉਤੇ ਕਿਸਾਨਾਂ ਵੱਲੋ ਮਜ਼ਬੂਰਨ ਰੋਸ ਕਰਦੇ ਹੋਏ ਧਰਨੇ ਦਿੱਤੇ ਜਾ ਰਹੇ ਹਨ । ਹਰਿਆਣਾ ਸਰਕਾਰ ਵੱਲੋ ਜ਼ਬਰੀ ਬੈਰੀਕੇਡ ਲਗਾਕੇ ਕਿਸਾਨਾਂ ਨੂੰ ਅੱਗੇ ਵੱਧਣ ਤੋ ਗੈਰ ਕਾਨੂੰਨੀ ਢੰਗ ਨਾਲ ਰੋਕਿਆ ਜਾ ਰਿਹਾ ਹੈ, ਕਿਸਾਨਾਂ ਨੇ ਸਰਕਾਰ ਉਤੇ ਦਬਾਅ ਪਾਉਣ ਹਿੱਤ ਇਸ ਰਸਤੇ ਨੂੰ ਰੋਕਿਆ ਹੋਇਆ ਹੈ, ਤਾਂ ਦਿੱਲੀ-ਅੰਮ੍ਰਿਤਸਰ ਰੋਡ ਉਤੇ ਆਉਣ ਜਾਣ ਵਾਲੇ ਵਹੀਕਲਜ ਨੂੰ ਜਦੋ ਆਪਣਾ ਰਸਤਾ ਬਦਲਕੇ ਪਿੰਡਾਂ ਵਿਚੋ ਜਾਣਾ ਪੈ ਰਿਹਾ ਹੈ, ਤਾਂ ਸੰਭੂ ਬਾਰਡਰ ਨਜਦੀਕ ਪੈਦੇ ਪਿੰਡ ਮਾੜੂ ਦੇ ਸਰਪੰਚ ਬਲਜਿੰਦਰ ਸਿੰਘ ਵੱਲੋ ਇਨ੍ਹਾਂ ਆਉਣ-ਜਾਣ ਵਾਲੇ ਵਹੀਕਲਜ ਤੋ ਜੋ 200 ਰੁਪਏ ਪ੍ਰਤੀ ਵਹੀਕਲ ਜ਼ਬਰੀ ਉਗਰਾਹੇ ਜਾ ਰਹੇ ਹਨ, ਇਹ ਤਾਂ ਜੰਗਲ ਦੇ ਰਾਜ ਵਾਲੀਆ ਅਤੇ ਗੈਰ ਇਖਲਾਕੀ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਸੰਬੰਧਤ ਸਰਕਾਰ ਤੇ ਪ੍ਰਸਾਸਨ ਵੱਲੋ ਅਜਿਹੇ ਗੈਰ ਇਨਸਾਨੀ ਲਾਲਚੀ ਵਿਰੁੱਧ ਕਾਨੂੰਨ ਅਨੁਸਾਰ ਫੌਰੀ ਕਾਰਵਾਈ ਕਰਕੇ ਆਉਣ ਜਾਣ ਵਾਲਿਆ ਉਤੇ ਲਗਾਏ ਜਾਣ ਵਾਲੇ ਚੰਗੇਜੀ ਟੈਕਸ ਦਾ ਖਾਤਮਾ ਕਰਦੇ ਹੋਏ ਅਜਿਹੀਆ ਕਾਰਵਾਈਆ ਕਰਨ ਵਾਲਿਆ ਨੂੰ ਖੁੱਲ੍ਹੇ ਰੂਪ ਵਿਚ ਕਾਨੂੰਨ ਦੀ ਉਲੰਘਣਾ ਕਰਨ ਉਤੇ ਸਖ਼ਤੀ ਨਾਲ ਸੰਦੇਸ ਦੇਣਾ ਚਾਹੀਦਾ ਹੈ ਤਾਂ ਕਿ ਪਹਿਲੋ ਹੀ ਜਿੰਮੀਦਾਰ, ਮਜਦੂਰ ਸੰਘਰਸ ਦੀ ਬਦੌਲਤ ਅਤੇ ਸਰਕਾਰ ਦੀਆਂ ਜਾਬਰ ਗਲਤ ਨੀਤੀਆ ਦੀ ਬਦੌਲਤ ਆਉਣ ਜਾਣ ਵਾਲਿਆ ਨੂੰ ਹੋ ਰਹੀ ਪ੍ਰੇਸਾਨੀ ਤੋ ਵੱਧਕੇ ਜ਼ਬਰ ਪੈਸੇ ਦੀ ਵਸੂਲੀ ਕਰਨਾ ਦਿਮਾਗੀ ਤੌਰ ਤੇ ਤਸੱਦਦ ਕਰਨ ਦੀਆਂ ਨਿੰਦਣਯੋਗ ਕਾਰਵਾਈਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਭੂ ਬਾਰਡਰ ਦੇ ਨਜਦੀਕ ਪੈਦੇ ਪਿੰਡ ਮਾੜੂ ਵਿਖੇ ਆਉਣ-ਜਾਣ ਵਾਲੇ ਵਹੀਕਲਜ ਤੋ ਜ਼ਬਰੀ ਵਸੂਲੀ ਕਰਨ ਦੀਆਂ ਕਾਰਵਾਈਆ ਦੀ ਸਖ਼ਤ ਨਿਖੇਧੀ ਕਰਦੇ ਹੋਏ ਅਤੇ ਪ੍ਰਸਾਸਨ ਵੱਲੋ ਸੰਬੰਧਤ ਪਿੰਡ ਦੇ ਸਰਪੰਚ ਵੱਲੋ ਹੋ ਰਹੇ ਗੈਰ ਕਾਨੂੰਨੀ ਅਮਲ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਲੁਧਿਆਣਾ ਵਿਖੇ ਬੀਤੇ ਕੁਝ ਦਿਨ ਪਹਿਲੇ ਇਕ ਐਮ.ਐਲ.ਏ ਗੁਰਪ੍ਰੀਤ ਗੋਗੀ ਦੀ ਆਪਣੇ ਪਿਸਟਲ ਦੀ ਗੋਲੀ ਚੱਲਣ ਤੇ ਮੌਤ ਹੋ ਜਾਣ ਉਤੇ ਗਹਿਰਾ ਦੁੱਖ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਮੈਂ ਵੀ ਪੁਲਿਸ ਵਿਚ ਲੰਮਾਂ ਸਮਾਂ ਸੇਵਾ ਕੀਤੀ ਹੈ ਅਤੇ ਮੇਰੇ ਕੋਲ ਵੀ ਕਈ ਤਰ੍ਹਾਂ ਦੇ ਹਥਿਆਰ ਰਹੇ ਹਨ ਅਤੇ ਇਨ੍ਹਾਂ ਹਥਿਆਰਾਂ ਦੀ ਪੂਰੀ ਜਾਣਕਾਰੀ ਹੋਣ ਉਪਰੰਤ ਵੀ ਇਨ੍ਹਾਂ ਦੀ ਸਫਾਈ ਮੈਂ ਕਦੀ ਆਪ ਨਹੀ ਕੀਤੀ ਬਲਕਿ ਟਰੇਨਡ ਵਿਅਕਤੀ ਵੱਲੋ ਕਰਵਾਉਦਾ ਰਿਹਾ ਹਾਂ । ਫਿਰ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਆਪਣਾ ਗੰਨ ਹਾਊਸ ਹੈ, ਜਿਨ੍ਹਾਂ ਕੋਲ ਅਜਿਹਾ ਹਥਿਆਰਾਂ ਦੀ ਸਫਾਈ ਕਰਨ ਲਈ ਉਚੇਚੇ ਤੌਰ ਤੇ ਬੰਦੇ ਹੁੰਦੇ ਹਨ ਫਿਰ ਉਨ੍ਹਾਂ ਵੱਲੋ ਖੁਦ ਆਪਣੇ ਪਿਸਟਲ ਦੀ ਸਫਾਈ ਕਰਨ ਦੀ ਗੱਲ ਅਤੇ ਅਚਾਨਕ ਗੋਲੀ ਚੱਲਣ ਦੀ ਗੱਲ ਹਜਮ ਹੋਣ ਵਾਲੀ ਨਹੀ ਹੈ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਹੋਈ ਮੌਤ ਜਿਸ ਨੂੰ ਪਿਸਟਲ ਦੀ ਵਜਹ ਦੱਸਕੇ ਮੌਤ ਹੋਈ ਹੈ, ਉਸ ਪਿੱਛੇ ਕੋਈ ਡੂੰਘੇ ਕਾਰਨ ਹਨ । ਜਿਸਦੀ ਨਿਰਪੱਖਤਾ ਨਾਲ ਜਾਂਚ ਕਰਕੇ ਸੱਚ ਨੂੰ ਸਾਹਮਣੇ ਲਿਆਦਾ ਜਾਵੇ ।