ਅਮਰੀਕਾ ਦੀ ਰਹਿ ਚੁੱਕੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਦੇ ਅਕਾਲ ਚਲਾਣੇ ਉਤੇ ਸ. ਮਾਨ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ 

ਫ਼ਤਹਿਗੜ੍ਹ ਸਾਹਿਬ, 24 ਮਾਰਚ ( ) “ਦੁਨੀਆ ਦੇ ਸਭ ਤੋ ਵੱਡੇ ਜਮਹੂਰੀਅਤ ਪਸ਼ੰਦ ਮੁਲਕ ਅਮਰੀਕਾ ਦੀ ਕਲਿਟਨ ਹਕੂਮਤ ਸਮੇਂ ਰਹਿ ਚੁੱਕੀ ਸੈਕਟਰੀ ਆਫ ਸਟੇਟ ਅਤੇ ਪਹਿਲੀ ਡਿਪਲੋਮੈਟ ਬੀਬੀ ਮੈਡੇਲਿਨ ਅਲਬ੍ਰਾਈਟ ਜੋ ਕਿ 85 ਵਰ੍ਹਿਆ ਦੇ ਸਨ, ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦੇ ਚਲੇ ਜਾਣ ਨਾਲ ਬੀਬੀ ਮੈਡੇਲਿਨ ਅਲਬ੍ਰਾਈਟ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਅਤੇ ਅਮਰੀਕਾ ਹਕੂਮਤ ਤੇ ਨਿਵਾਸੀਆ ਨੂੰ ਇਕ ਵੱਡਾ ਘਾਟਾ ਪਿਆ ਹੈ । ਉਨ੍ਹਾਂ ਦੇ ਇਸ ਡੂੰਘੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਅਸੀ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ, ਇਨਸਾਫ ਪਸੰਦ, ਇਮਾਨਦਾਰ ਤੇ ਕੌਮਾਂਤਰੀ ਪੱਧਰ ਉਤੇ ਮਨੁੱਖੀ ਅਧਿਕਾਰਾਂ, ਸੱਚ-ਹੱਕ ਦੀ ਗੱਲ ਕਰਨ ਵਾਲੀ ਇਕ ਬਹਾਦਰ ਬੀਬੀ ਦੇ ਜਾਣ ਉਪਰੰਤ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਪਰਿਵਾਰਿਕ ਮੈਬਰਾਂ, ਅਮਰੀਕਨ ਨਿਵਾਸੀਆ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆ ਜਥੇਬੰਦੀਆ, ਡਿਪਲੋਮੈਟਸ ਸਭਨਾਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਣ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਪਹਿਲੀ ਡਿਪਲੋਮੈਟ, ਰਹਿ ਚੁੱਕੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਮਰੀਕਾ ਮੁਲਕ, ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਇਹ ਸੰਸਾਰ ਵਾਸੀਆ ਨੂੰ ਚੇਤੇ ਕਰਵਾਉਣਾ ਜਰੂਰੀ ਹੈ ਕਿ ਜਦੋ 2000 ਵਿਚ ਪ੍ਰੈਜੀਡੈਟ ਬਿਲ ਕਲਿਟਨ ਦੀ ਅਮਰੀਕਾ ਵਿਚ ਹਕੂਮਤ ਸੀ ਅਤੇ ਉਪਰੋਕਤ ਬੀਬੀ ਸੈਕਟਰੀ ਆਫ ਸਟੇਟ ਅਮਰੀਕਾ ਸੀ, ਤਾਂ ਉਸ ਸਮੇਂ ਕਲਿਟਨ ਦੀ ਇੰਡੀਆ ਯਾਤਰਾ ਸਮੇਂ ਇੰਡੀਅਨ ਫ਼ੌਜ ਵੱਲੋਂ ਇਕ ਡੂੰਘੀ ਹਕੂਮਤੀ ਸਾਜਿਸ ਤਹਿਤ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ । ਜਿਸਦੀ ਇੰਡੀਅਨ ਸਰਕਾਰ ਨੇ ਅੱਜ ਤੱਕ ਕੋਈ ਜਾਂਚ ਨਹੀਂ ਕਰਵਾਈ । ਉਸ ਸਮੇਂ ਬੀਬੀ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਇਸ ਸੱਚ ਨੂੰ ਸਾਹਮਣੇ ਲਿਆਂਦਾ ਸੀ ਕਿ ਇਹ ਸਿੱਖ ਕਤਲੇਆਮ ਇੰਡੀਅਨ ਫ਼ੌਜ ਨੇ ਕੀਤਾ ਹੈ ਅਤੇ ਉਨ੍ਹਾਂ ਨੇ ਇਸਦੀ ਜਾਂਚ ਦੀ ਗੱਲ ਵੀ ਕੀਤੀ ਸੀ । ਪਰ ਇੰਡੀਅਨ ਮੁਤੱਸਵੀ ਹੁਕਮਰਾਨਾਂ ਨੇ ਇਸ ਗੱਲ ਨੂੰ ਦਬਾਅ ਦਿੱਤਾ ਸੀ । ਅਸੀ ਸਿੱਖ ਕੌਮ ਅਜਿਹੀ ਨਿਰਪੱਖਤਾ ਦੀ ਸੋਚ ਵਾਲੀ ਅਤੇ ਇਨਸਾਫ਼ ਪਸੰਦ ਖਿਆਲਾਂ ਦੀ ਧਾਰਨੀ ਬੀਬੀ ਦੇ ਚਲੇ ਜਾਣ ਤੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦੇ ਹਾਂ, ਉਥੇ ਉਸ ਬੀਬੀ ਨੂੰ ਸਤਿਕਾਰ ਸਹਿਤ ਸਲਿਊਟ ਵੀ ਕਰਦੇ ਹਾਂ ਜਿਨ੍ਹਾਂ ਨੇ ਅਹਿਮ ਅਹੁਦੇ ਉਤੇ ਹੁੰਦੇ ਹੋਏ ਚਿੱਠੀ ਸਿੰਘ ਪੁਰਾ ਸਿੱਖ ਕਤਲੇਆਮ ਦੇ ਸੱਚ ਨੂੰ ਸਾਹਮਣੇ ਲਿਆਂਦਾ । ਅਸੀ ਇਕ ਵਾਰੀ ਫਿਰ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹਾਂ ।

Leave a Reply

Your email address will not be published. Required fields are marked *