ਜੋ ਸਿੱਖ ਅਤੇ ਮੁਸਲਿਮ ਕੌਮੀਅਤ ਹਨ, ਉਹ ਇਕ ਸਟੇਟ ਵਿਚ ਕਦਾਚਿੱਤ ਵੱਧ-ਫੁੱਲ ਨਹੀ ਸਕਦੀਆਂ : ਮਾਨ
ਕਿਸਾਨ-ਮਜਦੂਰ ਦੀ ਖਾਮੋਸੀ ਥੱਲ੍ਹੇ ਵੱਡਾ ਇਨਕਲਾਬ ਪਣਪ ਰਿਹਾ ਹੈ
ਫ਼ਤਹਿਗੜ੍ਹ ਸਾਹਿਬ, 27 ਨਵੰਬਰ ( ) “ਪੰਜਾਬ ਦੇ ਜਿੰਮੀਦਾਰਾਂ, ਮਜਦੂਰਾਂ ਨਾਲ ਜੋ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਹਰ ਖੇਤਰ ਵਿਚ ਬੇਇਨਸਾਫ਼ੀਆਂ, ਜ਼ਬਰ ਕਰਦੀਆ ਆ ਰਹੀਆ ਹਨ । ਇਸ ਨਾਲ ਕਿਸਾਨ, ਮਜਦੂਰ, ਆੜਤੀਆ, ਟਰਾਸਪੋਰਟਰਾਂ ਦੇ ਮਨ ਵਿਚ ਹਕੂਮਤੀ ਪ੍ਰਬੰਧ ਵਿਰੁੱਧ ਵੱਡਾ ਵਿਦਰੋਹ ਉੱਠਦਾ ਨਜਰ ਆ ਰਿਹਾ ਹੈ । ਕਿਉਂਕਿ ਨਾ ਤਾਂ ਹੁਕਮਰਾਨ ਕਿਸਾਨਾਂ ਦੀਆਂ ਫਸਲਾਂ ਦੀ ਐਮ.ਐਸ.ਪੀ ਦਾ ਐਲਾਨ ਕਰ ਰਹੇ ਹਨ, ਨਾ ਹੀ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ ਅਤੇ ਨਾ ਹੀ ਫਸਲਾਂ ਲਈ ਲੋੜੀਦੀਆਂ ਖਾਦਾਂ, ਦਵਾਈਆ ਦੀ ਸਹੀ ਸਮੇ ਤੇ ਸਪਲਾਈ ਕੀਤੀ ਜਾ ਰਹੀ ਹੈ । ਹਕੂਮਤੀ ਦਿਸ਼ਾਹੀਣ ਨੀਤੀਆ ਦੀ ਬਦੌਲਤ ਭਾਰੀ ਕਰਜੇ ਹੇਠ ਦੱਬੇ ਹੋਏ ਕਿਸਾਨ ਵਰਗ ਜੋ ਖੁਦਕਸੀਆ ਕਰਨ ਲਈ ਮਜਬੂਰ ਹਨ, ਉਸ ਕਰਜੇ ਉਤੇ ਲੀਕ ਮਾਰੀ ਜਾ ਰਹੀ ਹੈ । ਉਨ੍ਹਾਂ ਦੀਆਂ ਫਸਲਾਂ ਦੀ ਸਹੀ ਕੀਮਤਾਂ ਉਤੇ ਮੁਲਕ ਵਿਚ ਅਤੇ ਕੌਮਾਂਤਰੀ ਮੰਡੀਆਂ ਵਿਚ ਵੇਚਣ ਲਈ ਕੋਈ ਉਪਰਾਲਾ ਨਹੀ ਕੀਤਾ ਜਾ ਰਿਹਾ । ਜਦੋਕਿ ਪਾਕਿਸਤਾਨ ਮੁਲਕ ਵਿਚ ਇਹ ਝੌਨਾ 8,500 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਅਤੇ ਸਾਡੀਆਂ ਸਰਹੱਦਾਂ ਰਾਹੀ ਕਿਸਾਨੀ ਫਸਲਾਂ ਅਤੇ ਹੋਰ ਵਪਾਰੀਆ ਦੇ ਉਤਪਾਦਾਂ ਨੂੰ ਕੌਮਾਂਤਰੀ ਮੰਡੀ ਵਿਚ ਵੇਚਣ ਲਈ ਇਕ ਡੂੰਘੀ ਸਾਜਿਸ ਤਹਿਤ ਪੰਜਾਬ ਦੀਆਂ ਸਰਹੱਦਾਂ ਖੋਲਕੇ ਵਪਾਰ ਕਰਨ ਦੀ ਪ੍ਰਵਾਨਗੀ ਨਹੀ ਦਿੱਤੀ ਜਾ ਰਹੀ । ਇਹ ਜੋ ਖਾਮੋਸ਼ੀ ਹੈ, ਇਸਦੇ ਥੱਲ੍ਹੇ ਵੱਡਾ ਇਨਕਲਾਬ ਪਣਪ ਰਿਹਾ ਹੈ । ਜਿਸ ਨੂੰ ਇੰਡੀਆਂ ਦੀ ਫ਼ੌਜ ਜਾਂ ਪੁਰਾਤਨ ਢੰਗ ਦੇ ਫੌਜੀ ਸਾਜੋ ਸਮਾਨ ਕਤਈ ਨਹੀ ਸਾਂਭ ਸਕਣਗੇ । ਇਸ ਲਈ ਸਹੀ ਸਮੇ ਤੇ ਸਹੀ ਦਿਸ਼ਾ ਵੱਲ ਉਦਮ ਕਰਕੇ ਇਸ ਉੱਠਣ ਵਾਲੇ ਇਨਕਲਾਬ ਨੂੰ ਸਾਂਭਿਆ ਜਾਵੇ । ਵਰਨਾ ਬਹੁਤ ਖਤਰਨਾਕ ਹਾਲਾਤ ਬਣ ਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਕਿਸਾਨ, ਮਜਦੂਰ ਵਰਗ ਪ੍ਰਤੀ ਅਪਣਾਈਆ ਦਿਸ਼ਾਹੀਣ ਅਤੇ ਉਨ੍ਹਾਂ ਨੂੰ ਮਾਲੀ ਤੌਰ ਤੇ ਨੁਕਸਾਨ ਪਹੁੰਚਾਉਣ ਹਿੱਤ ਕੀਤੇ ਜਾ ਰਹੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਉਤੇ ਸਹੀ ਸਮੇ ਤੇ ਕਾਬੂ ਪਾਉਣ ਦੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਅਨ ਅਖਬਾਰਾਂ ਜਿਵੇ ਟਾਈਮਜ ਆਫ ਇੰਡੀਆ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ, ਦਾ ਟ੍ਰਿਬਿਊਨ ਆਦਿ ਕਹਿ ਰਹੇ ਹਨ ਕਿ ਬੰਗਲਾਦੇਸ ਵਿਚ ਘੱਟ ਗਿਣਤੀਆ ਉਤੇ ਜਬਰ ਹੋ ਰਿਹਾ ਹੈ । ਪਰ ਜੋ ਜ਼ਬਰ ਇੰਡੀਆਂ ਵਿਚ ਵੱਸਣ ਵਾਲੀਆ ਸਿੱਖ ਅਤੇ ਮੁਸਲਿਮ ਘੱਟ ਗਿਣਤੀ ਕੌਮਾਂ ਉਤੇ ਇਹ ਹਿੰਦੂਤਵ ਹੁਕਮਰਾਨ ਨਿਰੰਤਰ ਕਰਦੇ ਆ ਰਹੇ ਹਨ ਅਤੇ ਸਾਜਸੀ ਢੰਗਾਂ ਰਾਹੀ ਕਤਲੇਆਮ ਕਰ ਰਹੇ ਹਨ, ਉਸ ਜ਼ਬਰ-ਬੇਇਨਸਾਫ਼ੀ ਬਾਰੇ ਇਹ ਉਪਰੋਕਤ ਅੰਗਰੇਜੀ ਦੇ ਅਖਬਾਰ ਕਿਉਂ ਨਹੀ ਬੋਲਦੇ ? ਜਿਸਦਾ ਪ੍ਰਤੱਖ ਮਤਲਬ ਹੈ ਕਿ ਇਨ੍ਹਾਂ ਉਪਰੋਕਤ ਦੋਵੇ ਕੌਮਾਂ ਦੀ ਆਪਣੀ ਵੱਖਰੀ ਪਹਿਚਾਣ, ਇਤਿਹਾਸ, ਵਿਰਸਾ-ਵਿਰਾਸਤ, ਬੋਲੀ ਅਤੇ ਧਰਮ ਹਨ । ਹਿੰਦੂਆਂ ਦੀ ਆਪਣੀ ਕੌਮੀਅਤ ਦੀ ਪਹਿਚਾਣ ਬਣੀ ਹੋਈ ਹੈ । ਜੋ ਸਿੱਖ, ਮੁਸਲਿਮ ਦੋਵੇ ਕੌਮੀਅਤ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਹੈ, ਉਹ ਕਦੀ ਵੀ ਇੰਡੀਅਨ ਹਿੰਦੂਤਵ ਸਟੇਟ ਵਿਚ ਵੱਧ ਫੁੱਲ ਨਹੀ ਸਕਦੀ । ਇਸ ਲਈ ਇਨ੍ਹਾਂ ਦੇ ਵੱਖਰੇ ਆਜਾਦ ਸਟੇਟ ਕਾਇਮ ਹੋਣੇ ਅਤਿ ਜਰੂਰੀ ਹਨ ।