ਨੈਸ਼ਨਲ ਕਾਨਫਰੰਸ ਦੇ ਜਨਾਬ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਨੂੰ ਸ਼ਾਨਦਾਰ ਹੋਈ ਜਿੱਤ ਉਤੇ ਮੁਬਾਰਕਬਾਦ : ਮਾਨ
ਖਤਮ ਕੀਤੀ ਗਈ ਧਾਰਾ 370 ਅਤੇ 35ਏ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਵਾਉਣ ਲਈ ਉੱਦਮ ਕੀਤਾ ਜਾਵੇ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ ( ) “ਜਦੋਂ ਸੈਂਟਰ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ ਦੇ ਫਿਰਕੂ ਹੁਕਮਰਾਨ ਸਮੁੱਚੇ ਮੁਲਕ ਵਿਚ ਵਿਧਾਨਿਕ ਲੀਹਾਂ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਇਥੇ ਹਰ ਸੂਬੇ ਵਿਚ ਘੱਟ ਗਿਣਤੀ ਕੌਮਾਂ ਤੇ ਕਬੀਲਿਆ ਨੂੰ ਸਿਆਸੀ ਤੇ ਫ਼ੌਜੀ ਤਾਕਤ ਨਾਲ ਦਬਾਉਣ ਦੇ ਅਮਲ ਕਰਦੇ ਹੋਏ ਜਮਹੂਰੀਅਤ ਦਾ ਘਾਣ ਕਰਦੇ ਆ ਰਹੇ ਹਨ, ਤਾਂ ਉਸ ਸਮੇ ਜੰਮੂ ਕਸਮੀਰ ਦੀਆਂ ਹੋਈਆ ਵਿਧਾਨ ਸਭਾ ਚੋਣਾਂ ਵਿਚ ਜੋ ਉਥੋ ਦੇ ਨਿਵਾਸੀਆ ਨੇ ਬੀਜੇਪੀ-ਆਰ.ਐਸ.ਐਸ ਦੀ ਹਿੰਦੂਤਵ ਕੱਟੜਵਾਦੀ ਸੋਚ ਨੂੰ ਪੂਰਨ ਰੂਪ ਵਿਚ ਰੱਦ ਕਰਕੇ ਸੂਬੇ ਦੀ ਖੇਤਰੀ ਪਾਰਟੀ ਨੈਸਨਲ ਕਾਨਫਰੰਸ ਅਤੇ ਉਨ੍ਹਾਂ ਦੇ ਹਮਖਿਆਲ ਗੱਠਬੰਧਨ ਵਾਲੀਆ ਪਾਰਟੀਆ ਦੇ ਉਮੀਦਵਾਰਾਂ ਨੂੰ ਆਪਣੀਆ ਵੋਟਾਂ ਪਾ ਕੇ ਨੈਸਨਲ ਕਾਨਫਰੰਸ ਪਾਰਟੀ ਵਿਚ ਪੂਰਨ ਵਿਸਵਾਸ ਪ੍ਰਗਟ ਕੀਤਾ ਹੈ, ਤਾਂ ਉਨ੍ਹਾਂ ਨੇ ਬਹੁਤ ਹੀ ਜਿੰਮੇਵਰਾਨਾ ਢੰਗ ਨਾਲ ਆਪਣੇ ਇਸ ਵੋਟ ਹੱਕ ਦੀ ਵਰਤੋ ਕਰਦੇ ਹੋਏ ਜੋ ਆਪ ਜੀ ਤੇ ਆਪ ਜੀ ਦੇ ਸਾਥੀਆ ਨੂੰ ਸਿਆਸੀ ਤਾਕਤ ਪ੍ਰਦਾਨ ਕੀਤੀ ਹੈ ਅਤੇ ਸਾਨਦਾਰ ਜਿੱਤ ਦਿੱਤੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਆਪ ਜੀ, ਆਪ ਜੀ ਦੀ ਸਮੁੱਚੀ ਨੈਸਨਲ ਕਾਨਫਰੰਸ ਪਾਰਟੀ ਤੇ ਸਹਿਯੋਗੀਆ ਨੂੰ ਇਸ ਹੋਈ ਵੱਡੀ ਜਿੱਤ ਉਤੇ ਜਿਥੇ ਮੁਬਾਰਕਬਾਦ ਭੇਜਦੀ ਹੈ, ਉਥੇ ਇਸ ਗੱਲ ਦੀ ਵੀ ਡੂੰਘੀ ਇੱਛਾ ਰੱਖਦੀ ਹੈ ਕਿ ਆਪ ਜੀ ਸਥਾਈ ਤੌਰ ਤੇ ਜੰਮੂ ਕਸਮੀਰ ਦੀ ਸਰਕਾਰ ਬਣਾਉਦੇ ਹੋਏ ਪਹਿਲ ਦੇ ਆਧਾਰ ਤੇ, ਮੋਦੀ-ਸਾਹ ਹਕੂਮਤ ਵੱਲੋ ਮੰਦਭਾਵਾਨਾ ਅਧੀਨ ਉਥੋ ਦੀ ਆਜਾਦੀ ਨੂੰ ਪ੍ਰਗਟਾਉਦੀ ਧਾਰਾ 370 ਅਤੇ 35ਏ ਖਤਮ ਕਰਕੇ ਜੋ ਜੰਮੂ ਅਤੇ ਲਦਾਖ ਨੂੰ ਯੂਟੀ ਬਣਾਕੇ ਕਸਮੀਰੀਆ ਨਾਲ ਜ਼ਬਰ ਕੀਤਾ ਹੈ, ਉਸ ਧਾਰਾ 370 ਨੂੰ ਬਹਾਲ ਕਰਵਾਉਣ ਲਈ ਵੱਡੀ ਜਿੰਮੇਵਾਰੀ ਨਿਭਾਏਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸਮੀਰ ਵਿਚ ਨੈਸਨਲ ਕਾਨਫਰੰਸ ਦੀ ਖੇਤਰੀ ਪਾਰਟੀ ਦੀ ਹੋਈ ਸਾਨਦਾਰ ਜਿੱਤ ਉਤੇ ਡਾ. ਫਾਰੂਕ ਅਬਦੁੱਲਾ ਅਤੇ ਜਨਾਬ ਉਮਰ ਅਬਦੁੱਲਾ ਨੂੰ ਅਤੇ ਉਨ੍ਹਾਂ ਦੇ ਸਿਆਸੀ ਗੱਠਬੰਧਨ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਉਥੇ ਖਤਮ ਹੋਈ ਧਾਰਾ 370 ਅਤੇ 35ਏ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਵਾਕੇ ਕਸਮੀਰ ਦੇ ਆਜਾਦ ਸਟੇਟ ਨੂੰ ਕਾਇਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਉਪਰੋਕਤ ਵੱਡੀ ਜਿੰਮੇਵਾਰੀ ਪੂਰਨ ਕਰਨੀ ਬਣਦੀ ਹੈ, ਉਥੇ ਹਿੰਦ ਹਕੂਮਤ ਵੱਲੋ ਮੰਦਭਾਵਨਾ ਅਧੀਨ ਜੰਮੂ ਕਸਮੀਰ ਵਿਚ ਲਾਗੂ ਕੀਤੇ ਗਏ ਅਫਸਪਾ ਵਰਗੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਵੀ ਅਬਦੁੱਲਾ ਪਰਿਵਾਰ ਕਸਮੀਰੀਆ ਲਈ ਇਹ ਵੀ ਉਦਮ ਕਰੇ । ਜੇਕਰ ਇਹ ਨਵੀ ਬਣਨ ਜਾ ਰਹੀ ਸਰਕਾਰ ਉਪਰੋਕਤ 2 ਵੱਡੀਆ ਜਿੰਮੇਵਾਰੀਆ ਨੂੰ ਪੂਰੀ ਸੰਜੀਦਗੀ ਤੇ ਦ੍ਰਿੜਤਾ ਨਾਲ ਪੂਰਨ ਕਰਵਾ ਲਵੇਗੀ ਤਾਂ ਦੁਨੀਆ ਦੀ ਕੋਈ ਵੀ ਤਾਕਤ ਜੰਮੂ ਕਸਮੀਰ ਵਿਚ ਨੈਸਨਲ ਕਾਨਫਰੰਸ ਪਾਰਟੀ ਅਤੇ ਅਬਦੁੱਲਾ ਪਰਿਵਾਰ ਦੇ ਸਿਆਸੀ ਰੁਤਬੇ ਨੂੰ ਕਿਸੇ ਤਰ੍ਹਾਂ ਵੀ ਕਿਸੇ ਵੀ ਸਾਜਸੀ ਢੰਗ ਨਾਲ ਨੁਕਸਾਨ ਪਹੁੰਚਾਉਣ ਵਿਚ ਹੁਕਮਰਾਨ ਕਾਮਯਾਬ ਨਹੀ ਹੋ ਸਕੇਗਾ ਅਤੇ ਕਸਮੀਰ ਨਿਵਾਸੀ ਸਦਾ ਲਈ ਨੈਸਨਲ ਕਾਨਫਰੰਸ ਅਤੇ ਆਪਣੇ ਸੂਬੇ ਦੇ ਆਪ ਜੈਸੇ ਆਗੂਆ ਨੂੰ ਇਹ ਨਿਰੰਤਰ ਸਿਆਸੀ ਤਾਕਤ ਦੇ ਕੇ ਜਿਥੇ ਵੱਡੀ ਖੁਸੀ ਮਹਿਸੂਸ ਕਰਨਗੇ, ਉਥੇ ਆਪ ਜੀ ਅਤੇ ਆਪ ਜੀ ਦੇ ਸਤਿਕਾਰਿਤ ਅਬਦੁੱਲਾ ਪਰਿਵਾਰ ਦੇ ਸਤਿਕਾਰ ਮਾਣ ਵਿਚ ਵੀ ਵੱਡਾ ਵਾਧਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।