ਹਰਿਆਣੇ ਦੀ ਓਚਾਣਾ ਕਲਾ ਵਿਧਾਨ ਸਭਾ ਸੀਟ ਤੋਂ ਸ੍ਰੀ ਬਰਜਿੰਦਰਾ ਸਿੰਘ ਨੂੰ ਜਾਟਾਂ ਤੇ ਸਿੱਖਾਂ ਵੱਲੋਂ ਹਰਾ ਦੇਣ ਦੇ ਅਮਲ ਅਤਿ ਸ਼ਰਮਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ ( ) “ਸ੍ਰੀ ਬਰਜਿੰਦਰਾ ਸਿੰਘ ਜੋ ਕਿ ਚੌਧਰੀ ਸਰ ਛੋਟੂ ਰਾਮ ਦੇ ਦੋਹਤੇ ਦੇ ਪੁੱਤਰ ਹਨ, ਜਿਸ ਸ੍ਰੀ ਛੋਟੂ ਰਾਮ ਨੇ ਪੁਰਾਤਨ ਪੰਜਾਬ ਜਿਸ ਵਿਚ ਹਰਿਆਣਾ, ਹਿਮਾਚਲ ਸਮੇਤ ਪਾਕਿਸਤਾਨ ਪੰਜਾਬ ਸਟੇਟ ਸੀ, ਉਸਦੇ ਉਹ ਖੇਤੀਬਾੜੀ ਵਜੀਰ ਰਹੇ ਸਨ । ਸਰ ਛੋਟੂ ਰਾਮ ਨੇ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਮਹਿਸੂਸ ਕਰਦੇ ਹੋਏ ਉਸ ਸਮੇਂ ਵੱਡੀ ਗਿਣਤੀ ਵਿਚ ਕਰਜੇ ਥੱਲ੍ਹੇ ਦੱਬੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸਹੀ ਕਰਨ ਹਿੱਤ ਉਨ੍ਹਾਂ ਤੇ ਚੜ੍ਹੇ ਕਰਜਿਆ ਉਤੇ ਪੂਰਨ ਰੂਪ ਵਿਚ ਲੀਕ ਮਾਰਕੇ ਸਭ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦੇ ਫਰਜ ਨਿਭਾਏ ਸਨ । ਉਸ ਸਮੇ ਜਿੰਨੇ ਵੀ ਵਪਾਰੀ ਲੋਕ ਬਣੀਏ ਸਨ ਉਨ੍ਹਾਂ ਨੇ ਸਰ ਛੋਟੂ ਰਾਮ ਦੇ ਇਸ ਅਮਲ ਵਿਰੁੱਧ ਹੜਤਾਲ ਕਰਵਾਈ ਸੀ ਅਤੇ ਸਰ ਛੋਟੂ ਰਾਮ ਦੇ ਵਿਰੁੱਧ ਹੋ ਗਏ ਸਨ । ਪਰ ਦੁੱਖ ਅਤੇ ਅਫਸੋਸ ਹੈ ਕਿ ਸਰ ਛੋਟੂ ਰਾਮ ਜਿਨ੍ਹਾਂ ਨੇ ਉਸ ਸਮੇ ਕਿਸਾਨਾਂ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਬਹੁਤ ਵੱਡਾ ਉਦਮ ਕੀਤਾ ਸੀ ਉਨ੍ਹਾਂ ਦੇ ਦੋਹਤੇ ਦੇ ਪੁੱਤਰ ਸ੍ਰੀ ਬਰਜਿੰਦਰਾ ਸਿੰਘ ਨੂੰ ਓਚਾਣਾ ਕਲਾਂ ਵਿਧਾਨ ਸਭਾ ਸੀਟ ਤੋ ਉਥੋ ਦੇ ਜਾਟਾਂ ਤੇ ਸਿੱਖ ਜਿੰਮੀਦਾਰਾਂ ਵੱਲੋ ਹਰਾ ਦੇਣ ਦੀ ਕਾਰਵਾਈ ਅਤਿ ਸ਼ਰਮਨਾਕ ਅਤੇ ਉਥੋ ਦੇ ਜਾਟਾਂ ਤੇ ਸਿੱਖ ਜਿੰਮੀਦਾਰਾਂ ਦੇ ਚੇਹਰੇ ਉਤੇ ਇਕ ਕਾਲਾ ਧੱਬਾ ਲੱਗ ਗਿਆ ਹੈ ਜਿਨ੍ਹਾਂ ਨੇ ਕਿਸਾਨ ਵਿਰੋਧੀ ਬੀਜੇਪੀ ਦੇ ਉਮੀਦਵਾਰ ਨੂੰ ਜਿਤਾਕੇ ਨਿੰਦਣਯੋਗ ਅਮਲ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਬਰਜਿੰਦਰਾ ਸਿੰਘ ਨੂੰ ਓਚਾਣਾ ਕਲਾਂ ਵਿਧਾਨ ਸਭਾ ਹਲਕੇ ਤੋ ਹੋਈ ਹਾਰ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਹਾਰ ਲਈ ਉਸ ਹਲਕੇ ਦੇ ਜਾਟਾਂ ਤੇ ਸਿੱਖ ਜਿੰਮੀਦਾਰਾਂ ਨੂੰ ਕਸੂਰਵਾਰ ਠਹਿਰਾਉਦੇ ਹੋਏ ਜਾਹਰ ਕੀਤੇ ਅਤੇ ਕਿਹਾ ਕਿ ਜਾਟਾਂ ਤੇ ਸਿੱਖ ਜਿੰਮੀਦਾਰਾਂ ਨੂੰ ਸਰ ਛੋਟੂ ਰਾਮ ਵੱਲੋ ਬੀਤੇ ਸਮੇ ਵਿਚ ਕਿਸਾਨ ਵਰਗਾਂ ਦੀ ਆਰਥਿਕ ਮੰਦੀ ਹਾਲਤ ਨੂੰ ਠੀਕ ਕਰਨ ਹਿੱਤ ਉਸ ਸਮੇ ਦੇ ਵਪਾਰੀਆ ਤੇ ਬਾਣੀਆ ਦੇ ਵੱਡੇ ਵਿਰੋਧ ਦੇ ਬਾਵਜੂਦ ਉਨ੍ਹਾਂ ਦੇ ਕਰਜਿਆ ਨੂੰ ਮੁਆਫ਼ ਕਰਨ ਦੇ ਨਿਭਾਏ ਗਏ ਫਰਜਾਂ ਨੂੰ ਮੁੱਖ ਰੱਖਕੇ ਸ. ਬਰਜਿੰਦਰਾ ਸਿੰਘ ਨੂੰ ਸਾਨਦਾਰ ਤਰੀਕੇ ਨਾਲ ਜਿਤਾਉਣਾ ਬਣਦਾ ਸੀ । ਜੋ ਜਿੰਮੇਵਾਰੀ ਨਾ ਨਿਭਾਕੇ ਸਰ ਛੋਟੂ ਰਾਮ ਦੇ ਪਰਿਵਾਰ ਨਾਲ ਇਕ ਵੱਡਾ ਧੋਖਾ ਕੀਤਾ ਗਿਆ ਹੈ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਜਿਸ ਡੇਰਾ ਸਿਰਸੇਵਾਲੇ ਸਾਧ ਨੇ ਆਪਣੇ ਡੇਰੇ ਵਿਚ ਵੱਡੀ ਗਿਣਤੀ ਵਿਚ ਬੀਬੀਆ ਨਾਲ ਬਲਾਤਕਾਰ ਕੀਤੇ, ਇਨਸਾਨੀ ਜਿੰਦਗਾਨੀਆ ਦੇ ਕਤਲ ਕੀਤੇ, ਉਸ ਨੂੰ ਸਮੇ ਦੀ ਫਿਰਕੂ ਹਕੂਮਤ ਦੇ ਆਗੂਆ ਨੇ ਪੈਰੋਲ ਤੇ ਰਿਹਾਅ ਕਰਵਾਕੇ ਚੋਣਾਂ ਵਿਚ ਗੈਰ ਨਿਯਮਾਂ, ਢੰਗਾਂ ਰਾਹੀ ਵੋਟਾਂ ਪਵਾਕੇ ਸੱਚ ਨੂੰ ਦਫਨ ਕੀਤਾ ਹੈ ਅਤੇ ਝੂਠ ਨੂੰ ਉਜਾਗਰ ਕੀਤਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਗੁਜਰਾਤ ਵਿਚ ਜਦੋ ਮੁਸਲਿਮ ਬੀਬੀ ਬਾਨੋ ਨਾਲ ਕੁਝ ਗੁੰਡਿਆਂ ਨੇ ਬਲਾਤਕਾਰ ਕੀਤਾ ਅਤੇ ਉਸਦੇ ਪਰਿਵਾਰਿਕ ਮੈਬਰਾਂ ਦੇ ਕਤਲ ਕੀਤੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਹੋ ਗਈ ਸੀ । ਲੇਕਿਨ ਮੌਜੂਦਾ ਫਿਰਕੂ ਹੁਕਮਰਾਨਾਂ ਨੇ ਉਨ੍ਹਾਂ ਗੁੰਡਿਆ ਦੀ ਸਜ਼ਾ ਪੂਰੀ ਹੋਣ ਤੋ ਪਹਿਲੇ ਹੀ ਕੇਵਲ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਹੀ ਨਹੀ ਕੀਤੇ, ਬਲਕਿ ਉਨ੍ਹਾਂ ਦੀ ਰਿਹਾਈ ਤੇ ਜਸਨ ਮਨਾਏ ਗਏ । ਲੇਕਿਨ ਸੁਪਰੀਮ ਕੋਰਟ ਨੇ ਕਾਨੂੰਨ ਦੀ ਉਲੰਘਣਾ ਹੋਣ ਦੇ ਮੁੱਖ ਮੁੱਦੇ ਨੂੰ ਲੈਕੇ ਸਰਕਾਰ ਵੱਲੋ ਗੈਰ ਕਾਨੂੰਨੀ ਢੰਗ ਨਾਲ ਰਿਹਾਅ ਕਰਵਾਏ ਗਏ ਇਨ੍ਹਾਂ ਗੁੰਡਿਆ ਨੂੰ ਫਿਰ ਤੋ ਜੇਲ੍ਹ ਵਿਚ ਭੇਜਕੇ ਕਾਨੂੰਨੀ ਜਿੰਮੇਵਾਰੀ ਪੂਰਨ ਕੀਤੀ ਗਈ । ਪਰ ਦੁੱਖ ਅਤੇ ਅਫਸੋਸ ਹੈ ਉਸੇ ਤਰ੍ਹਾਂ ਦੇ ਵੱਡੇ ਦੋਸ ਵਾਲੇ ਸਿਰਸੇਵਾਲੇ ਸਾਧ ਨੂੰ ਹਰ ਵਾਰੀ ਚੋਣਾਂ ਤੋ ਪਹਿਲੇ ਅਤੇ ਚੋਣਾਂ ਵਿਚ ਪੈਰੋਲ ਦੇ ਕੇ ਜਮਹੂਰੀਅਤ ਅਤੇ ਨਿਰਪੱਖਤਾ ਦਾ ਜਨਾਜ਼ਾਂ ਕੱਢਿਆ ਜਾਂਦਾ ਆ ਰਿਹਾ ਹੈ । ਇਸ ਵਿਸੇ ਉਤੇ ਵੀ ਸੁਪਰੀਮ ਕੋਰਟ ਨੂੰ ਬੀਬੀ ਬਾਨੋ ਦੇ ਕੇਸ ਦੀ ਤਰ੍ਹਾਂ ਕਾਨੂੰਨੀ ਅਮਲ ਕਰਨਾ ਬਣਦਾ ਹੈ । ਜੋ ਕਿ ਨਹੀ ਕੀਤਾ ਜਾ ਰਿਹਾ ।
ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਇੱਛਾ ਰੱਖਦੀ ਹੈ ਕਿ ਜੋ ਜੰਮੂ ਕਸਮੀਰ ਵਿਚ ਹੁਕਮਰਾਨਾਂ ਨੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਉਥੋ ਦੇ ਬਸਿੰਦੇ ਕਸਮੀਰੀਆ ਨੂੰ ਫੌ਼ਜ, ਅਰਧ ਸੈਨਿਕ ਬਲ ਅਤੇ ਪੁਲਿਸ ਜਦੋ ਚਾਹੇ ਅਗਵਾਹ ਕਰ ਸਕਦੀ ਹੈ, ਤਸੱਦਦ ਕਰਕੇ ਲੱਤ ਬਾਹ ਤੋੜ ਸਕਦੀ ਹੈ, ਜ਼ਬਰ ਜਨਾਹ ਕਰ ਸਕਦੀ ਹੈ ਅਤੇ ਉਸ ਨੂੰ ਤਸੱਦਦ ਨਾਲ ਮਾਰ ਵੀ ਸਕਦੀ ਹੈ । ਉਸ ਕਾਲੇ ਕਾਨੂੰਨ ਨੂੰ ਵੀ ਸੁਪਰੀਮ ਕੋਰਟ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਰੱਦ ਕਰਵਾਏ ਤਾਂ ਕਿ ਕਸਮੀਰੀਆ ਨਾਲ ਫ਼ੋਜ ਤੇ ਅਰਧ ਸੈਨਿਕ ਬਲਾਂ ਵੱਲੋ ਉਪਰੋਕਤ ਕਾਲੇ ਕਾਨੂੰਨ ਦੀ ਆੜ ਵਿਚ ਕਿਸੇ ਤਰ੍ਹਾਂ ਦਾ ਜ਼ਬਰ ਜੁਲਮ ਬੇਇਨਸਾਫ਼ੀ ਨਾ ਹੋ ਸਕੇ ।