ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਸ. ਪੁਰੀ ਅਤੇ ਸ. ਬਿੱਟੂ ਵੱਲੋ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੇ ਅਮਲ ਅਤਿ ਨਿੰਦਣਯੋਗ ਅਤੇ ਸ਼ਰਮਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਜਦੋਂ ਕੌਮਾਂਤਰੀ ਪੱਧਰ ਉਤੇ ਇੰਡੀਅਨ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਸਾਜਸੀ ਢੰਗਾਂ ਰਾਹੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕੀਤੇ ਜਾਂਦੇ ਆ ਰਹੇ ਕਤਲਾਂ ਦਾ ਸੱਚ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕਾ ਹੈ ਅਤੇ ਇਸ ਸੱਚ ਨੂੰ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕ ਪ੍ਰਵਾਨ ਕਰਕੇ ਇੰਡੀਆਂ ਦੀਆਂ ਇਨ੍ਹਾਂ ਅਣਮਨੁੱਖੀ ਹਰਕਤਾ ਦਾ ਜੋਰਦਾਰ ਵਿਰੋਧ ਕਰ ਰਹੇ ਹਨ ਅਤੇ ਸਿੱਖ ਕੌਮ ਦੇ ਪੱਖ ਵਿਚ ਖੜ੍ਹ ਚੁੱਕੇ ਹਨ, ਤਾਂ ਹੁਣ ਸ੍ਰੀ ਰਾਹੁਲ ਗਾਂਧੀ ਨੇ ਵੀ ਅਮਰੀਕਾ ਦੀ ਪ੍ਰੈਸ ਕਲੱਬ ਵਸਿੰਗਟਨ ਡੀਸੀ ਵਿਖੇ ਸੱਚ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਹੈ ਕਿ ਹੁਕਮਰਾਨ ਸਿੱਖਾਂ ਉਤੇ ਜ਼ਬਰ ਢਾਹ ਰਿਹਾ ਹੈ, ਤਾਂ ਸ. ਹਰਦੀਪ ਸਿੰਘ ਪੁਰੀ ਅਤੇ ਸ. ਰਵਨੀਤ ਸਿੰਘ ਬਿੱਟੂ ਦੋਵੇ ਭਾਜਪਾ ਦੇ ਵਜੀਰਾਂ ਵੱਲੋ ਆਪਣੇ ਇਖਲਾਕ ਤੋ ਗਿਰਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਜੋ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੇ ਅਮਲ ਹੋ ਰਹੇ ਹਨ, ਉਹ ਅਤਿ ਨਿੰਦਣਯੋਗ ਅਤੇ ਨਿੱਖਰ ਚੁੱਕੇ ਸੱਚ ਤੋ ਮੂੰਹ ਮੋੜਨ ਵਾਲੀ ਅਤਿ ਸ਼ਰਮਨਾਕ ਕਾਰਵਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਦੀਪ ਸਿੰਘ ਪੁਰੀ ਤੇ ਸ. ਰਵਨੀਤ ਸਿੰਘ ਬਿੱਟੂ ਵੱਲੋ ਸੱਚਾਈ ਤੋ ਮੂੰਹ ਮੋੜਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਦੀ ਅਪਣਾਈ ਗਈ ਨੀਤੀ ਦਾ ਜੋਰਦਾਰ ਵਿਰੋਧ ਕਰਦੇ ਹੋਏ ਅਤੇ ਉਸ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਅਜਿਹੇ ਅਮਲ ਤਾਂ ਹਿੰਦੂਤਵ ਸਟੇਟ ਵੱਲੋ ਕੌਮਾਂਤਰੀ ਕਾਨੂੰਨਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਤੋੜਨ ਵਾਲੀ ਦੁੱਖਦਾਇਕ ਕਾਰਵਾਈ ਹੈ । ਇਥੋ ਤੱਕ ਕਿ ਅਮਰੀਕਾ ਦੇ ਕੌਮਾਂਤਰੀ ਪੱਧਰ ਦੇ ਨਿਯਮ ਮੁਨਰੋ ਡਾਕਟਰੀਨ ਨੂੰ ਤੋੜਕੇ ਇਨ੍ਹਾਂ ਹੁਕਮਰਾਨਾਂ ਨੇ ਕੌਮਾਂਤਰੀ ਪੱਧਰ ਤੇ ਆਪਣੀ ਸਥਿਤੀ ਅਤਿ ਤਰਸਯੋਗ ਅਤੇ ਗੈਰ ਸਿਧਾਤਿਕ ਬਣਾ ਲਈ ਹੈ ।
ਉਨ੍ਹਾਂ ਕਿਹਾ ਕਿ ਸ. ਹਰਦੀਪ ਸਿੰਘ ਪੁਰੀ ਜੋ ਲੰਮਾਂ ਸਮਾਂ ਵਿਦੇਸ਼ੀ ਸੇਵਾਵਾਂ ਦੇ ਅਫਸਰ ਰਹੇ ਹਨ ਅਤੇ ਜੋ ਕੌਮਾਂਤਰੀ ਪੱਧਰ ਦੇ ਨਿਯਮਾਂ, ਕਾਨੂੰਨਾਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ । ਜਿਨ੍ਹਾਂ ਨੂੰ ਇਹ ਜਾਣਕਾਰੀ ਹੈ ਕਿ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਉਪਰੋਕਤ ਕੀਤੇ ਗਏ ਅਪਰਾਧ ਅਧੀਨ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦ ਹੇਂਗ ਵਿਚ ਸਜ਼ਾ ਦੇ ਭਾਗੀ ਬਣਨਗੇ, ਫਿਰ ਵੀ ਉਸ ਸੱਚ ਤੋ ਮੂੰਹ ਮੋੜਨ ਵਾਲੀ ਕਾਰਵਾਈ ਆਪਣੀ ਆਤਮਾ ਨੂੰ ਹੋਰ ਦਾਗੀ ਕਰਨ ਵਾਲੀ ਹੈ । ਉਨ੍ਹਾਂ ਕਿਹਾ ਕਿ ਜਦੋ ਹਿੰਦੂਤਵ ਹੁਕਮਰਾਨਾਂ ਦੇ ਸਿੱਖ ਨੌਜਵਾਨੀ ਨੂੰ ਕਤਲ ਕਰਨ ਅਤੇ ਉਨ੍ਹਾਂ ਉਤੇ ਜ਼ਬਰ ਢਾਹੁਣ ਦੀ ਕਾਰਵਾਈ ਦੀ ਸਮੁੱਚੇ ਮੁਲਕਾਂ ਅਤੇ ਇੰਡੀਆ ਵਿਚ ਜੋਰਦਾਰ ਨਿੰਦਾ ਹੋ ਰਹੀ ਹੈ ਅਤੇ ਜਿਸ ਉਤੇ ਸ੍ਰੀ ਰਾਹੁਲ ਗਾਂਧੀ ਨੇ ਵੀ ਆਪਣੀ ਆਤਮਾ ਦੀ ਆਵਾਜ ਨੂੰ ਸੁਣਦੇ ਹੋਏ ਸੱਚ ਨੂੰ ਉਜਾਗਰ ਕੀਤਾ ਹੈ, ਉਸ ਵਿਰੁੱਧ ਸ੍ਰੀ ਹਰਦੀਪ ਸਿੰਘ ਪੁਰੀ ਅਤੇ ਰਵਨੀਤ ਬਿੱਟੂ ਬੀਜੇਪੀ-ਆਰ.ਐਸ.ਐਸ ਦੀ ਸਿੱਖਾਂ ਨੂੰ ਮਾਰਨ ਦੀ ਨੀਤੀ ਦੀ ਅਜਿਹੇ ਸਮੇ ਗੈਰ ਦਲੀਲ ਢੰਗ ਨਾਲ ਮਦਦ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਅਤੇ ਇਨਸਾਨਾਂ ਵਿਚ ਆਪਣੀ ਸਥਿਤੀ ਨੂੰ ਕਿਸ ਤਰ੍ਹਾਂ ਸਪੱਸਟ ਕਰਨਗੇ ਅਤੇ ਕਿਸ ਤਰ੍ਹਾਂ ਆਪਣੇ ਲੋਕਾਂ ਵਿਚ ਵਿਚਰ ਸਕਣਗੇ ? ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਹਰਦੀਪ ਸਿੰਘ ਪੁਰੀ ਅਤੇ ਸ. ਬਿੱਟੂ ਸਿਆਸੀ ਅਤੇ ਮਾਲੀ ਸਵਾਰਥੀ ਸੋਚ ਵਿਚੋ ਨਿਕਲਕੇ ਉਹ ਪੰਜਾਬੀਆਂ ਤੇ ਸਿੱਖ ਕੌਮ ਦੇ ਫਖ਼ਰ ਵਾਲੇ ਪਾੜੇ ਵਿਚ ਖਲੋ ਜਾਣਗੇ ਤਾਂ ਕਿ ਉਹ ਉਸ ਅਕਾਲ ਪੁਰਖ ਦੀ ਨਜਰ ਵਿਚ ਅਤੇ ਸਿੱਖ ਕੌਮ ਦੀ ਨਜਰ ਵਿਚ ਆਪਣੇ ਆਪ ਨੂੰ ਸਰੂਖਰ ਕਰ ਸਕਣ ।
ਇਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਯਹੂਦੀਆ ਨੇ ਨਾਜੀਆ ਨਾਲ ਸਾਂਝ ਪਾਈ ਸੀ, ਉਨ੍ਹਾਂ ਨੂੰ ਇਤਿਹਾਸ ਅੱਜ ਵੀ ‘ਜੁਡੇਨਰਾਟ’ ਦੇ ਬਦਨਾਮ ਨਾਮ ਨਾਲ ਪੁਕਾਰਦਾ ਹੈ ।