ਜਲੰਧਰ ਦੇ ਬਸਤੀਆਤ ਇਲਾਕੇ ਦਸਮੇਸ ਨਗਰ ਦੀ ਇਕ ਲੜਕੀ ਨਾਲ ਹੋਏ ਜ਼ਬਰ-ਜਨਾਹ ਉਤੇ ਪੁਲਿਸ ਵੱਲੋ ਸਹੀ ਅਮਲ ਨਾ ਕਰਨਾ ਸ਼ਰਮਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋ ਅਕਸਰ ਹੀ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਨੂੰ ਕਾਇਮ ਕਰਨ ਅਤੇ ਹਰ ਤਰ੍ਹਾਂ ਦੀਆਂ ਗੈਰ ਕਾਨੂਨੀ ਕਾਰਵਾਈਆ ਨੂੰ ਰੋਕਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ । ਪਰ ਜੇਕਰ ਨਿਰਪੱਖਤਾ ਨਾਲ ਪੰਜਾਬ ਦੇ ਨਿਜਾਮੀ ਪ੍ਰਬੰਧ ਉਤੇ ਇਕ ਸਰਸਰੀ ਨਜਰ ਮਾਰੀ ਜਾਵੇ ਤਾਂ ਪ੍ਰਤੱਖ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਹਕੂਮਤ ਦੌਰਾਨ ਨਾ ਤਾਂ ਗੈਰ ਕਾਨੂੰਨੀ ਕਾਰਵਾਈਆ ਉਤੇ ਕੋਈ ਰੋਕ ਲੱਗ ਸਕੀ ਹੈ, ਨਾ ਹੀ ਅਪਰਾਧੀ ਸੋਚ ਵਾਲੇ ਲੋਕਾਂ ਉਤੇ ਕਿਸੇ ਤਰ੍ਹਾਂ ਦਾ ਡਰ-ਭੈ ਹੈ । ਜੋ ਕਿ ਦਿਨ ਦਿਹਾੜੇ ਅਜਿਹੀਆ ਮਸਰੂਫ ਹਨ । ਜੋ ਬੀਤੇ 2 ਦਿਨ ਪਹਿਲੇ ਬਸਤੀਆਤ ਇਲਾਕੇ ਦਸਮੇਸ ਨਗਰ ਦੀ ਇਕ 20 ਸਾਲਾਂ ਲੜਕੀ ਨੂੰ ਅਗਵਾਹ ਕਰਕੇ ਉਸ ਨਾਲ ਸਮੂਹਿਕ ਜ਼ਬਰ ਕੀਤਾ ਗਿਆ ਹੈ, ਇਹ ਸੱਚ ਇਥੋ ਦੇ ਨਿਜਾਮੀ ਪ੍ਰਬੰਧ ਦੀ ਖੁੱਲ੍ਹੇ ਰੂਪ ਵਿਚ ਪੋਲ ਨੂੰ ਪ੍ਰਤੱਖ ਕਰ ਰਿਹਾ ਹੈ ਕਿ ਕਿਵੇ ਪੁਲਿਸ ਨੇ ਵੀ ਪੀੜ੍ਹਤਾਂ ਬੀਬੀ ਦੇ ਪਰਿਵਾਰ ਨੂੰ ਇਨਸਾਫ ਦੇਣ ਲਈ ਬਣਦਾ ਸਹਿਯੋਗ ਨਹੀ ਦਿੱਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਨਿਜਾਮੀ ਪ੍ਰਬੰਧ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਜਲੰਧਰ ਵਿਖੇ ਵਾਪਰੀ ਇਕ ਬੀਬਾ ਨਾਲ ਜ਼ਬਰ-ਜਨਾਹ ਦੀ ਘਟਨਾ ਉਤੇ ਪੁਲਿਸ ਵੱਲੋ ਨਾਂਹਵਾਚਕ ਨਿਭਾਈ ਗਈ ਭੂਮਿਕਾ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਲੰਧਰ ਵਰਗੇ ਵੱਡੇ ਸਹਿਰ ਵਿਚ ਦਿਨ ਦਿਹਾੜੇ ਜਦੋ ਅਪਰਾਧੀ ਵਰਗ ਸਾਡੀਆ ਬੱਚੀਆਂ ਦੀਆਂ ਜਿੰਦਗਾਨੀਆ ਤੇ ਇੱਜਤਾਂ ਨਾਲ ਖਿਲਵਾੜ ਕਰ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੇ ਇਹ ਦਾਅਵੇ ਕਿ ਕਾਨੂੰਨੀ ਵਿਵਸਥਾਂ ਅਤੇ ਹੋਰ ਗੈਰ ਕਾਨੂੰਨੀ ਅਮਲਾਂ ਉਤੇ ਕਿਸੇ ਤਰ੍ਹਾਂ ਦੀ ਢਿੱਲ ਨਹੀ ਕੀਤੀ ਜਾਵੇਗੀ, ਇਹ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਗੈਰ ਜਿੰਮੇਵਰਾਨਾ ਕਾਰਵਾਈਆ ਨੂੰ ਖੁਦ ਪ੍ਰਤੱਖ ਕਰ ਰਹੇ ਹਨ । ਸ. ਮਾਨ ਨੇ ਇਸ ਅਤਿ ਗੰਭੀਰ ਵਿਸੇ ਉਤੇ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਅਤੇ ਜਲੰਧਰ ਪ੍ਰਸਾਸਨ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਪੀੜ੍ਹਤ ਬੀਬਾ ਨਾਲ ਜ਼ਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸਜਾਵਾਂ ਦਿੱਤੀਆ ਜਾਣ ਅਤੇ ਅਜਿਹੇ ਬੀਬੀਆ ਦੀ ਇੱਜਤ ਨਾਲ ਖਿਲਵਾੜ ਕਰਨ ਵਾਲੀਆ ਕਾਰਵਾਈਆ ਹੋਣ ਸਮੇ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਹੋਣੀ ਚਾਹੀਦੀ ਅਤੇ ਨਾ ਹੀ ਅਜਿਹੇ ਕਿਸੇ ਅਪਰਾਧੀ ਨੂੰ ਕਾਨੂੰਨ ਦੀ ਨਜਰ ਤੋ ਬਚਾਉਣ ਲਈ ਅਫਸਰਸਾਹੀ ਵੱਲੋ ਕਿਸੇ ਤਰ੍ਹਾਂ ਦੀ ਢਿੱਲ ਨਹੀ ਹੋਣੀ ਚਾਹੀਦੀ । ਕਿਉਂਕਿ ਖਾਲਸਾ ਪੰਥ ਨੂੰ ਗੁਰੂ ਸਾਹਿਬ ਦਾ ਇਹ ਪਹਿਲਾ ਹੁਕਮ ਹੈ ਹਰ ਧੀ ਭੈਣ ਦੀ ਇੱਜਤ ਦੀ ਰਖਵਾਲੀ ਕਰਨਾ ਸਾਡਾ ਇਨਸਾਨੀ ਤੇ ਧਰਮੀ ਫਰਜ ਹੈ । ਇਹ ਰਿਸਤੇ ਬਹੁਤ ਹੀ ਨਾਜੁਕ ਅਤੇ ਹਰ ਮਨ-ਆਤਮਾ ਉਤੇ ਜਿੰਮੇਵਾਰੀ ਦੇਣ ਵਾਲੇ ਹਨ । ਇਸ ਲਈ ਕਿਸੇ ਅਜਿਹੇ ਦੋਸ਼ੀ ਨੂੰ ਜਦੋ ਵੀ ਅਜਿਹਾ ਦੁੱਖਦਾਇਕ ਤੇ ਗੈਰ ਇਖਲਾਕੀ ਅਮਲ ਕਰਦੇ ਹੋਏ ਸਿੱਖ ਕੌਮ ਦੇਖੇ ਤਾਂ ਉਥੇ ਆਪਣੇ ਇਨਸਾਨੀ ਤੇ ਧਰਮੀ ਫਰਜਾਂ ਨੂੰ ਪੂਰਨ ਕਰਦੇ ਹੋਏ ਜਿਵੇ ਬੀਤੇ ਸਮੇ ਵਿਚ ਖਾਲਸਾ ਪੰਥ ਇਹ ਆਪਣੀਆ ਜਿੰਮੇਵਾਰੀਆ ਬਿਨ੍ਹਾਂ ਕਿਸੇ ਪੱਖਪਾਤ ਤੋ ਨਿਭਾਉਦਾ ਰਿਹਾ ਹੈ, ਉਸੇ ਤਰ੍ਹਾਂ ਨਿਭਾਉਦੇ ਹੋਏ ਖਾਲਸਾ ਪੰਥ ਦੇ ਇਨ੍ਹਾਂ ਗੁਣਾਂ ਨੂੰ ਅਮਲੀ ਰੂਪ ਵਿਚ ਇਥੇ ਤੇ ਬਾਹਰਲੇ ਮੁਲਕਾਂ ਵਿਚ ਪ੍ਰਚਾਰਿਆ ਤੇ ਪ੍ਰਸਾਰਿਆ ਜਾਵੇ ਤਾਂ ਕਿ ਅਸੀ ਆਪਣੇ ਸਿੱਖ ਧਰਮ ਦੀਆਂ ਵੱਡਮੁੱਲੀਆ ਕਦਰਾਂ ਕੀਮਤਾਂ ਨੂੰ ਵੀ ਕਾਇਮ ਰੱਖ ਸਕੀਏ ਅਤੇ ਨਿਜਾਮੀ ਪ੍ਰਬੰਧ ਵਿਚ ਆਈਆ ਗਿਰਾਵਟਾ ਦਾ ਖਾਤਮਾ ਕਰਕੇ ਇਥੇ ਅੱਛਾ ਮਾਹੌਲ ਸਿਰਜ ਸਕੀਏ ।